image caption:

ਮਹਾਂਮਾਰੀ ਖ਼ਤਮ ਹੋ ਚੁੱਕੀ ਹੈ : ਬਾਇਡਨ

 ਵਾਸਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਮਹਾਂਮਾਰੀ ਖ਼ਤਮ ਹੋ ਚੁੱਕੀ ਹੈ। ਇਹ ਇੰਟਰਵਿਊ ਐਤਵਾਰ ਨੂੰ ਪ੍ਰਸਾਰਤ ਕੀਤਾ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਅਜੇ ਵੀ ਕਰੋਨਾਵਾਇਰਸ ਦੀ ਮਾਰ ਅਮਰੀਕਾ ਵਿੱਚ ਵਗ ਰਹੀ ਹੈ ਤੇ ਸੈਂਕੜੇ ਅਮੈਰੀਕਨਜ਼ ਰੋਜ਼ਾਨਾ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ। ਡਿਟਰੌਇਟ ਆਟੋ ਸ਼ੋਅ ਮੌਕੇ ਬਾਇਡਨ ਵੱਲੋਂ ਇਹ ਇੰਟਰਵਿਊ ਦਿੱਤਾ ਗਿਆ। ਇਸ ਆਟੋ ਸ਼ੋਅ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ।ਉਨ੍ਹਾਂ ਆਖਿਆ ਕਿ ਅਜੇ ਵੀ ਕੋਵਿਡ ਕਾਰਨ ਪਰੇਸ਼ਾਨੀ ਚੱਲ ਰਹੀ ਹੈ। ਅਸੀਂ ਇਸ ਬਾਰੇ ਕਾਫੀ ਕੰਮ ਵੀ ਕਰ ਰਹੇ ਹਾਂ। ਪਰ ਮਹਾਂਮਾਰੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਸਾਹਮਣੇ ਆਵੇਗਾ ਕਿ ਹੁਣ ਕੋਈ ਮਾਸਕ ਨਹੀਂ ਪਾ ਰਿਹਾ। ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ।
ਬਾਇਡਨ ਦੇ ਕਾਰਜਕਾਲ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਕੋਵਿਡ-19 ਮਹਾਂਮਾਰੀ ਕਾਫੀ ਹੱਦ ਤੱਕ ਖ਼ਤਮ ਹੋਈ ਹੈ।ਕੁੱਝ ਸਮੇਂ ਪਹਿਲਾਂ ਤੱਕ ਅਤਿਆਧੁਨਿਕ ਦੇਖਭਾਲ, ਮੈਡੀਕੇਸ਼ਨਜ਼ ਤੇ ਵੈਕਸੀਨੇਸ਼ਨਜ਼ ਵੱਡੀ ਪੱਧਰ ਉੱਤੇ ਉਪਲਬਧ ਹੋਣ ਦੇ ਬਾਵਜੂਦ ਰੋਜ਼ਾਨਾ 3,000 ਅਮੈਰੀਕਨਜ਼ ਦੀ ਮੌਤ ਕੋਵਿਡ-19 ਕਾਰਨ ਹੋ ਰਹੀ ਸੀ।ਪਰ ਯੂਐਸ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਅਨੁਸਾਰ ਅਮਰੀਕਾ ਵਿੱਚ ਮਹਾਂਮਾਰੀ ਕਾਰਨ 400 ਲੋਕ ਰੋਜ਼ਾਨਾ ਮਰਦੇ ਰਹੇ ਹਨ।