image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬੇਨਤੀ ਹੈ ਕਿ ਚੈਨਲਾਂ ‘ਤੇ ਪ੍ਰੋਗਰਾਮ ਕੇਵਲ ਆਪਣੇ ਨਉਂ ਬਣਾਉਣ ਨੂੰ ਨਾ ਦਿਉ, ਸਿੱਖ ਸੰਗਤਾਂ ਦੀ ਗਿਆਤ ਲਈ ਧਰਮ ਨੂੰ ਸਹੀ ਸਹੀ ਸਮਝਾਉਣ ਲਈ, ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਦਿਉ

ਮਾਸ ਮਾਸ ਤੇਰਾ ਕਾਗਾਂ ਖਾਇਆ
ਗਲ੍ਹੀਏ ਰੁਲ੍ਹ ਗਏ ਪੰਖ
ਬੇਕਦਰਿਆਂ ਦੀ ਦੋਸਤੀ
ਤੈਂ ਕਿਉਂ ਲਾਈ ਹੰਸ
ਅਨੇਕਾਂ ਉਦਾਹਰਣਾਂ ਹਨ, ਪਰ ਮਨੁੱਖ ਕਪਾਲ੍ਹ ਵਿੱਚ ਪਈ ਬਗੈਰ ਸਮਝਦਾ ਨਹੀਂ, ਆਪਾਂ ਮਸਰੂਫ ਹੀ ਇੰਨੇ ਹਾਂ ਕਿ ਡੂੰਘੀ ਸੋਚ ਤੱਕ ਜਾਣ ਦਾ ਸਮਾਂ ਹੀ ਨਹੀਂ, ਜੀਵਨ ਦੀ ਤੋਰ ਹੀ ਇੰਨੀ ਤੇਜ ਹੈ ਰੁੱਕਣ ਲਈ, ਸੁਸਤਾਉਣ ਲਈ ਪਲ ਹਨ ਹੀ ਨਹੀਂ, ਉਪਰੇ ਉਪਰੇ ਹੀ ਆਪਾਂ ਸਭ ਜੀਵਨ ਦੇਣ ਵਾਲੇ ਨੂੰ ਚੇਤੇ ਕਰਦੇ ਹਾਂ, ਪਰ ਘੱਟ ਵਿੱਚ ਤਾਂ ਉਹ ਹਰਿ ਵਿੱਚ ਵੱਸਦਾ ਹੈ, ਅਨੁਭਵ ਨਹੀਂ ਹੈ ਭਾਵੇਂ ਧਰਮ ਤਾਂ ਦੱਸੀਂਦਾ ਹੈ ਕਿ ਸਭਨਾਂ ਵਿੱਚ ਜੀਵ ਆਤਮਾ ਹੈ ਪ੍ਰਭੂ ਦਾ ਵਾਸਾ ਹੈ, ਜਿਸ ਘਟਿ ਵਿੱਚ ਹਿਰਦਾ ਨਹੀਂ ਉਹ ਪਸੂ ਸਮਾਨ ਹੈ, ਜਲਾਦ ਉਸੇ ਮਿੱਟੀ ਦੇ ਹਨ, ਜਹਾਦੀ ਪ੍ਰਮੇਸ਼ਰ ਦੇ ਸਪੂਤ ਨਹੀਂ ਹੋ ਸਕਦੇ, ਪਰ ਅਸੀਂ ਆਪਣੇ ਮਨੋ ਘੜ ਕੇ ਥੋਪਦੇ ਹਾਂ ਕਿ ਪਾਪੀ ਨੂੰ ਸੋਧਣਾ ਧਰਮ ਆਸਥਾ ਹੈ, ਮੰਨਣਯੋਗ ਨਹੀਂ, ਸੋਧਣਾ, ਸਾਧਣਾ ਤਾਂ ਕਰਮ ਹੀ ਰਚਨਹਾਰ ਦਾ ਹੈ, ਅਸੀਂ ਆਪਣੇ ਫਰਜ਼ ਤਾਂ ਨਿਭਾ ਨਹੀਂ ਸਕਦੇ, ਉਹਦੇ ਕਰਤਵਾਂ ਦੀ ਜ਼ਿੰਮੇਵਾਰੀ ਚੱਕੀ ਜਾਂਦੇ ਹਾਂ, ਜੀਹਦੇ ਸੰਦਰਭ ਵਿੱਚ ਸਭ ਦੁਨੀਆਵੀ ਔਕੜਾਂ ਸਾਡੀ ਝੋਲੀ ਹਨ, ਇਕ ਕੇਵਲ ਸਤਿਯੁੱਗ ਦੀ ਕਦੀ ਆਮਦ ਨਾਲ ਹੀ ਵਰਤੇਗਾ, ਸੰਸਾਰ &lsquoਤੇ ਭਾਅ ਦੀ ਹਫੜਾ ਦਫੜੀ ਦੀ ਦੌੜ ਬੇਸਬਰੀ, ਧੰਨ ਹੂੰਝਣ ਦੀ ਲਾਲਸਾ ਨੇ ਜ਼ਿੰਦਗੀ ਦੁਭਰ ਕੀਤੀ ਪਈ ਹੈ, ਪਰ ਅਸੀਂ ਵਿਚਾਰਨ ਲਈ ਤਿਆਰ ਨਹੀਂ, ਕਪਾਲ੍ਹ ਵਿੱਚ ਵੱਜੀ ਤੇ ਭਾਣਾ ਆਖੀਦਾ ਹੈ, ਪਰ ਪੂਰਨ ਤੌਰ ਮੰਨਦੇ ਫੇਰ ਭੀ ਨਹੀਂ, ਚਲੋ ਨਿੱਜੀ ਜੀਵਨ ਤਾਂ ਮੰਨ ਲਉ ਆਪਣਾ ਹੈ, ਪਰ ਸਾਂਝੇ ਅਦਾਰੇ ਧਰਮ ਦੁਆਰੇ ਤਾਂ ਸਤਿਗੁਰੂ ਦੇ ਆਖਦੇ ਹਾਂ ਪਰ ਕੀ ਉਥੇ ਅਸੀਂ ਡਰ ਭਉ ਮੰਨਦੇ ਹਾਂ ।
ਅੱਜ ਇਕ ਹੋਰ ਸਮਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਤੋਂ ਇੰਨੇ ਵਿੱਦਿਆਰਥੀ ਆ ਗਏ ਹਨ, ਕੁੜੀ, ਮੁੰਡਾ ਕੋਲ ਬੱਚਾ, ਪੜ੍ਹਨ ਲਈ ਵੀਜ਼ਾ ਕਿਵੇਂ ਮਿਲਦਾ ਹੈ, ਗੁਰਦੁਆਰੇ ਭਰੇ ਪਏ ਹਨ ਕੀ ਤੁਸੀਂ ਮੰਨ ਸਕਦੇ ਹੋ ਕਿ ਇਨ੍ਹਾਂ ਨੂੰ ਧਰਮ ਦਾ ਗਿਆਨ ਹੈ ? ਤਾਂ ਫੇਰ ਕਿਵੇਂ ਤੁਸੀਂ ਨਿਰੋਲ ਧਾਰਮਿਕ ਮਰਿਯਾਦਾ ਰੱਖ ਸਕੋਗੇ, ਹਾਲੇ ਸਾਡੇ ਵੇਲੇ ਦੇ ਨੌਜਵਾਨ ਬੱਚੇ ਤਾਂ ਪਰਪੱਕ ਹਨ, ਕਿਉਂਕਿ ਅਸੀਂ ਕੁਝ ਜਾਣਕਾਰੀ ਰੱਖਦੇ ਸੀ ਅਤੇ ਫੇਰ ਗੁਰੂ ਘਰ ਖੁੱਲ੍ਹ ਗਏ, ਕੁਝ ਕੁ ਧਰਮ ਦੀ ਗਿਆਤ ਦਿੱਤੀ ਜਾਂਦੀ ਸੀ, ਸਾਨੂੰ ਭੀ ਮਿਲ ਜਾਂਦੀ ਸੀ, ਅੱਗੋਂ ਬੱਚਿਆਂ ਨੂੰ ਮਗਰ ਲਾਈ ਜਾਂਦੇ ਸੀ, ਹੁਣ ਉਹ ਸੂਝਵਾਨ ਹੋ ਗਏ ਪੜ੍ਹ ਲਿਖ ਕੇ ਵੱਡਿਆਂ ਵਿੱਦਿਅਕ ਅਦਾਰਿਆਂ ਤੋਂ ਸਭ ਲਿਖਤਾਂ ਫਰੋਲਦੇ ਹਨ ਤਾਂ ਕਈ ਨਾਵਾਜ਼ਵ ਰੀਤਾਂ ਢੁੱਕਦੀਆਂ ਨਾ ਹੋਣ ਕਰਕੇ ਪਾਸਾ ਵੱਟ ਰਹੇ ਹਨ, ਸਾਡੇ ਪ੍ਰਚਾਰਕਾਂ ਦਾ ਧਿਆਨ ਸਗੋਂ ਹੋਰ ਮਨਘੜਤ ਜੋੜਾਂ ਵੱਲ ਵੱਧ ਰਿਹਾ ਹੈ, ਦੂਜੇ ਪਾਸੇ ਸਾਡਾ ਸਿੱਖ ਨੇਤਾਗੀਰ ਗੁਰੂ ਘਰ ਖੋਲ੍ਹਣ ਵਿੱਚ ਮਗਨ ਹਨ, ਇਹ ਵੱਡਾ ਲਾਹੇਵੰਦ ਵਪਾਰਕ ਪਰਉਪਕਾਰ ਹੈ, ਸਬਕ ਸਿੱਖਣ ਦੀ ਜਾਚ ਨਹੀਂ ਸਾਨੂੰ ਕਿ ਦੇਖੋ ਕਿਵੇਂ ਗਿਰਜਾ ਘਰ ਵਿਕੇ ਅਸੀਂ ਖਰੀਦੇ ਕੀ ਸਾਡੇ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਸੇਵਾ ਸੰਭਾਲ ਹੋ ਜਾਇਆ ਕਰੂ, ਪੰਜਾਬ ਦੀ ਮਿਸਾਲ ਹੀ ਲਉ, ਕਿਵੇਂ ਬੇਅਦਬੀਆਂ ਹੋ ਰਹੀਆਂ ਹਨ ਥਾਂ-ਥਾਂ ਗੁਰਦੁਆਰੇ ਫੇਰ ਸ਼੍ਰੋਮਣੀ ਕਮੇਟੀ ਨੂੰ ਮੇਹਣੇ ਜਰੂਰ ਹੀ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦਾ ਧਿਆਨ ਡੂੰਘੀ ਸੋਚ ਵੱਲ ਹੋਵੇ ਕਿ ਹੁਕਮਨਾਮੇ ਵੱਲ ਤਰਕੀਵ ਬਣਾਉ ਕਿ ਇਸ ਵਹਿਣ ਨੂੰ ਰੋਕੋ ਕੀ ਕਰਨੇ ਹਨ ਇੰਨੇ ਧਰਮ ਦੁਆਰੇ ਜੇਕਰ ਸਾਰਾ ਦਿਨ ਸੰਭਾਲ ਨਹੀਂ ਹੁੰਦੀ, ਭਾਵੇਂ ਮੇਰਾ ਤਾਂ ਮੰਨਣਾ ਹੈ ਕਿ ਜਾਣ ਬੁੱਝ ਕੇ ਕਰਵਾਈਆਂ ਜਾ ਰਹੀਆਂ ਹਨ, ਮੂਰਖ ਨਹੀਂ ਹਾਂ ਜਦੋਂ ਦੇਖੋ ਜਦੋਂ ਭੀ ਕੋਈ ਬੇਅਦਬੀ ਦੀ ਘਟਣਾ ਹੁੰਦੀ ਹੈ ਫੱਟ ਦੇਣੀ ਉਹ ਹੀ ਬੰਦੇ ਜੋ ਪਹਿਲਾਂ ਇਕ ਸਤਿਕਾਰ ਕਮੇਟੀ ਬਣਾਈ ਬੈਠੇ ਸੀ, ਹੁਣ ਹਰ ਥਾਂ ਪਹੁੰਚਦੇ ਹਨ, ਪਹਿਲਾਂ ਇਕ ਚੈਨਲ ਦੇ ਕੁਝ ਕੁ ਪੀਪਨੀਆਂ ਚੁੱਕੀ ਫਿਰਦੇ ਸ਼ਿਰਕਤ ਫੇਰ ਉਹ ਹੀ ਕਹੀ ਕੁਹਾੜੀ ਕਿਉਂ ਪੁਲਸ ਪ੍ਰਸ਼ਾਸਨ ਨਹੀਂ ਪੜਤਾਲ ਕਰਦਾ ਕਿ ਇਹ ਕੀ ਮਾਜਰਾ ਹੈ ? ਸਾਡੇ ਇਥੇ ਇਸ ਤਰ੍ਹਾਂ ਹੋਵੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫੜਿਆ ਜਾਵੇ ਤੇ ਕਦੋਂ ਦੀ ਇਹ ਭਸੂੜੀ ਸੁਲਝੀ ਹੁੰਦੀ ਸਿਆਸਤ ਸਗੋਂ ਵਧਾ ਰਹੀ ਹੈ, ਕੋਈ ਕਸਰ ਹੈ ਸਬੂਤ ਦੀ ਕਿਵੇਂ ਦੇਖੋ ਕਾਂਗਰਸ ਨੇ ਸੁਖਰਾਜ ਸਿੰਘ ਬਿਠਾਇਆ ਹੈ ਮੋਰਚੇ &lsquoਤੇ ਨਾਲ ਕਿਉਂ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ? ਕੀ ਇਹ ਸਤਿਕਾਰ ਹੈ ? ਹੁਣ ਦੇਖੋ ਕਿਵੇਂ ਉਥੇ ਸਪੀਕਰ ਸੰਧਮਾਂ ਤੇ ਕੰਵਰ ਵਿਜੇ ਪ੍ਰਤਾਪ ਪੂਰਾ ਘੰਟਾ ਆਪਣੇ ਵਕੀਲ ਤੇ ਕਾਗਜ਼ ਪੱਤਰ ਨਾਲ ਖੜ੍ਹਾ ਬੋਲੇ ਨਜਲਾ ਸਾਰਾ ਬਾਦਲਾਂ &lsquoਤੇ ਤੇ ਸਪੀਕਰ ਸਾਂਝਾ ਹੁੰਦਾ ਹੈ ਪਰ ਉਥੇ ਬਚਨ ਦੇ ਕੇ ਆਇਆ ਹੈ ਕਿ ਅਸੀਂ ਮਹੀਨੇ ਦੇ ਅੰਦਰ ਇਨਸਾਫ਼ ਦੇਵਾਂਗੇ, ਪੁੱਛੋ ਕੋਈ ਕਿ ਸਿੱਟ ਨੇ ਤੁਹਾਨੂੰ ਰਿਪੋਰਟ ਦੇਣੀ ਹੈ ਜਾਂ ਦੇ ਦਿੱਤੀ ਜਾਂ ਸਲਾਹ ਨਾਲ ਤਿਆਰ ਹੋ ਰਹੀ ਹੈ, ਇਹ ਹੈ ਇਨਸਾਫ, ਝੂਠ ਦੇ ਪੁਲੰਦੇ ਕਹਿੰਦੇ ਜੀ ਬੇਅਦਬੀ ਨੂੰ ਇਨਸਾਫ ਨਹੀਂ ਮਿਲਿਆ, ਕੀ ਜੋ ਕਤਲ ਹੋਏ ਸੀ ਇਕ ਘੁਬੱਦੀ ਪਿੰਡ ਦੀ ਬੀਬੀ, ਦੂਜਾ ਜੇਲ੍ਹ ਵਿੱਚ ਹੀ ਹਰਿਮੰਦਰ ਸਿੰਘ ਬਿੱਟੂ ਸੌਦੇ ਵਾਲਿਆਂ ਦਾ ਕਿੰਨੇ ਜੇਲ੍ਹੀਂ ਡੱਕੇ ਹਨ, ਇਨ੍ਹਾਂ ਨੂੰ ਤਮਾਸ਼ਾ ਜਾਣੋ ਸਿੱਖਾਂ ਦਾ ਤੱਗ ਟੁੱਟ ਚੱੁਕਿਆ ਹੈ ਸੱਚ ਦੇ ਤਾਂ ਨੇੜੇ ਨਹੀਂ ਇਹ ਲੋਕ ਤਾਂ ਸਿਆਸੀ, ਬਦਲਾਖੋਰੀ ਦਾ ਬਾਦਲਾਂ ਨੂੰ ਅੰਦਰ ਕਰਨ ਨੂੰ ਇਨਸਾਫ ਸਮਝਦੇ ਹਨ, ਭੁੱਲ ਨਾ ਭਾਈ, ਭਗਵੰਤ ਮਾਨ ਭੀ ਇਕ ਦਿਨ ਫੇਰ ਅੰਦਰ ਜਾਊ ਹੀ ਜਦੋਂ ਦੂਜੀ ਸਰਕਾਰ ਆਈ, ਕੀ ਮੂਸੇਵਾਲੇ ਦੇ ਪੈਰੋਕਾਰ ਤੇ ਕਾਂਗਰਸ ਚੁੱਪ ਕਰਕੇ ਬੈਠਣਗੇ ?
ਮੈਂ ਬੜੀ ਹੈਰਾਨ ਹੁੰਦੀ ਹਾਂ ਜਦੋਂ ਯੂ।ਕੇ। ਕਹਿੰਦੇ ਜੀ ਇਥੋਂ ਦੇ ਜੰਮਪਲ ਪੜ੍ਹੇ ਲਿਖੇ ਇਕ ਟੱਬੂ ਜੋ ਸਾਡੇ ਵੇਲੇ ਦਾ ਹਥੌੜਾ ਹੁੰਦਾ ਸੀ ਕਿਸੇ ਨੂੰ ਕੁੱਟਣ ਦਾ ਤੇ ਵਿਰੋਧ ਦਾ, ਹਾਈ ਕਮਿਸ਼ਨ ਦਾ ਚਮਚਾ ਉਦੋਂ ਕਾਂਗਰਸ ਹੁੰਦੀ ਸੀ ਕੇਂਦਰ ਵਿੱਚ ਤੇ ਪੰਜਾਬ ਵਿੱਚ ਸਿੱਖ ਹਿਤੈਸ਼ੀ ਜਾਂ ਅਕਾਲੀ ਤੇ ਬੱਸ ਲੱਗਦੀ ਹੁੰਦੀ ਸੀ, ਫੇਰ ਚੁਰਾਸੀ ਦਾ ਕਹਿਰ ਭਾਵੇਂ ਘਿਉ ਵਾਂਗੂੰ ਲੱਗਿਆ ਪੰਜਾਬੀਆਂ ਨੂੰ ਵਿਦੇਸ਼ੀ ਵਸੇਬੇ ਧਨ ਦੀ ਕਮਾਈ, ਜੀਵਨ ਸੌਖੇ, ਗੁਣ ਗਾਉਣ ਸੰਤ ਭਿੰਡਰਾਂਵਾਲਿਆਂ ਦੇ ਪਰ ਵਾਤਾਵਰਣ ਤਾਂ ਕਾਂਗਰਸ ਨੇ ਕੀਤਾ ਸੀ, ਉਹ ਤਾਂ ਭੁੱਲ ਗਏ ਪੰਜਾਬ ਤੇ ਸਿੱਖ ਹੁਣ ਬੱਸ ਮੋਦੀ ਦੇ ਵਿਰੁੱਧ ਕਿਸੇ ਨੂੰ ਗੁਰੂ ਘਰ ਦੀਆਂ ਚੋਣਾਂ ਵਿੱਚ ਠਿੱਬੀ ਲਾਉਣ ਨੂੰ ਇਹ ਮੋਦੀ ਨਾਲ ਮਿਲ ਕੇ ਆਇਆ, ਨਿੱਜੀ ਕੰਮਾਂ ਲਈ, ਇਨ੍ਹਾਂ ਨੂੰ ਪੁੱਛੋ ਕਿ ਸਾਨੂੰ ਆਪਣੇ ਕਾਰੋਬਾਰਾਂ ਲਈ ਭਾਰਤ ਦੀ ਸਰਕਾਰ ਨਾਲ ਨਿਪਟਣਾ ਪੈਂਦਾ ਹੀ ਹੈ ਕੀ ਵੀਜ਼ਾ ਲੈਣ ਤੁਸੀਂ ਨਹੀਂ ਜਾਂਦੇ ? ਜਾਂ ਹੋਰ ਭੀ ਕੋਈ ਕੰਮਕਾਰ ਹੋਵੇ, ਕੀ ਮੋਦੀ ਨੇ ਗੁਨਾਹ ਕੀਤਾ ਹੈ ? ਕਿਸਾਨਾਂ ਦੇ ਮੋਰਚੇ ਵਿੱਚ ਸਭ ਕੁਝ ਸਹੀ ਨਹੀਂ ਸੀ, ਹੁਣ ਭੀ ਬਾਹਰੋਂ ਅਦਾਰੇ ਜਾ ਕੇ ਵਪਾਰ ਸਥਾਪਤ ਕਰ ਰਹੇ ਹਨ, ਕੀ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਭੁੱਖਾ ਮਰੇ ਤੇ ਤੁਸੀਂ ਇਥੇ ਗੁਰਦੁਆਰਿਆਂ ਵਿੱਚੋਂ ਕਿਸਾਨ ਫੰਡ ਹੂੰਝੋ ਤੇ ਆਪਣੇ ਨਉਂ ਬਣਾਉ, ਸਿਰ ਖੇਹ ਐਸੀ ਪੜ੍ਹਾਈ ਤੇ ਇਥੋਂ ਦੇ ਜੰਮਪਲਾਂ ਦੇ ਬੱਸ ਗੁਰਦੁਆਰੇ &lsquoਤੇ ਕਬਜ਼ੇ ਲਈ ਜਬ੍ਹਲ ਮਾਰੋ, ਪਤਾ ਨਹੀਂ ਇਹ ਕਿਹੜੇ ਜਵਾਨ ਹਨ ਇਹ ਤਾਂ ਬੁੜੇ ਹਨ, ਹਾਲੇ ਉਮਰ ਹੀ ਨਿਆਣੀ ਹੈ, ਬੁੱਧ ਤਾਂ ਭ੍ਰਿਸ਼ਟੀ ਹੀ ਹੈ ਇਹ ਅਸਲ ਵਿੱਚ ਪੇਂਡੂ ਅਨਪੜ੍ਹ ਟੱਬਰਾਂ ਵਿੱਚੋਂ ਆਏ ਹਨ, ਮੱਤ ਤਾਂ ਉਨੀ ਹੀ ਹੈ, ਇਥੇ ਡਿਗਰੀ ਲੈ ਕੇ ਅਕਲ ਖੋੜ੍ਹੀ ਆ ਗਈ ਪਿਛੋਕੜ ਤਾਂ ਬੱਸ ਝੂਠ ਬੋਲ ਕੇ ਪੱਕੇ ਹੋਏ ਮਾਪਿਆਂ ਦਾ ਹੀ ਹੈ ।
ਕਰੀਏ ਕੀ ਸਿੱਖ ਮੱਤ ਹੀ ਮਾਰੀ ਪਈ ਹੈ, ਬਹੁਲਤਾ ਗੁਰੂ ਘਰਾਂ ਦੀ ਧੰਨ ਦੀ ਅੰਨੀ ਗੋਲਕ ਬਾਂਵਰੇ ਹੋਏ ਪਏ ਨੇ, ਕੋਈ ਅਸੂਲ ਨਹੀਂ, ਕੱਲ੍ਹ ਦਾ ਵਿਰੋਧੀ ਦਾ ਹੁਣ ਦਾ ਗੂੜ੍ਹਾ ਮਿੱਤਰ ਪਰ ਭੁੱਲੋ ਨਾ ਪ੍ਰਿਥਮ ਵਿਰੋਧੀ ਮਿੱਤਰ ਹੋ ਨਾ ਕਰ ਤਿਸ ਵਿਸ਼ਵਾਸ ਦੇਖ ਅਲੂਕਣ ਪ੍ਰਦਰੀ ਕਾਰਾ ਅਗਨ ਦੇਣੀ ਨਾਸ ਬਗਲਿਆਂ ਨੇ ਕਾਮਾਂ ਦਾ ਝੱਗਾ ਸਾੜਤਾ ਸੀ, ਖੈਰ ਜੇਕਰ ਆਪ ਬਗਲੇ ਹੋਣ ਤਾਂ ਸਭ ਸੱਤ ਲਾਲਚ ਤੇ ਚੌਧਰ ਟਿਕਣ ਨੀ ਦਿੰਦੀਆਂ ਨੇਰ੍ਹੀ ਆਈ ਪਈ ਹੈ, ਫੇਰ ਅਸੀਂ ਆਖੀਦਾ ਹੈ ਜੀ ਆਹ ਬੀਮਾਰੀ ਆ ਗਈ, ਪ੍ਰਲੋ ਆ ਗਈ ਕਿਵੇਂ ਹੜ੍ਹ, ਪਹਾੜ ਡਿੱਗ ਕਿਆਮਤਾਂ ਕਰਨੀਆਂ ਤੇ ਭਰਨੀਆਂ ਸਾਡੀਆਂ ਹੀ ਹਨ, ਸਭਨਾ ਹੀ ਧਰਤੀ ਤੇ ਧਰਮਾਂ ਵਿੱਚ ਧਰਮਗਜ਼ ਨਹੀਂ ਹੈ, ਮਨੁੱਖ ਦੀ ਤਾਂ ਬਿਰਤੀ ਹੈ ਕਿ ਸੁੰਭਰੋ ਪੈਸੇ ਪਤਾ ਨਹੀਂ ਕਦੋਂ ਅੱਲ੍ਹਾ ਬੁਲਾ ਲਵੇ, ਸਬਰ, ਸੰਤੋਖ ਤੋਂ ਬਿਨਾਂ ਜਗ ਕਪਟ ਹੈ, ਸੁੱਖ ਨਹੀਂ ਬਹੁਤ ਧੰਨ ਖਾਟੇ, ਪਰ ਅਸੀਂ ਕਿਹੜੇ ਸੌਹਰੇ ਦੀ ਸਿੱਖਿਆ ਮੰਨਣ ਵਾਲੇ ਹਾਂ ।
ਮੇਰੀ ਤਾਂ ਦਲੀਲ ਅਪੀਲ ਹੈ ਕਿ ਪੰਜਾਬ ਨੂੰ ਸਧਾਰਣ ਦੀ ਥਾਂ ਅਸੀਂ ਆਪਣੇ ਪੀੜੀ ਦੇ ਭਵਿੱਖ ਦੀ ਸੋਚ ਕਰੀਏ, ਉਹ ਭੀ ਸਾਨੂੰ ਕੋਸਣਗੇ ਕਿ ਸਾਡਾ ਕੀ ਸੋਚਿਆ ਸੀ, ਦੁੱਖ ਦੀ ਗੱਲ ਹੈ ਕਿ ਸਾਡੇ ਤਾਂ ਕੌਂਸਲਰ, ਐੱਮ।ਪੀ। ਭੀ ਸਭ ਪੰਜਾਬ ਦੇ ਗ਼ਮ ਵਿੱਚ ਡੁੱਬੇ ਪਏ ਨੇ, ਸਭਾ ਤੇ ਸੁਸਾਇਟੀਆਂ ਚੈਰਿਟੀਆਂ ਤੋਂ ਪੈਸੇ ਲੈਣ ਲਈ ਭੀ ਪੰਜਾਬ ਮੂਹਰੇ ਗੁਰਦੁਆਰੇ ਭੀ ਪੰਜਾਬ ਨੂੰ ਹੀ ਪੈਸਾ ਭੇਜੋ ਕਿਵੇਂ ਜੀ ਪਿੰਗਲਵਾੜੇ ਨੂੰ ਸਭ ਤੋਂ ਵੱਧ ਮਹੱਤਤਾ ਹਾਲਾਂਕਿ ਉਸ ਅਦਾਰੇ ਕੋਲ ਬੜੀ ਹੀ ਜਾਇਦਾਦ ਹੈ, ਇਹ ਕੇਵਲ ਆਪਣੀ ਚੜ੍ਹਤ ਲਈ ਜੀ ਅਸੀਂ ਐਨੇ ਹਜ਼ਾਰ ਭੇਜਿਆ ਪੁਛੋ ਕੋਈ ਕਿ ਇਥੇ ਗੁਰੂ ਘਰਾਂ ਤੋਂ ਸਿਵਾ ਕੀ ਕੀਤਾ ਹੈ ਕੋਈ ਸਰਾਂ ਜੇਕਰ ਕਿਸੇ ਨੇ ਲੰਡਨ ਤੋਂ ਦੁਰਾਡੇ, ਦੁਰਾਡੇ ਤੋਂ ਲੰਡਨ, ਮਿਡਲੈਂਡ ਕਿਸੇ ਵਿਆਹ ਜਾਂ ਗ਼ਮੀ &lsquoਤੇ ਆਉਣਾ ਹੋਵੇ, ਕੁਵੇਲਾ ਹੋਵੇ ਜਾਂ ਰਾਤ ਰਹਿਣਾ ਹੋਵੇ ਹੋਟਲ ਮਹਿੰਗੇ ਹਨ ਕੀ ਹੈ ਕੋਈ ਸੁਵਿਧਾ ? ਧਿਆਨ ਹੀ ਨਹੀਂ ਇਨ੍ਹਾਂ ਔਕੜਾਂ ਵੱਲ, ਹੁਣ ਟੱਬਰਾਂ ਵਿੱਚ ਜਾ ਰਹਿਣ ਦਾ ਰਿਵਾਜ਼ ਨਹੀਂ, ਹੁਣ ਦੇ ਬੱਚੇ ਆਪਣੀਆਂ ਸਹੂਲਤਾਂ ਲੋੜਦੇ ਹਨ ਪਰ ਸਾਡੇ ਆਹ ਪੰਜਾਬ ਤੋਂ ਆਏ ਆਗੂ ਤਾਂ ਸਾਰਾ ਸਮਾਂ ਬੱਸ ਉਥੇ ਦੇ ਵਹਿਣ ਵਿੱਚ ਵਹਾਈ ਜਾਂਦੇ ਹਨ, ਕਿੰਨੇ ਚੰਗੇ ਹਨ ਉਹ ਲੋਕ ਇਥੇ ਦੇ ਭਾਈਚਾਰੇ ਲਈ ਸਹੂਲਤਾਂ ਪ੍ਰਦਾਨ ਕਰ ਗਏ, ਮੈਂ ਤਾਂ ਖ਼ਫਾ ਹੁੰਦੀ ਹਾਂ ਜਦੋਂ ਪ੍ਰੋਗਰਾਮ ਦੇਣ ਅਦਾਰੇ ਭੀ ਬੱਸ ਉੱਗ ਦੀਆਂ ਪਤਾਲ ਮਾਰਦੇ ਹਨ, ਮੰਨਦੀ ਹਾਂ ਕਿ ਇਨ੍ਹਾਂ ਦਾ ਆਪਣੇ ਅਦਾਰਿਆਂ ਪ੍ਰੋਗਰਾਮ ਹੁੰਦਾ ਹੈ, ਜਥਿਆਂ ਦਾ ਆਪਣਾ ਧਾਰਮਿਕ ਏਜੰਡਾ ਹੈ ਪਰ ਸੌਦਾ ਉਹ ਹੀ ਸਾਜਗਰ ਹੈ ਜੋ ਮਾਰਕਿਟ ਵਿੱਚ ਲੋੜੀਂਦਾ ਹੋਵੇ, ਹੁਣ ਇਥੇ ਦੀ ਬਿਰਧ ਵੱਸੋਂ ਨੂੰ ਹੀ ਖੁਸ਼ ਕਰੀ ਜਾਵੋ, ਬੱਸ ਚੜ੍ਹਾਵਾ ਚੜ੍ਹੀ ਜਾਵੇ ਇਹ ਮਨੋਰਥ ਤਾਂ ਕੌਮੀ ਤਰਜ਼ ਨਹੀਂ ਹੈ । ਖੈਰ ਇਨ੍ਹਾਂ ਨੇ ਤਾਂ ਹੱਟਣਾ ਨਹੀਂ, ਪੰਜਾਬ ਨੂੰ ਹੀ ਆਪਣੀ ਭੋਂਅ ਮੰਨਦੇ ਹਨ, ਉਥੇ ਦੇਖ ਲਵੋ ਕਿਵੇਂ ਯੂਨੀਅਨਾਂ ਹੋਂਦ ਲਈ ਆਪਣੇ ਧਰਨੇ ਲਾਈ ਬੈਠੀਆਂ ਹਨ, ਕੋਈ ਸਰਕਾਰ ਨਾਲ ਮਿਲ ਕੇ ਹੁੱਭਦੇ ਨੇ, ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਧੁੰਨ &lsquoਤੇ ਕਿੰਤੂ-ਪ੍ਰੰਤੂ ਫੇਰ ਹਾਲੇ ਕਹਿੰਦੇ ਲੋਕੀ ਵਿਦੇਸ਼ਾਂ ਨੂੰ ਕਿਉਂ ਭੱਜਦੇ ਨੇ, ਕੇਂਦਰ ਆਪਣੀ ਹੀ ਰੱਟ ਲਾਈ ਜਾਂਦਾ ਹੈ, ਰਾਣੀ ਦੀ ਮ੍ਰਿਤੂ ਪਿੱਛੋਂ ਸਾਨੂੰ ਕੋਹਿਨੂਰ ਦਿਉ, ਹਾਲਾਂਕਿ ਭਾਰਤ ਦਾ ਤਾਂ ਹੱਕ ਹੀ ਨਹੀਂ ਹੈ ਤਾਂ ਸਿੱਖਾਂ ਦਾ, ਮੁਸਲਮਾਨਾਂ ਦਾ, ਅਫ਼ਗਾਨੀ ਤੇ ਪਠਾਣੀ, ਪਰ ਕਿਉਂ ਹੁਣ ਯੂ।ਕੇ। ਤਜਾਰਤ ਲਈ ਭਾਰਤ &lsquoਤੇ ਨਿਰਭਰ ਹੈ ਤਾਂ ਡਰਦੇ ਹਨ, ਯੂ।ਕੇ। ਦੀ ਵਜ਼ੀਰ ਨੇ ਆਖ ਤਾ ਕਿ ਬਹੁਤੇ ਗੈਰ ਕਾਨੂੰਨੀ ਭਾਰਤੀ ਹਨ ਤਾਂ ਸੜ ਬਲ ਗਏ, ਸੱਚ ਭੀ ਨਹੀਂ ਸੁਣ ਸਕਦੇ ਚਤੁਰ ਜੋ ਬਹੁਤੇ ਹਨ, ਅਫਸੋਸ ਦੀ ਗੱਲ ਤਾਂ ਇਹ ਹੈ ਭਾਜਪਾ ਦਾ ਕੇਂਦਰ ਵਿੱਚ ਰਾਜ ਕਰਕੇ ਸਿੱਖ ਕਾਂਗਰਸ ਵਿੱਚੋਂ ਤੇ ਦਿੱਲੀ ਤੋਂ ਭੱਜ ਭੱਜ ਕੇ ਰੱਲ੍ਹਦੇ ਹਨ, ਹੁਣ ਸਰਨਾ ਭਰਾ ਸ਼੍ਰੋਮਣੀ ਅਕਾਲੀ ਦਲ ਆ ਰਲੇ ਤਾਂ ਕਾਂਗਰਸੀ ਸਿੱਖ ਤਰਲੋ ਮੱਛੀ, ਗੱਲ ਕੀ ਪੰਥ ਦੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਕਾਹਲੇ, ਸਿੱਖ ਹੋਂਦ ਦੀ ਖਿੱਚ ਨਹੀਂ ।
ਇਧਰ ਸਾਡੀ ਤਾਂ ਆਪਣੀ ਸਰਕਾਰ ਦੀ ਸਥਿਤੀ ਡੋਲੀ ਪਈ ਹੈ, ਚਸਲਰ ਨੂੰ ਲਾਹ ਤਾਂ ਦੂਜਾ ਬਣਾ ਤਾ, ਕੋਈ ਬੌਰਿਸ ਨੂੰ ਮੋੜ ਕੇ ਲਿਆਉਣ ਦੀ ਨਹੀਂ ਸੋਚਦਾ, ਚੋਣ ਤਾਂ ਉਹਨੇ ਜਿੱਤੀ ਸੀ, ਭਾਰਤ ਲੌਬੀ ਰਿਸ਼ੀ ਸੁਨੇਕ ਦਾ ਨਉਂ ਮੂਹਰੇ ਲਿਆ ਰਹੀ ਹੈ, ਪ੍ਰੀਤੀ ਪਟੇਲ ਫੇਰ ਹੱਥ ਪੱਲਾ ਮਾਰ ਰਹੀ ਹੈ, ਲੇਬਰ ਪਾਰਟੀ ਚੋਣਾਂ ਦਾ ਸੁਆਗਤ ਕਰੂਗੀ । 
ਹੋਰ ਮੁੱਦਾ :- ਸਾਡੇ ਸ਼ਹਿਰ ਦੀ ਚੋਣ (ਗੁਰੂ ਘਰ) ਸਮੇਂ ਵਾਪਰੀ ਘਟਨਾ ਕਿ ਐੱਮ।ਪੀ। ਸ਼ਰਮਾ ਦਾ ਵਿਵਾਦੀ ਬਿਆਨ ਸੀ ਤਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਪਰ ਪਾਰਟੀ ਪਾਲਿਟਿਕਸ ਬਣਾ ਕੇ ਲੀਡਰ ਨੂੰ ਲਿਖ ਧਰਿਆ ਇਹ ਕੋਈ ਪਾਰਟੀ ਦਾ ਵਿਸ਼ਾ ਨਹੀਂ, ਮੈਂ ਸਹਿਮਤ ਨਹੀਂ ਹਾਂ ਨੇਤਾ ਜੀ ਨੇ ਗੈਰ ਜ਼ਿੰਮੇਵਾਰੀ ਦਾ ਬਿਆਨ ਦਿੱਤਾ ਤੇ ਜਦੋਂ ਸਿੱਖ ਜਥੇਬੰਦੀਆਂ ਦਾ ਦਾਬਾ ਪਿਆ ਤਾਂ ਮੋੜਾ ਪਾ ਕੇ ਅਖੇ ਮੈਂ ਵੀਡੀਉ ਨਹੀਂ ਸੀ ਦੇਖੀ, ਲੀਡਰ ਹੋ ਕੇ ਕੁਤਾਹੀ, ਇਹ ਤਾਂ ਸਿਆਸਤ ਹੈ, ਸਿੱਖੀ ਦੀ ਹੇਠੀ ਦਾ ਕੋਈ ਮੁੱਦਾ ਨਹੀਂ, ਬੱਸ ਸਿੱਖਾਂ ਨੂੰ ਤਾਂ ਸਿਆਸਤ ਦੇ ਕੈਂਸਰ ਨੇ ਝੰਬਿਆ ਪਿਆ, ਕੁਝ ਕੁ ਲਾਲਸਾ ਵਾਲੇ ਸਾਰੀ ਕੌਮ ਦੀ ਹੀ ਭੰਡੀ ਕਰਵਾ ਧਰਦੇ ਹਨ, ਕੁਝ ਧਰਮ ਨੂੰ ਦੁਬੱਲੀ ਫਿਰਦੇ ਨੇ, ਕੁਝ ਸਿਆਸਤ ਨੂੰ ਆਮ ਮੂੰਹਾਂ ਵੱਲ ਦੇਖਦੇ ਹਨ, ਇਸ ਸਾਰੇ ਭੰਬਲਭੂਸੇ ਵਿੱਚ ਚਾਰ ਚੁਫੇਰੇ ਹਨੇਰਾ ਹੀ ਲੱਗਦਾ ਹੈ, ਚਿੰਤਾ ਤਾਂ ਅਜੋਕੀ ਹੈ : ਆਰਥਿਕ ਸੰਕਟ ਦੀ, ਪ੍ਰਾਪਰਟੀਆਂ ਦੀ, ਰੁਜ਼ਗਾਰਾਂ ਦੀ, ਵਸਤਾਂ ਦੀ ਕਮੀ ਤੇ ਸਭ ਤੋਂ ਵੱਧ ਰੂਸ ਤੇ ਯੂਕਰੇਨ ਦੀ ਆਪਸੀ ਹੱਠ-ਬਾਜ਼ੀ ਨੇ ਅੱਧੇ ਸੰਸਾਰ ਨੂੰ ਵਖਤ ਪਾਇਆ ਹੈ, ਵਸਤਾਂ ਦੀ ਘਾਟ, ਮਹਿੰਗੀਆਂ ਆਦਿ, ਫੇਰ ਜੰਗ ਦੇ ਬੱਦਲ ਗੱਲ ਕੀ ਅਮਨ-ਸ਼ਾਂਤੀ ਦੀ ਕੋਈ ਰਾਹ ਹੀ ਨਹੀਂ ਦਿਸਦੀ, ਅੰਤ ਵਿੱਚ ਕੀੜੀ ਨੂੰ ਠੂਠਾ ਦਰਿਆ, ਆਪਾਂ ਤਾਂ ਆਪਣੀ ਹੀ ਕੌਮ, ਧਰਮ ਅਤੇ ਭਾਈਚਾਰੇ ਦੀ ਚਿੰਤਾ ਕਰੀਏ, ਸਹਿਆ ਚੱਲ ਮਾਸ ਖਾਣ ਚੱਲੀਏ, ਕਹਿੰਦਾ ਆਪਣਾ ਹੀ ਬਚਾ ਲਈਏ, ਬੇਨਤੀ ਹੈ ਕਿ ਚੈਨਲਾਂ ਤੇ ਪ੍ਰੋਗਰਾਮ ਕੇਵਲ ਆਪਣੇ ਨਉਂ ਬਣਾਉਣ ਨੂੰ ਨਾ ਦਿਉ, ਸਿੱਖ ਸੰਗਤਾਂ ਦੀ ਗਿਆਤ ਲਈ ਧਰਮ ਨੂੰ ਸਹੀ ਸਹੀ ਸਮਝਾਉਣ ਲਈ, ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਦਿਉ, ਚੈਨਲ ਤਾਂ ਸਾਰਾ ਸਮਾਂ ਪੈਸੇ ਮੰਗਣ &lsquoਤੇ ਹਨ, ਮਸਾਂ ਕੋਈ ਅਲਾਮਤ ਆਉਂਦੀ ਹੈ, ਫੰਡ ਲਈ ਸੁਹਿਰਦ ਅਦਾਰੇ ਅੱਗੇ ਆਉਣ, ਸਰਬੱਤ ਦਾ ਭਲਾ ਹੋਵੇ । 
-ਬਲਵਿੰਦਰ ਕੌਰ ਚਾਹਲ ਸਾਊਥਾਲ