image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਲੋਕੀ ਗੁੰਮਰਾਹ ਕੀਤੇ ਜਾ ਰਹੇ ਹਨ, ਪੰਜਾਬ ਨੂੰ ਫੇਰ ਚੁਰਾਸੀ ਦਾ ਸੰਤਾਪ ਦੇਣ ਦੇ ਹੀ ਤਾਂ ਮਨਸੂਬੇ ਹਨ

ਵਿਸ਼ਾ :- ਇਸ ਵੇਲੇ ਬਹੁਤੇ ਲੋਕੀ ਪੰਜਾਬ ਵਿੱਚ ਜਾਣ ਲਈ ਆਪਣੀ ਸਕੀਮ ਬਣਾਉਂਦੇ ਹਨ, ਕਈ ਕਾਰਨ ਹਨ, ਮੌਸਮ ਭੀ ਅਨੁਕੂਲ, ਕਈ ਤਿਉਹਾਰ ਭੀ ਹਨ, ਹੁਣ ਚਿੰਤਕ ਹਨ ਕਿ ਪਤਾ ਨਹੀਂ ਉਥੇ ਕੀ ਹਾਲਾਤ ਬਣ ਜਾਣ ਜਦੋਂ ਅਗਲੇ ਚੈਨਲ ਤੇ ਤਰੀਕਾਂ ਸੁਣਦੇ ਹਨ ਕਿ ਫਲਾਣੀ ਤਰੀਕ ਤੋਂ ਆਹ ਗਰਮ ਪ੍ਰੋਗਰਾਮ, ਫਲਾਣੀ ਨੂੰ ਅਨੰਦਪੁਰ ਸਾਹਬ ਪਹੁੰਚੋ ਅਤੇ ਸੀਸ ਦੇਣ ਵੱਲ ਧਿਆਨ ਧਰੋ, ਭਾਵੇਂ ਕਿ ਕਈ ਕਰਮਚਾਰੀਆਂ ਦੇ ਧਰਨੇ ਮੁਜ਼ਾਹਰੇ ਆਦਿ ਤਾਂ ਚੱਲਦੇ ਹੀ ਰਹਿੰਦੇ ਹਨ, ਪਰ ਉਹ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਖ਼ਤਰਾ ਨਹੀਂ ਲੱਗਦੇ, ਪਰ ਸਿੱਖਾਂ ਦੀ ਆਪਸੀ ਖਹਿਬਾਜ਼ੀ ਵਿੱਚ ਵੰਡੀਆਂ, ਡੰਡੀਆਂ ਅਤੇ ਭੜਥੂ, ਭਾਂਬੜ, ਘੇਸੂ ਲਾਉ ਅਤੇ ਲਾਂਬੂ ਲਾ ਕੇ ਇਕ ਦੂਜੇ ਦੀਆਂ ਪਦੀੜਾਂ ਪੁਆ ਹੋ ਰਹੀਆਂ ਹਨ, ਤਾਂ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ, ਕੀ ਸੁਹਿਰਦ ਵਿਦਵਾਨ, ਨੇਤਾ ਜੀ ਜਾਂ ਜਥੇਬੰਦੀਆਂ ਜੋ ਇਥੇ ਉਨ੍ਹਾਂ ਨਾਲ ਸੰਬੰਧਿਤ ਹਨ ਕੋਈ ਸ਼ਾਹਦੀ ਜਾਂ ਭਰੋਸੇ ਦੀ ਜਾਣਕਾਰੀ ਦੇਣ, ਹੁਣੇ ਇਕ ਸਹੇਲੀ ਦਾ ਫੂਨ ਸੀ ਕਿ ਕੀ ਕਰੀਏ ਜਾਈਏ ਜਾਂ ਫਰਵਰੀ ਤੱਕ ਇੰਤਜ਼ਾਰ ਕਰੀਏ, ਉਦੋਂ ਤਾਂ ਜਾਣਾ ਹੀ ਪੈਣਾ ਹੈ ਤਰੀਕ ਹੈ ਐੱਫ।ਡੀ। ਦੀ, ਮੈਂ ਕਿਹਾ ਕਿ ਮੇਰਾ ਭੀ ਕੰਮ ਤਾਂ ਹੈ ਪਰ ਤਰੀਕ ਵਾਲੀ ਕਹਾਣੀ ਨਹੀਂ, ਗੱਲ ਇਹ ਹੈ ਕਿ ਕੀ ਮਸਲੇ ਹਨ ਜੋ ਉਥੇ ਇਹ ਤਰਥੱਲੀ ਮੱਚਣ ਲੱਗੀ ਹੈ ? ਕੋਈ ਤਾਂ ਅਣੋਖੀ ਘਟਨਾ ਹੁਣ ਵਾਪਰੀ ਨਹੀਂ, ਪੱਕਾ ਧਰਨਾ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਦਾ ਮੋਰਚਾ, ਸਵਾਲ : ਪਿਤਾ ਦਾ ਗੋਲੀ ਕਾਂਡ, ਸਰਕਾਰ ਨੇ ਮੁਆਵਜ਼ਾ ਦੇ ਦਿੱਤਾ ਸੀ, ਹਾਂ ਜੇਕਰ ਕਤਲ ਕੇਸ ਕਰਨਾ ਹੈ ਤਾਂ ਮੁਕੱਦਮਾ ਕਰੇ, ਇਸੇ ਤਰ੍ਹਾਂ ਸਰਾਵਾਂ ਪਰਿਵਾਰ, ਧਰਨਾ ਮੋਰਚਾ ਤਾਂ ਸਾਰੇ ਸਿੱਖ ਭਾਈਚਾਰੇ ਦੀ ਮਨਸ਼ਾ ਹੈ, ਫੇਰ ਧਰਨੇ ਦਾ ਪ੍ਰਬੰਧਕ ਸੁਖਰਾਜ ਸਿੰਘ ਮਿਆਨੀ ਵਾਲਾ ਕਿਵੇਂ ? ਤਕਰੀਰ ਵਿੱਚ ਐਡਵੋਕੇਟ ਹਰਪਾਲ ਸਿੰਘ ਖਾਰਾ ਲੋਕਾਂ ਨੂੰ ਆਖ ਰਹੇ ਹਨ ਕਿ ਸੋਸ਼ਲ ਮੀਡੀਏ &lsquoਤੇ ਸਵਾਲ ਕਰਨ ਵਾਲੇ ਸ਼ਰਮ ਕਰਨ ਕਿ ਸੁਖਰਾਜ ਸਿੰਘ ਨੂੰ ਪੈਸਿਆਂ ਦੀ ਗੱਲ ਕਹਿਣ, ਦੂਜਾ ਸਵਾਲ ਉੱਠਿਆ ਕਿਸੇ ਨੇ ਆਖਤਾ ਕਿ ਪ੍ਰਬੰਧਕ ਜੋ ਫੈਸਲਾ ਕਰਨਗੇ ਅਸੀਂ ਨਾਲ ਹਾਂ, ਸੁਖਰਾਜ ਸਿੰਘ ਨੇ ਇਹਦਾ ਉੱਤਰ ਤਾਂ ਦਿੱਤਾ ਕਿ ਪ੍ਰਬੰਧਕ ਕੌਣ ਯਾਨੀ ਆਪਣੀ ਚਤੁਰਾਈ ਪਰ ਉੱਤਰ ਵਿੱਚ ਫੇਰ ਪੈਸੇ ਦੀ ਗੱਲ ਨਾ ਛੇੜੀ, ਨਾਲੇ ਜੇਕਰ ਉਹ ਕੌਤਰ ਸੌ ਜਾਂ ਡਿਕਟੇਟਰ ਨਹੀਂ ਤਾਂ ਅੰਤ ਵਿੱਚ ਧੰਨਵਾਦ ਉਹ ਕਿਉਂ ਕਰਦਾ ਹੈ ? ਲੋਕੀ ਗੁੰਮਰਾਹ ਕੀਤੇ ਜਾ ਰਹੇ ਹਨ, ਪੰਜਾਬ ਨੂੰ ਫੇਰ ਚੁਰਾਸੀ ਦਾ ਸੰਤਾਪ ਦੇਣ ਦੇ ਹੀ ਤਾਂ ਮਨਸੂਬੇ ਹਨ, ਵਾਰਸ ਪੰਜਾਬ ਦੀ ਜਥੇਬੰਦੀ ਪਹਿਲਾਂ ਤਾਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਸੀ, ਹੁਣ ਤੱਕ ਤਾਂ ਮਾਨ ਸਾਹਬ ਦੀਪ ਸਿੱਧੂ ਦਾ ਰੰਗ ਭਾਗ ਮਾਣ ਰਹੇ ਸਨ, ਹੁਣ ਪਰਿਵਾਰ ਅੱਡ ਤੇ ਆਹ ਜੋ ਵਿਦੇਸ਼ੋਂ ਮੁੜਿਆ ਨੌਜਵਾਨ ਅੰਮ੍ਰਿਤਪਾਲ ਸਿੰਘ ਖਾਲਸਾ ਨਵਾਂ ਇੰਨਚਾਰਜ ਕਿਹੜੇ ਕਿਹੜੇ ਫਰੰਟ &lsquoਤੇ ਯੁੱਧ ਤੇ ਕਿਹੜੇ &lsquoਤੇ ਇਨਸਾਫ ਤੇ ਇਨਸਾਫ ਕਾਹਦਾ ? ਕੀਹਦਾ ਤੇ ਕੀਹਨੂੰ ਕੌਣ ਹੁਣ ਸਾਧਾਰਨ ਵੱਸੋਂ ਦਾ ਸਹਾਈ ਹੈ ? ਹਿਰਦੇ &lsquoਤੇ ਹੱਥ ਧਰ ਪੁੱਛੋ ਕਿ ਕੀ ਬੇਅਦਬੀ ਸਤਾ ਰਹੀ ਹੈ ਜਾਂ ਅੰਦਰਲੀ ਤਮੰਨਾ ਤੇ ਚੌਧਰਾਂ ਕੀ ਇਹਨੂੰ ਪੰਥ ਆਖੀਦਾ ਹੈ, ਸੱਚ ਤਾਂ ਇਹ ਕਿ ਆਪ ਦੇ ਭੀ ਪੱਖ ਵਿੱਚ ਹੈ ਕਿ ਸਥਿਤੀ ਇਸੇ ਤਰ੍ਹਾਂ ਡਾਂਵਾਡੋਲ ਰਹੇ ਅਤੇ ਭਾਜਪਾ ਭੀ ਪੰਜਾਬ ਵਿੱਚ ਆਪਸੀ ਕਾਟੋ ਕਲੇਸ਼ ਚਾਹੁੰਦੀ ਹੈ, ਖਾਸ ਕਰਕੇ ਸਿੱਖਾਂ ਵਿੱਚ, ਉਨ੍ਹਾਂ ਨੂੰ ਭੁਲੇਖਾ ਹੈ ਕਿ ਪੰਜਾਬ ਹੱਥਿਆ ਲੈਣਗੇ, ਆਪ ਦਾ ਤਾਂ ਦਾਅ ਲੱਗ ਗਿਆ ਹੁਣ ਲੋਕ ਸਭ ਚੌਕੰਨੇ ਹੋ ਗਏ ਹਨ, ਬੀ।ਜੇ।ਪੀ। ਨੂੰ ਭੁਲਣਾ ਨੀ ਚਾਹੀਦਾ ਕਿ ਕਿਸਾਨ ਅੰਦੋਲਨ ਵੇਲੇ ਕੀ ਬੀਤੀ ਸੀ, ਆਹ ਜੋ ਰਾਜਸਥਾਨੀ ਆਇਆ ਇਥੇ ਭਾਜਪਾ ਦਾ ਸੰਗਠਨ ਕਰਨ ਮੁੜਦੇ ਨੂੰ ਦੇਖਿਉ, ਉੱਡਣ ਖਟੋਲੇ &lsquoਤੇ ਜਾਊ, ਇਹ ਪੰਜਾਬ ਦੇ ਵਾਸੀ ਹਨ ਕਿਸੇ ਗੁਰੂ ਪੀਰ ਦੇ ਨਹੀਂ ਹੁੰਦੇ ਜਦੋਂ ਭੂਤਰ ਜਾਣ, ਇਹ ਭਾਵੇਂ ਧੁਰ ਤੋਂ ਹੀ ਸੀ ਪਰ ਅੱਜ ਆਪਸ ਵਿੱਚ ਹੀ ਗੁੱਥਮ ਗੁੱਥਾ ਹੋਈ ਜਾਂਦੇ ਹਨ, ਮਨ ਬੜਾ ਹੀ ਵਿਆਕੁਲ ਹੈ ਕਿ ਧਰਮ ਦਾ ਪਸਾਰਾ ਤਾਂ ਹੱਦੋਂ ਵੱਧ ਹੈ ਪਰ ਅਸਰ ਕਿਧਰੇ ਨਹੀਂ ਕਾਰਨ ਲੱਭਣ ਦੇ ਯਤਨ ਕਰਦੀ ਹਾਂ ਤਾਂ ਕਿਸੇ ਤਣ ਪੱਤਣ ਨਹੀਂ ਲੱਗਦੀ, ਹਰ ਕੋਈ ਪੰਥਕ ਹੈ ਪਰ ਪੰਥ ਪਤਾ ਨਹੀਂ ਕਿਹੜਾ ਲੋਚਦੇ ਹਨ, ਕੋਈ ਭੀ ਵਿਦਵਾਨ ਇਸ ਪਾਸੇ ਕੋਈ ਤਰਕੀਬ ਦੱਸਣ ਵੱਲ ਵੱਧ ਨਹੀਂ ਰਿਹਾ, ਡਰ ਭਉ ਇੰਨਾ ਵੱਧ ਗਿਆ ਹੈ ਸੱਚ ਤੋਂ ਡਰ ਲੱਗਣ ਗਿਆ ਹੈ, ਕਾਰਨ ਜੋ ਮੈਂ ਭਾਸਣ ਲੱਗੀ ਹਾਂ ਕਿ ਪ੍ਰਚਾਰਕ ਬੜੀ ਰਲਾਵਟ &lsquoਤੇ ਹਨ ਅਤੇ ਸਾਧਾਰਨ ਸਿੱਖ ਰਸਮਾਂ ਰਵਾਇਤਾਂ ਮੰਨਣ ਲੱਗ ਪਏ ਹਨ, ਧਰਮ ਦੇ ਮੁੱਢ ਭਾਵੇਂ ਕਿਰਤ, ਨਾਮ ਜਪੋ, ਵੰਡ ਛਕੋ ਤਾਂ ਪ੍ਰਚੱਲਤ ਹਨ, ਪਰ ਸ਼ਾਂਤੀ ਦਾ ਜੀਵਨ ਪੱਧਰ ਲੱੁਕ ਗਿਆ, ਲੋਕੀ ਹਰ ਪਾਸੇ ਹੀ ਇਕਾਗਰਤਾ ਭਾਲਣ &lsquoਤੇ ਹਨ, ਸਥਿਰਤਾ ਦਿੱਸਦੀ ਨਹੀਂ, ਸੰਸਥਾਵਾਂ ਭੀ ਬੇਵੱਸ ਹਨ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਹਰ ਸਮੇਂ ਵਿਰੋਧਤਾ ਦਾ ਭੂਤ ਮਾਰੀ ਜਾਂਦਾ ਹੈ, ਉਹ ਆਪਣੀ ਵਿਦਵਤਾ ਨਾਲ ਤਾਂ ਕੋਈ ਫੈਸਲਾ ਲੈ ਹੀ ਸਕਦੇ, ਹਰ ਪਹਿਲੂ ਤੇ ਨੁਕਤਾਚੀਨੀ, ਆਸ ਤਾਂ ਕਰ ਸਕਦੀ ਹਾਂ ਕਿ ਸ਼ਾਇਦ ਇਹ ਸਮਾਂ ਭੀ ਨਾ ਰਹੇ, ਧਰਮ ਭੀ ਕਹਿੰਦਾ ਹੈ ਹਊਮੇ ਦੀਰਘ ਰੋਗ ਹੈ, ਭਾਵ ਕਿ ਜੋ ਭੀ ਸਾਨੂੰ ਮਾਰਦਾ ਹੈ ਉਹ ਅੰਦਰਲਾ ਹੀ ਹੁੰਦਾ ਹੈ, ਹਰ ਰੋਗ ਅੰਦਰੋਂ ਹੀ ਮਾਰਦਾ ਹੈ, ਬਾਹਰਲੇ ਕੇਵਲ ਉਕਸਾਉਂਦੇ ਹਨ, ਦੁਸ਼ਮਣ ਆਪਣਾ ਹੀ ਖ਼ਤਰਨਾਕ ਹੈ ਬਾਹਰਲੇ ਤੋਂ ਤਾਂ ਚੌਕੰਨੇ ਰਹੀਦਾ ਹੈ, ਬੱਸ ਜੀ ਅਪਣਿਆਂ ਨੂੰ ਪਛਾੜੋ, ਸਾਡੀਆਂ ਇਥੇ ਭੀ ਹੁਣ ਸਮੱਸਿਆਵਾਂ ਵੱਧ ਰਹੀਆਂ ਹਨ ਜੀਵਨ ਵਿੱਚ ਲੋੜੀਂਦੀਆਂ ਜਰੂਰਤਾਂ ਲਈ ਜੱਦੋ ਜਹਿਦ, ਕੀ ਸਥਾਨਕ ਕੌਂਸਲਾਂ, ਕੀ ਸਰਕਾਰਾਂ ਦੇ ਕੰਮ ਸਭ ਸਿੱਥਲ ਮੁੱਥਲ ਹਨ, ਬਜ਼ੁਰਗਾਂ ਦੀ ਗਿਣਤੀ ਵੱਧਦੀ ਹੈ, ਸਹੂਲਤਾਂ ਦੀ ਘਾਟ ਸਗੋਂ ਵੱਧ ਬੋਝ ਪਰਿਵਾਰਾਂ &lsquoਤੇ ਭੀ ਤੇ ਸਰਕਾਰਾਂ &lsquoਤੇ ਭੀ ਪਰ ਇਹ ਲੁਕਿਆ ਭੇਤ ਜਾਨਣ ਲਈ ਕੋਈ ਵਿਧੀ ਵਿਧਾਨ ਨਹੀਂ ਲਾਗੂ ਹੋ ਰਿਹਾ, ਬੱਸ ਅੱਖੋਂ ਪਰੋਖੇ ਕਰੋ ਦੀ ਨੀਤੀ ਔਕੜਾਂ ਵਧਾ ਰਹੀ ਹੈ, ਸਾਡੇ ਭਾਵੇਂ ਨੁਮਾਇੰਦੇ ਹਰ ਮਹਿਕਮੇ ਵਿੱਚ ਹਨ, ਪਰ ਬੱਸ ਆਪਣੀ 8 ਘੰਟੇ ਦੀ ਡਿਊਟੀ ਤੱਕ ਹੀ ਸੀਮਤ ਹਨ, ਨੀਤੀ ਘਾੜੇ ਭੀ ਜੜ੍ਹਾਂ ਤੱਕ ਜਾਣ ਦੀ ਨਹੀਂ ਸੋਚਦੇ, ਅਸੀਂ ਭੀ ਆਪਣੇ ਪ੍ਰਤੀਨਿੱਧਾਂ ਨੂੰ ਕੁਝ ਆਖਣ ਲਈ ਤਿਆਰ ਨਹੀਂ, ਵਾਤਾਵਰਣ, ਪੌਣ-ਪਾਣੀ ਭੀ ਕਿਵੇਂ ਚੱਪੇ ਚੱਪੇ ਤੇ ਫਲੈਟ, ਲੋਕੀ ਅੱਧੇ ਅਸਮਾਨ ਟੰਗੇ ਹਵਾ ਕਿਥੋਂ ਵੜੇ, ਧਰਤੀ &lsquoਤੇ ਭੀ ਭਾਰ ਦਾ ਕੋਈ ਫਿਕਰ ਨਹੀਂ, ਥਾਂ-ਥਾਂ ਪੱਟ ਪੱਟ ਖੋਖਲੀ ਕਰੀ ਜਾ ਰਹੇ ਹਨ, ਅਸੀਂ ਦੇਸੀ ਤਾਂ ਸਾਨੂੰ ਕੀ ਦੇ ਹਾਮੀ ਹਾਂ, ਸਰਕਾਰਾਂ ਨੂੰ ਦੇਸ਼ਾਂ ਨਾਲ ਯੁੱਧਾਂ ਦੀ ਧੁੰਨ ਜ਼ਿੰਮੇਵਾਰੀਆਂ ਭੀ ਵਿਅਕਤੀਗਤ ਇਕੱਠਾਂ ਨਾਲ ਹੱਕਾਂ ਦੇ ਨਾਲ ਹੀ ਸੰਬੰਧਿਤ ਹਨ, ਪਰ ਅੱਜ ਤਾਂ ਮੁੱਢਲੀ ਪ੍ਰਣਾਲੀ ਵਿੱਚ, ਪੜ੍ਹਾਈ ਵਿੱਚ, ਸਿੱਖਲਾਈ ਵਿੱਚ ਅਤੇ ਆਮ ਜੀਵਨ ਵਿੱਚ ਵਿਚਾਰੀ ਹੀ ਨਹੀਂ ਜਾਂਦੀ, ਬਹੁਤੀ ਦੁਬਿਧਾ ਇਹ ਭੀ ਹੈ, ਨੱਕੋ ਲਾਹ ਬੁੱਲ ਨਾਲ ਲਾ ਦਾ ਰਿਵਾਜ ਹੈ, ਭਾਵੇਂ ਉਹਦੀ ਤਕਲੀਫ ਆਪ ਨੂੰ ਭੀ ਹੋਵੇ, ਅੱਜ ਅਸੀਂ ਤਾਂ ਬਹੁਤੇ ਜੋੜ ਮੇਲੇ ਗੁਰੂ ਘਰਾਂ ਵਿੱਚ ਕਰਦੇ ਹਾਂ ਉਥੇ ਇਹ ਵਿਚਾਰੀਏ ।
ਅਖ਼ਬਾਰੀ ਜਾਣਕਾਰੀ ਅਤੇ ਪੰਨਿਆਂ ਅਨੁਸਾਰ ਕੁਝ ਵਿਸ਼ੇਸ਼ ਲਿਖਤ : ਕਰਮਵਾਰ ਕਲਮਬੰਦ ਕਰਦੀ ਹਾਂ । ਅਮਰੀਕੀ ਸਵ: ਧਨਾਢ ਦੀਦਾਰ ਸਿੰਘ ਬੈਂਸ ਦੇ ਸਵਰਗਵਾਸ ਹੋਣ ਦੀ ਖ਼ਬਰ ਹਰ ਵਿਅਕਤੀ ਦਾ ਵਿਛੋੜਾ ਹੀ ਦਰਦਨਾਕ ਹੁੰਦਾ ਹੈ, ਪਰ ਲੋਕਪ੍ਰਿਅਕ ਦਾ ਸਭ ਨੂੰ ਟੁੰਭਦਾ ਹੈ, ਭਾਵੇਂ ਕਿ ਸ਼ਰਧਾਂਜਲੀ ਲੇਖਕ ਨੇ ਬੈਂਸ ਸਾਹਬ ਨੂੰ ਕੇਵਲ ਸੰਤਾਂ ਦਾ ਸ਼ਰਧਾਲੂ ਤੇ ਸੇਵਕ ਹੀ ਬਣਾਇਆ ਹੈ, ਪਰ ਉਹ ਸਿੱਖ ਸਮਾਜ ਦੇ ਹਿੱਸੇਦਾਰ ਸਨ, ਪੰਜਾਬ ਦੀ ਸਥਿਤੀ 84 ਦਾ ਗੇੜ ਜੀਹਦੇ ਸਬੰਧ ਵਿੱਚ ਬੜੀ ਭੂਮਿਕਾ ਸੀ ਮੈਂ ਬਰਤਾਨੀਆ ਆਇਆਂ ਨੂੰ ਮਿਲੀ ਹੋਈ ਹਾਂ, ਇਕ ਵਿਸ਼ਾਲ ਇਕੱਠ ਲੰਡਨ ਖਿੱਤੇ ਵਿੱਚ ਜੋ ਕੀਤਾ ਸੀ, ਮਿਸਾਲ ਸੀ, ਖੈਰ ਮੈਂ ਸਤਿਕਾਰਤ ਸ਼ਰਧਾਂਜਲੀ ਅਰਪਨ ਕਰਦੀ ਹਾਂ ।
ਦੂਜਾ ਵਿਸ਼ਾ ਹੈ ਜੋ ਸਾਡੇ ਆਪਣੇ ਦੇਸ਼ ਲਈ ਭਾਈਚਾਰੇ ਲਈ ਅਤੇ ਸਬੰਧਾਂ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ, ਬਰਮਿੰਘਮ ਦੇ ਕ੍ਰਿਕਟ ਮੈਚ ਦੀ ਆੜ ਵਿੱਚ ਹਿੰਦੂ ਮੁਸਲਮਾਨ ਫਸਾਦ :- ਸਭ ਨੇ ਪੜ੍ਹ ਸੁਣ ਤਾਂ ਲਿਆ ਹੀ ਹੈ, ਪਰ ਅਸਲੀਅਤ ਹਾਲੇ ਸਾਹਮਣੇ ਨਹੀਂ ਆ ਰਹੀ, ਭਾਵੇਂ ਮੀਡੀਆ ਬੀ।ਬੀ।ਸੀ। ਏਸ਼ੀਅਨ ਕੁਝ ਨੇੜੇ ਤੇੜੇ ਹੈ, ਛਿੰਗੜੀ ਮੈਚ ਨਹੀਂ, ਕਿਉਂ ਫੇਰ ਲੜਾਈ ਉਥੇ ਯਾਨੀ ਬਰਮਿੰਘਮ ਨਹੀਂ ਹੋਈ ? ਇਹ ਘੜਤ ਹੈ ਅਤੇ ਰੋਂਦੀ ਭਰਾਵਾਂ ਨੂੰ ਵਾਲੀ ਕਥਾ ਹੈ, ਖੁੰਦਕ ਤਾਂ ਭਾਰਤ ਵਿੱਚ ਜੋ ਅੱਜ ਭਾਜਪਾ ਦਾ ਡੰਡੀਅਰ ਹਰ ਛੋਟੇ ਮੋਟੇ ਵਰਗ &lsquoਤੇ ਵਰ੍ਹ ਰਿਹਾ ਹੈ, ਕਾਂਗਰਸ ਸਿਰ ਚੁੱਕ ਰਹੀ ਹੈ, ਵਿਰੋਧੀ ਇਕਮੁੱਠ ਹੋਣ ਦੀ ਤਾਂਘ ਵਿੱਚ ਹਨ, ਮੁਸਲਮਾਨਾਂ ਨਾਲ ਤਾਂ ਚੰਗਾ ਖਾਸਾ ਹੀ ਧਰਮ ਯੁੱਧ ਹੈ, ਇਸ ਭਾਂਬੜ ਦੀ ਲਪੇਟ ਦਾ ਸੇਕ ਹੈ, ਜੋ ਵਿਦੇਸ਼ਾਂ ਵਿੱਚ ਲੱਗ ਰਿਹਾ ਹੈ, ਭਾਰਤੀ ਸਰਕਾਰ ਦੇਸ ਨੰਬਰ ਇਕ ਦੀ ਧੁੰਨ ਹੇਠ ਬਰਤਾਨੀਆਂ ਦੀ ਨਵੀਂ ਸਰਕਾਰ ਕਿਸੇ ਹਿੰਦੂ ਚਿਹਰੇ ਨੂੰ ਵੱਡੀ ਥਾਂ ਦੀ ਘਾਟ, ਰਿਸ਼ੀ ਸੁਨੇਕ ਨੂੰ ਪ੍ਰਧਾਨ ਮੰਤਰੀ ਨਾ ਕਬੂਲਣਾ, ਪ੍ਰੀਤੀ ਪਟੇਲ ਗੁਜਰਾਤੀ ਪਟੇਲ ਨੂੰ ਟਾਹ ਦੇਣਾ ਬਰਦਾਸ਼ਤ ਤੋਂ ਬਾਹਰ ਹੈ, ਲੈਸਟਰ ਵਿੱਚ ਗੁਜਰਾਤੀ ਵੱਸੋਂ ਵੱਧ ਹੈ, ਇਹ ਭੀ ਸਭ ਨੂੰ ਪਤਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਹਿੰਦੂ ਤਬਕਾ ਭਟਕੇ ਨਹੀਂ ਤਾਂ ਇਹ ਵਿਰਸਾ ਸਿੱਖ ਯੁਵਕਾਂ ਦੇ ਹੀ ਹਿੱਸੇ ਹੁੰਦਾ ਸੀ, ਮੀਡੀਆ ਖੱਬੇ ਪੱਖੀ ਤਾਂ ਪਿੱਟ ਸਿਆਪਾ ਪਾ ਰਿਹਾ ਹੈ, ਕਾਂਗਰਸੀ ਪੱਖੀ ਹੈ, ਕਾਂਗਰਸ ਭੀ ਯੂਨਿਸਟ ਹੈ, ਭਾਵੇਂ ਲਿਖਦੀ ਜਾਵਾਂ ਟੋਨੀ ਬਲੇਅਰ ਦਾ ਸਮਾਂ ਤਾਂ ਸੱਜੇ ਪੱਖੀ ਟੋਰੀਆਂ ਨੂੰ ਕਿਤੇ ਪਿਛਾਂਹ ਸਿੱਟ ਗਿਆ, ਹੁਣ ਟੋਰੀ ਸਗੋਂ ਕਾਮਾ ਜਮਾਤ ਨੇੜੇ ਹਨ ।
ਸੰਦਰਭ ਨੂੰ ਪਰਪੱਕ ਕਰਨ ਲਈ ਇਕ ਨਿੱਜੀ ਵਾਰਤਾ ਅੰਕਿਤ ਕਰਨ ਜਾ ਰਹੀ ਹਾਂ : ਲੰਮੇਰੇ ਸਮੇਂ ਤੋਂ ਮਿੱਤਰ ਲੇਬਰ ਦੇ ਮੁੱਢਲੇ ਕਰਤਾ ਧਰਤਾ ਉੱਚ ਅਹੁਦਿਆਂ ਤੇ ਰਹੇ, ਹਿੰਦੂ ਜੋੜੇ ਜਦੋਂ ਰਿਸ਼ੀ ਸੁਨੇਕ ਦੌੜ ਵਿੱਚ ਦੋ ਵਾਲੀ ਥਾਂ ਪਹੁੰਚ ਗਿਆ, ਤਾਂ ਮੈਂ ਸਿਆਸੀ ਦੌੜ ਦੀ ਉਕਸੁਕਤਾ ਸੱਚ ਦੱਸਾਂ ਮੈਂ ਸਿਆਸਤ ਦੀ ਪੌੜੀ ਦੇ ਲਾਗੇ ਤਾਂ ਹੋਈ ਸੀ, ਪਰ ਵਿਚਾਰ ਲੇਬਰ ਪਾਰਟੀ ਨਾਲ ਨਹੀਂ ਸਨ ਮਿਲਦੇ ਤਾਂ ਕੇਵਲ ਭਾਣਾ ਮੰਨ ਸਮਾਜ ਨਾਲ ਤੁਰਨਾ ਹੀ ਸਹੀ ਰਾਹ ਲੱਭਿਆ, ਖੈਰ ਸਥਾਨਕ ਮਸਲਿਆਂ ਵਿੱਚ ਤਾਂ ਵਿਚਰਦੀ ਹੀ ਸੀ, ਸਭ ਕੌਂਸਲਰਾਂ ਨਾਲ ਹੀ ਸੰਬੰਧਿਤ ਰਹਿੰਦੀ ਸੀ, ਟੈਲੀਫੂਨ ਤੇ ਜਦੋਂ ਹੀ ਮੈਂ ਰਿਸ਼ੀ ਦੀ ਰਗ ਛੇੜੀ ਤੇ ਆਖ ਬੈਠੀ ਕਿ ਇਸ ਖੁਦਗਰਜ਼ ਨੇ ਸਾਡੇ ਦੇਸ਼ ਦੀ ਕਿਹੜੇ ਵੇਲੇ ਭੈਰਮੀ ਲਿਆਂਦੀ, ਬੱਸ ਜੀ ਹਿੰਦੂ ਜੋੜਾ ਤਾਂ ਬੌਖਲਾ ਗਿਆ, ਕਿਉਂ ? ਬਨਣਾ ਚਾਹੀਦਾ ਹੈ, ਲਾਇਕ ਹੈ, ਬੌਰਿਸ ਦੀਆਂ ਬਦਖੋਹੀਆਂ, ਮੈਂ ਫੇਰ ਆਖ ਦਿੱਤਾ ਕਿ ਮੈਂ ਤਾਂ ਐਸੇ ਮਨੁੱਖ ਨੂੰ ਐੱਮ।ਪੀ। ਭੀ ਨਹੀਂ ਦੇਖਣਾ ਲੋਚਦੀ, ਛੁਰੇ-ਮਾਰ ਨੂੰ ਹਾਏ ਰਾਮ ਉਹ ਤਾਂ ਟੈਲੀਫੂਨ ਨੂੰ ਭੰਨਣ ਤੱਕ ਪਹੁੰਚ ਗਏ, ਮੈਂ ਸੁਰਤ ਵਿੱਚ ਆ ਗਈ ਤੇ ਫੇਰ ਘਟਨਾ ਚੇਤੇ ਆ ਗਈ ਕਿ ਪੰਜਾਬ ਵਿੱਚ ਜਦੋਂ ਆਪ ਦੀ ਸਰਕਾਰ ਦੇ ਚਰਚੇ ਸਨ ਤਾਂ ਆਖਣ ਲੱਗੇ ਚਲੋ ਆ ਜਾਣ ਦਿਉ ਕੁਝ ਚੰਗਾ ਹੀ ਕਰਨਗੇ, ਥੋੜ੍ਹਾ ਤਾਂ ਉਦੋਂ ਮੈਂ ਸੋਚ ਵਿੱਚ ਡੁੱਬੀ ਸੀ ਕਿ ਇਹ ਅਕਾਲੀ ਵਿਰੋਧੀ ਹਨ, ਪਰ ਹੁਣ ਤਾਂ ਹਿੰਦੂ ਸੋਚ ਨੇ ਮੇਰੇ ਹਵਾਸ ਹੀ ਗੁਆ ਧਰੇ, ਕਦੀ ਮੈਂ ਧਰਮ ਕੱਟੜਤਾ ਦੀ ਹਾਮੀ ਨਹੀਂ ਬਣੀ, ਸਾਰਾ ਜੀਵਨ ਅੱਡਰੇ ਵਰਗਾਂ ਨਾਲ ਵਿਚਰੀ, ਹੁਣ ਭੀ ਉਸੇ ਸੋਚ ਦੀ ਧਾਰਨੀ ਹਾਂ, ਪਰ ਮੈਂ ਉਸ ਸੋਚ ਨੂੰ ਤਾਂ ਨਿਕਾਰਨ ਵਿੱਚ ਪਰਪੱਕ ਹੋ ਗਈ, ਹੁਣ ਉਹ ਸਬੰਧ ਤਾਂ ਸੁਖਾਵੇਂ ਨਹੀਂ ਰਹਿਣੇ, ਜਦੋਂ ਬੰਦੇ ਨੂੰ ਅੰਤਰੀਵ ਭਾਵਨਾ ਲੱਭ ਜਾਵੇ ਸੋ ਇਹ ਕ੍ਰਿਕਟ ਮੈਚ ਨਹੀਂ, ਭਾਈ ਧਰਮ ਮੈਚ ਤੇ ਭਰਾਤਰੀ ਮੈਚ ਹੈ, ਨਾਲੇ ਇਹ ਨੌਜਵਾਨਾਂ ਨੇ ਆਪੇ ਨਹੀਂ ਸਕੀਮ ਬਣਾਈ, ਬਣਾ ਕੇ ਤਿਆਰ ਕਰਕੇ ਸਮਝਾਈ ਗਈ ਹੈ, ਇਕ ਪੱਖ ਜਰੂਰ ਦੱਸਾਂ ਕਿ ਮੈਂ ਬਹੁਤ ਸਮਾਗਮ ਹਿੰਦੂ ਮੰਦਿਰ ਦੇ ਸੁਣੇ, ਕਦੀ ਕਿਸੇ ਧਰਮ ਵਿਰੁੱਧ ਨਹੀਂ ਸੁਣੇ, ਇਹ ਇਕ ਐੱਮ।ਪੀ। ਇਲਫੋਰਡ ਦੇ ਨਹੀਂ ਇੰਕਸ਼ਾਫ ਤਾਂ ਉਹਦੇ ਨੇੜੇ ਦੇ ਮੰਦਿਰ ਵਿੱਚ ਇਕ ਪ੍ਰਚਾਰਕ ਫਾਸ਼ੀਵਾਦੀ ਸੋਚ ਪ੍ਰਸਾਰਨ ਕਰ ਰਿਹਾ ਸੀ, ਇਕ ਹੋਰ ਘਟਨਾ ਕਿ ਪਾਰਲੀਮੈਂਟ ਵਿੱਚ ਇਕ ਵੇਰ ਕਮਰਾ ਬੁੱਕ ਕਰਕੇ ਕਾਮਨਜ਼ ਵਿੱਚ ਕੋਈ ਹਿੰਦੂ ਪੁਜਾਰੀ ਨਿਵਾਜਿਆ ਗਿਆ ਸੀ ਜੀਹਦੀ ਕਿ ਪ੍ਰਸਾਰਨ ਕਿਸੇ ਖੱਬੇ ਪੱਖੀ ਲੰਡਨ ਦੇ ਪੱਤਰਕਾਰ ਪ੍ਰਸਿੱਧ ਹੈ ਨਉਂ ਨਹੀਂ ਲਿਖੂੰਗੀ, ਕੁਝ ਸਾਥੀਆਂ ਨੂੰ ਨਾਲ ਰਲਾ ਕੇ ਲੈਸਟਰ ਦੀ ਹਿੰਦੂ ਕੌਂਸਲ ਵਿਰੁੱਧ ਚੈਰਿਟੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕੀਤੀ ਕਿ ਚੈਰਿਟੀ ਹਟਾਉ ਇਸ ਕਰਕੇ ਇਹ ਕੋਈ ਭੀ ਸਾਧਾਰਨ ਕਾਰਾ ਨਹੀਂ ਲੱਗਦਾ, ਪਰ ਫੈਲਣ ਦਾ ਖ਼ਤਰਾ ਮੰਡਰਾ ਸਕਦਾ ਹੈ, ਹਾਨੀਕਾਰਕ ਹੋਵੇਗਾ, ਦੇਸ਼ ਦੀ ਸਿਆਸਤ ਸਾਡੀ ਪਨੀਰੀ ਦੇ ਭਵਿੱਖ ਲਈ ਉੱਜਲੀ ਨਹੀਂ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਅਸੀਂ ਆਪਣੀ ਮਾਤ-ਭੂਮੀ ਦਾ ਸਦਾ ਮੋਹ ਦੱਸ ਦੱਸ ਇਥੇ ਦੇ ਜੀਵਨ ਨੂੰ ਖਰਾਬ ਨਾ ਕਰੀਏ, ਉਥੇ ਸਾਨੂੰ ਕਿਸੇ ਪੁੱਛਣਾ ਨੀਂ, ਗਮ ਤਾਂ ਇਹ ਹੈ ਹਾਲੇ ਸਾਡੀਆਂ ਕੜੀਆਂ ਉਥੇ ਹਨ, ਸਾਡੀ ਜਾਇਦਾਦਾਂ ਦੇ ਝਮੇਲੇ ਕਰਕੇ ਅਸੀਂ ਜੁੜੇ ਹੋਏ ਹਾਂ, ਹੁਣ ਭਗਵੰਤ ਮਾਨ ਸਰਕਾਰ ਦਾ ਤਕੀਆ ਭੀ ਡੋਲਣ &lsquoਤੇ ਹੈ, ਘੁਮੰਡ ਨੇ ਮਾਰ ਲੈਣਾ, ਮੈਂ ਜਿਸ ਦਿਨ ਭਗਵੰਤ ਨੇ ਲਲਕਾਰਿਆ ਸੀ, ਜੇਲ੍ਹਾਂ ਵਧੀਆ ਤੇ ਜਾਣ ਲਈ ਤਿਆਰ ਰਹੋ (ਵਿਰੋਧੀ) ਮੈਂ ਬੜਾ ਬੁਰਾ ਮਨਾਇਆ ਕਿ ਬੰਦਾ ਭਮਕ ਗਿਆ ਹੰਕਾਰ ਵਿੱਚ ਹੁਣ ਚਲੋ ਵਾਅਦੇ ਪੂਰੇ ਨਾ ਕਰਨੇ ਤਾਂ ਕੋਈ ਵੱਡੀ ਗੱਲ ਨਹੀਂ ਬਹੁਮਤ ਹੈ ਕੌਣ ਹਿਲਾਊ ਪਰ ਜੋ ਕਾਂਡ ਜਰਮਨੀ ਵਾਲਾ ਹੈ ਇਹ ਘਾਣ ਹੈ, ਇਹਦੀ ਕਹਾਣੀ ਸੌਖੀ ਨਹੀਂ ਸਮਝਦੀ, ਇਹ ਵਿਰੋਧੀਆਂ ਦੀ ਘੜਤ ਨਹੀਂ ਇਹ ਤਾਂ ਇਨ੍ਹਾਂ ਦੀ ਆਪਣੀ ਹੀ ਕੋਈ ਅੰਦਰੂਨੀ ਨਾਲ ਗਏ ਬੰਦਿਆਂ ਨੇ ਹੀ ਦੱਸੀ ਹੈ, ਵਿਰੋਧੀ ਕੌਣ ਸੀ ਉਥੇ ਪਰ ਇਹ ਝੂਠੀ ਨਹੀਂ ਲੱਗਦੀ ਕਿਵੇਂ ਬਣੀ, ਕੀ ਸੀ ਆਖਰ ਉਹ ਪਰਾਏ ਦੇਸ਼ ਵਿੱਚ ਜ਼ਿੰਮੇਵਾਰ ਮੁਖੀ ਤੇ ਫੇਰ ਪੱਗ ਵਾਲਾ ਪਛਾਣ ਲਈ ਔਖਾ ਨਹੀਂ, ਇਹ ਘਟਨਾ ਮੰਦਭਾਗੀ ਹੈ, ਕਿਥੇ ਜਾ ਕੇ ਨਿਬੜਨੀ ਹੈ, ਅਨੁਮਾਣ ਕਠਿਨ ਹੈ, ਇਕ ਤਾਂ ਕਿੱਸਾ ਕਿ ਕੇਜਰੀਵਾਲ ਦੇ ਸ਼ਗੂਫੇ ਪੰਜਾਬ ਲਈ ਘਾਤਕ ਹਨ ਬਹੁਤ ਚਤੁਰਾਈਆਂ ਭੀ ਚੰਗੀਆਂ ਨਹੀਂ ਹੁੰਦੀਆਂ, 25 ਕਰੋੜ ਥੋੜ੍ਹਾ ਨਾ ਘਣਾ ਕੀ ਗੱਪਾਂ ਛੱਡਣੀਆਂ, ਇਕ ਪਿੱਛੋਂ ਦੂਜੀ ਵਿਸ਼ਵਾਸ ਕਰਨ ਵਾਲੀਆਂ ਹੀ ਨਹੀਂ, ਲੈ ਬਹਿਣਗੀਆਂ । 
ਸਮੱਸਿਆਵਾਂ ਤਾਂ ਵਿਅਕਤੀਗਤ, ਸਮਾਜੀ ਤੇ ਸਰਕਾਰੀ ਪੱਧਰ &lsquoਤੇ ਮੁੱਕਦੀਆਂ ਤਾਂ ਨਹੀਂ ਪਰ ਵੱਧਣ ਤੇ ਜਰੂਰ ਚਿੰਤਾ ਹੋਈ ਸੁਭਾਵਕ ਹੈ ਸਾਡੇ ਦੇਸ਼ ਵਿੱਚ ਵੀ ਹਨ, ਪੰਜਾਬ ਵਿੱਚ ਭੀ, ਪੰਜਾਬੀ ਜਨਾਂ ਲਈ ਸਰਕਾਰੀ ਢਾਂਚੇ ਕਰਕੇ ਗੜਬੜ ਦੇ ਖਦਸ਼ੇ ਹਨ, ਵਿਧਾਨ ਸਭਾ ਸੈਸ਼ਨ ਲੈ, ਮੁੱਲ ਵੱਟਣ ਦੇ ਢਕੌਂਸਲੇ, ਵਿਧਾਇਕ ਆਪਣੀਆਂ ਕੀਮਤਾਂ ਦੇ ਹਾਮੀ, ਹੁਣ ਅਮਨ ਅਰੋੜਾ ਹੋਰ ਢਕਵੰਜ ਲੈ ਕੇ ਹਾਜ਼ਰ ਕਹਿੰਦਾ ਮੈਂ ਪਰ੍ਹਾਲੀ ਦੇ ਹੱਲ ਲੱਭਣ ਵਿਦੇਸ਼ ਜਾਣਾ ਜੀ ਦੂਜੇ ਸੂਬਿਆਂ ਤੋਂ ਤਾਂ ਵਿਭਾਗ ਦੇ ਕਰਮਚਾਰੀ ਜਾਣੇ ਸਨ, ਪਰ ਆਪ ਦਾ ਵਜ਼ੀਰ ਅਰੋੜਾ ਕਹਿੰਦਾ ਮੈਂ ਜਾਣਾ ਸੀ, ਹੁਣ ਵੀਜ਼ਾ ਪ੍ਰਣਾਲੀ ਨੇ ਆਗਿਆ ਨਹੀਂ ਦਿੱਤੀ ਕਿ ਇਹ ਤਾਂ ਮਹਿਕਮੇ ਦਾ ਕੰਮ ਹੈ, ਸਿਆਸੀ ਵਜ਼ੀਰ ਦਾ ਭਾਗ ਨਹੀਂ ਸੀ, ਪਰ ਅਮਨ ਅਰੋੜਾ ਤਾਂ ਬੜਾ ਵਧੀਆ ਰੋੜਾ ਹੈ ਬਾਕੀ ਸਿਆਸੀ ਇਲਾਕੇ ਦੇ ਨਿਵਾਸੀਆਂ ਨੂੰ ਰੋੜੇ, ਵੱਟੀਆਂ ਦੇ ਹਾਰ ਪਾਉ, ਜਿੰਨਾ ਇਸ ਚਤੁਰ ਨੂੰ ਮੁਲਾਮਤ ਨੂੰ ਲੋਕਾਂ ਦੇ ਗੱਲ ਪਾਇਆ ਪੰਜਾਬ ਦੇ ਲੋਕ ਸਭ ਆਪ ਨੂੰ ਲਿਆਉਣ ਦੇ ਜ਼ਿੰਮੇਵਾਰ ਹਨ, ਸਰਕਾਰ ਨਾਲ ਪਹਿਲਾਂ ਲੋਕਾਂ ਨੂੰ ਭੀ ਕੋਈ ਸਜ਼ਾ ਜਰੂਰ ਦਿਉ, ਇਸ ਵੇਲੇ ਤੰਤਰ ਬੇਕਾਬੂ ਜਾਣ ਬੁੱਝ ਕੇ ਕੀਤਾ ਹੈ, ਸਰਕਾਰ ਤੇ ਸਰਕਾਰੀ ਅਦਾਰੇ, ਪੁਲਸ, ਪ੍ਰਸ਼ਾਸਨ ਸਕੀਮ ਤਹਿਤ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ, ਗੈਂਗਸਟਰਾਂ ਨੂੰ ਹਰ ਵੇਲੇ ਤਹਿਸ਼ ਵਿੱਚ ਲਿਆ ਕੇ ਐਨਕਾਊਂਟਰ ਦੇ ਬਹਾਨੇ ਘੜ ਰਹੇ ਹਨ, ਜੋ ਲੋਕ-ਹਿੱਤ ਨਹੀਂ ਕੇਵਲ ਗੈਂਗਸਟਰਾਂ ਨੂੰ ਹਰ ਵਕਤ ਭੰਡਣਾ ਸਗੋਂ ਦੁਸ਼ਮਣੀਆਂ ਵਧਾਈਆਂ ਜਾਂਦੀਆਂ ਹਨ, ਹਰਿਆਣੇ ਦੇ ਸਿੱਖ ਅੱਡ ਵੰਡੇ ਗਏ ਤੇ ਕਿਸਾਨ ਆਗੂ ਆਪਣੀ ਖੋਅ ਚੁੱਕੀ ਸ਼ਾਖ ਨੂੰ ਬਹਾਲ ਕਰਨ ਲਈ ਮੋਰਚੇ ਦਾ ਅਰੰਭ ਇਹ ਹੀ ਹਾਲ ਪੰਜਾਬ ਵਿੱਚ ਹੈ, ਦੁੱਖ ਇਸ ਗੱਲ ਦਾ ਹੈ ਸਿੱਖ ਪੰਥ ਆਪ ਹੀ ਆਪਸ ਖਹਿਬੜ ਕੇ ਆਪਣੀ ਤਾਕਤ ਨਸ਼ਟ ਕਰਦਾ ਹੈ, ਆਖਣ ਨੂੰ ਸਭ ਪੰਥਕ ਸਭ ਦਾ ਨਿਸ਼ਾਨਾ ਖੇਤਰੀ ਪਾਰਟੀ ਬੱਲਹੀਣ ਕਰੋ । ਸਿੱਖ ਵਿਲੱਖਣ ਸ਼ਖ਼ਸੀਅਤ ਕੈਲੰਡਰ ਦੇ ਕਾਢੀ ਸ: ਪਾਲ ਸਿੰਘ ਪੁਰੇਵਾਲ ਸੰਸਾਰ ਨੂੰ ਅਲਵਿਦਾ ਆਖ ਗਏ, ਸ਼ਰਧਾਂਜਲੀ ਹੈ, ਕੋਈ ਭੀ ਸਿੱਖ ਸੇਵਾ ਕਰੇ, ਸ਼ਲਾਘਾ ਯੋਗ ਹੈ, ਭਾਵੇਂ ਮੈਂ ਕੈਲੰਡਰ ਦੀ ਹਾਮੀ ਨਹੀਂ ਸੀ ਕਿਉਂਕਿ ਇਹ ਕੇਵਲ ਧਾਰਮਿਕ ਖੇਤਰ ਵਿੱਚ ਹੀ ਸਵੈਮਾਨ ਸੀ, ਨਾ ਕਿ ਆਮ ਜੀਵਨ ਲਈ, ਚਲੋ ਪੰਥਕ ਸਫਾਂ ਵਿੱਚ ਵੱਖਰੇਮੇ ਸਦਾ ਹਨ, ਪ੍ਰਮਾਤਮਾਂ ਕੌਮ ਦੀ ਚੜ੍ਹਦੀ ਕਲਾ ਰੱਖੇ । ਮੈਂ ਕੈਲੰਡਰ ਗੋਸ਼ਟੀ ਵਿੱਚ ਉਨ੍ਹਾਂ ਨੂੰ ਮਿਲੀ ਹੋਈ ਹਾਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ