image caption:

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, 1 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

 ਬੰਗਲਾਦੇਸ਼ ਵਿੱਚ 1 ਅਕਤੂਬਰ ਤੋਂ ਆਯੋਜਿਤ ਹੋਣ ਜਾ ਰਹੇ ਮਹਿਲਾ ਏਸ਼ੀਆ ਏਸ਼ੀਆ ਕੱਪ ਦੇ ਲਈ ਬੁੱਧਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਟੀਮ ਦੀ ਕਮਾਨ ਹਰਮਨਪ੍ਰੀਤ ਨੂੰ ਸੌਂਪੀ ਹੈ, ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਉੱਥੇ ਹੀ ਰੋਡ੍ਰਿਗਸ ਦੀ ਵਾਪਸੀ ਹੋਈ ਹੈ। ਉਹ ਗੁੱਟ ਦੀ ਸੱਟ ਤੋਂ ਠੀਕ ਹੋਈ ਹੈ। ਸੱਟ ਕਾਰਨ ਜੇਮਿਮਾ ਨੂੰ ਇੰਗਲੈਂਡ ਦੌਰਾ ਛੱਡਣਾ ਪਿਆ ਸੀ। ਜਿੱਥੇ ਉਸਨੂੰ ਬੁੱਧਵਾਰ ਨੂੰ ਇੰਗਲੈਂਡ ਨਾਲ ਦੂਜਾ ਵਨਡੇ ਮੁਕਾਬਲਾ ਖੇਡਣਾ ਹੈ। ਭਾਰਤੀ ਟੀਮ ਇਸ ਸੀਰੀਜ਼ ਵਿੱਚ 1-0 ਦੀ ਬੜ੍ਹਤ &lsquoਤੇ ਹਨ।
ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ, ਥਾਈਲੈਂਡ ਅਤੇ ਮਲੇਸ਼ੀਆ ਸ਼ਾਮਿਲ ਹਨ। ਅਫ਼ਗਾਨਿਸਤਾਨ ਦੀ ਟੀਮ ਇਸ ਵਾਰ ਏਸ਼ੀਆ ਕੱਪ ਲਈ ਮੈਦਾਨ ਵਿੱਚ ਨਹੀਂ ਉਤਰੇਗੀ, ਕਿਉਂਕਿ ਉੱਥੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਮਹਿਲਾ ਟੀਮ ਨਹੀਂ ਹੈ।