image caption:

ਰੋਜਰ ਫੈਡਰਰ ਵੱਲੋਂ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ

 ਬੇਜ਼ਲ (ਸਵਿਟਜ਼ਰਲੈਂਡ)- ਵੀਹ ਵਾਰ ਗ੍ਰੈਂਡ ਸਲੈਮ ਸਿੰਗਲ ਜਿੱਤਣ ਵਾਲੇ ਰੋਜਰ ਫੈਡਰਰ ਵੱਲੋਂ ਇਥੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। 41 ਸਾਲਾਂ ਦੇ ਖਿਡਾਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲਾ ਲੈਵਰ ਕੱਪ ਉਸਦੇ ਏਟੀਪੀ ਟੂਰ ਦਾ ਆਖ਼ਰੀ ਪੜਾਅ ਹੋਵੇਗਾ। ਜ਼ਿਕਰਯੋਗ ਹੈ ਕਿ 2021 ਦੌਰਾਨ ਵਿੰਬਲਡਨ ਵਿੱਚ ਭਾਗ ਲੈਣ ਮਗਰੋਂ ਰੋਜਰ ਫੈਡਰਰ ਦੇ ਗੋਡੇ ਦਾ ਤੀਜਾ ਅਪਰੇਸ਼ਨ ਹੋਇਆ ਸੀ, ਜਿਸ ਮਗਰੋਂ ਉਹ ਹਾਲੇ ਤੱਕ ਮੁੜ ਮੈਦਾਨ ਵਿੱਚ ਨਹੀਂ ਸੀ ਉਤਰਿਆ। ਆਪਣੇ ਸੰਨਿਆਸ ਦਾ ਐਲਾਨ ਟਵਿੱਟਰ ਰਾਹੀਂ ਕਰਦਿਆਂ ਖਿਡਾਰੀ ਨੇ ਕਿਹਾ, &lsquoਅਗਲੇ ਮਹੀਨੇ ਹੋਣ ਵਾਲਾ ਲੈਵਰ ਕੱਪ ਮੇਰੇ ਏਟੀਪੀ ਟੂਰ ਦਾ ਆਖਰੀ ਪੜਾਅ ਹੋਵੇਗਾ। ਮੈਂ ਇਸ ਟੂਰ ਦੌਰਾਨ ਹੋਰ ਕੋਈ ਮੈਚ ਜਾਂ ਗ੍ਰੈਂਡ ਸਲੈਮ ਨਹੀਂ ਖੇਡਾਂਗਾ।&rsquo