image caption:

ਅਮਰੀਕਾ ਵੱਲੋਂ ਯੂਕਰੇਨ ਲਈ ਹੋਰ ਵਿੱਤੀ ਮਦਦ ਭੇਜਣ ਦਾ ਐਲਾਨ

 ਵਾਸ਼ਿੰਗਟਨ : ਰੂਸ ਨਾਲ ਜੰਗ ਲੜ ਰਹੇ ਯੂਕਰੇਨ ਲਈ ਅਮਰੀਕਾ ਨੇ ਹੋਰ ਵਿੱਤੀ ਮਦਦ ਭੇਜਣ ਦਾ ਐਲਾਨ ਕੀਤਾ। ਇਸ ਵਾਰ ਜੋਅ ਬਾਇਡਨ ਸਰਕਾਰ ਵੱਲੋਂ ਜੰਗ ਨਾਲ ਜੂਝ ਰਹੇ ਇਸ ਦੇਸ਼ ਲਈ 600 ਮਿਲੀਅਨ ਡਾਲਰ ਭੇਜੇ ਜਾਣਗੇ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹ ਸਤੰਬਰ 2021 ਤੋਂ ਯੂਕ੍ਰੇਨ ਲਈ ਅਮਰੀਕੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ਭੇਜ ਰਹੇ ਨੇ। ਇਸ ਦੇ ਚਲਦਿਆਂ ਹੁਣ 600 ਮਿਲੀਅਨ ਡਾਲਰ ਹੋਰ ਪੈਕੇਜ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਅਮਰੀਕੀ ਰੱਖਿਆ ਵਿਭਾਗ ਤੋਂ ਵਾਧੂ ਹਥਿਆਰ, ਗੋਲਾ ਬਾਰੂਦ ਅਤੇ ਸਾਜ਼ੋ-ਸਾਮਾਨ ਸ਼ਾਮਲ ਹੈ। ਅਮਰੀਕੀ ਫ਼ੌਜ ਨੇ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਨੂੰ ਲਗਭਗ 15.8 ਬਿਲੀਅਨ ਡਾਲਰ ਪ੍ਰਦਾਨ ਕੀਤੇ ਹਨ।