image caption:

ਨੈਸ਼ਨਲ ਸਿੱਖ ਕੈਂਪੇਨ ਨੂੰ ਇਤਿਹਾਸਕ ਵ੍ਹਾਈਟ ਹਾਊਸ ਅਤੇ ਸੰਘੀ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਇਆ

 ਵਾਸ਼ਿੰਗਟਨ (ਰਾਜ ਗੋਗਨਾ )&mdashਵਾੲ੍ਹੀਟ ਹਾਊਸ ਵਿੱਚ ਇਕ ਸੰਮੇਲਨ ਵਿੱਚ ਸਿੱਖ ਭਾਈਚਾਰਿਆਂ ਦੇ ਲਚਕੀਲੇਪਣ ਦੇ ਸਨਮਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਸਿੱਖਾਂ ਤੇ ਨਫ਼ਰਤ ਭਰੇ ਹਮਲਿਆਂ ਤੋਂ ਠੀਕ ਹੋ ਰਹੇ ਹਨ। ਵਾੲ੍ਹੀਟ ਹਾਊਸ ਨੇ ਕਿਹਾ ਕਿ, ਸਾਡੇ ਲੋਕਤੰਤਰ ਅਤੇ ਜਨਤਕ ਸੁਰੱਖਿਆ ਅਤੇ ਨਫ਼ਰਤ ਨਾਲ ਭਰੀ ਹਿੰਸਾ ਦੇ ਖਰਾਬ ਪ੍ਰਭਾਵਾਂ ਦੇ ਚੱਲਦੇ ਅਸੀਂ ਡੱਟ ਕੇ ਮੁਕਾਬਲਾ ਕਰ ਰਹੇ ਹਾਂ। ਅਤੇ ਬਦਕਿਸਮਤੀ ਨਾਲ, ਨਫ਼ਰਤ ਤੋਂ ਪ੍ਰੇਰਿਤ ਹਿੰਸਾ ਇੱਕ ਅਜਿਹਾ ਮੁੱਦਾ ਹੈ ਜਿਸ ਤੋਂ ਸਾਡਾ ਸਿੱਖ ਭਾਈਚਾਰਾ ਵੀ ਬਹੁਤ ਜਾਣੂ ਹੈ। ਜਿਸ ਤਰ੍ਹਾਂ ਕਿ ਨਿਊਯਾਰਕ ਦੇ ਕੁਈਨਜ਼, ਏਰੀਏ ਵਿੱਚ ਕੁਝ ਬਜ਼ੁਰਗ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਤਾਜ਼ਾ ਲੜੀ ਤਾਹਿਤ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਹ ਮੁੱਦਾ ਸਿੱਖ ਅਮਰੀਕੀ ਭਾਈਚਾਰੇ ਲਈ ਇੱਕ ਪ੍ਰਮੁੱਖ ਤਰਜੀਹ ਹੈ। ਨੈਸ਼ਨਲ ਸਿੱਖ ਮੁਹਿੰਮ ਨਫ਼ਰਤ-ਪ੍ਰੇਰਿਤ ਹਿੰਸਾ ਨੂੰ ਰੋਕਣ ਦੇ ਨਾਲ ਇਸ ਰਾਸ਼ਟਰੀ ਯਤਨ ਲਈ ਵਾਈਟ ਹਾਊਸ ਅਤੇ ਸੰਘੀ ਏਜੰਸੀਆਂ ਦੇ ਨਾਲ ਸਹਿਯੋਗ ਕੀਤਾ ਹੈ।