image caption:

ਫਲੋਰਿਡਾ ਵਿਚ ਟਰੱਕ ਨੇ ਨਵਲ ਏਅਰ ਸਟੇਸ਼ਨ ਦੇ ਗੇਟ 'ਤੇ ਲਾਈ ਰੋਕ ਨੂੰ ਤੋੜਿਆ , ਡਰਾਈਵਰ ਦੀ ਮੌਤ

 ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਜੈਕਸਨਵਿਲੇ (ਫਲੋਰਿਡਾ) ਵਿਖੇ ਇਕ ਟਰੱਕ ਨਵਲ ਏਅਰ ਸਟੇਸ਼ਨ ਦੇ ਗੇਟ ਅਗੇ ਲਾਈ ਰੋਕ ਵਿਚ ਜਾ ਵੱਜਾ ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ। ਏਅਰ ਸਟੇਸ਼ਨ ਦੇ ਇਕ ਅਧਿਕਾਰੀ ਅਨੁਸਾਰ ਅਣਪਛਾਤੇ ਡਰਾਈਵਰ ਨੇ ਸਵੇਰੇ 6.30 ਵਜੇ ਬਰਮਿੰਘਮ ਗੇਟ ਰਾਹੀਂ ਆਪਣਾ ਟਰੱਕ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਵਾਹਣਾਂ ਨੂੰ ਰੋਕਣ ਲਈ ਲਾਈ ਰੋਕ ਵਿਚ ਜਾ ਵੱਜਾ। ਏਅਰ ਸਟੇਸ਼ਨ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਵਿਚ ਕੋਈ ਗੋਲੀ ਨਹੀਂ ਚਲੀ। ਅਗਲੇ ਨੋਟਿਸ ਤੱਕ ਬਰਮਿੰਘਮ ਗੇਟ ਬੰਦ ਕਰ ਦਿੱਤਾ ਗਿਆ ਹੈ। ਏਅਰ ਸਟੇਸ਼ਨ ਨੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।a