image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਅੱਜ ਕੱਲ੍ਹ ਹਿੰਦੂ ਫਲਸਫੇ ਅਨੁਸਾਰ ਉਨ੍ਹਾਂ ਦੇ ਭੀ ਦਿਨ ਤਿਉਹਾਰ ਹਨ :-

ਦੁਸ਼ਹਿਰਾ ਆ ਰਿਹਾ ਹੈ, 20 ਦਿਨ ਮਗਰੋਂ ਦੀਵਾਲੀ । ਦੁਸ਼ਹਿਰਾ ਇਨ੍ਹਾਂ ਦਾ ਧਰਮ ਆਧਾਰਿਤ ਪ੍ਰਚੱਲਤ ਪ੍ਰਵਾਨਤ ਬੜਾ ਉਤਸ਼ਾਹਤ ਪੁਰਵ ਹੈ, ਇਹ ਹਰ ਸਾਲ ਤਰਕੀਬਨ ਸਤੰਬਰ ਦੇ ਅੰਤ ਤੇ ਅਕਤੂਬਰ ਦੇ ਮੁੱਢ ਵਿੱਚ ਇਨ੍ਹਾਂ ਦੇ ਆਪਣੇ ਤਿੱਥਾਂ ਵਾਂਗ ਦੇ ਕਲੰਡਰ ਨਾਲ ਤਹਿ ਹੁੰਦਾ ਹੈ, ਇਹ ਮਿੱਥੇ ਦਿਨਾਂ ਯਾਨੀ 24 ਦਿਨ ਚੱਲਣ ਵਾਲਾ ਉਤਸਵ ਹੈ । ਪਹਿਲਾਂ 14 ਦਿਨ ਸ਼ਰਾਧ, ਜੀਹਦੇ ਵਿੱਚ ਇਹ ਆਪਣੇ ਵਿਸਰ ਗਏ ਪਿੱਤਰਾਂ ਨੂੰ ਯਾਦ ਕਰਦੇ ਹਨ, ਮੰਨਦੇ ਹਨ ਕਿ ਉਹ ਇਨ੍ਹਾਂ ਦਿਨਾਂ ਵਿੱਚ ਆਸ ਲਾਈ ਬੈਠਦੇ ਹਨ ਕਿ ਸਾਡੀਆਂ ਪੀੜ੍ਹੀਆਂ ਸਾਨੂੰ ਯਾਦ ਕਰਨਗੀਆਂ ਅਤੇ ਇਹ ਇਨ੍ਹਾਂ ਦਿਨਾਂ ਨੂੰ ਸੋਗ ਮਈ ਮੰਨਦੇ ਹਨ, ਕੋਈ ਭੀ ਖੁਸ਼ੀ ਦਾ ਦਿਨ ਨਹੀਂ ਕਰਦੇ, ਦਾਨ ਪੁੰਨ ਕਰਦੇ ਹਨ, ਪੰਡਿਤਾਂ ਨੂੰ ਰੋਟੀ ਆਦਿ ਖੁਆਉਂਦੇ ਹਨ, ਆਪਾਂ ਭੀ ਬਰਸੀਆਂ ਗੁਰਦੁਆਰਿਆਂ ਵਿੱਚ ਰੱਖਦੇ ਹਾਂ, ਫੇਰ ਇਹ ਨਵਰਾਤਰੇ (ਨਰਾਤੇ) 9 ਦਿਨ ਖੁਸ਼ੀ ਦੇ ਇਜ਼ਹਾਰ ਕਰਦੇ ਹਨ, ਰਾਮ ਲੀਲਾ ਯਾਨੀ ਰਾਮ ਚੰਦਰ ਜੀ ਦੇ ਵਿਸ਼ਵਾਸੀ ਹੋ ਕੇ ਰਾਵਣ ਲੰਕਾ ਦਾ ਰਾਜਾ ਸੀ, ਵਿਦਵਾਨ ਪੰਡਿਤ ਸੀ, ਬਲਵਾਨ, ਬੀਰ ਅਤੇ ਬਲੀ ਸੀ, ਪਰ ਰਾਜਸੀ ਕਿੜਾਂ ਕਰਕੇ ਹਿੰਦੂ ਉਸ ਨੂੰ ਬਦੀ ਕਿਉਂਕਿ ਕਹਾਣੀ ਸੀਤਾ ਜੀ ਨੂੰ ਹਰਨ ਕੀਤਾ ਸੀ, ਨਰਾਤੇ ਮੁੱਕੇ ਤੇ ਦੱਸਵੇਂ ਦਿਨ ਦੁਸ਼ਹਿਰਾ, ਰਾਵਣ ਨੂੰ ਫੂਕ ਕੇ ਆਪਣਾ ਮਨ ਸ਼ਾਂਤ ਕਰਦੇ ਹਨ, ਨਰਾਤਿਆਂ ਵਿੱਚ ਇਹ ਰਾਮ ਚੰਦਰ ਜੀ ਦੇ ਸਰੂਪ ਬਣਾ ਕੇ ਘਰਾਂ ਵਿੱਚ ਪਾਠ ਸਮਾਗਮਾਂ ਦੀ ਤਰ੍ਹਾਂ ਰੋਟੀਆਂ ਵਰਜਦੇ ਹਨ, ਲਿਖਦੀ ਜਾਵਾਂ ਸਮਿਆਂ ਅਨੁਸਾਰ ਜੋ ਭੀ ਰਸਮਾਂ, ਤਿਉਹਾਰ ਅਤੇ ਪ੍ਰਚੱਲਤ ਰੀਤਾਂ ਹੁੰਦੀਆਂ ਸਨ, ਸਾਰੇ ਭਾਈਚਾਰੇ ਰੱਲ੍ਹ ਕੇ ਹੀ ਮਾਣਦੇ ਸਨ ਸਿੱਖ ਪਰਿਵਾਰ ਭੀ ਜੀਹਨਾਂ ਦੀ ਨਿਸ਼ਚਾ ਹੁੰਦੀ ਸੀ ਰਾਮ ਚੰਦਰ ਨੂੰ ਸ਼ਰਧਾ ਨਾਲ ਘੱਟੋ-ਘੱਟ 20 ਕੁ ਬੰਦੇ ਹੁੰਦੇ ਸਨ ਵਿੱਚੇ ਪ੍ਰਬੰਧਕ ਮੇਰੇ ਦੋ ਚਾਚੇ ਇਸ ਕਮੇਟੀ ਦੇ ਮੈਂਬਰ ਹੁੰਦੇ ਸਨ, ਸਾਰੇ ਡਰਾਮੇ ਆਦਿ ਵਿੱਚ ਭਾਗ ਲੈਂਦੇ ਸਨ, 10 ਦਿਨ ਰਾਮ ਲੀਲਾ ਗਰਾਊਂਡ ਜੋ ਸਾਡਾ ਪਿੰਡ ਸ਼ਹਿਰ ਨੇੜੇ ਕਰਕੇ ਬੜੀ ਵੱਡੀ ਥਾਂ ਛੱਡੀ ਹੋਈ ਸੀ, ਸੀਮੈਂਟ ਦਾ ਰਾਵਣ ਬਣਾਇਆ ਹੋਇਆ ਸੀ, ਦੱਸ ਦਿਨ ਤੱਕ ਮੇਲਾ ਲੱਗਦਾ ਸੀ, 9 ਦਿਨ ਐੱਫ।ਜੀਆਂ ਬਣਾ ਕੇ ਜਾ ਕੇ ਰਾਵਣ &lsquoਤੇ ਚੜ੍ਹਾ ਕੇ ਮਾਨਤਾ ਕਰਦੇ ਸੀ ਕਿ ਅਸੀਂ ਸ਼੍ਰੀ ਰਾਮ ਚੰਦਰ ਜੀ ਦੇ ਹੀ ਪੁਜਾਰੀ ਹਾਂ ਅਤੇ ਰਾਵਣ ਨੂੰ ਕੋਸਦੇ ਹਾਂ । ਅੰਤ ਵਿੱਚ ਦੁਸ਼ਹਿਰੇ ਵਾਲੇ ਦਿਨ ਮੇਲੇ ਮਗਰੋਂ ਅੱਗ ਲਾਉਂਦੇ ਸਨ, ਬੜਾ ਭਾਰੀ ਮੇਲਾ ਆਲੇ ਦੁਆਲੇ ਦੇ ਸਾਰੇ ਪਿੰਡ, ਰਿਸ਼ਤੇਦਾਰੀਆਂ ਤੋਂ ਪਰਾਉਣੇ ਭੀ ਆ ਕੇ ਰਹਿੰਦੇ ਸਨ ਅਤੇ 5 ਦਿਨ ਪਿੰਡ ਦੇ ਮੁੰਡੇ ਹੀ ਡਰਾਮੇ ਕਰਦੇ ਸਨ ਅਤੇ ਪੰਜ ਦਿਨ ਰਾਸ ਧਾਰੀਏ ਚੱਬੇਵਾਲੀਏ ਸੰਤ-ਰਾਮ ਦੀ ਰਾਸ ਗਉਣਾ ਆਦਿ ਸੱਦਦੇ ਸਨ, ਪੈਸੇ ਪਿੰਡ ਵਿੱਚੋਂ ਢਾਲ ਲਾਈ ਜਾਂਦੀ ਸੀ, ਬੀਬੀਆਂ ਨੂੰ ਦੁਸ਼ਹਿਰੇ ਤੋਂ ਭੀ ਸ਼ਾਮ ਨੂੰ 5 ਕੁ ਵਜੇ ਘਰਾਂ ਨੂੰ ਮੋੜ ਦਿੱਤਾ ਜਾਂਦਾ ਸੀ, ਮਗਰੋਂ ਘੋਲ, ਗਾਉਣ ਆਦਿ ਬੰਦਿਆਂ ਦੇ ਹੁੰਦੇ ਸਨ । ਇਸੇ ਤਰ੍ਹਾਂ ਰਾਸ ਤੋਂ ਬੀਬੀਆਂ ਨੂੰ ਰਾਤ ਦੇ ਦੋ ਤਿੰਨ ਵਜੇ ਤੱਕ ਹੀ ਰਹਿਣ ਦਾ ਹੁਕਮ ਸੀ, ਫੇਰ ਬੰਦਿਆਂ ਦੇ ਅਖਾੜੇ ਇਹ ਮੇਲਾ ਯਾਨੀ ਦੁਸ਼ਹਿਰਾ ਬੜਾ ਪ੍ਰਸਿੱਧ ਸੀ, ਮਿੱਥ ਭੀ ਸੀ ਕਿ ਇਹ ਨਾ ਮਨਾਉਣ ਦੀ ਸੋਚ ਸਰਾਪ ਹੋਵੇਗੀ, ਮੈਂ ਹੁਣ ਭੀ ਜਾ ਕੇ ਪੁੱਛਿਆ ਤਾਂ ਕਹਿੰਦੇ ਲੱਗਦਾ ਹੈ, ਪਰ ਜਮੀਨ ਘੱਟ ਗਈ ਤੇ ਸ਼ਹਿਰ ਨਾਲ ਬਸਤੀਆਂ ਬਣ ਜਾਣ ਕਰਕੇ ਹੁਣ ਤਿੰਨ ਥਾਈਂ ਲੱਗਦਾ ਹੈ, ਪਰ ਪਿੰਡ ਵਿੱਚੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ, ਸਾਰ-ਅੰਸ਼ ਕਿ ਭਾਈਚਾਰਕ ਦਿਨ ਤਿਉਹਾਰ, ਮੇਲੇ ਮਸਾਵੇ ਸਾਂਝੇ ਹੁੰਦੇ ਸਨ, ਉਦੋਂ ਅੱਜ ਵਾਂਗੂੰ ਗੁਰਪੁਰਬ, ਨਗਰ-ਕੀਰਤਨ ਪਿੰਡਾਂ ਵਿੱਚ ਕਿਥੇ ? ਫੇਰ 20 ਦਿਨ ਪਿੱਛੋਂ ਦੀਵਾਲੀ, ਗਹਿਮਾਂ ਗਹਿਮੀ, ਘਰਾਂ ਨੂੰ ਕਲਈ ਕਰਾਉ, ਸਾਫ ਸਫਾਈਆਂ, ਲੱਛਮੀ ਆਊਗੀ, ਕਈ ਦਿਨ ਅੱਗੋਂ ਲੱਡੂ ਬਨਵਾਉਣੇ, ਪੀਪੇ ਭਰਨੇ ਤੇ ਦੀਵਾਲੀ ਵਾਲੀ ਰਾਤ ਗਰਮ ਜਲੇਬੀਆਂ ਜਰੂਰ ਖਾਣੀਆਂ, ਸਾਡੀ ਦਾਦੀ ਮਾਂਜੀ ਨੇ ਤਾਂ ਹੰਸ ਰਾਜ ਹਲਵਾਈ ਨੂੰ ਹਰ ਸਾਲ ਦਾ ਹੀ ਠੇਕਾ ਦਿੱਤਾ ਸੀ ਕਿ ਘਰ ਆ ਕੇ ਬਣਾ ਕੇ ਜਾਵੇ, ਪੰਡਿਤ ਸੀ, ਹੱਟੀ ਭੀ ਸੀ, ਖਲ੍ਹ ਵਡੇਮਿਆਂ ਦੀ ਭੀ ਹੱਟੀ ਸੀ ਤੇ ਸਾਡੇ ਘਰ ਦਾ ਸਾਰਾ ਸਮਾਨ ਹੀ ਘਰ ਪਹੁੰਚਾਉਂਦਾ ਸੀ, ਅਸੀਂ ਤਾਇਆ ਜੀ ਆਖਦੇ ਸੀ, ਛੋਟੇ ਹੁੰਦੇ ਜਾ ਕੇ ਸਨੇਹੇ ਦੇ ਕੇ ਕਹਿਣਾ, ਚੀਜਾਂ ਦੇ ਕੇ ਜਾਵੋ, ਉਹ ਭੀ ਬੜਾ ਪਿਆਰ ਕਰਦਾ ਸੀ, ਪੁੱਤ ਪੁੱਤ ਕਰਦਾ ਸੀ । ਅਸੀਂ ਆਪਣੇ ਬਚਪਨ ਵਿੱਚ ਅੱਜ ਦੀ ਤਰ੍ਹਾਂ ਈਰਖਾ, ਧਰਮ ਵੱਖਰੇਵੇਂ, ਰਸਮਾਂ ਰਿਵਾਜਾਂ ਦੇ ਵਾਧੇ ਵੱਟੇ ਨਹੀਂ ਸੀ ਦੇਖੇ, ਏਥੇ ਆ ਕੇ ਪਹਿਲਾਂ ਤਾਂ ਕੋਈ ਅਜਿਹੀ ਕਦੀ ਤੁਕਬੰਦੀ ਨਹੀਂ ਸੀ ਸੁਣੀ, ਲੋਕੀ ਆਪਣੇ ਹੀ ਕੰਮਾਂ ਵਿੱਚ ਤੇ ਪੈਸੇ ਕਮਾਉਣ ਵਿੱਚ ਲੱਗੇ ਹੋਏ ਸੀ, ਕੰਮਾਂ &lsquoਤੇ ਭੀ ਸਭ ਮਿਲਦੇ ਸਨ, ਇਕੱਠੇ ਕੰਮ ਕਰਦੇ ਸਨ, ਫੇਰ ਪੇਂਡੂ ਸਾਂਝਾਂ ਭੀ ਸਨ, ਸਭ ਸਿੱਖ ਜੱਟ, ਰਵਿਦਾਸੀਏ, ਬਾਲਮੀਕ, ਹਿੰਦੂ, ਇਕ ਭਾਈਚਾਰਾ ਹੀ ਬਣਿਆ ਹੋਇਆ ਸੀ, ਜਿਉਂ-ਜਿਉਂ ਹੱਥ ਸੌਖੇ ਹੋਏ ਚਾਰ ਪੈਸੇ ਕੋਲ ਆ ਗਏ, ਧਰਮ ਦੁਆਰੇ ਖੁੱਲ੍ਹਣੇ ਸ਼ੁਰੂ ਹੋ ਗਏ ਤਾਂ ਭਿੰਨਤਾ ਭੀ ਪਸਰ ਗਈ, ਮੈਂ ਪਹਿਲਾਂ ਹਿੰਦੂ ਤਿਉਹਾਰ ਤੇ ਰਸਮਾਂ ਦੀ ਕਹਾਣੀ ਲਿਖੀ ਹੈ, ਤਿੰਨ ਕੁ ਦਹਾਕੇ ਪਹਿਲਾਂ ਇਥੇ ਭੀ ਹਿੰਦੂ ਸੰਸਥਾ ਨੇ ਦੁਸ਼ਹਿਰਾ ਮਨਾਇਆ, ਇਥੇ ਹੁਣ ਸ਼੍ਰੀ ਲੰਕਾ ਦੇ ਵਸਨੀਕ ਹਨ, ਉਨ੍ਹਾਂ ਇਤਰਾਜ਼ ਕੀਤਾ ਕਿ ਸਾਡੇ ਦੇਵਤਾ ਰੂਪ ਰਾਵਣ ਜੋ ਕਿ ਉਥੇ ਪੂਜਿਆ ਜਾਂਦਾ ਹੈ, ਨੂੰ ਬੇਪੱਤ ਕਰਨਾ ਮਨੁੱਖੀ ਰਿਸ਼ਤਿਆਂ ਵਿੱਚ ਦੁਬਿਧਾ ਹੈ, ਮੁੜ ਬੰਦ ਕਰ ਦਿੱਤਾ ਗਿਆ ਸੀ, ਹੋਰ ਇੰਕਸ਼ਾਹ ਕਰਾਂ ਬਹੁਤੇ ਹਿੰਦੂ ਹੁਣ ਇਸ ਕਹਾਣੀ &lsquoਤੇ ਭੀ ਸਹਿਮਤ ਨਹੀਂ ਕਿ ਰਾਵਣ ਬਦੀ ਸੀ, ਰਾਵਣ ਗੁਣੀ ਵਿਦਵਾਨ ਤੇ ਪੰਡਿਤਾਂ ਦਾ ਉੱਚ ਕੋਟੀ ਦਾ ਰਚੇਤਾ ਭੀ ਸੀ, ਹੋਰ ਤਾਂ ਹੋਰ ਸ਼੍ਰੀ ਰਾਮ ਚੰਦਰ ਜੀ ਬ੍ਰਾਹਮਣ ਨਹੀਂ ਸਨ ਤੇ ਨਾਲੇ ਜਦੋਂ ਜੱਗ ਦਾ ਅਯੋਜਨ ਕੀਤਾ ਸੀ ਤਾਂ ਕੋਈ ਹੋਰ ਪੰਡਿਰ ਨਹੀਂ ਸੀ ਲੱਭਿਆ ਜੱਗ ਸੰਪੂਰਨ ਕਰਨ ਲਈ ਤਾਂ ਰਾਵਣ ਨੂੰ ਹੀ ਨਿਵਾਜਿਆ ਗਿਆ ਸੀ, ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਭਿਮਾਨੀ ਜਾਣ ਕੇ ਉਸ ਨੂੰ ਮੂਰਖ ਲਿਖਿਆ ਗਿਆ ਹੈ, ਹੋ ਸਕਦਾ ਹੈ ਇਹ ਹਿੰਦੂ ਪ੍ਰਭਾਵ ਥੱਲੇ ਦੀ ਲਿਖਤ ਵਿੱਚੋਂ ਹਵਾਲਾ ਹੋਵੇ, ਸਮਾਂ ਹਰ ਥੋੜ੍ਹੀ ਦੇਰ ਪਿੱਛੋਂ ਕਰਵਟ ਬਦਲਦਾ ਰਹਿੰਦਾ ਹੈ, ਸਾਡੇ ਦੇਖਦਿਆਂ ਹੀ ਧਰਮ ਦੀ ਕਸਵੱਟੀ ਹੀ ਹੋਰ ਹੋ ਗਈ ਹੈ, ਸ਼ਬਦ ਗੁਰੂ ਤੋਂ ਹੁਣ ਪ੍ਰਗਟ ਦੇਹ ਤੇ ਆਸਥਾ ਟਿੱਕ ਗਈ ਹੈ, ਸਾਖੀਆਂ ਨੂੰ ਇਤਿਹਾਸ ਦੱਸ ਕੇ ਧਰਮ ਜੋ ਉਦਾਹਰਣ ਮੇਲ ਭੀ ਨਹੀਂ ਖਾਂਦੀ ਉਹਨੂੰ ਗੁਰੂ ਸਾਹਿਬ ਨਾਲ ਨੱਥੀ ਕਰਕੇ ਆਪਣੇ ਮਨਸੂਬੇ ਸੱਚ ਸਾਬਤ ਕੀਤੇ ਜਾ ਰਹੇ ਹਨ, ਜਥੇਦਾਰ ਅਕਾਲ ਤਖ਼ਤ ਭੀ ਤਾਂ ਬੇਵੱਸ ਹੋ ਕੇ ਹੁਕਮ ਕਰ ਰਹੇ ਹਨ ਕਿ ਜੀ ਕਿੰਤੂ ਪ੍ਰੰਤੂ ਕਰਨਾ ਹੀ ਨਹੀਂ ਬਣਦਾ, ਜੋ ਭੀ ਹੈ ਮੰਨੋ ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਗੋਸ਼ਟੀਆਂ ਕਰਕੇ ਸਿੱਧ ਕੀਤੇ, ਕਈ ਵਾਰੀ ਮੈਂ ਪ੍ਰੇਸ਼ਾਨ ਹੋ ਜਾਂਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਤਾਂ ਆਖਦੇ ਸਨ ਜੋ ਤੈਂ ਮਾਰਨ ਮਕੀਆਂ, ਤਿੰਨਾ ਨਾ ਮਾਰੀ ਘੁੰਸ ਤਾਂ ਕਿਵੇਂ ਉਹ ਮਿੱਠਤ ਤਿਆਗ ਕੇ ਹਾਕਮਾਂ ਨੂੰ ਕੁੱਤੇ ਆਖਣਗੇ ਤੇ ਭਾਸ਼ਾ ਉਨ੍ਹਾਂ ਦੀਆਂ ਬਾਕੀ ਛਵੀਆਂ ਦੇ ਅਨੁਕੂਲ ਨਹੀਂ, ਪਰ ਕਿਹੜਾ ਅਸੀਂ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਚਨ ਅੱਜ ਹੋਰ ਹੀ ਪ੍ਰਚੱਲਤ ਕਰ ਧਰੇ ਕਿ ਉਹ ਕਹਿੰਦੇ ਸਨ, ਮੈਂ ਉਜੜਾਂ ਪੰਥ ਵਸੇ, ਕੋਈ ਅਗਾਂਹ ਵਧੂ ਤੇ ਸੂਰਬੀਰ ਦੂਰ-ਅੰਦੇਸ਼ ਮਹਾਨ ਤੋਂ ਭੀ ਮਹਾਨ ਸ਼ਖ਼ਸੀਅਤ ਇਹ ਬਚਨ ਆਖੂ ? ਪਰ ਜੋ ਭੀ ਮੂੰਹ ਆਉਂਦਾ ਹੈ ਅੱਜ ਉਹ ਹੀ ਤਵਾਰੀਖ ਪਰ ਮੈਂ ਫੇਰ ਸੋਚਦੀ ਹਾਂ ਕਿ ਚਿੰਤਾ ਕਾਂਖੀ ਸਭਨਾ ਦਾ ਹੀ ਇਹ ਹੀ ਹਾਲ ਹੈ, ਮੁੱਢਲੀਆਂ ਹਿਕਮਤਾਂ, ਕੀਮਤਾਂ, ਧਰਾਵਾਂ ਅਤੇ ਆਦੇਸ਼ ਬਦਲਦੇ ਹੀ ਹੁੰਦੇ ਹਨ, ਦੇਖਦਿਆਂ ਦੇਖਦਿਆਂ ਕੀ ਕੁਝ ਬਦਲ ਗਿਆ ਹੈ । ਹੁਣ ਅਸੀਂ ਦੇਖਾਂਗੇ ਕਿ ਕਿਵੇਂ ਮਲਕਾ ਰਾਣੀ ਦੇ ਮਹਿਲ ਛੱਡ ਜਾਣ ਪਿੱਛੋਂ ਕੀ ਕੁਝ ਹੋਣਾ ਹੈ, ਭਾਵੇਂ ਇਹ ਸੁਭਾਵੀ ਹੈ ਕਿ ਪਰਿਵਾਰ ਦੇ ਮੁਖੀ ਦੀ ਮੁੱਠੀ ਹੁੰਦੀ ਹੈ, ਸੱਖਣੇ ਹੋ ਕੇ ਬੜਾ ਕੁਝ ਵਾਪਰਦਾ ਹੈ ਇਹ ਹੀ ਹਾਲ ਇਸ ਸ਼ਾਹੀ ਘਰਾਣੇ ਦਾ ਹੋਣ ਜਾ ਰਿਹਾ ਹੈ, ਘੁੱਟ ਕੇ ਰੱਖੀਆਂ, ਉਜਾਗਰ ਹੋਣਗੀਆਂ, ਪਹਿਲਾਂ ਤਾਂ ਲੇਡੀ ਡਾਇਨਾ ਨੇ ਸੰਸਕਾਰ ਹੀ ਜੋ ਸਨ ਭੜਥੂ ਪਾਇਆ, ਐਂਡਰੂ ਦੀ ਪਤਨੀ ਨੂੰ ਫਰਗੀ ਨੂੰ ਭੀ ਪੱੁਠੇ ਰਾਹ ਪਾਇਆ, ਫੇਰ ਕੀ ਕੁਝ ਹੋਇਆ, ਹੁਣ ਉਹਦੇ ਛੋਟੇ ਪੁੱਤਰ ਨੇ ਮੇਗਨ ਨਾਲ ਸ਼ਾਦੀ ਮਗਰੋਂ ਅਤਿ ਚੁੱਕ ਲਈ ਮੈਂ ਸ਼ਾਹੀ ਨਹੀਂ ਰਹਿਣਾ, ਨਾਲੇ ਰੰਗ ਭਾਗ ਮਾਨਣੇ ਭੀ ਹਨ, ਸਭ ਮੇਗਨ ਹੀ ਨਹੀਂ ਕਰਵਾ ਰਹੀ ਸੀ, ਉਹ ਆਪ ਭੀ ਮੁੱਢ ਤੋਂ ਹੀ ਅਵੱਲਾ ਸੀ, ਹੁਣ ਤਾਂ ਕਿਤਾਬ ਛਾਪ ਕੇ ਇਤਿਹਾਸ ਸਿਰਜਨ ਲੱਗਾ ਹੈ ਪਰ ਹਾਲੇ ਸੁਰਲੋ ਸੁਰਲੀ ਹੀ ਹੈ ਕਿ ਇਹਦੇ ਵਿੱਚ ਉਹਦੇ ਗੁੱਝੇ ਭੇਦ ਦੀ ਸੱਚਾਈ ਸਾਹਮਣੇ ਆਵੇਗੀ ਤਾਂ ਕੱਖ ਦਾ ਨੀ ਰਹਿਣਾ, ਭਾਵੇਂ ਇਹ ਭੇਤ ਸੀ ਪਰ ਪਤਾ ਸੀ ਸੂਤਰਾਂ ਨੂੰ ਹੁਣ ਤਾਂ ਚਾਰਲਸ ਸਗੋਂ ਚੰਗਾ ਤੇ ਡਾਇਨਾ &lsquoਤੇ ਹਰਫ ਹੋਣਗੇ, ਹੈਰੀ ਦਾ ਭਵਿੱਖ ? ਅਮਰੀਕਾ ਵਿੱਚ ਭੀ ਹੁਣ ਘੁਸਰ ਮੁਸਰ ਹੈ ਤੇ ਸੱਚਾਈ ਸਾਹਮਣੇ ਆਈ ਤੇ ਕੀ ਹੈਰੀ ਮੇਗਨ ਦੀ ਚੜ੍ਹਤ ਰਹਿ ਸਕੇਗੀ ? ਸ਼ਾਹੀ ਬਿੱਲਾ ਕਿਥੇ ?
ਦੇਸ਼ ਦੀ ਆਰਥਿਕ ਸਥਿਤੀ ਭੀ ਚਿੰਤਾਚਨਕ ਹੈ ਸਿਆਸੀ ਭੀ, ਉਧਰ ਲੇਬਰ ਪਾਰਟੀ ਨੂੰ ਤਾਂ ਯਹੂਦੀ ਸੰਕਟ ਹੀ ਨਹੀਂ ਛੱਡ ਰਿਹਾ, ਕਾਨਫਰੰਸ ਤੇ ਹੀ ਕੁਝ ਸਾਰਥਕ ਵਿਚਾਰ ਦੇਸ਼ ਦੀ ਭਲਾਈ ਵਾਲੇ ਨਹੀਂ, ਉਧਰ ਅਲਜਜੀਰਾ ਚੈਨਲ ਤੇ ਇੰਨਵੈਸਟੀਗੇਸ਼ਨ ਦੇ ਬੜੇ ਪਹਿਲੂ ਹਨ, ਯਾਨੀ ਅਸੀਂ ਤਾਂ ਟੋਭੇ ਦੇ ਡੱਡੂ ਵਾਂਗੂੰ ਸਿੱਖ ਜਗਤ ਲਈ ਹੀ ਤੜਪੀ ਜਾਂਦੇ ਹਨ, ਇਥੇ ਤਾਂ ਵਿਦਾਤੇ ਦੀ ਭੀ ਸਰਦਾਰੀ ਵਿਖਰੀ ਫਿਰਦੀ ਹੈ । ਪੰਜਾਬ ਵਿੱਚ ਦੇਖੋ ਕਹਿੰਦੇ ਭਿੰਡਰਾਂਵਾਲੇ ਉਜਾਗਰ ਹੋ ਗਏ ਹਨ, ਪਹਿਲਾਂ ਭਾਈ ਅਮਰੀਕ ਸਿੰਘ ਦੇ ਭੀ ਚੜ੍ਹਤ ਸਿੰਘ ਹੋਈ ਥਾਂ ਪੂਰਨ ਲਈ ਵਿਦੇਸ਼ੋਂ ਤੇ ਹੁਣ ਅੰਮ੍ਰਿਤਪਾਲ ਸਿੰਘ ਪਤਾ ਨਹੀਂ ਕੀ ਕੀ ਰੰਗ ਦੇਖਣੇ ਹਨ ਉਥੇ ਦੇ ਵਿਚਾਰੇ ਬੇਗੁਨਾਹਾਂ ਨੂੰ ਕੀ ਸਜ਼ਾ ਰੱਲ ਕੇ ਸਿੱਖ ਹੀ ਸੰਨ ਲਾ ਰਹੇ ਹਨ, ਦਾਦੂਵਾਲ ਦੀ ਤੇ ਜਗਦੀਸ਼ ਸਿੰਘ ਝੀਂਡੇ ਦੀ ਟੱਕਰ ਹੋਵੇਗੀ, ਦੇਖੋ ਸਭ ਬੀਮਾਰੀਆਂ ਦੀ ਜੜ੍ਹ ਤਾਂ ਪਹਿਲਾਂ ਕਾਂਗਰਸ ਹੁੰਦੀ ਸੀ, ਹੁਣ ਭਾਜਪਾ ਨੇ ਗੱਦੀ ਸਾਂਭ ਲਈ, ਪਰ ਜੋ ਕੁਝ ਸਿੱਖ ਗੁਰਦੁੁਆਰਿਆਂ ਵਿੱਚ ਦਖਲ ਦੇ ਰਹੀ ਹੈ ਮੰਦਭਾਗਾ ਹੈ, ਕੋਈ ਭੀ ਤਾਕਤ ਬਲਵਾਨ ਨਹੀਂ ਹੁੰਦੀ ਪਰਵਦਗਾਰ ਦੇ ਅੱਗੇ ਮੇਰਾ ਮੰਨਣਾ ਹੈ ਕਿ ਕਾਂਗਰਸ ਦੇ ਭੀ ਆਪਣੇ ਉਸ ਦਾ ਕਿਰਿਆ ਕਰਮ ਕਰਨਗੇ, ਆਪ ਦੇ ਭੀ ਹੰਕਾਰੀ ਬਲੀ ਕੰਧਾਰੀ ਡਿੱਗਣਗੇ ਅਤੇ ਭਾਜਪਾ ਦਾ ਭੀ ਲੱਗਦਾ ਜੇ।ਪੀ। ਨੱਡਾ ਵਾਂਗ ਡੋਲ ਕੇ ਹੀ ਹਟਣਗੇ, ਭਾਵੇਂ ਕੋਈ ਭੀ ਰੋਗ ਤੇ ਤਾਕਤ ਬਾਹਰੋਂ ਕਿਸੇ ਨੂੰ ਮਾਰ ਨਹੀਂ ਸਕਦੇ, ਅੰਦਰਲੇ ਕੀਟਾਣੂ ਤੇ ਸਿੱਖਾਂ ਵਿੱਚ ਭੀ ਬਦਨੀਤੇ ਭੌਣ ਹੀ ਤਬਾਹ ਕਰ ਰਹੇ ਹਨ, ਜਰੂਰੀ ਨਹੀਂ ਕਿ ਪੂਰਨ ਸਿੱਖ ਵਾਲੇ ਪੂਰਨ ਹੋਣ, ਅੱਜ ਤਾਂ ਦੇਖੋ ਕਿਵੇਂ ਹਰਿਆਣਾ ਸਰਕਾਰ ਦੇ ਹੱਥ ਠੋਕੇ ਜੀ ਕਮੇਟੀ ਰੱਬੀ ਨੂਰ ਹੈ ਹੱਕ ਹੈ, ਭਾਈ ਗੱਲ ਸਹੇ ਦੀ ਨਹੀਂ, ਪਹੇ ਦੀ ਹੈ, ਸਰਕਾਰਾਂ ਪੰਜਾਬ ਵਿੱਚ ਪ੍ਰਬਲ ਤਾਂ ਸਿੱਖ ਬੋਲਬਾਲਾ ਕਿਵੇਂ ? ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੇ ਗੋਲਕ &lsquoਤੇ ਅੱਖ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਕਾਰਨ ਕਰਕੇ ਆਪਣੇ ਬੂਹੇ ਮੂਹਰੇ ਦੋ ਖੂਹ ਲੁਆ ਡਿੱਗ ਡਿੱਗ ਕਰਨ ਵਾਲੀ ਕਥਾ ਹਾਲੇ ਇਹ ਪੰਥਕ, ਬੰਦੇ ਬਦਲਦੇ ਰਹਿੰਦੇ ਹਨ ਸਿਧਾਂਤ ਰੱਖੋ ਸਾਹਮਣੇ, ਰਣਜੀਤ ਸਿੰਘ ਸਾਬਕਾ, ਦਾਦੂਵਾਲ ਸਰਬੱਤੀਆ, ਰੰਧਾਵਾ ਠੇਕੇਦਾਰ, ਮਨਜੀਤ ਸਿੰਘ ਭੂੰਮਾਂ ਭਾਜਪਾ ਦਾ ਦਿੱਲੀ ਦਾ ਠੋਕਾ ਦਰਬਾਰ ਸਾਹਿਬ ਟਿਕਾਇਆ, ਹੁਣ ਹਰਿਆਣਾ ਕਮੇਟੀ ਦੇ ਹੱਕ ਵਿੱਚ ਹੈ ਕੋਈ ਪੰਜਾਬ ਨੂੰ ਦੇਸ਼ ਦੇ ਹੱਕ ਵਿੱਚ ? ਪਰ ਆਹ ਸਭ ਮੀਡੀਆ ਟੱਪ ਟੱਪ ਬਿਆਨ ਪ੍ਰਸਾਰਨ ਕਰ ਰਿਹਾ ਹੈ ਦੂਜੇ ਪਾਸੇ ਅਖੇ ਜੀ ਭਗਵੰਤ ਮਾਨ ਬੜਾ ਸ਼ਰੀਫ਼ ਹਰਮਨ ਪਿਆਰਾ ਹੈ, ਹਾਂ ਜੀ ਤਾਂ ਹੀ ਤਾਂ ਉਥੇ ਸਭ ਨੂੰ ਰਾਹ ਤੋਂ ਲਾਂਭੇ ਕਰਕੇ ਕੁਰਸੀ ਤੇ ਹੈ, ਨਹੀਂ ਤਾਂ ਕੋਈ ਖਚਰਾ ਤੇ ਮੀਸਕਣਾ ਨਾ ਹੋਵੇ ਤਾਂ ਉਥੇ ਪਹੁੰਚ ਹੀ ਨਹੀਂ ਸਕਦਾ, ਜੇਕਰ ਅਸੀਂ ਪਟੱਕੀ ਧੱਕ ਕੇ ਬਿਠਾ ਭੀ ਦੇਣ ਤਾਂ ਟਿਕ ਨਹੀਂ ਸਕਦਾ ਅਤੇ ਇਹਨੇ ਹੀ ਪੰਜਾਬ ਦਾ ਖਹਿੜਾ ਛੁਡਾ ਕੇ ਆਪ ਤੋਂ ਉਹਦਾ ਅਸਤ ਪਾਉਣ ਦਾ ਬੰਦੋਬਸਤ ਕਰਕੇ ਹੀ ਕਿਸੇ ਹੋਰ ਥਾਂ ਟਿਕਣਾ ਹੈ । ਮੰਨਣ ਵਾਲੀ ਗੱਲ ਹੈ ਕਿ ਜਰਮਨ ਵਾਲੀ ਵਾਰਤਾ ਪਿੱਛੇ ਸਿੱਟ ਸੈਸ਼ਨ ਕੈਂਸਲ ਹੋਣ ਤੇ ਫੇਰ ਸੱਦ ਲਿਆ ਵਿੱਚ ਘੁੰਡੀ ਤਾਂ ਉਹ ਹੀ ਮਰੋੜਨੀ ਹੈ, ਅੜੀ ਪੁਗਾਉਣ ਲਈ ਸਭ ਨੂੰ ਝਕਾਨੀ ਜਿੰਨੇ ਮਰਜ਼ੀ ਕਾਂਗਰਸੀ ਚਤਰ ਬਨਣ ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਲੋਕਾਂ ਪਿੱਛੇ ਧੱਕ ਤਾ ਪਰ ਵਾਹ ਨਹੀਂ ਲੱਗਣ ਦੇ ਰਹੇ 92 ਜੋ ਦਿਹਾੜੀਆਂ ਕਰਕੇ ਲਿਆ ਕੇ ਕਪਤਾਨ ਥਾਪ ਧਰੇ, ਦੁੱਖ ਦੇਊਗੀ ਵੀਰਾ, ਭਾਬੋ ਲਾਡਲੀ ਰੱਖੀ, ਦਿੱਲੀ ਦੇ ਸਿੱਖ ਭੀ ਮੀਨਾਰ &lsquoਤੇ ਚੜ੍ਹੇ ਫਿਰਦੇ ਨੇ ਕਿ ਅਸੀਂ ਤਾਂ ਹੁਕਮਰਾਨ ਪਾਰਟੀ ਦੇ ਸਿੰਙ ਚੜ੍ਹੇ ਹੋਏ ਹਾਂ ਕੌਣ ਬਰਾਬਰ ਬੋਲੇ ਪਰ ਭੁੱਲੋ ਨਾ ਦਿੱਲੀ ਨੇ ਪੰਜਾਬ ਨਾਲ ਘੱਟ ਕਦੇ ਭੀ ਨਹੀਂ ਕੀਤੀ ਸੀ, ਇਹ ਤਾਂ 84 ਦੇ ਦੁਖਾਂਤ ਨੇ ਜੋੜੇ ਸਨ, ਪਰ ਗੱਦਾਰੀਆਂ ਮੱਕਾਰੀਆਂ ਜਾਂਦੀਆਂ ਨਾ ਆਲ੍ਹੀਆਂ ਅੰਤ ਭਰਨੀਆਂ ਪੈਣੀਆਂ ਹਨ, ਸ਼੍ਰੋਮਣੀ ਅਕਾਲੀ ਦਲ ਪੇਂਡੂ ਸਫਾ ਦਾ ਕਰਕੇ ਇਹ ਘੁੰਡੀਆਂ ਸਮਝਣ ਤੋਂ ਅਸਮਰੱਥ, ਤਾਂ ਹੀ ਹਰ ਵਾਰ ਮਾਰ ਖਾਂਦਾ ਹੈ, ਪਰ ਚੇਤੇ ਰੱਖੋ ਮੋਦੀ ਦੀ ਗੋਦੀ ਸਦਾ ਨੀ ਰਹਿਣੀ, ਇਨ੍ਹਾਂ ਜੋ ਨਿੱਘ ਮਾਨਣਾ ਹੈ ਮਾਣ ਲੈਣ ਮਗਰੋਂ ਫੁਰ ਫੁਰ ਕਰਨਾ ਹੀ ਹੈ, ਸਭ ਭਰਨਗੇ ਹੁਣ ਤਾਂ ਬੋਲੀ ਹੱਥ ਬਖਤਾਵਰਾਂ ਨਾਲ ਜੋੜੇ ਅੱਗੇ ਤੇਰੇ ਭਾਗ ਬੱਚੀਏ, ਰੱਥ ਵੇਲਾ ਨਹੀਂ ਹੁਣ ਤਾਂ ਉੱਡਨ ਖਟੋਲੇ ਨੇ ਭਾਈ, ਰੱਥ ਯਾਤਰਾ ਗਈ ਇਕ ਪੱਖ ਮੈਨੂੰ ਮਿਲਿਆ ਕਿ ਜੀ ਭਾਜਪਾ ਸ਼ਾਮਿਲ ਕੀ ਸਿੱਖ ਨਹੀਂ, ਜੀ ਜਰੂਰ ਹਨ, ਕਾਂਗਰਸ ਵਿੱਚ ਭੀ ਹਨ, ਉਹ ਸਿੱਖ ਰਹਿਣ ਗੁਰਦੁਆਰੇ ਜਾਣ, ਗੁਰੂ ਨੂੰ ਮੰਨਣ ਪਰ ਸਿਧਾਂਤਾਂ ਤੇ ਬੋਲਣਾ ਦਖਲ ਦੇਣਾ ਹੱਕ ਨਹੀਂ, ਕਿਉਂ ? ਸਿੱਖ ਗੁਰੂ ਮੀਰੀ-ਪੀਰੀ ਜੋੜ ਗਏ ਯਾਨੀ ਸਿੱਖੀ ਲਈ ਜੂਝਣ ਲਈ ਤੁਸੀਂ ਆਪਣੀ ਸਿਆਸਤ ਵਰਤੋ ਨਾ ਕਿ ਰਾਜ ਭਾਗ ਕਰਨ ਵਾਲੀ ਧਿਰ ਦੇ ਸਿੱਖ ਵਿਰੋਧੀ ਮਨਸੂਬੇ &lsquoਤੇ ਮੋਹਰਾਂ ਲਾਉ, ਪਰ ਹਾਂ ਸਾਡੇ ਕਈ ਸਿੱਖ ਨੇਤਾ ਮੀਰੀ-ਪੀਰੀ ਸਿਧਾਂਤ ਨੂੰ ਆਪਣੇ ਹੱਕ ਵਰਤਦੇ ਹਨ, ਜੀ ਸ਼੍ਰੋਮਣੀ ਅਕਾਲੀ ਦਲ ਸਿਆਸਤ ਕਿਉਂ ਕਰੇ ? ਉਨ੍ਹਾਂ ਦਾ ਹੱਕ ਹੈ ਉਹ ਸਿੱਖ ਹੱਕਾਂ ਲਈ ਬਣੀ ਜਮਾਤ ਹੈ ਪੰਜਾਬੀ ਪਾਰਟੀ, ਰਾਜਨੀਤੀ ਵਿੱਚ ਉਹ ਸਭ ਦੇ ਨੁਮਾਉਂਦੇ ਹਨ । ਜੋ ਖਦਸ਼ਾ ਸੀ ਕਿ ਭਗਵੰਤ ਮਾਨ ਨੇ ਤਾਂ ਸੈਸ਼ਨ ਅੜੀ ਪੁਗਾਣ ਲਈ ਕੀਤਾ ਤੇ ਮਤਾ ਤਾਂ ਭਰੋਸੇ ਦਾ ਹੀ ਸੀ, ਕਰ ਦਿਖਾਇਆ, ਉਧਰ ਹਰਿਆਣੇ ਕਮੇਟੀ ਤੇ ਪੰਥ ਨਾਲ ਕੀਤੀ ਮੱਕਾਰੀ ਦਾ ਰੰਗ, ਝੀਂਡਾ ਪਾਊ ਸ਼ੀਡਾਂ ਤੇ ਦਾਦੂਵਾਲ ਦਾ ਬੋਲਣ ਬੀਂਡਾ ਆਪਸੀ ਭਿੜ ਪਏ, ਭਾਜਪਾ ਦੇਖੂ ਤਮਾਸ਼ਾ ਆਖੂ ਇਹ ਸਿੱਖ ਹੈ ਹੀ ਐਹੋ ਜਿਹੇ, ਆਪ ਵਾਲੇ ਵਿਧਾਇਕ ਭੀ ਮਨ ਬਣਾ ਲਵੋ, ਜੇਕਰ ਸਰਕਾਰੀ ਮੰਡੀ ਨੇ ਭਾਅ ਨੀ ਦਿੱਤਾ, ਪ੍ਰਾਈਵੇਟ ਚਲੇ ਜਾਵੋ, ਨੱਠੋ ਨੱਠੋ, ਪਤਾ ਨਹੀਂ ਮੋਦੀ ਸਾਹਬ ਕਿਹੜੇ ਵੇਲੇ ਪ੍ਰਨੋਟ ਬੰਦੀ ਲੈ ਆਵੇ, ਮੇਰੇ ਇਕ ਵੀਰ ਨੇ ਹੁਣੇ ਸਵਾਲ ਕੀਤਾ ਤੇਰੇ ਵਿਰੋਧੀ ਕੁਝ ਲਿਖਦੇ ਨਹੀਂ, ਮੈਂ ਉੱਤਰ ਦਿੱਤਾ ਭਰਾ ਲੇਖਕ ਵਿਰੋਧੀ ਨਹੀਂ ਹੁੰਦੇ, ਅਸੀਂ ਤਾਂ ਪ੍ਰਚੱਲਤ ਪਰੰਪਰਾਵਾਂ ਤੇ ਨੀਤੀਆਂ ਤੇ ਕਾਨੂੰਨਾਂ &lsquoਤੇ ਅਤੇ ਲਿਖਤਾਂ ਤੇ ਪੜਚੋਲ ਕਰਨੀ ਹੁੰਦੀ ਹੈ, ਵਿਚਾਰ, ਤਕਰਾਰ ਤੇ ਵੱਖਰੇਵੇਂ, ਤੌਰ ਤਰੀਕੇ ਤੇ ਢੰਗ ਲੱਭਣੇ ਹੁੰਦੇ ਹਨ, ਜੋ ਪ੍ਰਜਾ ਲਈ, ਸਮਾਜ ਲਈ ਤੇ ਭਾਈਚਾਰੇ ਲਈ ਲਾਹੇਵੰਦ ਹੋਣ, ਬਾਕੀ ਲੇਖਕ ਭੀ ਭਾਈਚਾਰਾ ਹੀ ਹੁੰਦਾ ਹੈ, ਨਾਲੇ ਮੈਂ ਕੋਈ ਮੋਹਰ ਜਾਂ ਸ਼ਾਪ ਨਹੀਂ ਲਉਂਦੀ, ਕੇਵਲ ਨਿੱਜੀ ਵਿਚਾਰ ਹੀ ਲਿਖਦੀ ਹਾਂ, ਦਾਅਵੇਦਾਰੀ ਨਹੀਂ ਕਰਦੀ । ਵਿਰੋਧੀ ਤਾਂ ਲਾਲਸਾ ਹਿੱਤ ਹੁੰਦੇ ਹਨ ਬੜੀ ਅਚਰਜਤਾ ਹੈ ਕਿ ਆਪ ਭਗਵੰਤ ਸਰਕਾਰ ਨੇ ਕਿਵੇਂ ਆਪਣਾ ਮਤਾ ਟੇਢੇ ਢੰਗ ਨਾਲ ਗਵਰਨਰ ਨੂੰ ਧੋਖਾ, ਵਿਧਾਨ-ਉਲੰਘਣਾ ਅਤੇ ਇਥੋਂ ਤੱਕ ਕਿ ਵਿਰੋਧੀ ਸਦਨੋਂ ਬਾਹਰ, ਮੁੱਖ ਮੰਤਰੀ ਆਪੇ ਤੋਂ ਬਾਹਰ, ਜਿਮੇ ਘੁਲਣਾ ਹੁੰਦਾ ਹੈ ਬੁੜਕਿਆ ਨੇਤਾਗਿਰੀ ਵਾਲੀ ਤਾਂ ਕਿਧਰੇ ਤਹਿਜੀਵ ਨਹੀਂ, ਵਿਰੋਧੀ ਨੇਤਾ ਤੇ ਇਯਾਲੀ ਤਹੱਮਲ ਵਿੱਚ ਬੋਲੇ ਪਰ ਭਗਵੰਤ ਹੰਕਾਰ ਵਿੱਚ, ਹੰਕਾਰ ਵੈਰੀ ਹੁੰਦਾ ਹੈ, ਅਮਨ ਅਰੋੜਾ ਤਾਂ ਪੁਰਾਣਾ ਠੇਕੇਦਾਰੀ ਦਾ ਰੋਲ, ਭੜਕਿਆ ਕਿ ਮੈਂ ਵਜ਼ੀਰ ਹਾਂ, ਜਦੋਂ ਪਰ੍ਹਾਂ ਡਿੱਗੇ ਤਾਂ ਰੱਬ ਚੇਤੇ ਆਊ, ਹਾਲੇ ਤਾਂ ਸਮਾਨੇ ਨੇ, ਪਰ ਕਿਸੇ ਦੀ ਕੀ ਗੱਲ ਕਰੀਏ ਸਾਡੇ ਤਾਂ ਆਪਣੇ ਦੇਸ਼ ਦੀ ਆਰਥਿਕਤਾ ਨਿਘਰ ਰਹੀ ਹੈ, ਪ੍ਰਾਪਟੀ ਪੁਰਾਣੇ ਸਮੇਂ ਦੀ ਤਰ੍ਹਾਂ ਜਬਤੀਆਂ ਵੱਲ ਨਾ ਚਲੀ ਜਾਵੇ, ਲੋਕੀ ਬੇਘਰ ਤੇ ਘਾਟੇ ਨੇ ਉੱਠਣ ਨੀ ਦੇਣਾ, ਕਨਸੋਆਂ ਕਿ ਰਿਸ਼ੀ ਸੁਨੇਕ ਨੂੰ ਪਿੱਛੋਂ ਚੁੱਕ ਸੀ ਕਿ ਖੜ੍ਹ ਬੌਰਿਸ ਨੂੰ ਲਾਹ, ਹੁਣ ਭਾਰਤ ਟਰੇਡ ਡੀਲ ਵਿੱਚ ਅੱਖਾਂ ਦਿਖਾ ਰਿਹਾ ਹੈ, ਚਿੱਟੀ ਵੱਸੋਂ ਦੀ ਆਮਦ ਤੇ ਰੋਕ ਲਉਂਦੇ ਲਉਂਦੇ ਹੁਣ ਭੂਰੀ ਦੇ ਭਾਰ ਥੱਲੇ, ਲੱਗਦਾ ਹੈ ਬੌਰਿਸ ਸਰਾਟ ਮਾਰੂਗਾ, ਚਲੋ ਸਮਾਂ ਕਿਸੇ ਤੋਂ ਪੁੱਛ ਕੇ ਨਹੀਂ ਬਦਲਦਾ, ਆਸ਼ਾਵਾਂ ਦੀ ਹੀ ਰਹਿਣਾ ਸੁਖੀ ਜੀਵਨ ਲਈ ਗਾਡੀ ਹੈ, ਆਪਾਂ ਕਿਹੜੇ ਇਕੱਲੇ ਹਾਂ ਹਰ ਦੇਸ਼ ਹੀ ਲਪੇਟਾਂ ਵਿੱਚ ਹੈ, ਪਰ ਹੈਰਾਨੀ ਹੈ ਕਿ ਸਾਡੇ ਇਸ ਦੇਸ਼ ਦੇ ਸਿੱਖ ਨੌਜਵਾਨ, ਉਮਰ ਵਿੱਚ ਤਾਂ ਜਵਾਨ ਹਨ ਪਰ ਸੋਚ ਸੌੜੀ, ਕੱਲ੍ਹ 2 ਅਕਤੂਬਰ ਨੂੰ ਸਾਡੇ ਸ਼ਹਿਰ ਵਿੱਚ ਵੋਟਾਂ ਦਾ ਮੇਲਾ ਹੈ, ਅੱਜ ਰੇਡੀਉ ਤੇ ਦੋਵਾਂ ਧੜਿਆਂ ਦੀ ਬਹਿਸ ਵਿੱਚ ਟੁੱਟ ਕੇ ਗਏ ਸੈਕਟਰੀ ਨੂੰ ਸਾਬਤ ਕਰਨ ਲਈ ਕਿ ਮੈਂ ਪਹਿਲਾਂ ਸ਼ੇਰ ਵਿੱਚ ਗਿਆ ਫੇਰ ਨਵੇਂ ਵਿੱਚ ਫੇਰ ਸੰਗਠਨ ਵਿੱਚ, ਗੁਰੂ ਨੂੰ ਸਮਰਪਿਤ ਹੋਣ ਲਈ ਗਿਆ ਹਾਂ ਨਾਲੇ ਬਾਦਲਾਂ &lsquoਤੇ ਊਝਾਂ ਤੇ ਨਵੇਂ ਚਮਕਣ ਲੱਗੇ ਅੰਮ੍ਰਿਤਪਾਲ ਸਿੰਘ ਦਾ ਏਜੰਡਾ ਦੱਸੋ ਸਾਡੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਕੀ ਲੋੜ ? ਦਮਗਜਾ ? ਹਾਜ਼ਰੀਨ ਹੋਵਾਂਗੀ ਪੁਰਾਣੇ ਸਬੰਧ ਹਨ ਜੁੜੀ ਹੋਈ ਹਾਂ, ਸਿੱਟਾ ਅਗਲੇ ਪਰਚੇ, ਰੱਬ ਸੁੱਖ ਰੱਖੇ (ਸੁੱਖ ਸਾਂਦ ਨਾਲ ਵੋਟਾਂ ਸਮਾਪਤ)
-ਬਲਵਿੰਦਰ ਕੌਰ ਚਾਹਲ ਸਾਊਥਾਲ