image caption:

ਪੁਤਿਨ ਨੇ ਦਿੱਤੀ ਪੱਛਮੀ ਦੇਸ਼ਾਂ ਨੂੰ ਚਿਤਾਵਨੀ

 ਮਾਸਕੋ,  : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਰੂਸੀ ਸੈਨਿਕਾਂ ਦੀ ਲਾਮਬੰਦੀ ਦਾ ਐਲਾਨ ਕੀਤਾ ਅਤੇ ਧਮਕੀ ਦਿੱਤੀ ਕਿ ਪੱਛਮੀ ਦੇਸ਼ਾਂ ਨੇ ਅਪਣੀ ਸਰਹੱਦ ਪਾਰ ਕਰ ਲਈ ਹੈ। ਰੂਸੀ ਰਾਸ਼ਟਰਪਤੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ, &rsquoਪੱਛਮ ਨੇ ਸਰਹੱਦ ਰੇਖਾ ਪਾਰ ਕਰ ਲਈ ਹੈ। ਪੱਛਮੀ ਦੇਸ਼ ਰੂਸ ਨੂੰ ਕਮਜ਼ੋਰ ਕਰਨ, ਵੰਡ ਅਤੇ ਤਬਾਹ ਕਰਨ ਲਈ ਕਹਿ ਰਹੇ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਜੋ ਸਾਡੇ ਦੇਸ਼ ਦੇ ਭਵਿੱਖ ਨੂੰ ਬਣਾਉਣ ਦਾ ਵਾਅਦਾ ਕਰਦੇ ਹਨ ਅਤੇ ਸਾਡੇ ਵਿਸ਼ੇਸ਼ ਕਾਰਜਾਂ ਦਾ ਟੀਚਾ ਅਜੇ ਵੀ ਬਦਲਿਆ ਨਹੀਂ ਹੈ ਅਤੇ ਐਲਪੀਆਰ ਪੂਰੀ ਤਰ੍ਹਾਂ ਮੁਕਤ ਹੋ ਗਿਆ ਅਤੇ ਡੀ.ਪੀ.ਆਰ. ਨੂੰ ਅੰਸ਼ਕ ਤੌਰ &rsquoਤੇ ਆਜ਼ਾਦ ਕਰ ਦਿੱਤਾ ਗਿਆ ਹੈ।
ਰਸ਼ੀਅਨ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ &rsquoਚ ਮੌਜੂਦ ਸੈਨਿਕਾਂ ਨੂੰ ਅੰਸ਼ਕ ਤੌਰ &rsquoਤੇ ਲਾਮਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੱਛਮੀ ਦੇਸ਼ ਸਾਡੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੇ ਹਨ, ਅਤੇ ਪੱਛਮੀ ਦੇਸ਼ਾਂ ਨੇ ਯੂਕਰੇਨ ਦੇ ਲੋਕਾਂ ਨੂੰ ਤੋਪਾਂ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪੱਛਮੀ ਦੇਸ਼ ਰੂਸ ਨਾਲ ਪ੍ਰੌਕਸੀ ਯੁੱਧ ਛੇੜ ਰਹੇ ਹਨ। ਰੂਸੀ ਰਾਸ਼ਟਰਪਤੀ ਦਾ ਇੱਕ ਰਿਕਾਰਡ ਕੀਤਾ ਭਾਸ਼ਣ ਰੂਸੀ ਟੈਲੀਵਿਜ਼ਨ &rsquoਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਨਿਊਜ਼ ਏਜੰਸੀ ਦੁਆਰਾ ਉਨ੍ਹਾਂ ਦੇ ਭਾਸ਼ਣ ਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਨੇ ਪੱਛਮੀ ਦੇਸ਼ਾਂ ਨੂੰ ਸਖ਼ਤ ਧਮਕੀ ਦਿੱਤੀ ਹੈ ਅਤੇ ਪੱਛਮੀ ਦੇਸ਼ਾਂ &rsquoਤੇ ਪ੍ਰੌਕਸੀ ਯੁੱਧ ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।