image caption:

ਦਿੱਲੀ ਪੁਲੀਸ ਅੱਗੇ ਪੇਸ਼ ਹੋਈ ਅਦਾਕਾਰਾ ਜੈਕੁਲਿਨ ਫਰਨਾਂਡੇਜ਼

 ਨਵੀਂ ਦਿੱਲੀ-ਬਾਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਕਥਿਤ ਤੌਰ &rsquoਤੇ ਠੱਗੀ ਮਾਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਇਕ ਮਾਮਲੇ ਵਿੱਚ ਪੁੱਛਗਿਛ ਲਈ ਅੱਜ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਅੱਗੇ ਪੇਸ਼ ਹੋਈ। ਇਹ ਦੂਜੀ ਵਾਰ ਹੈ ਜਦੋਂ ਦਿੱਲੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਦਾਕਾਰਾ ਦੀ ਕਥਿਤ ਭੂਮਿਕਾ ਬਾਰੇ ਉਸ ਨੂੰ ਪੁੱਛਗਿਛ ਲਈ ਸੱਦਿਆ ਗਿਆ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਅੱਜ ਫਰਨਾਂਡੇਜ਼ ਪੁੱਛਗਿਛ ਲਈ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਅੱਗੇ ਪੇਸ਼ ਹੋਈ।