image caption:

ਟੈਂਪੂ ਚਲਾਉਣ ਵਾਲੇ ਦੀ ਲੱਗੀ 25 ਕਰੋੜ ਦੀ ਲਾਟਰੀ

 ਕੇਰਲ: ਕੇਰਲ ਵਿਚ ਇੱਕ ਆਟੋ ਰਿਕਸ਼ਾ ਡਰਾਈਵਰ ਦੀ ਕਿਸਮਤ ਚਮਕ ਗਈ ਹੈ। ਓਣਮ ਬੰਪਰ ਲਾਟਰੀ ਵਿਚ ਉਸ ਦੀ 25 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਤਿਰੂਵਨੰਤਪੁਰਮ ਦੇ ਸ੍ਰੀਵਰਹਮ ਦੇ ਰਹਿਣ ਵਾਲੇ ਅਨੂਪ ਨੇ ਰਾਤ ਨੂੰ ਇਸ ਲਾਟਰੀ ਦਾ ਟਿਕਟ ਖਰੀਦਿਆ ਸੀ ਜਿਸ ਦੇ ਨਤੀਜੇ ਐਤਵਾਰ ਨੂੰ ਐਲਾਨ ਕੀਤੇ ਗਏ। ਟੈਕਸ ਕੱਟਣ ਤੋਂ ਬਾਅਦ ਅਨੂਪ ਨੂੰ 15.75 ਕਰੋੜ ਰੁਪਏ ਮਿਲਣਗੇ। ਆਟੋ ਰਿਕਸ਼ਾ ਚਲਾਉਣ ਤੋਂ ਪਹਿਲਾਂ ਉਹ ਇੱਕ ਹੋਟਲ ਵਿਚ ਸ਼ੈਫ ਦੇ ਤੌਰ &rsquoਤੇ ਕੰਮ ਕਰਦਾ ਸੀ ਅਤੇ ਮੁੜ ਸ਼ੈਫ ਦਾ ਕੰਮ ਕਰਨ ਲਈ ਮਲੇਸ਼ੀਆ ਜਾਣ ਦੀ ਤਾਕ ਵਿਚ ਸੀ। ਮਲੇਸ਼ੀਆ ਜਾਣ ਲਈ ਉਸ ਦਾ ਬੈਂਕ ਲੋਨ ਵੀ ਸੈਂਕਸ਼ਨ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ 500 ਰੁਪਏ ਵਿਚ ਲਾਟਰੀ ਦਾ ਟਿਕਟ ਖਰੀਦਿਆ ਜਿਸ ਤੇ ਉਸ ਦੀ ਬੰਪਰ ਲਾਟਰੀ ਨਿਕਲੀ।
ਇਸ ਸਾਲ ਦਾ ਬੰਪਰ ਇਨਾਮ ਕੇਰਲ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਹੈ। ਪਹਿਲੇ ਇਲਾਮ ਵਿਚ 25 ਕਰੋੜ, ਦੂਜੇ ਵਿਚ 5 ਕਰੋੜ ਅਤੇ ਤੀਜੇ ਇਨਾਮ ਦੇ ਤੌਰ &rsquoਤੇ 10 ਲੋਕਾਂ ਨੂੰ 1-1 ਕਰੋੜ ਰੁਪਏ ਦਿੱਤੇ ਗਏ। ਟਿਕਟ ਵੇਚਣ ਵਾਲੇ ਏਜੰਟ ਨੁੂੰ ਵੀ ਲਾਟਰੀ ਦੇ ਇਲਾਮ ਵਿਚੋਂ ਕਮਿਸ਼ਨ ਦਿੱਤਾ ਜਾਵੇਗਾ। ਇਸ ਸਾਲ ਕੇਰਲ ਵਿਚ 67 ਲੱਖ ਓਣਮ ਬੰਪਰ ਲਾਟਰੀ ਟਿਕਟ ਪਿ੍ਰੰਟ ਕੀਤੇ ਗਏ ਸੀ ਜਿਨ੍ਹਾਂ ਵਿਚ ਤਕਰੀਬਨ ਸਾਰੇ ਵਿਕ ਗਏ।