image caption:

ਰੂਸ ਦੇ ਜਵਾਨ ਫੌਜ ਵਿਚ ਸ਼ਾਮਲ ਹੋਣ ਲਈ ਨਹੀਂ ਤਿਆਰ : ਅਮਰੀਕਾ

 ਅਮਰੀਕਾ- ਰੂਸੀ ਫੌਜ ਵਿੱਚ ਨਵੇਂ ਸੈਨਿਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਯੂਕਰੇਨ ਯੁੱਧ ਹੈ। ਇਹ ਦਾਅਵਾ ਅਮਰੀਕੀ ਫੌਜ ਦੇ ਇਕ ਅਧਿਕਾਰੀ ਨੇ ਕੀਤਾ ਹੈ। ਇਸ ਅਧਿਕਾਰੀ ਮੁਤਾਬਕ ਰੂਸੀ ਸੈਨਿਕ ਹੁਣ ਯੂਕਰੇਨ ਵਿੱਚ ਟਿਕ ਨਹੀਂ ਪਾ ਰਹੇ। ਉਨ੍ਹਾਂ ਨੂੰ ਖਾਰਕਿਵ ਤੋਂ ਵੀ ਕੱਢ ਦਿੱਤਾ ਗਿਆ ਸੀ। ਯੂਕਰੇਨ ਦੀ ਫੌਜ ਨੇ ਪਿਛਲੇ ਕੁਝ ਦਿਨਾਂ &rsquoਚ ਹੋਰ ਸ਼ਹਿਰਾਂ ਨੂੰ ਆਜ਼ਾਦ ਕਰਵਾਇਆ ਹੈ। ਇਸ ਕਾਰਨ ਨੌਜਵਾਨ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ। ਦੂਜੇ ਪਾਸੇ ਕੁਝ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਮੌਜੂਦਾ ਰੂਸੀ ਸੈਨਿਕ ਹੁਣ ਇਸ ਜੰਗ ਵਿੱਚ ਲੜਨ ਤੋਂ ਝਿਜਕ ਰਹੇ ਹਨ। ਇਕ ਅਮਰੀਕੀ ਅਧਿਕਾਰੀ ਮੁਤਾਬਕ ਵੈਗਨਰ ਗਰੁੱਪ (ਰੂਸ ਦੀ ਨਿੱਜੀ ਫੌਜੀ ਕੰਪਨੀ) ਦੇ ਨੇਤਾ ਯੇਵਗੇਨੀ ਵਿਕਟੋਰੋਵਿਚ ਪਿ੍ਰਗੋਜਿਨ ਨੇ ਸੋਸ਼ਲ ਮੀਡੀਆ &rsquoਤੇ ਇਕ ਵੀਡੀਓ ਅਪਲੋਡ ਕੀਤੀ ਹੈ। ਇੱਥੇ ਉਸ ਨੇ ਤਾਜਿਕੀਆਂ, ਬੇਲਾਰੂਸੀਆਂ ਅਤੇ ਅਰਮੇਨੀਅਨਾਂ ਨੂੰ ਯੂਕਰੇਨ ਵਿੱਚ ਰੂਸ ਦੇ ਪੱਖ ਵਿੱਚ ਲੜਨ ਦੀ ਪੇਸ਼ਕਸ਼ ਕੀਤੀ।