image caption:

ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ

 ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਦਿੱਲੀ ਦੇ ਏਮਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਵਾਰ ਨੇ ਇਸ ਬਾਰੇ ਦੱਸਿਆ। ਦੱਸ ਦੇਈਏ ਕਿ 10 ਅਗਸਤ ਨੂੰ ਜਿੰਮ ਵਿਚ ਕਸਰਤ ਕਰਦੇ ਹੋਏ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਇਸ ਤੋਂ ਬਾਅਦ ਉਨ੍ਹਾ ਏਮਸ ਦਿੱਲੀ ਵਿਚ ਭਰਤੀ ਕੀਤਾ ਗਿਆ ਸੀ। ਉਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਹਾਲਤ ਵਿਚ ਸੁਧਾਰ ਨ ਹੋਣ &rsquoਤੇ ਉਨ੍ਹਾਂ ਲਾਈਫ ਸਪੋਰਟ ਸਿਸਟਮ &rsquoਤੇ ਰੱਖਿਆ ਗਿਆ ਸੀ। ਇਸ ਵਿਚਾਲੇ ਉਨ੍ਹਾਂ ਦੇ ਪਰਵਾਰ ਅਤੇ ਨਾਲ ਕੰਮ ਕਰਨ ਵਾਲਿਆਂ ਵਲੋਂ ਲਗਾਤਾਰ ਅਪਡੇਟਸ ਮਿਲ ਰਹੇ ਸੀ। ਇਲਾਜ ਦੌਰਾਨ ਉਨ੍ਹਾਂ ਦੀ ਤਬੀਅਤ ਵਿਚ ਸੁਧਾਰ ਦੀ ਖ਼ਬਰ ਵੀ ਆਈ ਸੀ ਲੇਕਿਨ ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਵੱਡਾ ਸਦਮਾ ਦੇ ਦਿੱਤਾ।