image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧੁੰਮਾਂ ਮੇਰੇ ਸ਼ਹਿਰ ਦੀਆਂ

ਉਰਦੂ ਸ਼ਾਇਰ ਜੋਸ਼ ਦੀ ਲਿਖਤ, ਕਲਾਮ ਔਰ ਹੋਂਗੇ ਜੋ ਮਹਿਮਲ ਮੇਂ ਖਾਮੋਸ਼ ਆਤੇ ਹੈਂ, ਆਂਧੀਆਂ ਆਤੀ ਹੈਂ, ਤੂਫਾਨ ਆਤੇ ਹੈਂ, ਜਬ ਜੋਸ਼ ਆਤੇ ਹੈਂ । ਦੋ ਕੁ ਸਾਲ ਲੰਘਾ ਕੇ ਕਰਵਾਈਆਂ ਗੁਰਦੁਆਰਾ ਪ੍ਰਬੰਧ ਦੀਆਂ ਕੌਂਸਲ ਦੀ ਤਰ੍ਹਾਂ ਵੋਟਾਂ ਪਈਆਂ, ਫਰਕ ਕੇਵਲ ਕਿ ਉਥੇ ਵੋਟਿੰਗ ਕਾਰਡ ਕੋਈ ਫੋਟੋ ਨਾਂ ਦੀ ਸ਼ਨਾਖਤਾਂ ਪਰ ਅਸੀਂ ਬੇਵਸਾਹੇ ਹਾਂ, ਲਿਜਾਣੇ ਪੈਂਦੇ ਹਨ ਸਬੂਤ ਸਵੇਰੇ ਅੱਠ ਤੋਂ ਰਾਤ ਅੱਠ ਤੱਕ ਮੇਲਾ ਭਰਿਆ ਰਿਹਾ, ਖਾਣ ਪੀਣ ਦੇ ਭੀ ਪ੍ਰਬੰਧ ਸਨ, ਪੁਲਸ ਭੀ ਤੇ ਕੁਝ ਸਕਿਊਰਿਟੀ ਵਾਲੇ ਭੀ, ਸਹਾਇਤੀਆਂ ਲਈ ਇਸ ਵਾਰ ਬੱਘੀਆਂ ਭੀ ਸਨ, ਵੋਟਾਂ ਪ੍ਰਾਇਮਰੀ ਸਕੂਲ ਵਿੱਚ ਸਨ (ਖ਼ਾਲਸਾ) ਜੀ ਹਾਂ ਖ਼ਾਲਸਾ, ਭਾਵੇਂ ਅਸੀਂ ਤਾਂ ਗੁਰੂ ਘਰਾਂ ਟੇਢੇ ਮੇਢੇ ਕੰਮ ਕਰੀ ਜਾਈਦੇ ਹਨ ਚਲੋ ਜੀ ਛੋਟੀ ਜਿਹੀ ਘਟਨਾ ਤਾਂ ਵੀਡੀਉ ਵਾਇਰਲ ਹੋ ਰਹੀ ਭੀ ਦੱਸੀ ਜਾਂਦੀ ਹੈ, ਮੈਂ ਲਿਖ ਭੀ ਚੁੱਕੀ ਹਾਂ ਚੈਨਲ ਤੇ ਭਾਵੇਂ ਘਟਨਾ ਨੂੰ ਇਹ ਆਖ ਕੇ ਨਿੰਦਿਆ ਜਾ ਰਿਹਾ ਹੈ ਕਿ ਜੀ ਗੁਰੂ ਘਰ ਆਉਣ ਦਾ ਸਭ ਦਾ ਹੱਕ ਹੈ, ਭਾਈ ਇਹ ਗੁਰੂ ਘਰ ਨਹੀਂ ਸੀ, ਮੈਂਰਬਸ਼ਿੱਪ ਬਣਾ ਕੇ ਹੀ ਵੋਟ ਦਾ ਅਧਿਕਾਰ ਹੈ, ਦੱਸਦੀ ਜਾਵਾਂ ਕਿ ਸਿੰਘ ਸਭਾ ਦੀ ਮੈਂਬਰਸ਼ਿੱਪ ਤਾਂ ਹਰ ਕੋਈ ਹੱਕਦਾਰ ਹੈ ਕੁਝ ਸ਼ਰਤਾਂ ਤੇ, ਪਰ ਰਾਮਗੜ੍ਹੀਆਂ, ਰਵਿਦਾਸੀਆਂ ਸਭਾਵਾਂ ਵਿੱਚ ਹੱਕ ਨਹੀਂ ਹੈ ਹਿੰਦੂ-ਮੰਦਿਰ ਵਿੱਚ ਮੈਂਬਰ ਤਾਂ ਬਣ ਜਾਵੋ ਪਰ ਵੋਟ ਨਹੀਂ ਪਾ ਸਕਦੇ ਵਧੀਆ ਹੈ, ਉਨ੍ਹਾਂ ਦਾ ਵਿਧਾਨ ਹੈ, ਕਈ ਹੋਰ ਭੀ ਹਨ ਜਥੇਬੰਦੀਆਂ ਆਗਿਆ ਨਹੀਂ ਦਿੰਦੀਆਂ, ਰਹੀ ਗੱਲ ਧਰਮ ਦੀ, ਕੋਈ ਭੀ ਵਿਅਕਤੀ ਆਸਥਾ ਕਰਕੇ ਸਿੱਖ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨਿਮਣ ਹੋਵੇ, ਅਰਦਾਸ ਕਰੇ, ਪਾਠ ਕਰਾਵੇ, ਰੁਕਾਵਟ ਨਹੀਂ ਹੈ ਪਰ ਸਕੂਲ ਦੀ ਇਮਾਰਤ ਨੂੰ ਗੁਰੂ-ਘਰ ਆਖਣਾ ਤੇ ਤੁੱਕਬੰਦੀ ਕਰਨੀ ਵਾਤਾਵਰਣ ਨੂੰ ਅਤੇ ਭਾਈਚਾਰਕ ਸਾਂਝ ਨੂੰ ਗੰਧਲਾ ਕਰਨਾ ਹੈ, ਗੁਰੇਜ ਕਰਨਾ ਹਿੱਤ ਵਿੱਚ ਹੈ ਜਿਮੇ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ ਕਿ ਜੀ ਕਿ ਗੁਰੂ ਘਰ ਤੇ ਮੰਦਿਰ ਸੰਸਥਾਵਾਂ ਨੂੰ ਇਕੱਠ ਕਰਕੇ ਉਹ ਸਿੰਘ ਦੇ ਪਿਤਾ ਨੂੰ ਸੱਦੋ ਕਿ ਤੂੰ ਪੁੱਤ ਨੂੰ ਅਕਲ ਨਹੀਂ ਦਿੱਤੀ, ਜਦੋਂ ਕਿ ਉਹਨੇ ਤਾਂ ਸੱਭਿਅਕ ਢੰਗ ਨਾਲ ਹੀ ਗੱਲਬਾਤ ਕੀਤੀ ਹੈ ਵੀਡੀਉ ਦੇਖੋ, ਫੇਰ ਐੱਮ।ਪੀ। ਸਾਹਬ ਦਾ ਦਾੜ੍ਹੀ ਪ੍ਰਤੀ ਬਿਆਨ ਸੁਣੇਗਾ ਤੇ ਕੋਈ ਭੀ ਸਿੱਖ ਨਹੀਂ ਮੰਨੇਗਾ ਕਿ ਉਨ੍ਹਾਂ ਨੂੰ ਇਹ ਟਿੱਪਣੀ ਕਰਨੀ ਬਣਦੀ ਸੀ, ਕੋਈ ਕੁਝ ਹੀ ਉਗੇਗਾ ਗੱਲ ਵਧਾਉਣੀ ਨਹੀਂ ਬਣਦੀ, ਮੁੱਦਾ ਚੋਣਾਂ ਦਾ : ਕੋਈ ਭੀ ਇਸ ਤੋਂ ਇਨਕਾਰੀ ਨਹੀਂ ਹੈ ਕਿ ਪ੍ਰਣਾਲੀ ਧਾਰਮਿਕ ਹੁੰਦੀ ਹੈ, ਈਮਾਨਦਾਰ ਹੁੰਦੀ ਹੈ ਹਰ ਪ੍ਰਬੰਧ ਵਿੱਚ ਹੀ ਕਾਲੇ, ਪੀਲੇ ਤੇ ਲਾਲ ਰੰਗ ਵਰਤੇ ਜਾਂਦੇ ਹਨ ਉਥੇ ਸੱਚ ਹੀ ਸੱਚ ਨਿਬੜੇ ਆਖੀਦਾ ਹੀ ਹੈ, ਬੜੀ ਹੀ ਹੈਰਾਨੀ ਵਾਲੀ ਵਾਰਤਾ ਸਾਡੀ ਇਸ ਚੋਣ ਹੈ ਕਿ ਹਿਸਟਰੀ ਸ਼ਹਿਰ ਦੀ ਹੀ ਨਹੀਂ, ਸਾਰੇ ਦੇਸ਼ ਦੇ ਹੀ ਗੁਰਦੁਆਰਿਆਂ ਦੀ ਰਿਕਾਰਡ ਤੋੜ ਗਈ, ਸਾਡੀ ਕਮੇਟੀ ਦੀ ਚੋਣ ਵਿੱਚ ਜੇਤੂ ਧੜਾ 1000 ਇਕ ਹਜ਼ਾਰ ਵੋਟ ਨਾਲ ਜੇਤੂ, ਗਸ਼ ਪੈਣ ਵਾਲੀ ਹਾਲਤ ਠੀਕ ਹੈ ਕਿ ਤਿੰਨ ਗੁੱਟ ਇਕ ਥਾਂ ਸਨ, ਪਰ ਹਜ਼ਾਰ ਵੋਟ ਵਾਧੂ ਸੁਣ ਕੇ ਹੀ ਬੰਦਾ ਸੁੰਨ ਹੋ ਜਾਂਦਾ ਹੈ, ਦੇਖੋ ਕੀ ਭਾਣਾ, ਭਾਣੀ ਜਾਂ ਸਭਾਵੀ ਹੈ, ਇਕ ਪਚੀਦਾ ਇੰਕਸ਼ਾਫ ਕਰਾਂ ਕਿ ਦੋ ਕੁ ਸਾਲ ਤੋਂ ਪਹਿਲਾਂ ਸਾਡੇ ਗੁਰੂ ਘਰ ਦੇ ਨਾਲ ਲੱਗਦੀ ਵੱਡੀ ਥਾਂ ਗੋਰੇ ਨੇ ਵੇਚਣੀ ਸੀ, ਉਹਨੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਤਕਰੀਬਨ ਸਵਾ ਕੁ ਮਿਲੀਅਨ &lsquoਤੇ ਦਿੰਦਾ ਸੀ, ਪਰ ਕਈ ਵਾਰੀ ਅਸੀਂ ਕੌਂਸਲ ਨੂੰ ਗੁਰੂ ਘਟਾਲ ਮੰਨ ਕੇ ਹਾਨੀ ਭੀ ਖਾਈਦੀ ਹੈ, ਪੂਰਨ ਸੱਚ ਸੁਣੋ, ਕੌਂਸਲ ਕੋਲ ਇਕ ਥਾਂ ਥੋੜ੍ਹੀ ਦੂਰੀ &lsquoਤੇ ਪਈ ਹੈ, ਉਹ ਗੁਰਦੁਆਰੇ ਨੂੰ ਕਈ ਲਾਲਚ ਦੇ ਕੇ ਪਾਰਕ ਐਵੇਨਿਊ ਤੋਂ ਕੱਢ ਕੇ ਉਥੇ ਵਾੜ ਕੇ ਇਥੇ ਸਟੇਸ਼ਨ ਦਾ ਲਾਹਾ ਤੇ ਵਪਾਰ ਵਧਾ ਕੇ ਆਮਦਨ ਦੇ ਸਾਧਨ ਸੋਚਦੇ ਸੀ, ਗੱਲ ਉੱਡ ਗਈ, ਮੈਂ ਬੱਸ ਵਿੱਚ ਆ ਰਹੀ ਸੀ, ਤਾਂ ਇਕ ਭਾਈ ਸਾਹਬ ਪਹਿਲਾਂ ਹੀ ਮੈਨੂੰ ਸੇਨਜ਼ਬਰੀ ਦੇ ਬਾਹਰ ਖੜ੍ਹੀ ਕਰਕੇ ਪੁੱਛਣ ਲੱਗੇ, ਗੁਰਦੁਆਰਾ ਇਥੋਂ ਚੱਲਿਆ ? ਮੈਂ ਹੈਰਾਨੀ ਪ੍ਰਗਟ ਕੀਤੀ ਤਾਂ ਇਕ ਦੂਰ ਦੀ ਰਿਸ਼ਤੇਦਾਰ ਬੀਬੀ ਬੱਸ ਵਿੱਚ ਦੇਖ ਕੋਲ ਆਈ ਤੇ ਮਸੋਸਿਆ ਮੂੰਹ ਕਰਕੇ ਗੁਰਦੁਆਰਿਉਂ ਆਈ ਸੀ, ਕਹਿੰਦੀ ਗੱਲ ਸੁਣ ਤੂੰ ਨੀ ਕੁਝ ਕਰ ਸਕਦੀ ਗੁਰਦੁਆਰਾ ਬੱਸਾਂ ਦੇ ਨੇੜੇ ਸਾਰੀਆਂ ਹੀ ਸਹੂਲਤਾਂ ਕਿਉਂ ਵੇਚਦੇ ਨੇ, ਮੈਂ ਕਿਹਾ ਛਿੰਦੋ ਮੈਨੂੰ ਪਤਾ ਨਹੀਂ ਹਾਲੇ, ਕਹਿੰਦੀ ਕਰ ਕੁਝ ਮੇਰੀ ਭੈਣ । ਮੈਂ ਪ੍ਰੇਸ਼ਾਨ ਘਰ ਪਹੁੰਚੀ ਬੇਟੀ ਪੁੱਛੇ ਮੰਮ ਕੀ ਗੱਲ ? ਕਹਾਣੀ ਸੁਣ ਕੇ ਪੁੱਛਦੀ ਹੈ ਕਿ ਕੀ ਤੂੰ ਕੁਝ ਕਰਨਾ ਚਾਹੁੰਦੀ ਹੈਂ ? ਮੈਂ ਕਿਹਾ ਜਰੂਰ ਕਹਿੰਦੀ ਫਿਕਰ ਨਾ ਕਰ, ਕੰਮ ਕਰ, ਕੱਲ੍ਹ ਨੂੰ ਮੈਨੂੰ 21 ਬੰਦਿਆਂ ਦੇ ਦਸਤਖ਼ਤ ਕਰਵਾ ਕੇ ਲਿਆਦੇ ਅਸੀਂ ਦੋ ਤਿੰਨਾਂ ਨੇ ਕਰਵਾਤੇ ਸਰਪੰਚ ਹਰਜੀਤ ਸਿੰਘ ਕਹਿੰਦਾ ਕਿ ਕੁੜੀ ਐਡਾ ਵੱਡਾ ਕੰਮ ਕਰਨ ਲੱਗੀ ਹੈ, ਅਸੀਂ ਦਸਤਖ਼ਤ ਨੀ ਕਰ ਸਕਦੇ ਬੱਸ ਜੀ ਬੇਟੀ ਸੈਕਸ਼ਨ ਅੰਦਰ ਅਰਜ਼ੀ ਦੇ ਦਿੱਤੀ ਮੇਰੇ ਨਉਂ ਥੱਲੇ, ਕੌਂਸਲ ਦੇ ਲੀਡਰ ਦੇ ਤਾਂ ਭਾਅ ਦੀ ਬਣ ਗਈ, ਪ੍ਰਬੰਧਕਾਂ ਕੋਲ ਗਿਆ ਤੇ ਮੇਰੀ ਅਰਜ਼ੀ ਦਿਖਾਈ, ਅਖੀਰ ਟੈਲੀਫੂਨ ਆ ਗਿਆ ਕਿ ਮੈਂ ਮਿਲਣ ਆ ਰਿਹਾ ਹਾਂ, ਬੜੀ ਹੀ ਅੰਤਾਂ ਦੀ ਗਰਮੀ ਸੀ ਉਸ ਵੇਲੇ, ਪਹੁੰਚ ਗਿਆ । ਅਸੀਂ ਆਈਸ ਕਰੀਮ ਵਰਤਾਈ, ਸ਼ਾਂਤੀ ਹੋਈ ਤਾਂ ਬਹਿਸ ਮਗਰੋਂ ਮੇਰੀ ਬੇਟੀ ਨੂੰ ਪੁੱਛਦਾ ਹੈ ਕਿ ਸੱਚ ਦੱਸ ਤੇਰੀ ਮਾਂ ਦੀ ਸਿਆਸਤ ਹੈ ਜਾਂ ਇਰਾਦਾ, ਉਹ ਬੋਲੀ ਮੇਰੇ ਮਾਂ ਬਾਪ ਇਰਾਦੇ ਵਾਲੇ ਗਿਣੇ ਜਾਂਦੇ ਹਨ ਜੂਲੀਅਨ ਅੱਗੋਂ ਉਹ ਕਹਿੰਦਾ ਫੇਰ ਕੋਈ ਨਾ ਮੇਰੇ ਪਲੈਨ ਭੀ ਹੈ ਗਾਂ, ਇਹ ਮੇਰੀ ਤੁੱਛ ਜਿਹੀ ਸੇਵਾ ਸੀ, ਬੇਟੀ ਵਗੈਰ ਅਸੰਭਵ ਸੀ, ਗੱਲ ਨਾਲ ਵਾਲੀ ਥਾਂ ਦੀ ਇਕ ਸਿੱਖ ਕਮੇਟੀ ਵਿੱਚ ਭੀ ਰਹਿ ਚੁੱਕਿਆ ਪਿਛੋਕੜ ਭੀ ਗ੍ਰੰਥੀ, ਪ੍ਰਧਾਨਗੀ ਦਾ ਥਾਂ ਦਾ ਸੌਦਾ ਕਰ ਲਿਆ ਛੋਟਾ ਕਰਾਂ ਸ਼ਰਤਾਂ ਅਧੀਨ ਕਿ ਮੈਂ ਜਿਹੜੇ ਮਰਜ਼ੀ ਡਾਇਰੈਕਟਰ ਰਲ੍ਹਾ ਕੇ ਰਜਿਸਟਰੀ ਕਰਵਾਵਾਂ ਹੋਰ ਕਿ ਰੇਲਵੇ ਦਾ ਕੰਵਨੈਟ ਹਟਾਇਉ ਆਦਿ ਸਮਾਂ ਲੰਘਦਾ ਗਿਆ ਅਖੀਰ ਇਕ ਦਿਨ ਗੋਰੇ ਨੇ ਅੱਕ ਕੇ ਫੇਰ ਸੇਲ &lsquoਤੇ ਲਾ ਦਿੱਤੀ, ਬੇਟੀ ਦੇ ਕੁਝ ਵਪਾਰਕ ਸਬੰਧੀ ਇਹਨੂੰ (ਦੂਰ ਦੇ ਸਨ) ਕਹਿੰਦੇ ਜੇ ਤੂੰ ਆਪਣੀ ਜਾਇਦਾਦ ਦੇ ਕਾਨਟਰੈਕਟ ਤੇ ਦਸਤਖ਼ਤ ਨਹੀਂ ਕਰਨੇ ਤਾਂ ਅਸੀਂ ਸਾਊਥਾਲ ਵਿੱਚ ਜਗ੍ਹਾ ਲੈਣ ਲੱਗੇ ਹਾਂ, ਬੇਟੀ ਕਹਿੰਦੀ ਮੈਂ ਸਾਊਥਾਲ ਤੁਸੀਂ ਸੈਂਕੜੇ ਮੀਲ ਦੱਸੋ ਕਿਹੜੀ ਥਾਂ ਕਹਿੰਦੇ ਸਾਨੂੰ ਤਾਂ ਹਾਲੇ ਇੰਨਾ ਹੀ ਪਤਾ ਹੈ ਕਿ ਰੇਲਵੇ ਨੇੜੇ ਹੈ, ਬੱਸ ਜੀ ਬੇਟੀ ਨੇ ਪੈਡੀ ਨੂੰ ਟੈਲੀਫੂਨ ਕੀਤਾ ਉਹ ਕਹਿੰਦਾ ਆ ਜਾ ਕਰ ਲੈ ਗੱਲਬਾਤ, ਸਾਰੀ ਸਟੋਰੀ ਸੁਣਾ ਤੀ ਬੇਟੀ ਨੇ ਉਨ੍ਹਾਂ ਪਾਰਟੀ ਨੂੰ ਦੱਸਤਾ ਕਿ ਇੰਨ ਦੀ ਹੈ ਤਿੰਨ ਮਿਲੀਅਨ ਪੌਂਡ ਦੀ ਉਹ ਕਹਿੰਦੇ ਕਰ ਲੈ ਸੌਦਾ  । ਚਲੋ ਜੀ ਕਿੱਸਾ ਕਿ ਗੋਰਾ ਟੈਲੀਫੂਨ ਕਰਕੇ ਕਹਿੰਦਾ ਲੇਡੀ ਸੌਰੀ ਮੇਰੇ ਵਕੀਲ ਨੇ ਮੈਨੂੰ ਗੱਲ ਨਹੀਂ ਦੱਸੀ ਸੀ ਕਿ ਮੈਂ ਵੇਚ ਨਹੀਂ ਸਕਦਾ ਕਿਸੇ ਹੋਰ ਨੂੰ ਫਲਾਣਾ ਖਰੀਦਾਰ (ਤੂੰ ਜਾਣਦੀ ਹੈਂ) ਹੁਣ ਕਵਨੈਟ ਹੱਟ ਗਿਆ ਰਜਿਸਟਰੀ ਕਰਵਾ ਰਿਹਾ ਹੈ, ਸਾਰੀ ਵਾਰਤਾ ਲੰਮੀ ਹੈ ।
ਅਖੀਰ ਮੌਜੂਦਾ ਪ੍ਰਬੰਧ ਦੇ ਮੋਹਤਬਰ ਨੇ ਉਲੰਘਣਾ ਭੀ ਕੀਤੀ, ਕੀਮਤ ਭੀ ਵੱਧ ਤੇ ਇਕੋ ਦਿਨ ਵਿੱਚ ਦੋ ਰਜਿਸਟਰੀਆਂ, ਕਿਉਂਕਿ ਖਰੀਦਾਰ ਭਾਈਚਾਰੇ ਦਾ ਹੀ ਨਹੀਂ ਗੁਰਦੁਆਰੇ ਦਾ ਭੀ ਅਭਿਲਾਸ਼ੀ ਦਾਨ ਤਾਂ ਕੀ ਦੇਣਾ ਸੀ ਇਹ ਆਖਕੇ ਕੀਮਤ ਵੱਧ ਲਈ ਕਿ ਮੈਂ ਇੰਨੀ ਦੇਰ ਪੈਸਾ ਖਰਚਿਆ, ਖਰਚਿਆ ਤਾਂ ਹਾਲੇ ਕਿੰਨਾ ਕੁ ਸੀ, ਆਹ ਹੈ ਸੌ ਫੀਸਦੀ ਸੱਚ, ਈਮਾਨਦਾਰੀ ਤੇ ਗੁਰੂ ਘਰ ਦੀ ਸੇਵਾ ਤੇ ਫੇਰ ਆਖਣ ਸਾਨੂੰ ਗੁਰੂ ਨੇ ਸੇਵਾ ਬਖ਼ਸ਼ੀ, ਮੈਂ ਸਾਰੀ ਕਹਾਣੀ ਟਰੱਸਟੀ ਸਵ: ਸੁਰਜੀਤ ਸਿੰਘ ਬਿਲਗਾ ਹੋਰਾਂ ਨੂੰ ਦੱਸੀ, ਕਹਿੰਦੇ ਚੁੱਪ ਕਰ ਜਾ ਥਾਂ ਲੈ ਲੈਣ ਦੇ, ਹੁਣ ਪਾਠਕ ਸੰਗਤਾਂ ਤੇ ਅਭਿਲਾਸ਼ੀ ਅਨੁਮਾਣ ਲਾ ਲੈਣ ?
ਮਨ ਸ਼ਾਂਤ ਹੋਣ ਦੀ ਥਾਂ ਧਰਮ ਪਸਾਰੇ ਅਸ਼ਾਂਤ ਹੁੰਦਾ ਹੈ, ਚੁਫੇਰੇ ਹੀ ਹਨੇਰ ਹੈ, ਜਥੇ, ਸੰਸਥਾਵਾਂ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਭ ਭੈਭੀਤ ਹਨ ਆਪਣੀ ਆਪਣੀ ਮਰਜ਼ੀ ਦੇ ਧਰਮ ਦੇ ਨੁਸਕੇ ਦੱਸਦੇ ਹਨ, ਕੋਈ ਇਹ ਨਹੀਂ ਸੋਚਦਾ ਕਿ ਬਹੁਗਿਣਤੀ ਦਾ ਰੁਝਾਣ ਕੱਟੜਪੰਥ ਨਹੀਂ ਹੈ, ਸੌਖਾ ਰਾਹ, ਸ਼ਾਂਤੀ ਦਾ ਮਾਹੌਲ, ਜੀਵਨ ਦੀ ਲੋੜ ਹੈ, ਦੁੱਭਰ ਬਣਾਈ ਜਾਣਾ, ਜੀ ਫਲਾਣਾ ਤਿਹਾਰ ਹਿੰਦੂ ਹੈ ਸਿੱਖ ਨਹੀਂ ਮਨਾ ਸਕਦੇ, ਭਾਈ ਕ੍ਰਿਸਮਿਸ ਹੁਣ ਸਰਬੱਤ ਦਾ ਹੀ ਬਣ ਗਿਆ ਹੈ, ਕੋਈ ਧਰਮ ਦੀ ਕਥਾ ਨਹੀਂ ਕਰਦਾ ਬੱਸ ਖੁਸ਼ੀਆਂ ਸਾਂਝੀਆਂ ਕਰੋ, ਇਸੇ ਤਰ੍ਹਾਂ ਦੀਵਾਲੀ ਪੁਰਾਤਨ ਹੈ, ਕੋਈ ਨਹੀਂ ਧਰਮ ਦੀ ਗੱਲ ਕਰਦਾ, ਵਿਦੇਸ਼ੀਆਂ ਨੇ ਵੰਡੀਆਂ ਪਾਈਆਂ ਹਨ । ਕੁਝ ਕੁ ਹੀ ਵਰ੍ਹਿਆਂ ਤੋਂ ਉਸੇ ਦਿਨ ਹੀ ਬੰਦੀ ਛੋੜ ਜੋੜ ਲਿਆ, ਤਵਾਰੀਖ ਮੇਲ ਨਹੀਂ ਖਾਂਦੀ ਕਿ ਉਸੇ ਦਿਨ ਗੁਰੂ ਸਾਹਿਬ ਰਿਹਾਅ ਹੋਏ ਤੇ ਫੇਰ ਅੰਮ੍ਰਿਤਸਰ ਪਹੁੰਚੇ, ਨਾਲੇ ਫੇਰ ਉਹ 52 ਰਾਜੇ ਕਿਥੇ ਗਏ ਮੁੜ ਕੇ ਗੁਰੂ ਨਾਲ ਕਿਥੇ ਤੇ ਕਿਵੇਂ ਵਿਚਰੇ ? ਹਰ ਪ੍ਰਚਾਰਕ ਸਾਖੀਆਂ ਘੜੀ ਹੀ ਜਾਂਦਾ ਹੈ, ਕ੍ਰੋਧ ਆਉਂਦਾ ਹੈ ਜਦੋਂ ਗੁਰੂਆਂ ਦੀ ਉਪਮਾਂ ਦੀ ਥਾਂ ਸਾਨੂੰ ਭਾਈ ਗੁਰਦਾਸ ਜੋ ਇਕ ਹਿੰਦੂ ਵਿਦਵਾਨ ਸੀ, ਬੱਸ ਸਿੱਖ ਗੁਰਬਾਣੀ ਜੋ ਕੋਈ ਆਰਕਾਈਡ ਤਾਂ ਹੈ ਨਹੀਂ ਸੀ ਕੋਲ ਬੱਸ ਜੋ ਮਨੋ ਹਾਵ-ਭਾਵ ਸਨ ਨਾਲੇ ਜੋ ਮਾਲਕ ਨੂੰ ਲੋੜ ਹੈ ਉਹ ਹੀ ਮਾਲ ਬਣਾ ਹੁੰਦਾ ਹੈ, ਕਿੰਨੇ ਮਗਰੋਂ ਲੇਖਕ ਸਿੱਖ ਇਤਿਹਾਸ ਲਿਖ ਗਏ ਪਰ ਅਸੀਂ ਜੋ ਸਾਨੂੰ ਭਉਂਦੇ ਹਨ ਸਲ੍ਹਾਉਂਦੇ ਹਾਂ, ਇਹ ਸਾਡਾ ਹੀ ਦਸਤੂਰ ਨਹੀਂ ਦੁਨੀਆਵੀ ਹੈ ਕੋਈ ਆਪਣੇ ਹੀ ਵਿਰੋਧੀ ਦਾ ਪ੍ਰਚਾਰ ਪ੍ਰਸਾਰਨ ਕਰਦਾ ਹੈ ਪਰ ਦੁੱਖ ਤਾਂ ਲੱਗਦਾ ਹੈ ਜਦੋਂ ਹੁਣ ਹਰ ਵੇਲੇ ਭਾਈ ਗੁਰਦਾਸ ਆਹ ਕਹਿੰਦੇ ਹਨ, ਗੁਰਮੁਖੋ ਤੁਹਾਡੇ ਕੋਲ ਇਹ ਕਿਉਂ ਨਹੀਂ ਆਖ ਹੁੰਦਾ ਕਿ ਗੁਰੂ-ਫੁਰਮਾਣ ਇਹ ਹੈ, ਇਹਦੇ ਨਾਲ ਤੁਸੀਂ ਵਿਅਕਤੀਗਤ ਮਹੱਤਤਾ ਬਣਾ ਸਕਦੇ ਹੋ, ਤਾਂ ਹੀ ਤਾਂ ਸਾਧੂ-ਸੰਤ ਲਾਣਾ ਪ੍ਰਸ਼ੰਸਕ ਬਣ ਕੇ ਆਪਣੇ ਮਹਾਂਪੁਰਸ਼ਾਂ ਦੀ ਪੂਜਾ ਕਰਵਾ ਰਿਹਾ ਹੈ ਨਿੰਦਕ ਬਣ ਕੇ ਜੀ ਸਿੱਖ ਧਰਮ ਵਿੱਚ ਵਿਅਕਤੀ ਪੂਜਾ ਮਨਾਹੀ ਹੈ ਦੀ ਤਾਂ ਮਨਾਦੀ ਕਰੀ ਜਾਂਦੇ ਹਨ ਪਰ ਪੈਰ ਪੈਰ &lsquoਤੇ ਕਰੀ ਭੀ ਜਾਂਦੇ ਹਨ ਮੈਂ ਫੇਰ ਦੁਹਰਾ ਦਿੰਦੀ ਹਾਂ ਕਿ ਚੁਰਾਸੀ ਦਾ ਦੌਰ ਤਾਂ ਹੈ ਹੀ ਵਿਅਕਤੀ ਉਪਮਾ ਦਾ ਸੀ, ਸੰਤ ਭਿੰਡਰਾਂਵਾਲਿਆਂ ਨੂੰ ਹਾਲੇ ਤੱਕ ਕਿਵੇਂ ਜੀ ਸਦੀ ਦਾ ਇਕੋ ਇਕ ਯੋਧਾ, ਸ਼ਹੀਦ ਕਥਾ ਹੁਣ ਅੰਮ੍ਰਿਤਪਾਲ ਸਿੰਘ ਦੀ ਤੋਰ ਲਈ, ਹਾਲੇ ਤਾਂ ਵਿਦੇਸ਼ਾਂ ਵਿੱਚ ਪੈੜਾਂ ਮੈਲੀਆਂ ਨਹੀਂ ਸੀ ਹੋਈਆਂ, ਮੇਰਾ ਮੰਨਣਾ ਹੈ ਕਿ ਵਿਦੇਸ਼ੀ ਟਿਕਣ ਦੀ ਤੇ ਕਾਂਗਰਸੀਆਂ ਦੀ ਅਕਾਲੀ ਦਲ ਨੂੰ ਮਾਰਨ ਦੀ ਸਕੀਮ ਬੜੀ ਕਾਰਗਰ ਸਿੱਧ ਹੋਈ, ਸਬੂਤ ਦੀ ਮੈਂ ਵਾਰਤਾ ਲਿਖਾਂ ਦੋ ਕੁ ਸਾਲ ਦੀ ਗੱਲ ਕਿ ਸਾਡੇ ਗੁਰਦੁਆਰੇ ਹੈਵਲੋਕ ਰੋਡ ਵਾਲੇ ਦੇ ਗੇਟ &lsquoਤੇ ਪਹਿਲਾਂ ਛੇਮੇ ਪਾਤਿਸ਼ਾਹ ਦੀ ਫੋਟੋ ਲਾਈ ਮੁੰਡਿਆਂ ਨੇ ਫੇਰ ਬਰਾਬਰ ਸੰਤਾਂ ਦੀ ਜੜ ਧਰੀ, ਰਾਤ ਦੇ ਕੋਈ 10 ਕੁ ਵਜੇ ਮੈਨੂੰ ਵੀਡੀਉ ਪਹੁੰਚ ਗਈ ਵਿਰੋਧ ਕੀਤਾ ਪਰ ਕੌਣ ਸੁਣੇ, ਚੈਨਲ ਦੇ ਮਾਲਕ ਜੀ ਨੇ ਤਾਂ ਇਥੋਂ ਤੱਕ ਪੱਕਾ ਕੀਤਾ ਕਿ ਹੁਣ ਲਹਿਣੀ ਨਹੀਂ ਚਾਹੀਦੀ, ਨਾਲ ਹੀ ਕੌਂਸਲ ਦਾ ਲੀਡਰ ਤੇ ਕੌਂਸਲਰ ਜੋੜਾ ਕਹਿੰਦਾ ਜੀ ਸਾਨੂੰ ਤਾਂ ਇਲਹਾਮ ਹੋਇਆ ਕਿ ਗੁਰੂ ਨਾਨਕ ਦਾ ਨਉਂ ਰੱਖੋ ਹੈਵਲੋਕ ਦੀ ਜਗ੍ਹਾ, ਮੈਂ ਫੇਰ ਵਿਰੋਧ ਕੀਤਾ ਕਿ ਭਾਈ ਨਵੀਂ ਬਣੀ ਸੜਕ ਦਾ ਨਉਂ ਰੱਖ ਲਿਉ ਕਿਸੇ ਦੇ ਪ੍ਰਸਿੱਧ ਵਿਅਕਤੀ ਦਾ ਮਿਟਾ ਕੇ ਸਾਂਝ ਗੰਧਲੀ ਨਾ ਕਰੋ, ਪਰ ਕਿਥੇ ਸਿਰ ਨੂੰ ਫਤੂਰ ਸੀ, ਨਿਰਣਾ ਕਰਦੀ ਹਾਂ ਕਿ ਦੇਖੋ ਜੀਤੇ ਨਾਲ ਕੀ ਬੀਤੀ, ਇਧਰ ਕੌਂਸਲ ਦਾ ਲੀਡਰ ਕੌਂਸਲਰ ਭੀ ਨਹੀਂ ਰਿਹਾ, ਕੌਂਸਲਰ ਜੋੜਾ ਭੀ ਕੱਢਿਆ ਗਿਆ, ਹੁਣ ਸਾਡੇ ਸ਼ੇਰ ਗਰੁੱਪ ਦਾ ਹਾਲ ਸਰਾਪ ਬੜੀ ਬੁਰੀ ਬਲਾ ਹੈ, ਵਾਰੀ ਆਹ ਹੁਣ ਵਾਲਿਆਂ ਦੀ ਭੀ ਆਉਣੀ ਹੀ ਹੈ, ਅਤਿ ਦਾ ਤਾਂ ਵੈਰ ਹੁੰਦਾ ਹੈ, ਜੇਕਰ ਗੁਰਦੁਆਰੇ ਨੂੰ ਇਸ ਡੇਰੇਵਾਦ ਤੋਂ ਮੁਕਤ ਨਾ ਕੀਤਾ ਤਾਂ ਸਿੱਟੇ ਧਰਮ ਅਨੁਕੂਲ ਨਹੀਂ ਨਿਕਲਣਗੇ, ਸਾਰਾ ਸਿੱਖ ਜਗਤ ਸੰਤ-ਸ਼ਰਧਾਲੂ ਨਹੀਂ, ਸਾਧਾਰਨ ਸਿੱਖ ਤਾਂ ਗੁਰੂ ਨਾਲ ਜੁੜੇ ਹਨ ਬੱਸ ਡਰਦੇ ਬੋਲਦੇ ਨਹੀਂ, ਕਈਆਂ ਮੈਨੂੰ ਇਸ ਵਾਰ ਮੈਂਬਰ ਬਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਜਾਂਦੇ ਹੀ ਪਹਿਲਾਂ ਸੰਤਾਂ ਨੂੰ ਮੱਥਾ ਟੇਕਣ ਤੇ ਮਜਬੂਰ ਹਾਂ ਇਕ ਥਾਂ ਨਹੀਂ ਦੋ ਥਾਂ ਤੇ ਫੋਟੋ ਫੇਰ ਅੰਦਰ ਫੋਟੋਆਂ ਉਹ ਦੂਜੇ ਥਾਈਂ ਜਾਣ ਲੱਗ ਗਏ, ਇਹ ਹੈ ਗੁਰੂ-ਬਰਾਬਰੀ ਦਾ ਸੰਤਾਪ, ਮੰਨਣ ਵਾਲੇ ਤਾਂ ਜਰੂਰ ਸਹਿਮ ਜਾਣਗੇ ਅੱਗੋਂ ਨੂੰ ਸੁਧਰਣ ਦੀ ਧੁੰਨ ਵਿੱਚ ਵਿਸ਼ਵਾਸ਼ ਰੱਖਣਗੇ । ਮੇਰੀ ਸਨਿੱਮਰ ਬੇਨਤੀ ਹੈ ਕਿ ਅੰਮ੍ਰਿਤਧਾਰੀ, ਅਭਿਲਾਸ਼ੀ ਅਤੇ ਸੰਸਥਾਵਾਂ ਜੋ ਹਰ ਵੇਲੇ ਇਹ ਆਖਣ ਕਿ ਸਿੱਖ ਤਾਂ ਹੈ ਹੀ ਉਹ ਜੋ ਦਿੱਖ ਨਾਲ ਹੈ ਤੇ ਅੰਮ੍ਰਿਤ ਛਕਣਾ ਹਰ ਇਕ ਲਈ ਹੀ ਜਰੂਰੀ ਹੈ, ਭਾਈ ਗੁਰਮੁਖੋ ਹਿੰਦੂ ਨੇਤਾ ਮੋਹਨ ਭਾਗਵਤ ਕਹਿੰਦਾ ਹੈ ਹਰ ਭਾਰਤੀ ਜੰਮਦਾ ਹਿੰਦੂ ਹੈ, ਈਸਾਈ ਕਦੀ ਨਹੀਂ ਆਖਦੇ ਜੋ ਕਰਾਸ ਨਾ ਪਾਵੇ ਈਸਾਈ ਨਹੀਂ ਕੀ ਅਸੀਂ ਕਿਸੇ ਤੋਂ ਕੁਝ ਸਿੱਖਣ ਦੇ ਭੀ ਆਦੀ ਹਾਂ ਜਾਂ ਬੱਸ ਹੁਕਮ ਦਾਗਣੇ ਪੰਜਾਬ ਦੀ ਰੀਸ ਛੱਡੋ, ਵਿਦੇਸ਼ੀ ਸਾਡੀ ਪਨੀਰੀ ਗਨੀਮਤ ਹੈ ਜੇਕਰ ਸਿੱਖ ਧਰਮ ਨੂੰ ਮਨਾਂ ਵਿੱਚ ਵਸਾਵੇ ਕੌਮੀ ਸ਼ਕਤੀ ਵਿੱਚ ਭਾਈਵਾਲ ਬਣੇ, ਤੁਸੀਂ ਤਾਂ ਸਾਰਾ ਸਮਾਂ ਆਪਣਾ ਪ੍ਰਸਾਰਨ ਕਰਕੇ ਬਹੁਤਿਆਂ ਨੂੰ ਬੇਮੁੱਖ ਹੀ ਕਰ ਧਰੋਗੇ ਕੀ ਕਰਨਾ ਹੈ ਇਹੋ ਜਿਹਾ ਪ੍ਰਚਾਰ ਸਗੋਂ ਉਤਸ਼ਾਹਿਤ ਕਰੋ ਕਿ ਭਾਈ ਸਿੱਖ ਧਰਮ ਨੂੰ ਮੰਨੋ, ਭਵਿੱਖ ਵਿੱਚ ਵਿਚਰਨ ਲਈ ਤੁਹਾਡੀ ਵਿਚਾਰਧਾਰਾ ਘੱਟਗਿਣਤੀ ਵਿੱਚ ਹੋਵੇਗੀ, ਹੋਰ ਹੱਥ ਬੰਨਾ ਅੱਜ ਸਿੱਖ ਧਰਮ ਨੂੰ ਸਮਝਕੇ ਨਹੀਂ, ਸੁਣਕੇ ਹੀ ਚਲੋ ਚਲੀ ਹੈ, ਬੋਲੀ ਦੇਖੋ ਵਾਹਿਗੁਰੂ ਨੂੰ ਵਹਿਗੁਰੂ ਬੋਲਦੇ ਹਨ, ਗੁਰੂ ਘਰਾਂ ਦੇ ਚੌਧਰੀ ਭੀ ਕਿਉਂਕਿ ਪੜਿਆ ਤਾਂ ਕਦੀ ਹੈ ਨਹੀਂ, ਕਿਤਾਬ ਤਾਂ ਕਿਥੇ, ਅਖ਼ਬਾਰ ਨੂੰ ਹੱਥ ਨਹੀਂ ਲਾਇਆ ਕਦੀ ਇਕੋ ਇਕ ਰਟਣ ਦੇਖੋ, ਵਰਲਡ ਸਿੱਖ ਬਣਾਈ ਬੈਠੇ ਮਿਡਲੈਂਡ ਦੇ ਭੀ 100 ਫੀਸਦੀ ਨਾਲ ਨਹੀਂ ਦੇਸ ਤਾਂ ਕੀ ਇਹ ਦੁਨੀਆਂ ਥੰਮੀ ਫਿਰਦੇ ਨੇ, ਉਥੇ ਬੜੇ ਹੀ ਵਿਦਵਾਨ ਭਾਸ਼ਨ ਵਿੱਚ ਬੱਸ ਸਭ ਬੁਰਾਈਆਂ ਅਕਾਲੀ ਦਲ ਵਿੱਚ ਇਥੇ ਭਲੇਮਾਣਸ ਲੇਖਕ ਜੋ ਖੱਬੇ ਹਨ ਕਿਵੇਂ ਸਾਨੂੰ ਮੂਰਖ ਹੀ ਸਮਝਦੇ ਹਨ, ਮੁਹਾਲੀ ਏਅਰਪੋਰਟ ਦਾ ਨਉਂ ਜੇਕਰ ਭਾਰਤੀ ਪ੍ਰਧਾਨ ਮੰਤਰੀ ਨੇ ਸਿਆਸਤ ਦਾ ਪੱਤਾ ਖੇਡਤਾ ਤਾਂ ਭਗਤ ਸਿੰਘ ਦਾ ਗਰਮ ਵਿਚਾਰ ਦੇਵਤਾ ਨਹੀਂ ਬਣ ਸਕਦਾ ਸਾਂਡਰਸਨ ਦਾ ਕਤਲ, ਬੰਬ ਕਿਵੇਂ ਲਕੋ ਦਿਉਗੇ ਇਹ ਲਿਖ ਕੇ ਕਿ ਭਗਤ ਸਿੰਘ ਤਾਂ ਵਿਚਾਰਾਂ ਨਾਲ ਹੀ ਅਜ਼ਾਦੀ ਮੰਗਦਾ ਸੀ, ਕੀ ਇਹ ਇਤਿਹਾਸ ਹੈ ? ਜਾਂ ਧੋ ਦਿੱਤਾ ਤੁਸੀਂ ਹੁਣ ? ਬਿਲਕੁੱਲ ਦਰੁਸਤ ਹੈ ਕਿ ਨਵੀਆਂ ਬਣ ਰਹੀਆਂ ਜਾਇਦਾਦਾਂ &lsquoਤੇ ਪ੍ਰਸਿੱਧ ਨਉਂ ਰੱਖਣੇ ਹੁੰਦੇ ਹਨ, ਪਰ ਸਮੇਂ ਦੀਆਂ ਹਕੂਮਤਾਂ ਰੱਖਦੀਆਂ ਹਨ ਪਰ ਫੇਰ ਵਿਰੋਧੀ ਮਿਟਾਉਂਦੀਆਂ ਭੀ ਹਨ, ਮਿਸਾਲਾਂ ਆਪ ਲੱਭੋ ? ਲੇਖਕ ਤਾਂ ਮੌਸਮ ਨਾਲ ਭਾਜੀਆਂ ਵੇਚਦੇ ਹਨ, ਅੰਤਰੀਵ ਭਾਵਨਾ, ਜਾਂ ਸੁੱਘੜ ਵਿਚਾਰ ਤਾਂ ਪਾਠਕ ਆਪ ਹੀ ਚੁਣ ਲੈਂਦੇ ਹਨ, ਸੂਝਵਾਨ ਸੱਜਣ ਉਹ ਹਨ ਜੋ ਸਮੇਂ ਦੇ ਵਹਾਅ ਦੇਖਣ ਕਿ ਅਨੁਕੂਲ ਨਹੀਂ ਤਾਂ ਬੁੱਧੀਮਾਨ ਸੁਝਾਅ ਦੇਣ ਤੇ ਭਵਿੱਖਬਾਣੀ ਕਰਨ ਕਿ ਭਾਈ ਅੱਜ ਜੋ ਚਿੱਕੜ ਕਰ ਰਹੇ ਹੋ ਧੁਸ ਧੁਸ ਹੀ ਡਿੱਗੋਗੇ, ਪੰਜਾਬ ਵਿੱਚ ਕਾਮਾਰੌਲ੍ਹੀ ਨੇ ਕੀ ਝੁਰਮਟ ਪਾਇਆ ਹੈ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਇਹ ਤਾਂ ਸਾਰਾ ਯੂ।ਕੇ। ਹੀ ਤੇਰੇ ਨਾਲ ਕਰ ਧਰਿਆ ਸੀ, ਹੁਣ ਸਭ ਝਾਈ ਮਾਈ ਕੁਝ ਕੁ ਹੀ ਆਪਣਾ ਕਿੱਤਾ ਬਣਾ ਕੇ ਯੂ।ਟਿਊਬਾਂ &lsquoਤੇ ਹਨ ਉਥੇ ਲੋਕ ਧਰਨਿਆਂ ਤੇ, ਪਰ ਕੀਤੀ ਪਾ ਰਹੇ ਹਨ ਬਿਨੈਅ ਕਰਦੀ ਹਾਂ ਕਿ ਹਿੱਤ ਤਿਆਗੋ, ਕੌਮੀ ਸੋਚ ਅਪਨਾਵੋ ਮਨ ਵਿਆਕੁਲ ਹੋਇਆ ਕਿ ਕਿਵੇਂ ਇਕ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਅੰਮ੍ਰਿਤਪਾਲ ਸਿੰਘ ਦਾ ਗੁਣਗਾਨ ਲੋਕਾਂ ਨੂੰ ਵਿਦਵਤਾ ਦੇ ਰਿਹਾ ਹੈ, ਪੰਜਾਬ ਦੇ ਇਤਿਹਾਸ ਵੱਲ ਛਾਤੀ ਨਹੀਂ ਮਾਰਦਾ ਕਿ ਨੇ੍ਹਰੀਆਂ, ਹਫੜਾ ਦਫੜੀਆਂ ਨੇ ਪੱਟੀ ਮੇਸ ਕਰੀ ਪਈ ਹੈ, ਇਵੇਂ ਹੀ ਇਨ੍ਹਾਂ ਮਹਾਂਰਥੀਆਂ ਨੇ ਆਪ ਲਿਆਂਦੀ, ਪਹਿਲਾਂ ਚੁਰਾਸੀ ਲੋਕ-ਘਾਣ ਹਾਲੇ ਹੁਣ ਰੋਡੇ ਇਕੱਠ ਕਰਕੇ ਰਹਿੰਦੀ ਕਸਰ ਕੱਢਣਗੇ, ਜਦੋਂ ਫੇਰ ਪੁਲਸ ਨੇ ਬੰਦੇ ਫੜੇ ਫੇਰ ਝੂਠੇ ਕੇਸ ਆਖਣਗੇ, ਬੰਦੀ ਸਿੰਘਾਂ ਦੀ ਦੁਹਾਈ ਦੇਣਗੇ ਜੋ ਬੰਦਾ ਹੈ ਉਥੇ ਉਨ੍ਹਾਂ ਹੀ ਚੱਕ ਦੋ ਦੱਬ ਦੋ ਤੇ ਹੈ, ਕੰਮ ਧੰਦਾ ਕਰਦੇ ਨੀ ਪੈਸਾ ਪਤਾ ਨਹੀਂ ਕਿਥੋਂ ? ਅੰਮ੍ਰਿਤਪਾਲ ਸਿੰਘ ਆਪ ਦੁੱਬਈ ਕੀ ਕਰਨ ਗਿਆ ਸੀ ਜੋ ਹੁਣ ਨੌਜਵਾਨਾਂ ਨੂੰ ਕੋਸ ਰਿਹਾ ਹੈ, ਉਹ ਭੀ 10 ਸਾਲ ਵਿਦੇਸ਼ ਲਾ ਕੇ ਆ ਕੇ ਦਸਤਾਰ ਬੰਦੀ ਕਰਵਾ ਲੈਣਗੇ, ਲੋਕੀ ਢੋਰ, ਗੰਵਾਰ ਬਣ ਰਹੇ ਹਨ, ਵਿੱਦਿਆ ਤਾਂ ਛੱਡੋ ਸਿਆਣਪ ਹੁੰਦਿਆਂ ਹੋਇਆਂ ਭੀ ਲੋਕਾਂ ਨੂੰ ਭੂਤ ਸਵਾਰ ਲਈ ਉਭਾਰ ਰਹੇ ਹਨ, ਇਹ ਪਾਪ ਹੈ, ਸਰਾਪ ਹੈ, ਪ੍ਰਮਾਤਮਾਂ ਤੋਂ ਡਰੋ, ਹੈਰਾਨੀ ਹੁੰਦੀ ਹੈ ਜਦੋਂ ਲਿਖਾਰੀ ਇਨ੍ਹਾਂ ਦਿਨਾਂ ਵਿੱਚ ਲਿਖ ਰਹੇ ਹਨ ਜੀ ਦੁਸ਼ਹਿਰੇ ਨੂੰ ਰਾਵਣ ਸਾੜ (ਨਾਲ ਭਰਾ ਤੇ ਪੁੱਤ ਭੀ) ਬਦੀ ਤੇ ਜਿੱਤ ਪਾਈ ਨੇਕੀ ਲਿਆਂਦੀ ਹਾਸਾ ਆਉਂਦਾ ਹੈ ਕਿ ਭਾਰਤ ਵਿੱਚ ਨੇਕੀ ਪਸਰੀ ਪਈ ਹੈ ਬਦੀ ਤਾਂ ਸਾੜ ਦਿੱਤੀ, ਭਾਈ ਇਹੋ ਜਿਹੀ ਨੇਕੀ ਤਾਂ ਸੰਸਾਰ ਤੇ ਲਿਆਵਾਂ ਵਿਦਾਤਾ ਕਹਿੰਦੇ ਜੀ ਸੰਗਤ ਦੇ ਦਰਸ਼ਣ ਕਰਕੇ ਰੱਬ ਮਿਲਦਾ ਹੈ ਕਿਹੜੀ ਸੰਗਤ ? ਆਹ ਅਸ਼ਾਂਤੀ ਫਲਾਉਣੀ ? ਮੇਰੇ ਵਿਚਾਰ ਹਨ ਕਿ ਜਿਹੜੇ ਗੁਰਮੁਖ ਗੁਰੂ ਘਰਾਂ ਦੇ ਪ੍ਰਬੰਧਕ ਹਨ ਉਹ ਪ੍ਰਚਾਰਕਾਂ ਨੂੰ ਆਖਣ ਕਿ ਸਰਲ ਪੰਜਾਬੀ ਵਿੱਚ ਕੇਵਲ ਧਰਮ ਦੀਆਂ ਮੱਢਲੀਆਂ ਸਿੱਖਿਆਵਾਂ ਦੇਵੋ, ਲੇਖਕ ਗੁਰਬਾਣੀ ਲਿਖਣ ਦੀ ਥਾਂ ਸਾਦਾ ਲੇਖ ਲਿਖਣ ਨਹੀਂ ਤਾਂ ਇਹ ਤਾਂ ਫੇਰ ਉਨ੍ਹਾਂ ਦੇ ਕਿਤਾਬੀ ਕੰਮ ਹੀ ਹਨ ਜਾਂ ਸਾਡੀ ਉਮਰ ਜਾਂ ਥੋੜੇ੍ਹ ਘੱਟ ਹੀ ਪੜ੍ਹਨਗੇ, ਪੰਜਾਬ ਦੀ ਗੱਲ ਛੱਡੋ, ਗੁਰਬਾਣੀ ਤਾਂ ਗੁਰੂ ਘਰਾਂ ਵਿੱਚ ਚੈਨਲਾਂ &lsquoਤੇ ਸੁਣੀ ਜਾਵੋ ਸਮਝ ਥੋੜ੍ਹੀ ਆਉਂਦੀ ਹੈ, ਸਾਨੂੰ ਨੀ ਸਮਝਦੀ ਬੱਸ ਭਜਾਉ ਘੋੜੇ ਭਵਿੱਖ ਨਹੀਂ, ਅੱਗੇ ਤੁਹਾਡੀ ਮਰਜ਼ੀ ਕਾਰਗਰ, ਸਾਜਗਰ ਨਹੀਂ, ਧਰਤੀ ਜੇਡ ਜਤੀ ਨਾ ਕੋਈ ਜੇ ਵਿੱਚ ਖਾਰ ਨਾ ਹੋਵੇ, ਔਰਤ ਜੇਡ ਵਜੀਰ ਨਾ ਕੋਈ ਜੇ ਬਦਕਾਰ ਨਾ ਹੋਵੇ, ਸਿੱਖਾਂ ਦਾ ਬੋਲਬਾਲਾ ਕੋਈ ਰੋਕ ਨਾ ਸਕੇ ਜੇ ਉਪਰੋਕਤ ਕਹਾਵਤ ਨਾ ਢੁੱਕਦੀ ਹੋਵੇ, ਬੱਸ ਘਾਟ ਕੇਵਲ ਹਿੱਤ ਦੀ ਹੈ, ਹਰਿਆਣੇ ਨੂੰ ਕਮੇਟੀ ਤੇ ਕਿਵੇਂ ਖੁਸ਼ ਹਨ ਹਾਲੇ ਇਹ ਦੇਸ ਮੰਗਦੇ ਹਨ, ਵਫ਼ਾਦਾਰੀ ਦੀ ਕਮੀ ਪੂਰੀ ਹੋਵੇ ਤਾਂ ਕਾਹਦਾ ਘਾਟਾ, ਪਰ ਇਹ ਤਾਂ ਪਖੰਡੀ ਹਨ, ਪਾਣੀ ਹਰਿਆਣੇ ਨੂੰ ਜੀ ਚੰਡੀਗੜ੍ਹ ਭਲਿਉ ਮਾਣਸੋ ਤੁਹਾਡੀ ਆਤਮਾ ਹੈ ਕਿਥੇ, ਹਰਿਆਣੇ ਨੂੰ ਕਮੇਟੀ ਮਿਲਣ ਤੇ ਸਾਡੀ ਸੰਸਥਾ ਕਮਜ਼ੋਰ ਤੁਸੀਂ ਕੀ ਸਰਕਾਰਾਂ ਤੋਂ ਸੱਤੂ ਭਾਲਦੇ ਹੋ, ਇਹ ਜਾਤਾਂ ਸੁਗਾਤਾਂ ਤਾਂ ਕੇਵਲ ਜੱਟਾਂ ਦੇ ਵੈਰੀ ਹਨ, ਦੇਖੋ ਕਿਵੇਂ ਕੋਈ ਖਹਿੜਾ ਬਜ਼ੁਰਗ, ਸਿਵਿਆਂ ਵਿੱਚ ਲੱਤਾਂ ਆਖੇ ਮੈਂ ਅਕਾਲੀ ਦਲ ਤੇ ਬਾਦਲ ਢਾਉਣੇ ਨੇ, ਇਥੇ ਭੀ ਖਾਲਿਸਤਾਨੀ ਚੈਨਲ ਤੇ ਚਾਂਬੜਾ ਪਾ ਰਹੇ ਨੇ ਜੀ ਬਾਦਲ ਸ਼੍ਰੋਮਣੀ ਕਮੇਟੀ ਲੁੱਟ ਰਹੇ ਨੇ, ਪੁੱਛੋ ਇਨ੍ਹਾਂ ਤੋਂ ਕਿ ਤੁਸੀਂ ਭੀ ਗੁਰਦੁਆਰੇ ਚਲਾ ਰਹੇ ਹੋ ਤਾਂ ਲੁੱਟ ਰਹੇ ਹੋ ? ਫੇਰ ਲੋਕੀ ਠੀਕ ਆਖਦੇ ਹਨ ਕਿ ਪ੍ਰਬੰਧਕ ਲੁੱਟਦੇ ਹਨ, ਮੈਂ ਨਹੀਂ ਆਖਦੀ ਨਾਂ ਹੀ ਮੈਂ ਕਦੀ ਕਿਸੇ ਤੇ ਪੈਸੇ ਖਾਣ ਦਾ ਦੋਸ਼ ਲਾਉਂਦੀ ਹਾਂ, ਮੈਂ ਪ੍ਰਬੰਧ ਦੇ ਸੁਚੱਜ &lsquoਤੇ ਉਂਗਲ ਚੁੱਕਦੀ ਹਾਂ, ਸਿੱਖ ਸੰਸਾਰ ਨੀ ਮਾੜਾ ਪਰ ਆਗੂ ਚੰਗੇ ਨਹੀਂ, ਈਰਖਾ ਦੇ ਸਾੜੇ ਪਏ ਪਏ ਕੌਮ ਦਾ ਘਾਣ ਕਰ ਰਹੇ ਹਨ, ਮੈਂ ਤਾਂ ਕਹਿੰਦੀ ਹਾਂ ਕਿ ਦਾਦੂਵਾਲ ਇਨ੍ਹਾਂ ਨੂੰ ਖੱਟਰ ਤੋਂ ਹਰਿਆਣੇ ਵਿੱਚ ਵਸੇਵਾ ਕਰਵਾ ਦੇਵੇ, ਪੰਜਾਬ ਸੁਖੀ ਵੱਸੇ ਆਹ ਸਾਰੇ ਬਰਤਾਨਵੀ ਭੀ ਦਾਦੂਵਾਲ ਨਾਲ ਚਲ ਜਾਣ ਭਲਾ ਹੋਵੇਗਾ, ਐਸੇ ਗੁਰਸਿੱਖ ਕੀ ਕਰਨੇ ਹਨ, ਘੋਨੇ ਮੋਨੇ ਕੌਮੀ ਸੋਚ ਵਾਲੇ ਮੇਰੇ ਲਈ ਤਾਂ ਗੁਰਮੁਖ ਹਨ, ਅਕ੍ਰਿਤਘਣ ਜਾਣ ਕਾਲੇ ਪਾਣੀ, ਜਾਂ ਤਾਂ ਦਾਤਾ ਸੁਮੱਤ ਬਖ਼ਸ਼ੇ, ਨਹੀਂ ਤਾਂ ਖਹਿੜਾ ਛੁਡਾਵੇ, ਮਿਹਰ ਕਰ ਸਾਈਆਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ