image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੱਖ ਧਰਮ ਅਤੇ ਮੰਚ

ਅੱਜ ਕੱਲ੍ਹ ਸਿੱਖ ਕੌਮ ਬੜੀ ਦੁਬਿਧਾ ਵਿੱਚ ਫਸੀ ਪਈ ਹੈ, ਕਦੀ ਤਾਂ ਸਿਧਾਂਤ ਕਹਿੰਦਾ ਹੈ ਕਿ ਜੀ ਗੁਰੂ ਸਾਹਿਬ ਮੀਰੀ ਪੀਰੀ ਇਕ ਕਰ ਗਏ ਸਨ ਕਿ ਸਿੱਖ ਧਰਮ ਅਤੇ ਸਿਆਸਤ ਬਰਾਬਰ ਚੱਲਣਗੇ, ਸਥਾਪਨਾ ਅਕਾਲ ਤਖ਼ਤ ਦੀ ਤੇ ਗੁਰੂ ਜੀ ਨੇ ਪਾਰਲੀਮੈਂਟ ਦਾ ਥੜ੍ਹਾ ਭੀ ਬਣਾ ਦਿੱਤਾ ਸੀ, ਪਰ ਜਦੋਂ ਕਦੀ ਵਿਰੋਧੀ ਧੜਾ ਇਹਨੂੰ ਅਨੁਕੂਲ ਨਹੀਂ ਮਨ ਸਕਦਾ ਤਾਂ ਆਖਣਗੇ ਜੀ ਗੁਰੂ ਘਰਾਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ, ਹਾਲਾਂਕਿ ਹਰ ਧਰਮ ਦੁਆਰੇ ਵਿੱਚ ਸਿਆਸਤ ਪਹਿਲਾਂ ਇਹ ਭੀ ਸਪੱਸ਼ਟ ਹੈ ਕਿ ਕਿਸੇ ਹੋਰ ਸਿਆਸਤ ਦੀ ਤਾਂ ਕੋਈ ਭੀ ਆਪੱਤੀ ਨਹੀਂ ਹੁੰਦੀ, ਨਾ ਹੀ ਬਰਤਾਨਵੀ ਪਾਰਟੀਆਂ ਦੀ, ਭਾਵੇਂ ਇਹ ਸਾਫ ਹੈ ਕਿ ਕੇਵਲ ਤੇ ਕੇਵਲ ਲੇਬਰ ਪਾਰਟੀ ਦਾ ਹੀ ਪਾਸਾ ਭਾਰੂ ਹੈ, ਹਾਂ ਚੋਣਾਂ ਵੇਲੇ ਕੁਝ ਕੁ ਲੀਡਰ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਭੀ ਪੱਖ-ਪਾਤੀ ਡਰੋ ਸੱਦ ਲੈਂਦੇ ਹਨ ਹੁਣ ਤਾਂ ਬਹੁਤੇ ਸ਼ਹਿਰਾਂ ਵਿੱਚ ਕੌਂਸਲਰ ਹਨ ਭੀ ਬਹੁਤੇ ਦੇਸੀ, ਪਰ ਕੰਮ ਕਦੀ ਕੋਈ ਹੋਵੇ ਜਿਮੇ ਕੋਈ ਵਾਧਾ ਕਰਨਾ ਹੈ ਜਾਂ ਗੁਰਦੁਆਰੇ ਦੇ ਬਾਹਰ ਡਬਲ ਜੈਲੋ ਲਾਈਨਾਂ ਹਨ ਹਟਾਉਣ ਦੀ ਕੋਈ ਤਰਕੀਬ ਨਹੀਂ ਬਣੀ, ਸਾਡੇ ਤਾਂ ਆਲੀਸ਼ਾਨ ਸੰਗਮਰਮਰ ਦੇ ਬਣੇ ਅਸਥਾਨ ਦੇ ਬਾਹਰ ਕੇਵਲ ਦੋ ਬਜੇ ਹੀ ਕਾਰਾਂ ਖੜ੍ਹੀਆਂ ਕਰ ਸਕਦੇ ਹਾਂ, ਹੋਰ ਸੁਣੋ ਨਗਰ ਕੀਰਤਨ ਵਾਲੇ ਦਿਨ ਐਤਵਾਰ ਦੀ ਛੋਟ ਭੀ ਹਟਾ ਦਿੰਦੇ ਹਨ ਕਿ ਕਾਰ ਪਾਰਕ ਵਿੱਚ ਪੈਸੇ ਖਰਚੋ ਪਰ ਕੌਂਸਲਰਾਂ ਦੀ ਹਾਜ਼ਰੀ ਇੰਨੀ ਜਰੂਰੀ ਹੈ ਕਿ ਭਾਸ਼ਨਾਂ ਬਿਨਾਂ ਗੁਰੂ ਪਾਲਕੀ ਤੋਰੀ ਹੀ ਨਹੀਂ ਜਾਂਦੀ, ਚਲੋ ਇਹ ਹੁਣ ਉਨੀ ਦੇਰ ਨਹੀਂ ਹੱਟਣੀ ਰਵਾਇਤ ਜਿੰਨਾਂ ਚਿਰ ਇਥੋਂ ਦੇ ਅਸਲੀ ਨੌਜਵਾਨ ਜੋ ਧਰਮ ਨੂੰ ਸਮਝਣਗੇ, ਮੰਨਣਗੇ ਅਤੇ ਸਤਿਕਾਰਨਗੇ ਹਾਂ ਜੋ ਇਨ੍ਹਾਂ ਦੇ ਪੂਰਨਿਆਂ &lsquoਤੇ ਚੱਲਣ ਵਾਲੇ ਹਨ, ਉਹ ਹਾਲੀ ਤਾਣਾ ਪੇਟਾ ਇਨ੍ਹਾਂ ਵਾਲਾ ਹੀ ਤਣਨਗੇ, ਬਦਲਾਅ ਦੀ ਉਡੀਕ ਲੰਮੀ ਹੈ ।
ਹੁਣ ਸੁਣਿਆ ਹੈ ਕਿ ਸ਼੍ਰੋਮਣੀ ਕਮੇਟੀ ਵਿਦੇਸ਼ੀ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੀ ਵਿਉਂਤ ਬਣਾ ਰਹੀ ਹੈ, ਸ਼ਾਇਦ ਹੋਰ ਘਸਮਾਣ ਭੀ ਪੈ ਜਾਣ ਮੂਹਰੇ ਕੌਣ ? ਜੋ ਪ੍ਰਮੰਨਿਆ ਗਿਆ ਉੱਤਮ ਤੇ ਗੁਣਵਾਨ, ਦੂਜੇ ਅੱਗੇ ਨਾਲੋਂ ਭੀ ਵੱਧ ਭੰਡਣਗੇ, ਲਿਖਦੀ ਜਾਵਾਂ ਕਿ ਤਵਾ ਬਾਦਲਾਂ ਦਾ ਵੱਜੂ, ਤਾਜ਼ਾ ਮੁੱਦਾ : ਪਹਿਲਾਂ ਤਾਂ ਝੂੰਦਾ ਕਮੇਟੀ ਤੇ ਕਿੰਤੂ ਪ੍ਰੰਤੂ ਹਾਲਾਂਕਿ ਕਹਿੰਦੇ ਸੀ ਜੀ 100 ਅਕਾਲੀ ਸਮਰਥੱਕ ਭਾਗੀ ਬਣੇ ਤੇ ਸੁਝਾਉ ਦਿੱਤੇ ਜੀ ਸੁਖਬੀਰ ਨੂੰ ਹਟਾਉ, ਪਰਿਵਾਰਵਾਦ ਹੈ, ਹਾਲਾਂਕਿ ਪਰਿਵਾਰਾਂ ਦੀ ਸੁਣੋ ਬ੍ਰਹਮਪੁਰਾ ਪੱੁਤਰ, ਅਜਨਾਲਾ ਪੁੱਤਰ, ਸੇਖਵਾਂ ਪੁੱਤਰ, ਤੋਤਾ ਸਿੰਘ ਪੁੱਤਰ, ਢੀਂਡਸਾ ਪੁੱਤਰ ਨੂੰਹ ਜਵਾਈ, ਚੰਦੂਮਾਜਰਾ ਪੁੱਤਰ, ਬਗਾਵਤ ਬ੍ਰਹਮਪੁਰਾ ਮੁੜ ਆਇਆ, ਢੀਂਡਸਾ ਵੱਖਰਾ ਅਕਾਲੀ ਦਲ ਖੜ੍ਹਾ ਕੀਤਾ ਪਰ ਬਰੇਕਾਂ ਲੱਗੀਆਂ ਰਹੀਆਂ, ਹੁਣ ਆਉ ਨਵੇਂ ਦੌਰ ਦੀ ਗੱਲ ਤੇ, ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਨੇ ਪੂਰੀ ਬਗਾਵਤ ਕੀਤੀ, ਗੁਰਪ੍ਰਤਾਪ ਸਿੰਘ ਵਡਾਲਾ ਦੁਆਬੇ ਦਾ ਸ਼ੇਰ ਪਰ ਕਿੰਨੇ ਮਗਰ ਨਿਕਲੇ ? ਹੁਣ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਬੰਦਾ ਹੈ ਨਹੀਂ ਜੋ ਵਾਗਡੋਰ ਸੰਭਾਲ ਸਕੇ ਤੇ ਖਰਚਾ ਸਹਿ ਸਕੇ, ਭਾਈ ਫੇਰ ਤਾਂ ਸਾਬਤ ਹੁੰਦਾ ਹੈ ਕਿ ਇਹ ਲਹਿਰ ਕੇਵਲ ਵਿਰੋਧੀ ਬੀਰਦਵਿੰਦਰ ਤੇ ਰਵੀਇੰਦਰ ਵਰਗੇ ਚਲਾ ਰਹੇ ਹਨ, ਕਿ ਕਿਸੇ ਤਰ੍ਹਾਂ ਅਕਾਲੀ ਦਲ ਨੂੰ ਥੱਲੇ ਹੀ ਡਿੱਗਣ ਦਿਉ, ਉਪਰੋਕਤ ਤੱਥਾਂ ਅਧਾਰਤ ਮੈਂ ਇਨ੍ਹਾਂ ਪੁਰਸ਼ਾਂ ਨੂੰ ਕੌਮੀ, ਵਫ਼ਾਦਾਰ ਅਤੇ ਸੁਹਿਰਦ ਨਹੀਂ ਮੰਨਦੀ, ਹੁਣ ਹੋਰ ਮੁੱਦਾ ਲੱਭ ਗਿਆ ਜੀ ਸਰਨਾ ਭਰਾ ਕੱਟੜ ਵਿਰੋਧੀ ਹੁਣ ਭਾਈਵਾਲ ਦਿੱਲੀ ਦੀ ਇਕਾਈ ਬੀ।ਜੇ।ਪੀ। ਨੇ ਗੰਡ ਲਈ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪੈਂਤੜੇ ਭੀ ਬਦਲੇ, ਜਦੋਂ ਆਪਣੇ ਵੈਰੀ ਬਣ ਜਾਣ ਤਾਂ ਵਿਰੋਧੀ ਲਾਗੇ ਲੱਗ ਜਾਂਦੇ ਹਨ, ਵਿਰੋਧੀ ਨਾਲੇ ਗੁਰਮੁੱਖ ਸਫਾ ਵਿਛਾ ਕੇ ਬੈਠਣ ਦੀ ਗੁਰਮਤ ਆਖਦੇ ਹਨ ।
ਬਰਤਾਨੀਆਂ ਦੀ ਕਹਾਣੀ ਦੇਖ ਲਵੋ, ਮਿਡਲੈਂਡ ਤੋਂ ਪੱਗੜੀ ਧਾਰੀ ਸਿੰਘ ਜੋ ਉੱਘਾ ਕਾਂਗਰਸੀ ਨੇਤਾ ਸੀ, ਮੈਂ ਹੈਰਾਨ ਹੋ ਗਈ ਜਦੋਂ ਕਪਤਾਨ ਸਾਹਬ ਦਾ ਸੂਰਜ ਢੱਲਦਾ ਦੇਖ ਆਮ ਦੇ ਗੁਣ ਗਾਵੇ, ਭਲਿਉ ਲੋਕੋ ਸਬਰ ਭੀ ਕੋਈ ਚੀਜ਼ ਹੈ, ਹੁਣ ਦੇਖ ਲਉ ਕਾਂਗਰਸ ਸੈਂਟਰ ਵਿੱਚ ਕਿਵੇਂ ਬੀ।ਜੇ।ਪੀ। ਨੂੰ ਸਿਰ ਦੁਖਣ ਲਾ ਰਹੀ ਹੈ ਇਹ ਫੇਰ ਉੱਧਰ ਨੂੰ ਹੋ ਤੁਰਨਗੇ ਅਸੂਲ ਛਿੱਕੇ, ਮੈਂ ਮਾਣ ਕਰਦੀ ਹਾਂ ਉਨ੍ਹਾਂ ਕਾਂਗਰਸੀ ਲੀਡਰਾਂ ਦਾ ਜੋ ਟਿਕੇ ਰਹੇ, ਚੁੱਪ ਕਰ ਗਏ, ਮੈਂ ਅਕਾਲੀ ਹੁੰਦੀ ਨੇ ਕਪਤਾਨ ਸਾਹਬ ਨੂੰ ਬੁਰਾ ਨੀ ਕਿਹਾ ਕਿਉਂਕਿ ਭੜਭੂੰਜੇ ਪੰਜਾਬ ਦੇ ਨਿੱਜਤਵ ਕਰਕੇ ਇਹ ਕੰਮ ਕੀਤਾ ਸੀ, ਪੰਜਾਬ ਵਿੱਚ ਨਹੀਂ ਇਥੇ ਭੀ ਅਕਾਲੀਆਂ ਅਤੇ ਕਾਂਗਰਸੀਆਂ ਬੀ।ਜੇ।ਪੀ। ਵਿੱਚ ਇਨ੍ਹਾਂ ਨੂੰ ਕੋਈ ਗੁਣ ਨਹੀਂ ਦਿੱਸਦਾ ਅਤੇ ਆਮ ਵਿੱਚ ਕੋਈ ਔਗਣ, ਪਹਿਲਾਂ ਦੇਖੋ ਕਿਵੇਂ ਕੁਫਰ ਨੂੰ ਭੀ ਸੱਚ ਬਣਾ ਕੇ ਸਰਕਾਰ ਬਣਾਈ, ਲੋਕਾਂ ਨੇ ਜੀ ਦੋਨੋਂ ਪਾਰਟੀਆਂ ਭੈੜੀਆਂ ਬਸ ਆਹ ਹੀ ਸੱਜੀ ਨਾਲ ਧੋੜੀ ਆਈ ਹੈ, ਉੱਲਰ ਗਏ ਸਭ ਹੁਣ ਬੂ-ਦੁਹਾਈ ਜੀ ਸਾਡੀ ਸੁਣਵਾਈ ਨਹੀਂ ਹੈ, ਸਾਡੀਆਂ ਮੰਗਾਂ ਨੀ ਮੰਨ ਹੁੰਦੀਆਂ, ਮੈਂ ਤਾਂ ਆਖਦੀ ਹਾਂ ਕਿ ਤੁਹਾਡੇ ਤਾਂ ਕਡੋੜੇ ਬੱਜਣੇ ਚਾਹੀਦੇ ਹਨ ਤੁਸੀਂ ਪੰਜਾਬ ਨਾਲ ਦਗਾ ਕੀਤਾ ਦੋ ਮਹੀਨਿਆਂ ਵਿੱਚ ਹੀ ਦੇਖੋ ਕੀ ਮਕਰ ਕੀਤਾ, ਅਖੇ ਜੀ ਸਾਡੇ ਵਿਧਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਖਰੀਦ ਰਹੇ ਹਨ ਬੀ।ਜੇ।ਪੀ। ਵਾਲੇ ਜਦੋਂ ਸਬੂਤ ਮੰਗੇ ਤਾਂ ਸਬੂਤ ਹੈ ਨਹੀਂ ਤੇ ਹੁਣ ਆਹ ਦਿੱਲੀ ਵਿੱਚ ਮਨੀਸ਼ ਸਿਸੋਦੀਆ ਤੋਂ ਸੀ।ਬੀ।ਆਈ। ਨੇ ਪੱੁਛਗਿੱਛ ਕੀਤੀ ਤਾਂ ਹੋਰ ਸੋਸ਼ਾ ਕਹਿੰਦਾ ਮੈਨੂੰ ਤਾਂ ਸੀਬੀਆਈ ਰਿਸ਼ਵਤ ਦਿੰਦੀ ਹੈ ਕਿ ਬੀ।ਜੇ।ਪੀ। ਵਿੱਚ ਆ ਜਾ, ਫੱਸ ਗਿਆ ਇਹ ਤਾਂ ਰਿਕਾਰਡਿੰਗ ਹੁੰਦੀ ਹੈ ਪਰ ਇਨ੍ਹਾਂ ਨੂੰ ਕੌਣ ਝੂਠੇ ਆਖੂ ਇਹ ਤਾਂ ਅੱਲਾਂ ਨੂੰ ਨੀ ਅੱਗੇ ਲੰਘਣ ਦਿੰਦੇ ਇਧਰ ਆਹ ਵਲਾਇਤੀ ਯੂ।ਟਿਊਬਾਂ ਤੇ ਪ੍ਰਸ਼ੰਸਾ ਕਰਨ ਤੇ ਨੇ, ਸਿਆਸਤ ਸ਼ੈਅ ਹੀ ਐਸੀ ਹੈ, ਪਿਛਲੇ ਦਿਨੀਂ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਦੇ ਪਿਤਾ ਦਾ ਦਿਹਾਂਤ ਹੋ ਗਿਆ, ਕਿੰਨੀਆਂ ਹੀ ਪਾਰਟੀਆਂ ਅਤੇ ਨੇਤਾਵਾਂ ਨਾਲ ਭਾਈਵਾਲੀਆਂ ਕੀਤੀਆਂ, ਸੱਤਾ ਵਿੱਚ ਕਾਬਜ਼ ਰਹੇ, ਸਸਕਾਰ &lsquoਤੇ ਦੇਖੋ ਸਭਨਾਂ ਨੇ ਪ੍ਰਸ਼ੰਸਾ ਕੀਤੀ, ਜੇਕਰ ਸਮਝੌਤੇ ਕਰਕੇ ਸੂਬਾ ਦਾ ਕੁਝ ਬਣਾ ਦਿਉ ਤਾਂ ਜੇਕਰ ਕੇਵਲ ਆਪਣਾ ਹੀ ਬਿਗੁਲ ਬਜਾਉ ਤਾਂ ਫਿੱਟਕਾਰ ਪੈਂਦੀ ਹੈ ਪਰ ਕੋਈ ਭੀ ਸੂਬਾ ਉੱਨਤੀ ਨਹੀਂ ਕਰ ਸਕਦਾ ਜਦੋਂ ਵੱਸੋਂ ਕੁਚੱਜੀ ਹੋਵੇ ਤਾਂ ਤੇ ਨਾਲੇ ਬਾਹਰਲਿਆਂ ਨੂੰ ਹਮਦਰਦ ਸਮਝਣ, ਹਾਲ ਪੰਜਾਬ ਦਾ ਕੁਝ ਤਾਂ ਅਸਲੀ ਵੱਸੋਂ ਤਾਂ ਵਿਦੇਸ਼ੀ ਗਈ ਤੇ ਉਥੇ ਦੂਜੇ ਸੂਬਿਆਂ ਦੇ ਆ ਵੱਸੇ, ਹਿੱਤ ਕੇਵਲ ਪੈਸਾ ਹੈ ਤੇ ਵੱਡੀ ਗੱਲ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੇ ਇਹ ਰੋਟੀ ਖਾਣ ਲੱਗ ਕਰਕੇ ਉਥੇ ਬੈਠਿਆਂ ਨੂੰ ਮੂਰਖ ਜਾਣਦੇ ਹਨ ਤੇ ਸਲਾਹਾਂ ਦੇਣ ਤੇ ਹਨ, ਉਹ ਭੀ ਚਾਮ੍ਹਲ ਜਾਂਦੇ ਹਨ, ਬੱਸ ਜੀ ਝੁੱਗਾ ਚੌੜ ਕਰਕੇ ਹੱਟਣਗੇ, ਸਾਹ ਨਹੀਂ ਲੈਂਦੇ ਯੂਨੀਅਨਾਂ ਵਾਲੇ ਬੱਸ ਝੁਰਮਟ ਪਾਉ, ਆਪਣੀ ਸਾਰੀ ਸ਼ਾਖ ਬਚਾਉ, ਪ੍ਰਾਪਤੀ ਹੋਵੇ ਜਾਂ ਨਾ, ਉੱਧਰ ਭਗਵੰਤ ਮਾਨ ਸਰਕਾਰ ਦੇਖੋ ਵੇਰਕਾ ਦੁੱਧ ਪਲਾਂਟ ਉਨ੍ਹਾਂ ਦਾ ਹੈ ਉਦਘਾਟਨ ਕਰਨ ਗਿਆ ਹੀ ਨਾਮਣਾ ਖੱਟੀ ਜਾਵੇ ਚਲੋ ਕੋਈ ਉਤਪਾਦਨ ਦੀ ਤੇ ਰੁਜ਼ਗਾਰ ਦੀ ਵਿਧੀ ਤਾਂ ਬਣੀ, ਭਾਵੇਂ ਵੇਰਕੇ ਦੇ ਭੀ ਬੜੇ ਵਿਰੋਧੀ ਸਨ, ਆਹ ਬੈਂਸ ਭਰਾਵਾਂ ਨੇ ਭੀ ਅਤਿ ਚੁੱਕੀ ਸੀ ।
ਅਖੇ ਪੰਜਾਬ ਨੂੰ ਨਿੱਤ ਮੁਹਿੰਮ, ਹੁਣ ਈਸਾਈ ਭਾਈਚਾਰੇ ਨਾਲ ਨਵਾਂ ਮੁੱਦਾ ਛੇੜ ਤਾ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਜੀਹਦੀ ਤੁੱਕਬੰਦੀ ਨਿੰਦਣਯੋਗ ਹੈ ਕਿ ਰਹਿਬਰ ਯਸੂ ਮਸੀਹ ਤਾਂ ਆਪਣੇ ਆਪ ਨੂੰ ਸੂਲੀ ਤੋਂ ਨਾ ਬਚਾ ਸਕਿਆ, ਤੁਹਾਨੂੰ ਕੀ ਬਚਾਊ, ਨਾਲੇ ਕਹਿੰਦਾ ਉਹ ਤਾਂ ਰੱਬ ਨੂੰ ਉਲਾਂਭੇ ਦਿੰਦਾ ਸੀ ਕਿ ਤੂੰ ਮੈਨੂੰ ਕਿਉਂ ਪੁਰਾ ਕੀਤਾ, ਇਹ ਕੋਈ ਸ਼ਲਾਘਾਯੋਗ ਬਿਆਨ ਨਹੀਂ, ਹੁਣ ਸੁਣੋ ਪੀ।ਟੀ।ਸੀ। ਤੇ ਵਿਚਾਰ-ਤਕਰਾਰ ਵਿੱਚ ਬਹਿਸ, ਕੌਣ ਕੌਣ ਬੈਠੇ, ਇਕ ਨਵਾਂ ਹੀ ਘੜ ਹੋਇਆ ਕਹਿੰਦੇ ਜੀ ਇਹ ਪੰਜਾਬੀ ਯੂਨੀਵਰਸਿਟੀ ਦਾ ਸਕਾਲਰ ਹੈ, ਗੁਰੂ ਗ੍ਰੰਥ ਸਾਹਿਬ &lsquoਤੇ ਪੀ।ਐੱਚ।ਡੀ। ਕੀਤੀ ਹੈ, ਨਉਂ ਹੈ ਸਿਮਰਜੀਤ ਸਿੰਘ, ਲਿਖਦੀ ਜਾਵਾਂ ਪਹਿਲਾ ਆਹ ਯੂ।ਕੇ। ਰੱਬ ਦੇ ਚੈਨਲ ਤੇ ਇੰਟਰਵਿਊ ਵਿੱਚ ਭੀ ਮੈਂ ਬੋਲਦੇ ਨੂੰ ਸੁਣ ਕੇ ਹੈਰਾਨ ਰਹਿ ਗਈ ਕਿ ਆਹ ਸਕਾਲਰ ਹੈ ? ਬੁੱਧਵਾਰ 19 ਨੂੰ ਸੁਣੋ ਸਕਾਲਰ ਜੀ ਦੀਆਂ ਦਲੀਲਾਂ ਆਖਦਾ ਹੈ ਕਿ ਧਰਮ ਪ੍ਰਵਰਤਨ ਦੀ ਕੜ੍ਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਦਲੀਪ ਸਿੰਘ ਨੂੰ ਲੈ ਕੇ ਗਏ ਈਸਾਈ ਬਣਾਇਆ ਮਰਜ਼ੀ ਵਿਰੁੱਧ ਇਤਾਆਦਿ, ਇਹਨੂੰ ਪੁੱਛੋ ਕਿ ਉਹ ਜੰਗ ਦੀ ਹਾਰ ਦੇ ਸਿੱਟੇ ਸਨ ਨਾਲੇ ਫੇਰ ਅਸੀਂ ਇਥੇ ਕੀ ਕਰਨ ਆਏ, ਦੂਜਾ ਕੀ ਉਹ ਹਨ ਪੰਜਾਬੀ ਈਸਾਈ ? ਫੇਰ ਏਨੇ ਸਾਲਾਂ ਪਿੱਛੋਂ ਹੁਣ ਯਾਦ ਆਇਆ, ਦੂਜਾ ਪੁਰਸ਼ ਸ਼੍ਰੋਮਣੀ ਕਮੇਟੀ ਦਾ ਮੈਂਬਰ ਸ: ਗੁਰਚਰਨ ਸਿੰਘ ਗਰੇਵਾਲ, ਗੱਲ ਕੇਵਲ ਦੋ ਅੱਖਰਾਂ ਨਾਲ ਹੀ ਨਿੱਬੜ ਜਾਣੀ ਸੀ ਕਿ ਰਹਿਬਰ ਲਈ ਅਜਿਹੀ ਭਾਸ਼ਾ ਉੱਚਿਤ ਨਹੀਂ ਹੈ, ਸਿੱਖ ਇਹਦੀ ਨਿੰਦਾ ਕਰਦੇ ਹਨ, ਕਿਸੇ ਭੀ ਧਾਰਮਿਕ ਪੀਰ ਪੈਗੰਬਰ, ਗੁਰੂ-ਪੀਰ ਲਈ ਇਹ ਕਿਸੇ ਭੀ ਫਿਰਕੇ ਨੂੰ ਬੋਲਣ ਦੀ ਆਗਿਆ ਨਹੀਂ ਹੈ, ਪਰ ਤੀਜਾ ਵਿਅਕਤੀ ਸੀ ਪਾਦਰੀ ਜੀਹਨੇ ਇਸ ਨੁਕਤੇ ਦੇ ਉੱਤਰ ਵਿੱਚ ਜੋ ਹਰਪ੍ਰੀਤ ਸਿੰਘ ਐਡੀਟਰ ਨੇ ਪੁੱਛਿਆ ਕਿ ਤੁਸੀਂ ਆਖਦੇ ਹੋ ਈਸਾਈ ਮੱਤ ਚਮਤਕਾਰ ਦਿਖਾਂਦਾ ਹੈ ਤੰਦਰੁਸਤ ਕਰਕੇ ਪਾਦਰੀ ਭੀ ਹਿੰਮਤ ਕਰਕੇ ਸੁਣੋ ਕੀ ਬੋਲਿਆ, ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਨਾਹ ਕੇ ਕਾਲੇ ਕਾਂ ਬੱਗੇ ਹੋਣ, ਨਾਹ ਕੇ ਰਿਸ਼ਟ ਪੁਸ਼ਟ ਹੋਣ, ਸ: ਬਾਬਾ ਦੀਪ ਸਿੰਘ ਜੀ ਧੜ ਬਗੈਰ ਜੰਗ ਕਰਨ ਕੀ ਚਮਤਕਾਰ ਨਹੀਂ ? ਫੇਰ ਹੋਰ ਕਹਿੰਦਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਯੂ।ਪੀ। ਤੋਂ ਕੋਈ ਪਾਦਰੀ ਸੱਦੇ ਤੇ ਸਾਰਾ ਦਰਬਾਰ ਸਾਹਿਬ ਦਿਖਾਇਆ, ਪ੍ਰਭਾਵਤ ਕੀਤੇ ਤੇ ਉਨ੍ਹਾਂ ਇਹ ਸਭ ਬਿਆਨ ਦੇ ਧਰੇ ਕਿ ਅਸੀਂ ਉਨ੍ਹਾਂ ਨੂੰ ਈਸਾਈ ਨਹੀਂ ਮੰਨਦੇ ਤੇ ਉਹ ਐਮੇ ਦੇ ਹਨ, ਪਾਦਰੀ ਕਹਿੰਦਾ ਕਿ ਪੰਜਾਬੀ ਦਾ ਕੋਈ ਪਾਦਰੀ ਨਹੀਂ ਸੱਦਿਆ ਉਸ ਮੀਟਿੰਗ ਵਿੱਚ ਜਦੋਂ ਕਿ ਹਰ ਸੂਬੇ ਦੀ ਆਪਣੀ ਰਵਾਇਤ, ਸੱਭਿਅਤਾ ਅਤੇ ਤੌਰ ਢੰਗ ਹੁੰਦੇ ਹਨ, ਅਸੀਂ ਇਹ ਬਿਆਨ ਨਹੀਂ ਮੰਨਦੇ, ਮੇਰਾ ਮੰਨਣਾ ਹੈ ਕਿ ਇਹ ਉੱਤਰ ਪਾਦਰੀ ਤੋਂ ਇਨ੍ਹਾਂ ਬੜੇ ਪ੍ਰਮੰਨੇ ਗੁਰਮੁਖਾਂ ਨੇ ਆਪ ਆਪਣੀ ਹੀ ਸੋਝੀ ਤੋਂ ਕੰਮ ਨਾ ਲੈ ਕੇ ਸੁਣੇ, ਇਹ ਸਨ ਸਕਾਲਰ ਤੇ ਸ਼੍ਰੋਮਣੀ ਕਮੇਟੀ ਸੁੱਘੜ ਵਾਲੇ ਪੀ।ਟੀ।ਸੀ। ਭੀ ਕੋਈ ਸਮਝੌਤੇ ਵਾਲੀ ਲੀਹ ਨਾ ਦਿਖਾ ਸਕੀ, ਮਾਮਲਾ ਉਲਝਿਆ ਹੀ ਹੈ, ਈਸਾਈ ਭਾਈਚਾਰਾ ਹੁਣ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ, ਮੰਨਣਾ ਪਵੇਗਾ ਕਿ ਅੰਮ੍ਰਿਤਪਾਲ ਸਿੰਘ ਦੀ ਜਬਾਨ ਬੜੀ ਮੋਕਲੀ ਹੈ ਯੂ।ਕੇ। ਦਾ ਇਕ ਚੈਨਲ ਤਾਂ ਹਰ ਵੇਲੇ ਉਕਸਾਊ ਨੀਤੀ ਤੇ ਆਪਣੀ ਭੱਲ ਬਨਾਉਣ ਵਿੱਚ ਮਾਹਿਰ ਹੈ, ਇਕ ਦਿੱਲੀ ਦਾ ਤੇ ਦੂਜਾ ਪੰਜਾਬੀ ਬਠਾ ਕੇ ਬੱਸ ਜੀ ਕਦੀ ਕਿਸੇ ਨੂ ਚੁੱਕ ਕੇ ਉਭਾਰੂ ਤੇ ਦਸਵੰਧ ਮੰਗਣ ਲਈ ਕੀ ਕੀ ਮਕਰ ਤੇ ਮੂਰਤਾਂ ਵਾਰ-ਵਾਰ ਦਿਖਾਉ, ਸਪੱਸ਼ਟ ਕਰਾਂ ਕਿ ਗੁਰਸਿੱਖ ਅੰਮ੍ਰਿਤਧਾਰੀ ਭੀ ਬੈਠ ਕੇ ਆਖਣਗੇ, ਜੀ ਦਸਵੰਧ ਦਿਉ ਧਰਮ ਦਾ ਨਉਂ ਦਸਵੰਧ ਵਰਤਦੇ ਹਨ, ਪਰ ਪ੍ਰਥਾ ਤਾਂ ਹੈ ਕਿ ਮੰਗਤਿਆਂ ਨੂੰ ਖੈਰ, ਖੈਰਾਤ ਦੇਈਦੀ ਹੈ ਤੇ ਗੁਰੂ ਆਸੇ ਮਨਸ਼ੇ ਤੇ ਪ੍ਰਬੰਧ ਲਈ ਦਸਵੰਧ ਹੈ ਕੋਈ ਸੰਸਥਾ ਜੋ ਇਸ ਪੱੁਠੀ ਧਾਰਾ ਲਈ ਬੋਲੇ ਕਿਉਂਕਿ ਡਰਦੇ ਹਨ ਕਿ ਚੈਨਲਾਂ ਤੇ ਨਹੀਂ ਸੱਦਣਗੇ, ਹੁਣ ਵੇਰਕਾ ਪਲਾਂਟ ਤੇ ਮੁੱਖ ਮੰਤਰੀ ਦੇ ਜਾਣ ਤੇ ਕੁਝ ਕਾਲੀਆਂ ਪੱਗਾਂ ਵਾਲੇ ਸਿੰਘ ਪਹੁੰਚੇ ਤਾਂ ਅੰਦਰ ਵੜਨੋਂ ਰੋਕੇ ਗਏ ਕਿ ਕਾਲੀ ਪੱਗ ਕਬੂਲ ਨਹੀਂ ਹੈ, ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਸਾਹਬ ਨੇ ਅਕਾਲ ਤਖ਼ਤ ਨੂੰ ਦਰਖਾਸਤ ਕਰ ਤੀ ਕਿ ਮਾਨ ਸਾਹਬ ਨੂੰ ਤਲਬ ਕਰੋ, ਭਲਾ ਕੌਣ ਕਰੂ ਤੇ ਕੌਣ ਜਾਊ ਪੰਜਾਬ ਤਾਂ ਹੁਣ ਖਾੜ੍ਹਾ ਹੈ ਨਿੱਤ ਨਵੇਂ ਘੋਲ ਅਕਾਲ ਤਖ਼ਤ ਦੇ ਜਥੇਦਾਰ ਤਾਂ ਭਾਵੇਂ ਚੋਵੀ ਘੰਟੇ ਦਰਬਾਰ ਲਾ ਲਵੇ ਤਾਂ ਝਮੇਲੇ ਸੁਣ ਹੀ ਨਹੀਂ ਹੋਏ, ਨਜਿੱਠਣ ਦੀ ਤਾਂ ਗੱਲ ਹੀ ਦੂਰ ਹੀ ਹੈ, ਕਾਂਗਰਸ ਤਾਂ ਥਾਂ ਥਾਂ ਤੇ ਧਰਨੇ, ਮੁੱਦੇ ਜੀ ਬੇਅਦਬੀ ਦਾ ਇਨਸਾਫ ਨੀ ਮਿਲਿਆ ਪਰ ਚੁਰਾਸੀ ਦਾ ਕਦੋਂ ਦਾ ਮਿਲਕੇ ਵਿਸਰ ਭੀ ਗਿਆ, ਆਹ ਨਵਾਂ ਉਭਰਿਆ ਸਕਾਲਰ ਭੀ ਕਲ੍ਹ ਸੁਖਰਾਜ ਸਿੰਘ ਦੀ ਤੇ ਅੰਮ੍ਰਿਤਪਾਲ ਸਿੰਘ ਦੀ ਬੋਲੀ ਹੀ ਬੋਲੇ, ਬੱਸ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਹੈ ਹੀ ਨਹੀਂ, ਇਹ ਬਾਦਲ ਦਲ ਹੈ ਪਰਿਵਾਰ ਦਾ ਹੈ ਇਹ ਜਿਹੜੀ ਹੁਣ ਉਥੇ ਜਾਤ-ਪਾਤ ਦੀ ਪ੍ਰਥਾ ਚੱਲ ਪਈ ਹੈ ਕਿ ਆਪਣੀ ਜਾਤ ਜਾਤ ਬਰਾਦਰੀ ਦੇ ਜੱਥਿਆਂ ਨਾਲ ਜੁੜੋ, ਉਧਰ ਲੱਖਾਂ ਸਿਧਾਣਾਂ ਪੱਟੀਆਂ ਨਾਲ ਸਿੰਗ ਫਸਾਈ ਬੈਠਾ, ਪੱੁਛੋ ਕੋਈ ਕਿ ਜੱਟ ਤਾਂ ਭਾਈਆਂ ਨੂੰ ਤਰਲੇ ਕਰਕੇ ਸੱਦਦੇ ਹਨ, ਇਹ ਕਹਿੰਦੇ ਪੰਜਾਬ ਸਾਂਭ ਲੈਣਗੇ ਫੇਰ ਤੁਸੀਂ ਵਿਦੇਸ਼ਾਂ ਵਿੱਚ ਕੀ ਲੈਣ ਜਾ ਰਹੇ ਹੋ ? ਵਸੋ ਆਪਣੇ ਸੂਬੇ ਵਿੱਚ ਤੇ ਕਰੋ ਕੰਮ ਆਪ, ਅਸੀਂ ਇਥੇ ਕਿਹੜਾ ਆਪ ਨਹੀਂ ਕਰਦੇ, ਗੱਲ ਕੀ ਧਤੂਰਾ ਪੀਤੀ ਫਿਰਦੇ ਨੇ ਸਭ ਹਾਲੇ ਕਹਿੰਦੇ ਅਜ਼ਾਦੀ ਨਹੀਂ ਇਨ੍ਹਾਂ ਨੂੰ ਮੂੰਹ ਆਈ ਬੋਲੀ ਤੇ ਕਬੋਲ ਇਨ੍ਹਾਂ ਦੀ ਭਾਸ਼ਾ ਹੈ ਆਜ਼ਾਦ ਹੋਣ ਤਾਂ ?
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਪਰ ਵਰਤਾਂਤ ਦੇਖੋ ਬੇਅਦਬੀ ਦਾ ਪਿੜ, ਸਿੱਖਾਂ ਨੂੰ ਹਾਲੇ ਹੀਣਤ ਨਹੀਂ ਆਈ ਕਿ ਕਿਹੜੇ ਖਿੱਤੇ ਵਿੱਚ ਕੀ ਹੋ ਰਿਹਾ ਹੈ, ਹੁਣ ਬਿਹਾਰ ਪਹੁੰਚ ਗਏ ਕਿਤੇ ਪੁਰਾਣੇ ਸਮਿਆਂ ਦੇ ਮੱਠ, ਨਿਰਮਲੇ ਸਾਧੂਆਂ ਨੇ ਗੁਰੂ ਗ੍ਰੰਥ ਪੁਰਾਤਨ ਬੋਰੀਆਂ ਵਿੱਚ ਸਾਂਭ ਕੇ ਰੱਖੇ ਹਨ, ਸਤਿਕਾਰ ਕਮੇਟੀ ਉਥੇ ਪਹੁੰਚ ਗਈ ਕਿ ਇਹ ਬੇਅਦਬੀ ਹੈ ਯਾਨੀ ਉਥੋਂ ਦੇ ਵਸਨੀਕਾਂ ਨੂੰ ਭੀ ਦੱਸਣ, ਹੇਠੀ ਨਹੀਂ ਮੰਨਦੇ ਕਿ ਅਸੀਂ ਕੀ ਹਾਂ ? ਲਿਖਦੀ ਜਾਵਾਂ ਕਿ ਅੱਜ ਤੋਂ ਤਕਰੀਬਨ ਚਾਲ੍ਹੀ ਕੁ ਸਾਲ ਪਹਿਲਾਂ ਹੀ ਬੀੜ ਸਾਈਕਲਾਂ ਤੇ ਰੱਖ ਕੇ ਪਾਠ ਕਰਨ ਲਈ ਲਿਜਾਂਦੇ ਸਨ, ਪਿੰਡਾਂ ਵਿੱਚ ਤਾਂ ਬੱਸ ਚਾਦਰ ਵਿੱਚ ਲਪੇਟ ਹੁੰਦੀ ਸੀ ਅਤੇ ਰੱਖਣ ਲਈ ਟਾਂਡ (ਸ਼ੈਲਫ) ਕੋਠੀ ਅਤੇ ਫੇਰ ਛੋਟੀ ਟਰੰਕੀ, ਸੂਟਕੇਸ ਆਦਿ ਅਖੀਰ ਧੰਨ ਦੀ ਬਹੁਲਤਾ ਨੇ ਹੋਰ ਮੁੱਲ ਵਾਲੇ ਵਸੀਲੇ ਤੇ ਗੁਰੂ ਘਰਾਂ ਵਿੱਚ ਤਾਂ ਸੱਚ ਖੰਡ ਬਣਾ ਲਏ, ਪਰ ਆਹ ਸਾਧਾਂ ਸੰਤਾਂ ਦੇ ਡੇਰਿਆਂ ਦੀ ਮਰਿਯਾਦਾ ਨੇ ਤਾਂ ਧਰਮ ਦਾ ਧੁਰਾ ਹੀ ਬਦਲ ਧਰਿਆ, ਭਾਵੇਂ ਪਹਿਲਾਂ ਭੀ ਭਾਈ ਸਾਹਬ ਰਣਧੀਰ ਸਿੰਘ ਹੋਰਾਂ ਦੀ ਕੁਝ ਅੱਡਰਾ ਰਸਮ ਪ੍ਰਚੱਲਤ ਹੋ ਗਈ ਸੀ, ਪਰ ਵੰਡੀਆਂ ਨਹੀਂ ਸਨ, ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਯਾਨੀ ਮਨੁੱਖ ਜੀਵ ਹੈ, ਜੀਵ ਤਾਂ ਨਸ਼ਟ ਹੋਣਾ ਹੀ ਹੁੰਦਾ ਹੈ, ਮੈਂ ਇਸ ਰਸਮ ਨੂੰ ਨਹੀਂ ਮੰਨਦੀ ਕੇਵਲ ਸ਼ਬਦ ਧੁੰਨ ਤੋਂ ਸਿੱਖ ਕੇ ਕੁਝ ਸੇਧ ਤੇ ਪ੍ਰਾਪਤੀ ਦੀ ਅਭਿਲਾਸ਼ੀ ਹੀ ਹਾਂ, ਮੇਰੀ ਬੁੱਧ ਅਨੁਸਾਰ ਇਹ ਸਿੱਖ ਵਿੱਦਿਆ ਰਹਿਤ ਤੇ ਪੜ੍ਹਨ ਤੋਂ ਊਣੇ ਬੱਸ ਕੇਵਲ ਸੁਣ ਸੁਣਾ ਕੇ ਧਰਮ ਪ੍ਰਚਾਰ ਨੂੰ ਕੋਈ ਅਪਣਾ ਕਿੱਤਾ ਬਣਾਈ ਜਾ ਰਹੇ ਹਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਖਤੀ ਨਾਲ ਹੁਕਮਨਾਮੇ ਜਾਰੀ ਕਰਨੇ ਬਣਦੇ ਹਨ, ਸਿਰੋਪੇ ਅਤੇ ਕੇਸਰੀ ਰੰਗ ਦੇ ਦੋ ਮੀਟਰ ਪਰਨੇ &lsquoਤੇ ਮੁਕੰਮਲ ਪਾਬੰਦੀ ਲਾਉਣ ਕਿ ਇਹ ਕੇਵਲ ਧਾਰਮਿਕ ਤਖ਼ਤ ਹੀ ਦੇ ਸਕੇਗਾ ਬਾਕੀ ਸੰਸਥਾਵਾਂ ਗੁਰੂ ਘਰ ਆਪਣੇ ਲਿਟਰੇਚਰ ਅਤੇ ਪ੍ਰਾਪਤੀਆਂ ਵਾਲੇ ਚਿੰਨ ਹੀ ਭੇਂਟ ਕਰਨ, ਨਹੀਂ ਤਾਂ ਧਰਮ ਦੀ ਛਵੀ ਬਹੁਤੀ ਦੇਰ ਵਿਲੱਖਣ ਨਹੀਂ ਰਹੇਗੀ ਨਾਲੇ ਜਥੇਬੰਦੀਆਂ ਤੇ ਹਦਾਇਤੀ ਪਾਬੰਦੀਆਂ ਹੋਣ ਕਿ ਵਾਹ ਹਿਯਾਤ ਤੇ ਆਵਾਗਉਣ ਉੱਠ ਉਠੇ ਆਪਣੇ ਨਿੱਜੀ ਦੁਸ਼ਮਣੀਆਂ ਲਈ ਜੀ ਆਹ ਬੰਦਾ ਗੁਰੂਆਂ ਵਿਰੁੱਧ ਬੋਲ ਰਿਹਾ ਹੈ ਜਦੋਂ ਕਿ ਉਹ ਕੋਈ ਅਜੋਕੇ ਸਮੇਂ ਦੇ ਕਿਸੇ ਸੰਤ ਜਾਂ ਸ਼ਹੀਦ ਜੋ ਵਾਦ ਵਿਵਾਦੀ ਹੋਵੇ ਉਹਦੇ ਵਿਰੁੱਧ ਟਿੱਪਣੀ ਕਰਦਾ ਹੈ, ਸਰਕਾਰਾਂ ਤਾਂ ਸਿੱਖਾਂ ਦਾ ਘਾਣ ਕਰਵਾਉਣ &lsquoਤੇ ਹਨ ਸੁਚੇਤ ਹੋਵੋ, ਨਿੱਜੀ ਲਾਹੇ ਤੇ ਮੁਫਾਦ ਤਿਆਗੋ, ਆਹ ਮਗਰੀਆਂ ਮਾਰੀ ਫਿਰਦੇ ਜਥੇ ਸਭ ਕਿਸੇ ਨੇ ਨਹੀਂ ਥਾਪੇ ਇਹ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਹਨ, ਲੋਕੀ ਭਲਾ ਕਿਵੇਂ ਭੋਲੇ ਬਣੇ ਹਨ, ਸੁਖਰਾਜ ਸਿੰਘ ਦਾ ਮੋਰਚਾ ਅੱਡ ਹੁਣ ਅੰਮ੍ਰਿਤਪਾਲ ਸਿੰਘ ਅੱਡ, ਯੂਨੀਅਨਾਂ ਦੇ ਨਾਲ ਵੱਖਰੇ ਕੁਝ ਤਾਂ ਬੰਦੇ ਉਥੇ ਭੀ ਦੇਖੇ ਜਾ ਸਕਦੇ ਹਨ, ਪੰਜਾਬ ਦਾ ਸਤਿਆਨਾਸ ਹੋ ਜਾਵੇਗਾ ਤਾਂ ਕੀ ਖਟੋਗੇ ਕਾਂਗਰਸ ਦਾ ਰਾਜ ਲਿਆਕੇ ? ਆਹ ਆਮ ਦਾ ਜਲ੍ਹਬਾ ਦੇਖਕੇ ਸਬਕ ਨਹੀਂ ? 
ਪਰਾਈ ਪੀੜ ਤੋਂ ਹੀ ਪੀੜਿਤ ਰਹੀ ਦਾ ਹੈ, ਭਾਵੇਂ ਸਾਨੂੰ ਕੋਈ ਪੁੱਛਦਾ ਤਾਂ ਨਹੀਂ, ਪਰ ਹੁਣ ਤਾਂ ਸਾਡੇ ਆਪਣੇ ਦੇਸ਼ ਦੀ ਪਹਿਲਾਂ ਆਰਥਿਕ ਸਥਿਤੀ ਢਿੱਲੀ ਸੀ, ਕਪ੍ਹਾਲ ਵਿੱਚ ਹੋਰ ਪੈ ਗਈ, ਸਿਆਸੀ ਸਿੰਘਾਸਨ ਡਾਵਾਂਡੋਲ ਪਤਾ ਨਹੀਂ ਕਿਹੜੇ ਰੰਗ ਤੋਂ ਬਦਰੰਗ ਹੋਣਗੇ, ਇਕ ਤਾਂ ਵਰਕਾ ਇਤਿਹਾਸ ਦਾ ਮੂਧਾ ਪੈ ਗਿਆ, ਦੇਖੋ ਪਹਿਲਾਂ ਪ੍ਰੀਤੀ ਪਟੇਲ ਨੇ ਕਰਵਟ ਕਿਵੇਂ ਬਦਲੇ, ਫੇਰ ਸਾਜਿਦ ਜਾਵਿਦ ਨਾਲ ਹੀ ਸਨੇਕ ਨੇ ਤਾਂ ਦਮੂਹਾ ਡੰਗ ਏਸ਼ੀਅਨ ਅਲਾਇੰਕ ਦਾ ਤਾਂ ਪਾਣੀ ਹੀ ਸਮਝੋ ਸਤਰੰਗ ਦਾ ਹੈ, ਈਰਾਕੀ ਜਹਾਵੀ ਨੂੰ ਬੌਰਿਸ ਨੇ ਚਾਂਸਲਰ ਬਣਾਇਆ ਘੰਟਿਆਂ ਵਿੱਚ ਹੀ ਬੌਰਿਸ ਨੂੰ ਕਹਿੰਦਾ ਲਾਂਭੇ ਹੋ ਜਾ ਮੌਜੂਦਾ ਪ੍ਰਧਾਨ ਮੰਤਰੀ ਲਿਜ ਟਰੱਸ ਨੇ ਹੋਮ ਸੈਕਟਰੀ ਬਣਾਈ, ਕਹਿੰਦੇ ਜੀ ਪੜ੍ਹੀ ਲਿਖੀ ਹੈ ਦੇਖੋ ਕਿਵੇਂ ਭਮੱਤਰੀ ਵਾਂਗੂੰ ਝਪਟੀ ਵਧੀਆ ਜਲੌਅ ਦਿਖਾਤਾ, ਅੰਤ ਨਾ ਰੁੱਤਬੇ ਦਾ ਖਿਆਲ ਨਾ ਦੇਸ਼ ਦਾ ਨਾ ਹੀ ਆਪਣੀ ਥਾਂ ਦਾ ਸਾਰਾ ਤਵਾ ਪੁੱਠਾ ਇਹ ਏਸ਼ੀਅਨਾਂ ਨੇ ਮਾਰਿਆ, ਉਧਰੋਂ ਭਾਵੇਂ ਦੇਸ਼ ਵਾਸੀ ਨਾ ਬੋਲਣ, ਅੰਦਰੋਂ ਤਾਂ ਜਰੂਰ ਸੋਚਦੇ ਹੋਣਗੇ ਕਿ ਕਦੀ ਇਹ ਕਹਾਵਤ ਸੀ ਕਿ ਅੰਗ੍ਰੇਜ਼ ਬੜੇ ਸ਼ਾਤਰ ਹਨ ਹੁਣ ਤਾਂ ਆਹ ਭਾਰਤੀ ਕੰਨ ਕੁਤਰਦੇ ਨੇ, ਆਪ ਤਾਂ ਕਹਿੰਦੇ ਹਿੰਦੂ ਰਾਸ਼ਟਰ ਬਨਾਉਣਾ ਹੈ, ਪਰ ਦੂਜੇ ਦੇਸ਼ਾਂ ਤੇ ਰਾਜ ਕਰਨਾ ਹੈ, ਆਪ ਤਾਂ ਪੰਜਾਬੀ ਭੀ ਕਹਿੰਦੇ ਭਈਆਂ ਕਿਵੇਂ ਪਸਰ ਰਹੇ ਹਨ, ਆਪ ਭਾਵੇਂ ਕੇਵਲ 29% ਹਨ ਪੰਜਾਬ ਵਿੱਚ ਪਰ ਦੂਜੇ ਸੂਬਿਆਂ ਦੇ ਅਸੀਂ ਚੌਧਰੀ ਨੀ ਕਬੂਲਣੇ, ਖੇਤੀ ਕਰਨ, ਰਿਕਸ਼ੇ ਚਲਾਉਣ, ਟੈਂਪੂ ਚਲਾਉਣ, ਰੇੜ੍ਹੀਆਂ ਲਾਉਣ ਪਰ ਜੇ ਕੁਰਸੀ &lsquoਤੇ ਬੈਠਣ ਦੀ ਸੋਚਣਗੇ ਭੁੰਜੇ ਸਿੱਟਾਂਗੇ, ਇਹ ਹੈ ਸਾਡੀ ਫਿਤਰਤ, ਸਤਿਗੁਰੂ ਜੀ ਸਾਨੂੰ ਬੁੱਧ ਬਖ਼ਸ਼ੇ, ਹੁਣ ਫੇਰ ਦੌੜ ਲੱਗ ਗਈ, ਪ੍ਰਧਾਨ ਬਨਣ ਦੀ, ਮੇਰੇ ਵਿਚਾਰ ਵਿੱਚ ਤਾਂ ਬੌਰਿਸ ਜੌਨਸਨ ਨੂੰ ਮੌਕਾ ਦੇ ਕੇ ਬਿਗੜੀ ਸੁਧਾਰਨ ਲਈ ਜ਼ਿੰਮੇਵਾਰੀ ਲਾਉ, ਚਲੋ ਹੁਣ ਹਨੇਰੇ ਵਿੱਚ ਦੀਵੇ ਵਾਲਣ ਦਾ ਦਿਨ ਚਾਹੇ ਰਾਮ ਚੰਦਰ ਜੀ ਰਿਹਾਅ, ਚਾਹੇ ਗੁਰੂ ਜੀ ਰਿਹਾਅ, ਆਪਾਂ ਸਭ ਤਣਾਅ ਰਿਹਾਅ ਹੋਈਏ, ਜਿਹੜੇ ਮਰਜ਼ੀ ਆਸ਼ੇ ਨਾਲ ਭਾਈਚਾਰੇ, ਪਰਿਵਾਰ, ਰਿਸ਼ਤੇ ਅਤੇ ਸਮੂਹ ਸਮਾਜ ਖੁਸ਼ੀਆਂ ਸਾਂਝੀਆਂ ਕਰੋ, ਸੋਮਵਾਰ ਹੈ, ਚਲੋ ਰਾਤ ਤਾਂ ਵਿਹਲੇ ਹੀ ਹੁੰਦੇ ਹੋ, ਹਾਂ ਜਿਹੜੇ ਰਾਤ ਕੰਮ ਕਰਦੇ ਹਨ ਉਹ ਮਨਾਂ ਨੂੰ ਖੁਸ਼ ਕਰ ਦਿਨੇ ਰੰਗ ਭਾਗ ਮਾਣ ਲੈਣ, ਪਰ ਇਹਨੂੰ ਧਰਮਾਂ ਨਾਲ ਨਾ ਜੋੜ ਕੇ ਖਹਿਬਾਜ਼ੀਆਂ ਕਰੋ, ਧਰਮ ਲਈ ਭੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅਗਲੇ ਮਹੀਨੇ ਹੈ, ਬੜੀਆਂ ਰੌਣਕਾਂ ਲੱਗਣਗੀਆਂ, ਹਰ ਸ਼ਹਿਰ ਵਿੱਚ ਨਗਰ ਕੀਰਤਨ ਸਾਰਾ ਮਹੀਨਾ ਹੀ ਗਹਿਮਾ ਗਹਿਮੀਆਂ, ਸੋ ਦੀਵਾਲੀ ਨੂੰ ਭੀ ਇਕ ਸਮਾਜਿਕ ਤੇ ਭਾਈਚਾਰਕ ਤਿਉਹਾਰ ਮੰਨ ਕੇ ਪ੍ਰਸੰਨ ਹੋਵੋ, ਜੀਵਨ ਇੰਨਾ ਭੀੜ ਭੜੱਕੇ ਵਾਲਾ ਹੈ, ਬਹਾਨੇ ਨਾਲ ਹੀ ਕੋਈ ਸਮਾਂ ਸਸਤਾਉਣ ਦਾ ਲੱਭਦਾ ਹੈ, ਮਾਣੋ ਆਪ ਖੁਸ਼ ਹੋਵੋ ਦੂਜਿਆਂ ਨੂੰ ਕਰੋ, ਪ੍ਰਮਾਤਮਾਂ ਹਰ ਵਰਗ ਵਿੱਚ ਹੀ ਅਮਨ-ਸ਼ਾਂਤੀ ਵਰਤਾਵੇ, ਸਭ ਨੂੰ ਰਲ੍ਹ-ਮਿਲ ਕੇ ਰਹਿਣ ਦੀ ਸੁੱਧ ਬੁੱਧ ਦੇਵੇ, ਸ਼ੁਕਰਾਨਾ ਕਰੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ