image caption:

ਸਿਮਰਨਜੀਤ ਸਿੰਘ ਮਾਨ ਫਿਰ ਵਿਵਾਦਾਂ 'ਚ, ਗੁਰਬਾਣੀ ਦੀਆਂ ਪੰਕਤੀਆਂ ਦਾ ਕੀਤਾ ਗਲਤ ਉਚਾਰਣ

 ਅੰਮ੍ਰਿਤਸਰ: ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਆਏ ਦਿਨ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਪਿਛਲ੍ਹੇ ਦਿਨ੍ਹੀਂ ਅੰਮ੍ਰਿਤਸਰ ਵਿੱਚ ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੇ ਆਪਣੇ ਹੀ ਵਰਕਰਾਂ ਨੂੰ ਗੈੱਟ ਆਊਟ ਕਹੇ ਜਾਣ ਤੋਂ ਬਾਅਦ  ਸੋਸ਼ਲ ਮੀਡੀਆ ਤੇ ਮਾਨ ਖ਼ਿਲਾਫ਼ ਕਾਫੀ ਟਿੱਪਣੀਆਂ ਕਰਦੇ ਵੀ ਦਿਖਾਈ ਦਿੱਤੇ, ਜਿਸ ਤੋਂ ਬਾਅਦ ਇੱਕ ਵਾਰ ਫਿਰ ਸਿਮਰਜੀਤ ਸਿੰਘ ਮਾਨ ਵੱਲੋਂ ਜ਼ਮਹੂਰੀਅਤ ਦਿਵਸ ਮਨਾਉਂਦੇ ਹੋਏ ਵਿਰਾਸਤੀ ਇਮਾਰਤ ਦੇ ਉੱਤੇ ਧਾਰਮਿਕ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਦੀਆਂ ਪੰਕਤੀਆਂ ਨਾਲ ਛੇੜਛਾੜ ਕੀਤੀ। ਸਿਮਰਜੀਤ ਸਿੰਘ ਮਾਨ ਨੇ ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਣ ਕੀਤਾ।