image caption:

ਭਾਰਤ ਵਿੱਚ ਲੰਪੀ ਸਕਿਨ ਬਿਮਾਰੀ ਦੇ ਨਵੇਂ ਲੱਛਣ ਚਿੰਤਾ ਦਾ ਕਾਰਨ

 ਜੈਪੁਰ- ਦੇਸ਼ ਦੇ ਕਈ ਰਾਜਾਂ ਵਿਚ ਲੰਪੀ ਸਕਿਨ ਤਬਾਹੀ ਮਚਾ ਰਿਹਾ ਹੈ। ਲੰਪੀ ਸਕਿਨ ਕਾਰਨ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਜਾਨ ਚਲੀ ਗਈ ਹੈ।ਰਾਜਸਥਾਨ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਇਸ ਕਾਰਨ ਦੁੱਧ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਇਸ ਕਾਰਨ ਸੂਬੇ ਵਿਚ ਦੁੱਧ ਤੋਂ ਬਣੀਆਂ ਮਠਿਆਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।ਸੂਬੇ ਦੀ ਸਭ ਤੋਂ ਵੱਡੀ ਦੁੱਧ ਸਹਿਕਾਰੀ ਸੰਸਥਾ ਜੈਪੁਰ ਡੇਅਰੀ ਫੈਡਰੇਸ਼ਨ ਅਨੁਸਾਰ ਦੁੱਧ ਦੀ ਸੰਗ੍ਰਹਿ ਵਿੱਚ 15 ਤੋਂ 18 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਹਾਲਾਂਕਿ ਹੁਣ ਤੱਕ ਸਪਲਾਈ ਵਿੱਚ ਕੋਈ ਵਿਘਨ ਨਹੀਂ ਪਿਆ ਹੈ। ਫੈਡਰੇਸ਼ਨ ਦੇ ਚੇਅਰਮੈਨ ਓਮ ਪੂਨੀਆ ਨੇ ਕਿਹਾ, ਰੋਜ਼ਾਨਾ ਦੁੱਧ ਦਾ ਸੰਗ੍ਰਹਿ 14 ਲੱਖ ਲੀਟਰ ਆਮ ਤੋਂ ਘੱਟ ਕੇ 12 ਲੱਖ ਲੀਟਰ ਰਹਿ ਗਿਆ ਹੈ।