image caption:

ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਵਨ ਸਰੂਪ ਭਾਰਤ ਲਿਆਉਣ ’ਤੇ ਰੋਕ ਲਗਾਈ

 ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਉੱਥੇ ਰਹਿੰਦੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਦੇਸ਼ ਤੋਂ ਬਾਹਰ ਲਿਜਾਣ &rsquoਤੇ ਰੋਕ ਲਾ ਦਿੱਤੀ ਹੈ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਸਥਾਪਤ ਹੋਣ ਮਗਰੋਂ ਘੱਟਗਿਣਤੀ &rsquoਤੇ ਹੋ ਰਹੇ ਹਮਲਿਆਂ ਕਾਰਨ ਉਥੇ ਵਸਦੇ ਹਿੰਦੂ ਤੇ ਸਿੱਖ ਆਪਣੇ ਦੇਸ਼ ਪਰਤ ਰਹੇ ਹਨ। ਵੇਰਵਿਆਂ ਮੁਤਾਬਕ ਅਫ਼ਗਾਨਿਸਤਾਨ ਵਿੱਚ ਰਹਿ ਰਹੇ 60 ਸਿੱਖਾਂ ਨੇ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਤੋਂ ਦਿੱਲੀ ਆਉਣਾ ਸੀ ਤੇ ਉਨ੍ਹਾਂ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਵੀ ਲਿਆਉਣੇ ਸਨ, ਪਰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਪਾਵਨ ਸਰੂਪਾਂ ਨੂੰ ਆਪਣੇ ਦੇਸ਼ ਤੋਂ ਬਾਹਰ ਲਿਜਾਣ &rsquoਤੇ ਰੋਕ ਲਾ ਦਿੱਤੀ ਗਈ ਹੈ, ਜਿਸ ਮਗਰੋਂ ਉਹ ਸਿੱਖ ਵੀ ਭਾਰਤ ਨਹੀਂ ਪਰਤ ਸਕੇ ਹਨ।