image caption:

ਗਾਇਕਾਂ ਰਾਖੀ ਹੁੰਦਲ ਫਿਲਮ ‘ਕੈਰੀ ਓਨ ਜੱਟਾਂ 3’ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੋਈ ਆਵੇਗੀ ਨਜ਼ਰ

 ਯੂ ਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - ਪੰਜਾਬੀ ਗਾਇਕਾਂ ਰਾਖੀ ਹੁੰਦਲ ਆਉਣ ਵਾਲੀ ਨਵੀ ਪੰਜਾਬੀ ਫ਼ਿਲਮ &lsquoਕੈਰੀ ਓਨ ਜੱਟਾਂ 3&rsquo ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੋਈ ਨਜਰ ਆਵੇਗੀ। ਦੱਸ ਦਈਏ ਕਿ ਅੱਜ ਕੱਲ ਪੰਜਾਬੀ ਫ਼ਿਲਮ ਕੈਰੀ ਓਨ ਜੱਟਾਂ 3 ਦੀ ਸ਼ੂਟਿੰਗ ਲੰਦਨ ਦੇ ਵਿੱਚ ਚੱਲ ਰਹੀ ਹੈ ਜਿਸ ਦਾ ਨਿਰਦੇਸ਼ਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਸਮੀਪ ਕੰਗ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੇ ਖੂਬ ਸ਼ੂਟਿੰਗ ਦਾ ਮਜ਼ਾ ਲੈਂਦੇ ਹੋਏ ਸਾਰੇ ਕਲਾਕਾਰ ਆਪਣੀਆਂ ਤਸਵੀਰਾਂ ਤੇ ਵੀਡੀਓ ਪਾ ਕੇ ਫਿਲਮ ਦੀ ਚਰਚਾ ਵਿੱਚ ਵੀ ਲੱਗੇ ਵਿਖਾਈ ਦੇ ਰਹੇ ਹਨ।
ਗਾਇਕਾਂ ਤੇ ਅਦਾਕਾਰਾ ਰਾਖੀ ਹੁੰਦਲ ਨੇ ਦੱਸਿਆ ਕਿ ਮੇਨੂ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕੇ ਮੈਂ ਬਹੁਤ ਹੀ ਸੂਝਵਾਨ ਨਿਰਦੇਸ਼ਕ ਸਮੀਪ ਕੰਗ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਮੈਂ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਇੱਕ ਅਲੱਗ ਤਰਾਂ ਦੀ ਲੁਕ ਦੇ ਵਿੱਚ ਕੰਮ ਕਰਦੀ ਨਜ਼ਰ ਆਵਾਂਗੀ ਤੇ ਮੇਨੂ ਉਮੀਦ ਹੈ ਕੇ ਜਿਸ ਤਰਾਂ ਦਰਸ਼ਕਾਂ ਨੇ ਮੇਰੀ ਗ਼ਾਇਕੀ ਨੂੰ ਪਸੰਦ ਕੀਤਾ ਹੈ ਤੇ ਭਰਪੂਰ ਪਿਆਰ ਦਿੱਤਾ ਹੈ ਇਸੇ ਤਰਾਂ ਮੈਨੂੰ ਇਸ ਫ਼ਿਲਮ ਦੇ ਰਾਹੀਂ ਬਹੁਤ ਪਿਆਰ ਦੇਣਗੇ ਜਿਸ ਦੀ ਮੈਂ ਉਮੀਦ ਕਰਦੀ ਹਾ। ਇਸ ਫ਼ਿਲਮ ਦੇ ਵਿੱਚ ਬਹੁਤ ਸਾਰੇ ਨਾਮੀ ਕਲਾਕਾਰ ਕੰਮ ਕਰ ਰਹੇ ਹਨ ਜਿੰਨਾਂ ਵਿੱਚ ਗਿੱਪੀ ਗਰੇਵਾਲ,ਗੁਰਪ੍ਰੀਤ ਘੁੱਗੀ,ਬੀਨੂੰ ਢਿੱਲੋ,ਜਸਵਿੰਦਰ ਭੱਲਾ ਤੋਂ ਇਲਾਵਾ ਹੋਰ ਵੀ ਕਲਾਕਾਰ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।