image caption:

ਧੋਖਾਧੜੀ ਮਾਮਲੇ ‘ਚ ਸਪਨਾ ਚੌਧਰੀ ਨੇ ਕੋਰਟ ‘ਚ ਕੀਤਾ ਆਤਮ ਸਮਰਪਣ

 ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅੱਜ ਕੋਰਟ ਵਿਚ ਸਰੰਡਰ ਕੀਤਾ। ਜਾਣਕਾਰੀ ਮੁਤਾਬਕ ਏਜੀਐੱਮ ਕੋਰਟ ਨੇ ਸਪਨਾ ਚੌਧਰੀ ਨੂੰ ਸਰੰਡਰ ਦੇ ਬਾਅਦ ਕਸਟੱਡੀ ਵਿਚ ਲੈ ਲਿਆ। ਸਪਨਾ ਚੌਧਰੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਹੋਣਾ ਸੀ ਪਰ ਪਿਛਲੀ 6 ਤਰੀਕ ਨੂੰ ਕੋਰਟ ਵਿਚ ਪੇਸ਼ ਹੋਣ ਤੋਂ ਪਹਿਲਾਂ ਜੱਜ ਸ਼ਾਂਤਨੂ ਤਿਆਗੀ ਐਮਰਜੈਂਸੀ ਛੁੱਟੀ &lsquoਤੇ ਚਲੇ ਗਏ ਸਨ। ਇਸ ਦੀ ਵਜ੍ਹਾ ਨਾਲ ਬੈਂਚ ਨਹੀਂ ਬੈਠੀ।

ਸਪਨਾ ਚੌਧਰੀ ਨੇ ਅੱਜ ਏਸੀਜੇਐੱਮ ਸ਼ਾਂਤਨੂ ਤਿਆਗੀ ਦੀ ਕੋਰਟ ਵਿਚ ਪੇਸ਼ ਹੋ ਕੇ ਖੁਦ ਨੂੰ ਸਰੰਡਰ ਕਰ ਦਿੱਤਾ ਜਿਥੇ ਕੋਰਟ ਨੇ ਡਾਂਸਰ ਸਪਨਾ ਚੌਧਰੀ ਨੂੰ ਕਸਟੱਡੀ ਵਿਚ ਲੈ ਲਿਆ ਸੀ। ਕੁਝ ਹੀ ਦੇਰ ਬਾਅਦ ਖਬਰ ਆਈ ਕਿ ਸਪਨਾ ਦਾ ਵਾਰੰਟ ਵਾਪਸ ਲੈ ਲਿਆ ਗਿਆ। ਸਪਨਾ ਨੂੰ ਕੋਰਟ ਨੇ ਕਸਟੱਡੀ ਤੋਂ ਮੁਕਤ ਕਰ ਦਿੱਤਾ ਹੈ। ਕੋਰਟ ਨੇ ਸਪਨਾ ਚੌਧਰੀ ਦਾ ਵਾਰੰਟ ਇਸ ਸ਼ਰਤ &lsquoਤੇ ਖਤਮ ਕੀਤਾ ਕਿ ਕੋਰਟ ਵਿਚ ਉਹ ਪੇਸ਼ ਹੋ ਕੇ ਸਹਿਯੋਗ ਕਰੇਗੀ। ਮਾਮਲੇ ਵਿਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।