image caption:

ਰੂਸ ਤੋਂ ਦੇਸ਼ ਦਾ ਇਕ-ਇਕ ਹਿੱਸਾ ਲਵਾਂਗੇ ਵਾਪਿਸ : ਜ਼ੇਲੇਂਸਕੀ

 ਸੰਯੁਕਤ ਰਾਸ਼ਟਰ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵਿਸ਼ਵ ਭਾਈਚਾਰੇ ਨੂੰ ਰੂਸ ਨੂੰ ਉਸ ਦੇ ਹਮਲੇ ਲਈ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਆਪਣੇ ਦੇਸ਼ ਦਾ ਇਕ-ਇਕ ਹਿੱਸਾ ਵਾਪਸ ਲੈਣ ਦਾ ਵਾਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਆਪਣੀ ਕਾਰਵਾਈ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵੋਲੋਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਨਾਲ ਲਗਭਗ ਸੱਤ ਮਹੀਨਿਆਂ ਦੀ ਲੜਾਈ ਵਿੱਚ ਝਟਕਿਆਂ ਤੋਂ ਬਾਅਦ ਲਗਭਗ ਤਿੰਨ ਲੱਖ ਰਿਜ਼ਰਵ ਸੈਨਿਕਾਂ ਦੀ ਅੰਸ਼ਕ ਤਾਇਨਾਤੀ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਰੂਸ ਦੀ ਪ੍ਰਭੂਸੱਤਾ ਲਈ ਜ਼ਰੂਰੀ ਦੱਸਦੇ ਹੋਏ ਦੋਸ਼ ਲਗਾਇਆ ਸੀ ਕਿ ਪੱਛਮੀ ਦੇਸ਼ ਉਨ੍ਹਾਂ ਦੇ ਦੇਸ਼ (ਰੂਸ) ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਇਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਹ ਘੋਸ਼ਣਾ ਇਸ ਗੱਲ ਦਾ ਸਬੂਤ ਹੈ ਕਿ ਰੂਸ ਯੁੱਧ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਤ ਉਨ੍ਹਾਂ ਦੇ ਦੇਸ਼ ਦੀ ਹੀ ਹੋਵੇਗੀ। ਰਾਸ਼ਟਰਪਤੀ ਨੇ ਕਿਹਾ, "ਅਸੀਂ ਇਕ ਵਾਰ ਫਿਰ ਦੇਸ਼ ਦੇ ਹਰ ਹਿੱਸੇ ਵਿੱਚ ਯੂਕ੍ਰੇਨ ਦਾ ਝੰਡਾ ਲਹਿਰਾਵਾਂਗੇ।" ਅਸੀਂ ਇਹ ਹਥਿਆਰਾਂ ਦੇ ਦਮ 'ਤੇ ਕਰ ਸਕਦੇ ਹਾਂ ਪਰ ਸਾਨੂੰ ਕੁਝ ਸਮਾਂ ਲੱਗੇਗਾ।