image caption:

ਗੁਜਰਾਤ ’ਚ ਕੇਜਰੀਵਾਲ ਦੇ ਸਾਹਮਣੇ ਲੱਗੇ ‘ਮੋਦੀ-ਮੋਦੀ’ ਦੇ ਨਾਅਰੇ

 ਵਡੋਦਰਾ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਦੇ ਵਡੋਦਰਾ ਹਵਾਈ ਅੱਡੇ &rsquoਤੇ ਪਹੁੰਚਣ &rsquoਤੇ &lsquoਮੋਦੀ-ਮੋਦੀ&rsquo ਦੇ ਨਾਅਰੇ ਗੂੰਜ ਉੱਠੇ। ਬਾਅਦ ਵਿੱਚ &lsquoਕੇਜਰੀਵਾਲ-ਕੇਜਰੀਵਾਲ&rsquo ਦੇ ਨਾਅਰੇ ਵੀ ਸੁਣੇ ਗਏ।ਦੱਸ ਦੇਈਏ ਕਿ ਕੇਜਰੀਵਾਲ ਚੋਣਾਵੀ ਰਾਜ ਗੁਜਰਾਤ ਦੇ ਇੱਕ ਦਿਨ ਦੇ ਦੌਰੇ &rsquoਤੇ ਹਨ, ਜਿੱਥੇ ਉਹ ਵਡੋਦਰਾ ਵਿੱਚ ਟਾਊਨ ਹਾਲ ਮੀਟਿੰਗ ਨੂੰ ਸੰਬੋਧਨ ਕਰਨਗੇ।ਏਅਰਪੋਰਟ &rsquoਤੇ ਉਤਰਨ ਤੋਂ ਬਾਅਦ ਕੇਜਰੀਵਾਲ ਆਪਣੇ ਸਿਆਸੀ ਵਿਰੋਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ &rsquoਤੇ ਨਾਅਰੇਬਾਜ਼ੀ ਕਰਦੇ ਹੋਏ ਮੀਡੀਆ ਵਾਲਿਆਂ ਵੱਲ ਮੁਸਕਰਾਉਂਦੇ ਨਜ਼ਰ ਆ ਰਹੇ ਹਨ।