image caption:

ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ, ਕੋਰਟ ‘ਚ ਪੇਸ਼ੀ ‘ਤੇ ਆਏ ਨੂੰ ਘੇਰਿਆ

 ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ਵਿਚ ਦਿਨ-ਦਿਹਾੜੇ ਗੈਂਗਵਾਰ ਹੋਈ। ਹਰਿਆਣਾ ਦੇ ਸ਼ੂਟਰਾਂ ਨੇ ਸੰਦੀਪ &lsquoਤੇ 9 ਗੋਲੀਆਂ ਚਲਾਈਆਂ।
ਮਿਲੀ ਜਾਣਕਾਰੀ ਮੁਤਾਬਕ ਸੰਦੀਪ ਬਿਸ਼ਨੋਈ ਅੱਜ ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ਵਿਚ ਪੇਸ਼ੀ ਲਈ ਆਇਆ ਸੀ। ਉਥੇ ਪੁਲਿਸ ਦੇ ਸਾਹਮਣੇ ਹੀ ਹਰਿਆਣਾ ਦੇ ਕੁਝ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਵਿਚ ਸੰਦੀਪ ਦੀ ਮੌਕੇ &lsquoਤੇ ਹੀ ਮੌਤ ਹੋ ਗਈ।
ਇਹ ਵੀ ਖਬਰ ਹੈ ਕਿ ਸ਼ੂਟਰ ਕਾਲੀ ਸਕਾਪੀਓ &lsquoਚ ਸਵਾਰ ਹੋ ਕੇ ਆਏ ਸਨ। ਪੁਲਿਸ ਨੇ ਨਾਗੌਰ ਦੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।