image caption:

ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਨਹੀਂ ਰਹੇ

ਅਖੰਡ ਕੀਰਤਨੀ ਜੱਥਾ ਯੂ. ਕੇ. ਅਤੇ ਸਿੰਘ ਸਭਾ ਗੁਰਦੁਆਰਾ ਡਰਬੀ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ &rsquoਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਡਰਬੀ (ਪੰਜਾਬ ਟਾਈਮਜ਼)- ਸਿੱਖ ਕੌਮ ਦੇ ਬਹੁਤ ਹੀ ਸਤਿਕਰਯੋਗ ਪੰਥਕ ਸ਼ਖਸੀਅਤ ਸ. ਪਾਲ ਸਿੰਘ ਪੁਰੇਵਾਲ ਜੀ ਅਕਾਲ ਪੁਰਖ ਵੱਲੋਂ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ &rsquoਤੇ ਅਖੰਡ ਕੀਰਤਨੀ ਜੱਥਾ ਯੂ. ਕੇ. ਦੇ ਜਨਰਲ ਸੈਕਟਰੀ ਸ. ਦਲਜੀਤ ਸਿੰਘ ਵਿਰਕ, ਸਿੰਘ ਸਭਾ ਗੁਰਦੁਆਰਾ ਡਰਬੀ ਦੇ ਮੁੱਖ ਸੇਵਾਦਾਰ ਭਾਈ ਰਘਬੀਰ ਸਿੰਘ ਜੀ, ਸ. ਰਜਿੰਦਰ ਸਿੰਘ ਪੁਰੇਵਾਲ ਅਤੇ ਸਿੱਖ ਨੈਸ਼ਨਲ ਮਿਊਜ਼ੀਅਮ ਵੱਲੋਂ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਸ. ਰਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਸ. ਪਾਲ ਸਿੰਘ ਜੀ ਨੇ ਸਾਰੀ ਉਮਰ ਪੰਥਕ ਸੇਵਾਵਾਂ ਦਿੱਤੀਆਂ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ। ਸ. ਰਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਸ. ਪਾਲ ਸਿੰਘ ਪੁਰੇਵਾਲ ਜੀ ਉਨ੍ਹਾਂ ਦੇ ਟੀਚਰ ਵੀ ਸਨ ਅਤੇ ਉਨ੍ਹਾਂ ਕੋਲੋਂ ਉਹ 1964-65 ਪੜ੍ਹੇ ਸਨ। ਇਸ ਤੋਂ ਇਲਾਵਾ ਪਾਲ ਸਿੰਘ ਜੀ ਪਰਿਵਾਰਕ ਮੈਂਬਰ ਵੀ ਸਨ। ਸ. ਰਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਸਾਲ 2003 ਨੂੰ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ ਉਦੋਂ ਤੋਂ ਹੀ ਸਿੰਘ ਸਭਾ ਗੁਰਦੁਆਰਾ ਡਰਬੀ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਹੋਏ ਪਹਿਰਾ ਦੇ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਪੰਥਕ ਸੰਸਥਾਵਾਂ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਹੋਏ ਪਹਿਰਾ ਦੇ ਰਹੀਆਂ ਹਨ। ਸ. ਪੁਰੇਵਾਲ ਨੇ ਦੱਸਿਆ ਕਿ 2004 &rsquoਚ ਨਾਨਕਸ਼ਾਹੀ ਕੈਲੰਡਰ ਲਈ &lsquoਪੰਜਾਬ ਟਾਈਮਜ਼&rsquo ਵੱਲੋਂ ਉਨ੍ਹਾਂ ਦਾ ਇੰਗਲੈਂਡ ਵਿਚ ਭਰਵੇਂ ਇਕੱਠ &rsquoਚ ਗੋਲਡ ਮੈਡਲ ਨਾਲ ਸਨਮਾਨ ਵੀ ਕੀਤਾ ਗਿਆ ਸੀ। ਸ. ਪਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।