image caption:

ਮਹਾਰਾਣੀ ਐਲਿਜ਼ਾਬੈਥ ਦੀਆਂ ਅੰਤਮ ਰਸਮਾਂ ’ਚ ਸ਼ਾਮਲ ਹੋਣਗੇ 500 ਵੀਆਈਪੀ

 ਅਮਰੀਕੀ ਰਾਸ਼ਟਰਪਤੀ ਸਣੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਗੇ ਭਰਨਗੇ ਹਾਜ਼ਰੀ
ਲੰਡਨ- ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈਥ ਦੀਆਂ 19 ਸਤੰਬਰ ਦਿਨ ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਰਸਮਾਂ ਅਦਾ ਕੀਤੀਆਂ ਜਾਣਗੀਆਂ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤ ਦੀ ਰਾਸ਼ਟਰਪਤੀ ਦਰੌਪਦੀ ਮੁਰਮੂ ਸਣੇ ਲਗਭਗ 500 ਵੀਆਈਪੀ ਸ਼ਾਮਲ ਹੋਣਗੇ।
ਅਮਰੀਕਾ ਤੇ ਭਾਰਤ ਦੇ ਰਾਸ਼ਟਰਪਤੀ ਤੋਂ ਇਲਾਵਾ ਬੈਲਜੀਅਮ, ਸਵੀਡਨ, ਨੀਦਰਲੈਂਡਸ ਅਤੇ ਸਪੇਨ ਦੇ ਰਾਜਾ-ਰਾਣੀ ਵੀ ਸ਼ਾਮਲ ਹੋਣਗੇ। ਫਰਾਂਸ, ਬ੍ਰਾਜ਼ੀਲ, ਨਿਊਜ਼ੀਲੈਂਡ, ਸ਼੍ਰੀਲੰਕਾ, ਤੁਰਕੀ ਆਦਿ ਦੇਸ਼ਾਂ ਦੇ ਮੁਖੀ ਵੀ ਇਸ ਮੌਕੇ ਪਹੁੰਚ ਰਹੇ ਨੇ। ਜਦਕਿ ਰੂਸ, ਬੇਲਾਰੂਸ, ਮਿਆਂਮਾਰ ਅਤੇ ਈਰਾਨ ਨੂੰ ਸੱਦਾ ਨਹੀਂ ਦਿੱਤਾ ਗਿਆ।