image caption:

ਕਬੂਤਰਬਾਜ਼ੀ ਕੇਸ ਵਿਚ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ

 ਅੰਮ੍ਰਿਤਸਰ. : 19 ਸਾਲ ਪੁਰਾਣੇ ਕਬੂਤਰਬਾਜ਼ੀ ਕੇਸ ਵਿਚ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਅਪਣੇ ਭਰਾ ਮੀਕਾ ਸਿੰਘ ਦੇ ਨਾਲ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਪੁੱਜੇ। ਕਾਫੀ ਦੇਰ ਰਾਤ ਤੱਕ ਦਲੇਰ ਮਹਿੰਦੀ ਦਰਬਾਰ ਸਾਹਿਬ ਦੇ ਅੰਦਰ ਹੀ ਰਹੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ।
ਗੁਰੂ ਦਾ ਸ਼ੁਕਰਾਨਾ ਕਰਨ ਪੁੱਜੇ ਦਲੇਰ ਮਹਿੰਦੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਹੱਥ ਹੋਵੇ ਉਸ ਨੂੰ ਕੁਝ ਨਹੀਂ ਹੋ ਸਕਦਾ। ਜੋ ਵੀ ਗੁਰੂਆਂ ਨੇ ਕੀਤਾ, ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਹੈ। ਗੌਰਤਲਬ ਹੈ ਕਿ 15 ਸਤੰਬਰ ਨੂੰ ਦਲੇਰ ਮਹਿੰਦੀ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਇਸੇ ਸਾਲ ਜੁਲਾਈ ਮਹੀਨੇ ਵਿਚ ਪਟਿਆਲਾ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰਖਦੇ ਹੋਏ ਹਿਊਮਨ ਟਰੈਫੀਕਿੰਗ ਮਾਮਲੇ ਵਿਚ ਦੋ ਸਾਲਾਂ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਪਟਿਆਲਾ ਭੇਜ ਦਿੱਤਾ ਗਿਆ ਸੀ। ਸਜ਼ਾ ਖਿਲਾਫ਼ ਦਲੇਰ ਮਹਿੰਦੀ ਨੇ ਹਾਈ ਕੋਰਟ ਵਿਚ ਅਪੀਲ ਦਾਖਲ ਕਰ ਦਿੱਤੀ। ਜਿਸ ਨੂੰ ਹਾਈ ਕੋਰਟ ਵਲੋਂ ਐਡਮਿਟ ਕਰ ਲਿਆ ਗਿਆ। ਹਾਈ ਕੋਰਟ ਨੇ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਦੀ ਸਜ਼ਾ &rsquoਤੇ ਰੋਕ ਲਗਾ ਦਿੱਤੀ। ਹੁਣ ਕੇਸ ਦੀ ਸੁਣਵਾਈ ਕੋਰਟ ਵਿਚ ਚਲਦੀ ਰਹੇਗੀ।