image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੱਖ ਧਰਮ ਵਿੱਚ ਰਲਾਵਟ

ਮਿਥਹਾਸ ਨੂੰ ਇਤਿਹਾਸ ਠੋਸਣਾ, ਡੇਰੇ ਤੋਂ ਕੁਣਕਾ ਛੇਕ ਕੇ ਆਏ ਪ੍ਰਚਾਰਕ-ਲੇਖਕ ਦੁਬਿਧਾ ਖੜ੍ਹੀਆਂ ਕਰ ਰਹੇ ਹਨ, ਕਾਰਨ ਦੂਜਾ ਜੋ ਮੈਂ ਘੋਖਿਆ ਹੈ, ਗੁਰੂ ਸਾਹਿਬਾਂ ਦੀਆਂ ਆਪਣੀਆਂ ਕੋਈ ਲਿਖਤਾਂ, ਸੀਲਾਂ, ਪੱਥਰ ਤੇ ਆਰਕਾਈਡਾਂ ਦੀ ਖੋਜ ਨਹੀਂ, ਬੱਸ ਜੀ ਫਲਾਣੇ ਦਾਸ ਨੇ ਲਾਲ ਨੇ ਆਹ ਲਿਖ ਤਾ, ਪੱਥਰ ਤੇ ਲੀਕ ਹੈ ਮੰਨੋ, ਜੇ ਕੋਈ ਇਨਕਾਰੀ ਹੋ ਕੇ ਸਿੱਖਾਂ ਦੇ ਵਿਰੁੱਧ ਲਿਖਦਾ ਹੈ ਤਾਂ ਅਲੀ ਅਲੀ ਕਰਕੇ ਉਹਦੇ ਦੁਆਲੇ, ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਨਾ ਤਾਂ ਘੱਟ ਗਿਣਤੀ ਕਮਿਸ਼ਨ ਵਾਲੇ ਤਰਲੋਚਨ ਸਿੰਘ ਦੀ ਸਮਰਥੱਕ, ਪ੍ਰਸ਼ੰਸਕ ਤਾਂ ਕੀ ਸਗੋਂ ਨਿਖੇਧੀ ਵਾਲੀ ਹਾਂ, ਪੁੱਛੋ ਕਿਉਂ ? ਪਹਿਲਾਂ ਤਾਂ ਗਿਆਨੀ ਜੈਲ ਸਿੰਘ ਗੜਵਈ, ਫੇਰ ਗੁਰਮੀਤ ਰਾਮ ਰਹੀਮ ਨੂੰ ਮੁਆਫੀ-ਨਾਮਾ ਰੁੱਕਾ ਲਿਖ ਲਿਆਇਆ (ਆਪ ਮੰਨੇ) ਸਿੜੀ ਸਿਆਪਾ ਸਿੱਖ ਸਫਾਂ ਵਿੱਚ ਤੇ ਭਸੂੜੀ ਬਾਦਲਾਂ ਨੂੰ ਪਰ ਜੋ ਕੁਝ ਉਹਨੇ ਸਿੱਖੀ ਸੋਚ ਦੇ ਪਹਿਰੇਦਾਰ ਵਿੱਚ ਲਿਖਿਆ ਹੈ, ਮੰਨਦੀ ਹੀ ਨਹੀਂ ਸਹੀ ਤਸਦੀਕ ਦੀ ਹਾਂ ਅੱਜ ਸਿੱਖ ਸਕਾਲਰ, ਡਾਕਟਰ (ਪਤਾ ਨਹੀਂ ਕਾਹਦੇ ਨੇ) ਪ੍ਰੋਫੈਸਰ ਭੀ ਪਤਾ ਨਹੀਂ ਕਾਹਦੇ ਲਿਖਣ ਲੱਗੇ ਸਭ ਨੂੰ ਗੰਵਾਰ ਹੀ ਸਮਝਦੇ ਹਨ ਤਵਾਰੀਖ ਦੇ ਸਮੇਂ ਤਰੀਕਾਂ ਦਾ ਗਿਆਨ ਨਹੀਂ ਬੱਸ ਅੱਲ ਦੀ ਪਟੱਲ ਜੀ ਆਹ ਗੁਰਦੁਆਰਾ ਮਹਾਰਾਜਾ ਪਟਿਆਲਾ ਨੇ ਕਪੂਰਥਲੇ ਦੇ ਰਾਜੇ ਜਗਤਜੀਤ ਸਿੰਘ ਦੇ ਕਹਿਣ ਤੇ ਬਣਾਇਆ, ਕੋਈ ਪ੍ਰੋਫੈਸਰ ਸੰਗੀਤ ਸਿੰਘ, ਗੱਲ ਪੁਰਾਤਨ ਗੁਰਧਾਮ ਦੀ ਤੇ ਤਰੀਕ 1941 ਯਾਦ ਰੱਖੋ, ਮਹਾਰਾਜਾ ਯਾਦਵਿੰਦਰ ਸਿੰਘ ਕਪਤਾਨ ਅਮਰਿੰਦਰ ਸਿੰਘ ਦੇ ਪਿਤਾ ਸਨ, ਫੇਰ ਪਿੰਨੀ ਪ੍ਰਸ਼ਾਦ ਦੀ ਪ੍ਰਥਾ ਲਿਖਣ ਤੁਰ ਪਿਆ, ਇਹਨੂੰ ਦੱਸੋ ਕਿ ਇਹ ਪਿੰਨੀ ਪ੍ਰਸ਼ਾਦ ਹਜੂਰ ਸਾਹਿਬ ਹੁੰਦਾ ਸੀ, ਫੇਰ ਵਪਾਰੀ ਤਬਕੇ ਨੇ ਇਧਰ ਪ੍ਰਚੱਲਤ ਕਰ ਧਰਿਆ, ਹੋਰ ਤਾਂ ਹੋਰ ਕੜਾਹ ਪ੍ਰਸ਼ਾਦ ਮੁੱਲ ਲੈ ਕੇ ਚੜਾਉ, ਇਹ ਪੈਸੇ ਕਮਾਉਣ ਗੱਲ ਕੀ ਸਰੋਪੇ ਵੰਡਣੇ ਕਪੜਾ ਵਪਾਰੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਰਵਿਦ ਪਾਇਆ, ਬਦਨਾਮੀ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦੀ ਹੁੰਦੀ ਹੈ, ਪਰ ਵਪਾਰ ਇਕ ਵਰਗ ਦਾ ਚੱਲਦਾ ਹੈ, ਸ਼੍ਰੋਮਣੀ ਕਮੇਟੀ ਵਿੱਚ ਮੁਲਾਜਮਤ ਭੀ ਨਫਰੀ ਹੀ ਹੈ ਜੀਹਨੂੰ ਕੱਢ ਦਿੰਦੇ ਹਨ ਉਹ ਆਹ ਜਥੇ ਬਣਾ ਕੇ ਭੰਡਣ ਤੇ ਇਹ ਸਭ ਭੰਡ ਨੌਕਰੀਆਂ ਤੋਂ ਕੱਢੇ ਹੋਏ ਹਨ, ਸ਼ਕਲਾਂ ਦੇਖੋ ।
ਹੁਣ ਮੰਗ ਜੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਦੀ ਮੰਗ ਕਰੇ, ਹਾਂ ਜੀ ਤੁਸੀਂ ਮਗਰ ਮਗਰ ਜੜ੍ਹਾਂ ਵੱਢਿਉ, ਹਰਿਆਣੇ ਦੀ ਕਮੇਟੀ ਬਨਣ ਤੇ ਕਿਵੇਂ ਖੁਸ਼ ਹੋਏ ਕਿ ਹੋਰ ਭੀ ਅੱਡ ਹੋਣ, ਸਿੱਖ-ਸ਼ਕਤੀ ਨਿਰਬਲ ਕਰੋ, ਹੁਣ ਮਨਜਿੰਦਰ ਸਿੰਘ ਸਿਰਸਾ, ਕਾਲਕਾ ਤੇ ਦਾਦੂਵਾਲ ਜਵਾਬ ਦੇਣ ਜਦੋਂ ਮੁੱਖ-ਮੰਤਰੀ ਖੱਟਰ ਗੁਰਦੁਆਰਾ ਕਮੇਟੀ ਬਨਾਉਣ ਲਈ ਆਖਦਾ ਹੈ ਕੀ ਧਰਮ ਵਿੱਚ ਦਖਲ ਨਹੀਂ ? ਹਾਲੇ ਮੋਦੀ ਸਾਹਬ ਸਿੱਖ ਹਿਤੈਸ਼ੀ ਹਨ, ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਲਵੇ ਤਾਂ ਜੀ ਬਾਦਲ ਸ਼ਾਖ ਬਚਾਉਣ ਲਈ ਤੇ ਸ਼੍ਰੋਮਣੀ ਕਮੇਟੀ ਆਪਣੇ ਬਚਾਅ ਲਈ ਕਰ ਰਹੀ ਹੈ, ਕੀ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਵੱਲ ਕਦੀ ਸੋਚ ਵਰਾਈ ਹੈ ਕਿ ਸਰਕਾਰ ਨਾਲੋਂ ਵੱਧ ਕੌਮ ਦੀ ਰੱਖਵਾਲੀ ਕਰ ਰਹੀ ਹੈ ਪਰ ਸਿੱਖ ਸੰਸਥਾਵਾਂ ਢਾਹ ਢੇਰੀ ਦੇ ਰਾਹ, ਪੰਜਾਬ ਦੀ ਸਥਿਤੀ ਵੱਲ ਚੀਰ ਪਾੜ ਕਰੀਏ ਤਾਂ ਬੜੀ ਚਿੰਤਾ ਲੱਗ ਰਹੀ ਹੈ ਕਿ ਇਹ ਸਿੱਖ ਖਿਤਾ ਰਹਿ ਸਕੂਗਾ, ਸਾਰਾ ਦਿਨ ਜੀ ਗੁਰੂ-ਪੀਰਾਂ ਦੀ ਧਰਤੀ ਪਰ ਕਿਧਰੇ ਗੁਰੂਆਂ ਪੀਰਾਂ ਦੇ ਵਾਰਸ ਸੰਭਾਲਣ ਵਾਲੇ ਤਾਂ ਲੱਗਦੇ ਨਹੀਂ, ਨਸ਼ੇੜੀਆਂ ਤੋਂ ਭੀ ਵੱਧ ਉਜਾੜਾ ਤਾਂ ਆਹ ਧੜੇ ਕਰ ਰਹੇ ਹਨ, ਜਣਾ ਖਣਾ ਹੀ ਮੁਖੀ ਬਣਿਆ ਬੈਠਾ, ਆਹ ਚੰਡੀਗੜ੍ਹ ਤੋਂ ਕੋਈ ਸੋਢੀ ਸਾਹਬ ਸੁਖਦੇਵ ਸਿੰਘ ਢੀਂਡਸਾ ਦਾ ਕਾਰਕੁੰਨ ਬਿਆਨ ਜੀ ਢੀਂਡਸਾ ਸਾਹਬ ਸੁਖਬੀਰ ਸਿੰਘ ਬਾਦਲ ਦੀ ਕਿਸੇ ਕਮੇਟੀ ਵਿੱਚ ਸ਼ਾਮਿਲ ਨਹੀਂ ਹੋਣਗੇ, ਇਸ ਭਲੇ ਮੁਨਸ਼ ਨੂੰ ਕਿੰਨੇ ਸਾਲਾਂ ਤੋਂ ਢੀਂਡਸੇ ਨੂੰ ਜਾਣਦਾ ਹੈ ? ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇਖੋ ਜ਼ਿੰਮੇਵਾਰ ਪੁਜ਼ੀਸ਼ਨ ਐੱਮ।ਪੀ। ਤੇ ਜੰਮੂ-ਕਸ਼ਮੀਰ ਨੂੰ ਤੁਰ ਪਏ ਬਗੈਰ ਹੀ ਮਨਜ਼ੂਰੀ ਤੋਂ, ਬੱਸ ਮਸ਼ਹੂਰੀ ਲਈ ਭਲਾ ਪੰਜਾਬ ਦੀਆਂ ਔਕੜਾਂ ਹੱਲ ਕਰ ਦਿੱਤੀਆਂ, ਸੁਣ ਕੇ ਹੈਰਾਨ ਹੋਈ ਕਿ ਦੀਪ ਸਿੱਧੂ ਦਾ ਭਰਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਗਿਆ, ਮੇਰੇ ਭਰਾ ਦੀ ਫੋਟੋ ਅਜਾਇਬ ਘਰ ਵਿੱਚ ਲਾਉ, ਉਧਰ ਅੰਮ੍ਰਿਤਪਾਲ ਸਿੰਘ ਦਾ ਈਸਾਈਆਂ ਨਾਲ ਪੜਿਕਾ ਭਾਵੇਂ ਕਿ ਅਖਬਾਰੀ ਰਿਪੋਰਟ ਅਨੁਸਾਰ ਈਸਾਈ ਭਾਈਚਾਰਾ ਸਿੱਖਾਂ ਦੀਆਂ ਪਰੰਪਰਾਵਾਂ ਨੂੰ ਲੰਗਰ, ਸਤਿਸੰਗ ਤੇ ਕਈ ਹੋਰ, ਭਾਵੇਂ ਸਤਿਸੰਗ ਤਾਂ ਹੋਰ ਫਿਰਕੇ ਬੋਲਦੇ ਹਨ ਸਿੱਖਾਂ ਦਾ ਦੀਵਾਨ ਹੁੰਦਾ ਹੈ, ਪਰ ਵਿਵਾਦ ਖੜ੍ਹਾ ਕਰਨਾ ਉਨ੍ਹਾਂ ਨੂੰ ਚਾਹੀਦਾ ਨਹੀਂ, ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਦੇ ਹੱੈਡਕੁਆਰਟਰ ਨੂੰ ਲਿਖਣ ਤੇ ਜਵਾਬ ਮੰਗਣ, ਐਮੇ ਭਰਾ ਮਾਰੂ ਜੰਗ ਨਾ ਛੇੜਨ, ਸੌਦੇ ਵਾਲਿਆਂ ਦਾ ਤਾਂ ਪਹਿਲਾਂ ਹੀ ਧੂਰੀ ਦੇ ਰਾਹ ਤੇ ਡੇਰਾ ਸੀ, ਹੁਣ ਸੁਨਾਮ ਵਿੱਚ ਖੋਲ੍ਹਣਗੇ, ਕਾਨੂੰਨ ਵਰਜ ਨਹੀਂ ਸਕਦਾ ।
ਪੰਜਾਬ ਦੀ ਪ੍ਰਣਾਲੀ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਢਾਂਚਾ ਹੀ ਉਗੜਿਆ ਦੁਗੜਿਆ ਪਿਆ ਹੈ, ਵਿਦੇਸ਼ਾਂ ਨੂੰ ਭੱਜਣ ਦੀ ਤਾਂਘ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਥੇ ਭਾਰੂ ਹੈ, ਏਜੰਟਾਂ ਦੇ ਚੱਕਰ ਭੀ ਸੁਣੇ ਸਨ, ਪਰ ਮੈਂ ਬਹੁਤਾ ਗਹੁ ਨਾਲ ਕਦੀ ਨਹੀਂ ਸੀ ਸੋਚਿਆ ਕਿ ਕੀ ਮਾਜਰਾ ਹੈ, ਅੱਜ ਇਥੋਂ ਦਾ ਚੈਨਲ ਜੋ ਭਾਵਰਾ ਹੋਇਆ ਪੰਜ ਸੱਤ ਪ੍ਰੇਰਕ ਨੱਠੇ ਫਿਰਦੇ ਹਨ, ਕੇਵਲ ਮਾਲਵੇ ਵਿੱਚ ਹੀ ਚਾਰ ਕੁ ਹਨ, ਇਕ ਮਾਝੇ ਤੇ ਦੁਆਬੇ ਸ਼ਾਇਦ ਯੂਨੀਅਨਾਂ ਦੇ ਹੀ ਹਨ ਧਰਨੇ, ਨਮਾਂ ਧਰਨਾ ਬਠਿੰਡੇ ਨੇੜੇ ਪਿੰਡ ਭਗਤਾਂ ਵਿੱਚ ਏਜੰਟਾਂ ਖਿਲਾਫ ਲੱਗਾ ਹੈ, ਪੁਲਸ ਨੂੰ ਦਰਖਾਸਤ ਹੈ ਕਿ ਤਿੰਨ ਠੱਗ ਏਜੰਟਾਂ ਨੂੰ ਫੜੋ, ਜਿਨ੍ਹਾਂ ਨੇ ਗਾਹਕਾਂ ਕੋਲੋਂ 18 ਤੋਂ 15 ਲੱਖ ਰੁਪਏ ਤੱਕ ਵਸੂਲੇ ਕਿ ਵਿਦੇਸ਼ੀ ਭੇਜਾਂਗੇ, ਪਰ ਨਾਕਾਮ, ਮੇਰਾ ਨੁਕਤਾ ਹੈ ਕਿ ਪੁਲਸ ਲਈ ਭੀ ਇਕ ਚੁਣੌਤੀ ਹੋਵੇਗੀ ਕਿ ਰਿਸ਼ਵਤ ਲੈਣ ਵਾਲੇ ਅਪਰਾਧੀ ਤੇ ਕੀ ਦੇਣ ਵਾਲੇ ਪਾਸਪੋਰਟ ਦਫਤਰ ਅਤੇ ਵੀਜ਼ਾ ਦੇਸ਼ਾਂ ਨਾਲ ਠੱਗੀ ਨਹੀਂ ਸਨ ਮਾਰ ਰਹੇ ਹਨ, ਕੀ ਉਹ ਨਹੀਂ ਫੱਸਣਗੇ ? ਬੀਬੀ ਜੋ ਨੁਮਾਇੰਦਗੀ ਕਰ ਰਹੇ ਹੈ ਸ਼੍ਰੀਮਤੀ ਬਰਾੜ ਦਾ ਤਾਂ ਕੇਵਲ 4 ਲੱਖ  ਹੀ ਹੈ, ਪਰ ਪੁਲਸ ਕਾਰਵਾਈ ਤਾਂ ਮੰਗ ਕਰੂਗੀ ਕਿ ਦਿੱਤੇ ਕਿਉਂ ਸਨ ਅਤੇ ਕੀ ਕਾਨੂੰਨੀ ਸੀ ਸਾਰੀ ਪ੍ਰਕਿਰਿਆ ? ਆਪ ਭੀ ਫਸਣਗੇ, ਮੇਰੇ ਕਾਨੂੰਨੀ ਪ੍ਰਸੰਗ ਅਨੁਸਾਰ ਜੇਕਰ ਕਿਸੇ ਦੇ ਰਿਸ਼ਤੇਦਾਰ ਹਨ ਇਸ ਵਿੱਚ ਤਾਂ ਸੁਚੇਤ ਕਰ ਦਿਉ, ਪਰ ਗੱਲ ਹੈ ਕਿ ਮਾਲਵੇ ਵਿੱਚ ਲੋਕੀ ਕੰਮ ਕਾਰ ਕਰਨ ਦੇ ਆਦੀ ਨਹੀਂ ਹਨ ਜਾਂ ਤਾਂ ਇਨ੍ਹਾਂ ਵੀਜ਼ਿਆਂ ਦੇ ਚੱਕਰਾਂ ਵਿੱਚ ਹਨ ਜਾਂ ਫੇਰ ਯੂਨੀਅਨਾਂ ਦੇ ਧਰਨਿਆਂ &lsquoਤੇ ਜਾ ਬੈਠਦੇ ਹਨ, ਰੋਟੀ ਟੁੱਕ ਮਿਲਦਾ ਹੈ, ਆਉਣ ਜਾਣ ਲਈ ਉਨ੍ਹਾਂ ਦੀਆਂ ਵੈਨਾਂ ਬੱਸ ਵਿਹਲੇ ਹੋਏ ਹੋਣੇ &lsquoਤੇ ਹਨ, ਪਤਾ ਨਹੀਂ ਪੰਜਾਬ ਕਿਵੇਂ ਜੀਊਂਦਾ ਹੈ, ਪੇਂਡੂ ਤਾਂ ਕੰਮ ਕਰਨ ਦੇ ਆਦੀ ਹੀ ਨਹੀਂ, ਸਗੋਂ ਦੂਜਿਆਂ ਸੂਬਿਆਂ ਤੋਂ ਆ ਕੇ ਕੰਮ ਸੰਭਾਲੀ ਬੈਠੇ ਹਨ, ਹੁਣ ਅਮਰੀਕਾ ਤੋਂ ਇਕ ਸਿੰਘ ਪੰਜਾਬ ਫੂਡ ਪ੍ਰੋਸੈਸਿੰਗ ਦੇ ਕਈ ਪਲਾਂਟ ਲਾਉਣ ਜਾ ਰਿਹਾ ਹੈ, ਦੇਖੋ ਸਫਲਤਾ ਤੇ ਲੋਕਾਂ ਲਈ ਖੁਸ਼ਹਾਲੀ, ਇਕ ਪ੍ਰਸ਼ੰਸਾ ਮੈਂ ਕਾਮਰੇਡ ਅਵਤਾਰ ਜੌਹਲ ਹੋਰਾਂ ਦੀਆਂ ਅੰਤਿਮ ਰਸਮਾਂ ਸਬੰਧੀ ਕਿ ਸ਼ਰਧਾਂਜਲੀ ਸਮਾਗਮ ਹਾਲ ਵਿੱਚ ਰੱਖਿਆ, ਮੇਰਾ ਮੰਨਣਾ ਹੈ ਕਿ ਅਸੀਂ ਲੋਕ ਤਾਂ ਹੁਣ ਬੱਸ ਕਿਸੇ ਮ੍ਰਿਤਕ ਦੀ ਖੁਹਾਇਸ਼ ਦਾ ਧਿਆਨ ਨਹੀਂ ਕਰਦੇ ਬੱਸ ਭਾਈਚਾਰੇ ਨੇ ਰਿਵਾਜ ਬਣਾ ਤਾਂ ਕਿ ਗੁਰਦੁਆਰੇ ਹੀ ਕਰੋ, ਇਹ ਵਿਛੜ ਜਾਣ ਵਾਲੇ ਦੀ ਇੱਛਾ ਪੂਰਬਕ ਹੋਵੇ, ਸਾਡੇ ਸ਼ਹਿਰ ਭੀ ਕੋਈ ਚਾਰ ਪੰਜ ਸਾਲ ਹੋਏ, ਪੜ੍ਹੇ ਲਿਖੇ ਅਧਿਆਪਕ ਨੇ ਲਿਖ ਕੇ ਬੱਚਿਆਂ ਨੂੰ ਨਸੀਹਤ ਕੀਤੀ ਸੀ ਕਿ ਗੁਰਦੁਆਰੇ ਉਹ ਜਾਂਦਾ ਨਹੀਂ ਸੀ ਤੇ ਹਾਲ ਵਿੱਚ ਕੀਤਾ ਜਾਵੇ, ਉਨ੍ਹਾਂ ਉਸੇ ਤਰ੍ਹਾਂ ਹੀ ਕੀਤਾ ਸੀ ।
ਬਰਤਾਨੀਆ ਕਿਸੇ ਸਮੇਂ ਸੰਸਾਰੀ ਰਾਜ ਕਰਤਾ ਦੇਸ਼ ਹੁੰਦਾ ਸੀ, ਅਸੀਂ ਭੀ ਇਸ ਵਰਗ ਦੇ ਹਿੱਸੇ ਆਏ ਸੀ, ਅੱਜ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬੜੇ ਸੋਹਲੇ ਗਾਅ ਹੋ ਰਹੇ ਹਨ, ਕਈ ਉਹਨੂੰ ਚਰਿੱਤਰ ਪੱਖੋਂ ਨਿਕਾਰ ਭੀ ਹੁੰਦਾ ਸੀ, ਕੋਹੜੇ ਦੀ ਪ੍ਰਥਾ ਬੜੀ ਪ੍ਰਸਿੱਧ ਸੀ, ਇਤਿਹਾਸ ਫਰੋਲੋ ਸਿੰਘ ਗੁਰਮੁਖੋ ਅੱਜ ਮਾਲਵੇ ਦੇ ਵਕੀਲ ਹੀ ਲੱਗੇ ਪਏ ਹਨ ਸ਼ੇਰੇ-ਪੰਜਾਬ ਦਾ ਰਾਜ ਲਿਆਉਣ ਨੂੰ ਮੂਹਰੇ, ਪੁੱਛੋ ਇਨ੍ਹਾਂ ਨੂੰ ਕਿ ਸਤਲੁੱਜ ਦਰਿਆ ਤਾਂ ਟੱਪਣ ਨੀ ਸੀ ਦਿੱਤਾ, ਮਾਲਵੇ ਵਿੱਚ ਤਾਂ ਰਿਆਸਤਾਂ ਸਨ ਫੇਰ ਅੰਗ੍ਰੇਜ਼ ਝੂਠ ਬੋਲਣ ਦੀ ਕੋਈ ਹੱਦ ਰੱਖੋ, ਦੁਆਬਾ ਤਾਂ ਮਾਣ ਮੱਤਾ ਹੈ, ਚਲੋ ਅੰਗ੍ਰੇਜ਼ੀ ਰਾਜ ਦਾ ਲਾਹਾ ਤਾਂ ਸਾਰੇ ਭਾਰਤੀ ਅਤੇ ਖਾਸ ਕਰਕੇ ਪੰਜਾਬੀਆਂ ਨੇ ਰੱਜ ਕੇ ਲੈ ਲਿਆ, ਧਨਾਢ ਬਣਕੇ ਸਭ ਨੂੰ ਪਛਾੜ ਧਰਿਆ ।
ਹੁਣ ਰਹਿੰਦੀ ਕਸਰ ਪਹਿਲਾਂ ਤਾਂ ਸਰਕਾਰੂ ਸੰਨਤਾਂ ਵਿੱਚ ਹੀ ਪਸਰੇ ਸੀ, ਹੁਣ ਤਾਂ ਟੀਸੀ ਦੀ ਕੁਰਸੀ ਨੂੰ ਹੱਥ ਪਾ ਲਿਆ, ਭਾਵੇਂ ਹਾਲੇ ਤੌਖਲੇ ਵਿੱਚ ਚਾਅ ਵਿੱਚ ਹੀ ਟੱਪਦੇ ਹਨ, ਸਿੱਕੇ ਦਾ ਦੂਜਾ ਪਾਸਾ ਦੇਖਣ ਦੀ ਰੁਚੀ ਨਹੀਂ, ਰਿਸ਼ੀ ਸੁਨੇਕ ਨੂੰ ਭਲਾ ਨਾ ਸਮਝੋ, ਕਈ ਆਪਣੇ ਆਪ ਨੂੰ ਵਿਦਵਾਨ ਮੰਨਣ ਵਾਲੇ ਪੀ। ਐੱਚ। ਡੀ। ਡਾਕਟਰ, ਪ੍ਰੋਫੈਸਰ ਤਾਂ ਜਨਤਾ ਨੂੰ ਭਵਿੱਖ ਦੀ ਪੁੱਛਿਆ ਦੇਣੇ ਤੇ ਅਗਾਂਹ ਕਰਨੇ ਹੋਣੇ ਹੁੰਦੇ ਹਨ, ਪਰ ਜੋ ਲੋਕ-ਹਿੱਤੂ ਹੋਣ, ਜੋ ਲਾਭ ਖੱਟਣੇ ਹੁੰਦੇ ਹਨ ਉਹ ਕਦੀ ਭੀ ਲੋਕਾਂ ਦੀ ਭਲਾਈ ਦੇ ਅਭਿਲਾਸ਼ੀ ਨਹੀਂ ਹੁੰਦੇ, ਪਰ ਜੋ ਸਿਹਰਾ ਫੂਕ ਲੈ ਵਾਲੇ ਮੇਰੇ ਵਰਗੇ ਭੀ ਤੁਹਾਡੇ ਵਿੱਚ ਹੀ ਵੱਸਦੇ ਹਨ, ਲਿਖਦੀ ਜਾਵਾਂ ਰਿਸ਼ੀ ਸੁਨੇਕ ਦੀ ਪ੍ਰਧਾਨਗੀ ਦੀਆਂ ਜਦੋਂ ਛੋਪ ਦੀਆਂ ਪੂਨੀਆਂ ਵੰਡ ਹੋਣਗੀਆਂ ਅਤੇ ਜਾਂਚ, ਖੋਜਕਾਰੀ ਆਏ ਅੱਗੇ ਤਾਂ ਤੰਦਾ ਦਾ ਤਾਣਾ-ਪੇਟਾ ਖੁੱਲ੍ਹਣਾ ਹੈ, ਜਰੂਰੀ ਨਹੀਂ ਵਿਰੋਧੀ ਧਿਰਾਂ ਲੇਬਰ ਤੇ ਲਿੱਬ ਡੈਮ ਹੀ ਪਟਾਰੀ ਖੋਲ੍ਹਣ, ਹੁਣੇ ਹੀ ਇਕ ਨਵਾਂ ਚੈਨਲ ਪੀਅਰਸ ਮੌਰਗਨ ਉੱਘਾ ਪੱਤਰਕਾਰ (ਚਲਾ ਰਿਹਾ ਹੈ) ਆਪਣੀ ਜ਼ਿੰਮੇਵਾਰੀ ਤੇ ਲੱਗ ਗਿਆ ਹੈ, ਟੋਰੀ ਪਾਰਟੀ ਦਾ ਚੇਅਰਮੈਨ ਜੋ ਕਿ ਰਿਸ਼ੀ ਨੇ ਲਾਹ ਕੇ ਜਹਾਵੀ ਨੂੰ ਬਣਾ ਲਿਆ ਉਹਨੇ ਖੁਲਾਸੇ ਕੀਤੇ ਹਨ ਧੀਰੇ ਧੀਰੇ ਸਰਵਿਸਜ਼ ਵਾਲੇ ਭੀ ਬੋਹੀਏ ਮੂਹਰੇ ਸਜਾਉਣਗੇ, ਰਿਸ਼ੀ ਨੇ ਇਸ ਕੁਰਸੀ ਨੂੰ ਹੱਥਿਆਉਣ ਨੂੰ ਜੋ ਜੋ ਪਾਪੜ ਵੇਲੇ ਉਹ ਹਾਲੇ ਟੋਰੀ ਪਾਰਟੀ ਲਕੋ ਕੇ ਹੀ ਰੱਖੂ, ਟੋਰੀ ਪਾਰਟੀ ਨੇ ਦੋ ਸ਼ਿਕਾਰ ਮਾਰੇ, ਲੇਬਰ ਨੂੰ ਲੰਡੀ ਚੂਹੀ ਅਤੇ ਪਾਰਟੀ ਨੂੰ ਅਗਾਂਹ ਵਧੂ ਸਿੱਧ ਕਰਤਾ, ਭਾਰਤੀ ਹਿੰਦੂ ਹੀ ਨਹੀਂ ਸਗੋਂ ਗਊ ਦਾ ਭਗਤ ਹੁਣ ਤਾਂ ਰਿਸ਼ੀ 10 ਡਾਉਨਿੰਗ ਵਿੱਚ ਭੀ ਗਊ ਲਿਆ ਕੇ ਖੜ੍ਹੀ ਕਰ ਲਵੇ, ਉਹ ਤਾਂ ਚਾਂਬੜਾ ਪਉਣਗੇ ਪਰ ਜਦੋਂ ਕਿਰਿਆ ਕਰਮ ਹੋਊ ਤਾਂ ਪਤਾ ਲੱਗੂ ਰਿਸ਼ੀ ਨੇ ਤਾਂ ਤੈਸ਼ ਵਿੱਚ ਆਏ ਨੇ ਭਾਸ਼ਨ ਵਿੱਚ ਬੌਰਿਸ ਜੌਹਨਸਨ ਨੂੰ ਨੀਮਾਂ ਦਿਖਾਉਣ ਲਈ ਐਲਾਨ ਤਾਂ ਕਿ ਪਿਛਲੀ ਚੋਣ ਬੌਰਿਸ ਨੇ ਇਕੱਲੇ ਨੇ ਨਹੀਂ ਜਿੱਤੀ, ਹੁਣ ਉਹ ਧੜਾ ਇਹਨੂੰ ਹਾਰ ਪਾਊ ? ਇਹ ਤਾਂ ਮੇਰੇ ਵਰਗੇ ਚੰਗਾ ਨਹੀਂ ਮੰਨਦੇ, ਲੋਕੋ ਠਹਿਰ ਜਾਉ, ਹਾਲੇ ਹੋਰ ਬੜਾ ਕੁਝ ਹੋਣਾ ਏ ਝਬਦੇ ਲੱਡੂ ਵੰਡ ਲਉ ਪੰਜਾਬੀ ਹੁਭਦੇ ਨੇ ਜੀ ਇਹ ਤਾਂ ਸਾਡਾ ਹੈ, ਨੰਬਰ ਇਕ ਪਾਕਿਸਤਾਨ ਦੂਜਾ ਨਾਨਾ ਸੀ ਲੁਧਿਆਣੇ ਜ਼ਿਲ੍ਹੇ ਦੇ ਜਾਂ ਨਾਲ ਲੱਗਦੇ ਪਿੰਡ ਦਾ ਬਹੁਤੇ ਲਾਲੇ ਲੁਧਿਆਣੇ ਦੇ ਨੇੜੇ ਪਿੰਡਾਂ ਵਿੱਚ ਜਮੀਨਾਂ ਵਾਲੇ ਸਨ, ਵੇਚ ਕੇ ਸ਼ਹਿਰਾਂ ਵਿੱਚ ਜਾ ਵੱਸੇ ਸਨ, ਬਹੁਤ ਸਮਾਂ ਤਾਂ ਦੁੱਖ ਸੁੱਖ ਵਿੱਚ ਪਿੰਡਾਂ ਵਿੱਚ ਸ਼ਾਮਿਲ ਹੁੰਦੇ ਰਹੇ ਸਨ, ਪੇਂਡੂ ਭੀ ਉਨ੍ਹਾਂ ਦੀਆਂ ਹੱਟੀਆਂ ਤੋਂ ਸੌਦਾ ਖਰੀਦਣ ਜਾਂਦੇ ਹਨ, ਇਹ ਅਸੀਂ ਨਿਆਣੇ ਹੁੰਦੇ ਸੁਣਦੇ ਸੀ, ਸਾਡੇ ਸਕੂਲ ਦੇ ਨਾਲ ਲੱਗਦੀ ਤੌੜ ਵਿੱਚ ਇਨ੍ਹਾਂ ਦੀਆਂ ਸਤੀਆਂ ਸਨ ਅਤੇ ਇਹ ਦਿਨ ਮਨਾਉਣ ਆਉਂਦੇ ਸਨ, ਸਾਨੂੰ ਲੱਡੂ ਦੇ ਕੇ ਜਾਂਦੇ ਸਨ, ਖੈਰ ਮਾਮੇ ਕੰਨੀ ਬੀਰ ਵਲੀਆਂ ਭਾਣਜਾ ਆਕੜਿਆ ਫਿਰੇ, ਵਾਲੀ ਕਹਾਣੀ ਹੈ, ਇਕ ਪਾਸੇ ਪੰਜਾਬ ਦੇ ਸਿੱਖ ਹਿੰਦੂਤਵੀ ਤੋਂ ਔਖੇ ਦੂਜੇ ਪਾਸੇ ਇਸ ਦੇਸ਼ ਦਾ ਮੁਖੀ ਬਨਣ &lsquoਤੇ ਸਾਹ ਨੀ ਆਉਂਦਾ, ਸਾਡੀ ਫਿਤਰਤ ਹੀ ਭਮੱਤਰੀ ਹੋਈ ਹੈ, ਯਾਦ ਰੱਖੋ ਇਸ ਸਾਰੀ ਮਹਾਂਭਾਰਤ ਵਿੱਚ ਪਾਂਡਿਆਂ ਦੀ ਪੱਤਰੀ ਭੀ ਕੰਮ ਕਰਦੀ ਸੀ, ਰਿਸ਼ੀ ਇੰਨੇ ਸਾਲਾਂ ਵਿੱਚ ਹੀ ਮੁਖੀ ਫੇਰ ਬੌਰਿਸ ਨੂੰ ਬਦਨਾਮ ਕਰਨ ਵਿੱਚ ਅਹਿਮ ਭੂਮਿਕਾ ਪਰ ਜਦੋਂ ਜਾਂਚ ਆਈ ਤਾਂ ਰਿਸ਼ੀ ਨੂੰ ਭੀ ਤਾਂ ਜੁਰਮਾਨਾ ਹੋਇਆ ਸੀ, ਬੌਰਿਸ ਚੁੱਪ ਰਹੂ ? ਕੱਢ ਲੈ ਜੁਆਈ ਦੀਆ ਰੜਕਾਂ, ਮੇਰੀ ਮਾਂ ਭੇਜੀ ਨਾਂ । ਆਪਾਂ ਤਾਂ ਸਾਡੇ ਦੇਸ਼ ਦੇ ਵਫ਼ਾਦਾਰ ਨਾਲ ਹਾਂ ਨਾ ਕਿ ਜੀ ਭਾਰਤੀ ਹਿੰਦੂ ਪੰਜਾਬੀ ਪਿਛੋਕੜ, ਅਸੀਂ ਦਾਲ ਲੈਣੀ ਹੈ, ਭਾਰਤੀ ਸਰਕਾਰ ਸਾਡੇ ਸਿੱਖ ਅਦਾਰਿਆਂ ਦੀ ਵੈਰੀ ਬਣਦੀ ਹੈ, ਕਿਵੇਂ ਪੰਜਾਬ ਨੂੰ ਖੋਖੜੀਆਂ ਕਰਕੇ ਆਪਣੇ ਨੀਤੀ ਲਾਗੂ ਕਰ ਰਹੀ ਹੈ, ਸਾਨੂੰ ਆਪਣੇ ਭਾਈਚਾਰੇ ਦੀ ਖੈਰ ਮੰਗਣੀ ਬਣਦੀ ਹੈ, ਭਾਵੇਂ ਸਾਡਾ ਦੇਸ਼ ਨਹੀਂ ਹੈ, ਸਾਨੂੰ ਕੀ ਜੇਕਰ ਕੁਝ ਜਥੇਬੰਦੀਆਂ ਅੱਡ ਖਿੱਤਾ ਮੰਗਣ, ਖਾਲਿਸਤਾਨ ਮੰਗਣ ਅਸੀਂ ਕੋਈ ਭਾਗ ਭਾਵੇਂ ਨਹੀਂ ਪਾਉਣਾ, ਪਰ ਵਿਰੋਧ ਕਾਹਨੂੰ ?
ਪੰਜਾਬ ਵਿੱਚ ਤਾਂ ਦਿੱਲੀ ਦੇ ਲਾਲ ਨੇ ਦੇਖੋ ਕਿਵੇਂ ਆਪਸੀ ਖੁੰਦਕਾਂ ਪਾ ਧਰੀਆਂ, ਹੁਣ ਦੇਖੋ ਕਹਿੰਦਾ ਸਿੱਕੇ ਤੇ ਭੀ ਹਨੂੰਮਾਨ ਤੇ ਲਸ਼ਮੀ ਦੀ ਫੋਟੋ ਲਾਵੋ, ਦੇਸ਼ ਨੇ ਚੱਲੋ ਗਾਂਧੀ ਤਾਂ ਮੰਨ ਹੀ ਲਿਆ ਸੀ, ਪਰ ਧਰਮ ਨਿਰਪੱਖਤਾ ਦੀ ਭੀ ਹੁਣ ਰੀਤ ਤੋੜਨ &lsquoਤੇ ਹਨ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਤਿਲਕ ਲਾਈ ਜਾਂਦਾ ਹੈ ਤੇ ਸਾਡੇ ਬਾਵਰੇ ਸਿੱਖ ਭਗਵੰਤ ਸਿੰਘ ਸੱਦੀ ਜਾਂਦੇ ਹਨ, ਉਹਦੇ ਨਉਂ ਨਾਲ ਭੀ ਸਿੰਘ ਨਹੀਂ, ਝੋਲੀ ਚੁੱਕ ਇਹ ਕੋਈ ਸਿੱਖਾਂ ਵਿੱਚ ਨਹੀਂ ਹਰ ਵਰਗ ਵਿੱਚ ਹੀ ਹੁੰਦੇ ਹਨ । ਇਕ ਵਿੱਦਿਆਰਥੀ ਜੀਵਨ ਦੀ ਵਿਥਿਆ ਚੇਤੇ ਆ ਗਈ ਭਾਵੇਂ ਉਦੋਂ ਤਾਂ ਸੋਝੀ ਇੰਨੀ ਕੁ ਹੀ ਹੁੰਦੀ ਸੀ, ਇਕ ਸਖੀ ਸਾਈਕਾਲੋਜੀ ਦੀ ਡਿਗਰੀ ਕਰਦੀ ਸੀ, ਮੈਂ ਸੁੱਤੇ ਸਿੱਧ ਹੀ ਉਹਦੀ ਕਿਤਾਬ ਚੁੱਕ ਕੇ ਪੜ੍ਹਨ ਲੱਗਣੀ, ਉਹਨੇ ਪੱਤਰੇ ਕੁਝ ਜਰੂਰੀ ਨੁਕਤੇ ਨੋਟ ਕੀਤੇ ਸਨ, ਸਾਰ-ਅੰਸ਼ ਵਿਗਿਆਨੀ ਮੁਹਾਂਦਰਾ ਪਾੜ :- ਅੰਗ੍ਰੇਜ਼ੀ ਵਿੱਚ ਫੇਸ ਰੀਡਰ ਹਿੰਦੂ ਪਾਂਡੇ ਪੱਤਰੀ ਖੋਲ੍ਹ ਨਿੱਕੀ ਜਿੰਨੀ ਝਾਤ : ਮੂੰਹ ਦਾ ਅਸਮਤੋਲ ਹੋਣਾ ਅੱਖਾਂ ਲਿਸ਼ਕਣ, ਅੰਗ ਇਕੋ ਜਿਹੇ ਨਾ ਹੋਣ, ਚੇਹਰੇ ਨੂੰ ਦੇਖਣ ਤੋਂ ਕੁਝ ਨਿਆਰਾਪਣ ਲੱਗੇ ਤਾਂ ਸਮਝੋ ਮਨੁੱਖ ਬੜਾ ਚੱਤਰ ਤੇ ਚਲਿੱਤਰ ਖੋਰ ਅਤੇ ਟਰੱਸਟਵਰਦੀ ਯਾਨੀ ਭਰੋਸਾਕਾਰੀ ਨਹੀਂ ਤੇ ਵਫ਼ਾਦਾਰੀ ਤੋਂ ਕੋਰਾ ਹੈ, ਪਰ ਆਪਾਂ ਆਮ ਜੀਵਨ ਵਿੱਚ ਇਹ ਨੁਕਤੇ ਗੌਲ੍ਹਦੇ ਤਾਂ ਨਹੀਂ, ਪਰ ਕਈ ਲੋਕ ਕਹਿੰਦੇ ਸੁਣੀਦੇ ਜਰੂਰ ਹਾਂ, ਮੈਂ ਹੁਣ ਉਸ ਕਿਤਾਬ ਨੂੰ ਯਾਦ ਕੀਤਾ, ਪਤਾ ਨਹੀਂ ਕਿਵੇਂ ਯਾਦਾਸ਼ਤ ਸੁੱਤੀ ਜਾਗੀ ਪਰ ਸਬੂਤ ਸਾਹਮਣੇ ਆਏ ਤਾਂ ਸੋਚਿਆ ਕਿ ਅਸਲੀਅਤ ਕਿਵੇਂ ਬਿਆਨੀ ਲੇਖਕ ਨੇ ਇਹ ਹੈ ਹਕੀਕਤ ਵਿੱਚ ਪੜ੍ਹਾਈ ਲਿਖਾਈ, ਬਾਕੀ ਤਾਂ ਸਾਡੇ ਵਰਗੇ ਵਰਕੇ ਫਰੋਲਦੇ ਹੀ ਰਹਿ ਗਏ, ਚਲੋ ਹੁਣ ਭੀ ਜੇ ਕੋਈ ਪੜ੍ਹਕੇ ਕੁਝ ਗ੍ਰਹਿਣ ਕਰ ਲਵੇ, ਕਈ ਮੁਲਾਮਤਾਂ ਤੋਂ ਬੱਚ ਸਕੀਦਾ ਹੈ, ਭਾਵੇਂ ਬਗੈਰ ਛਿੱਲ ਲੁਹਾਉਣ ਤੋਂ ਸਮਝਣਾ ਕਠਿਨ ਹੀ ਹੁੰਦਾ ਹੈ । ਪਰਚੇ ਵਿੱਚ ਕਈ ਲੇਖ ਬੜੀ ਸੋਝੀ ਦੇਣ ਵਾਲੇ ਭੀ ਹੁੰਦੇ ਹਨ ਤੇ ਕਈ ਮਨ ਨੂੰ ਕਸ਼ਟੀ ਜਦੋਂ ਤੱਥਾਂ ਨੂੰ ਮਰੋੜ ਕੇ ਮਿੱਝ ਕੱਢੀ ਹੋਵੇ ਤੇ ਭੇਡਾਂ ਨੂੰ ਬੱਕਰੀਆਂ ਦੱਸੀ ਜਾਣ, ਨਾਲ ਨਉਂ ਭੀ ਕੋਈ ਪ੍ਰੋਫੈਸਰ ਤੇ ਕੋਈ ਡਾਕਦਾਰ ਅੱਜ ਕੱਲ੍ਹ ਡਾਕਟਰਾਂ ਦਾ ਰੁੱਤਬਾ ਇੰਨਾ ਆਮ ਬਣਾ ਲਿਆ ਕਿ ਚਾਰ ਪੁੜੀਆਂ ਦੇਣ ਵਾਲਾ ਭੀ ਡਾਕਟਰ ਤੇ ਚੂਰਨ ਵੇਚਣਾ ਭੀ ਡਾਕਟਰ, ਚੈਨਲਾਂ ਤੇ ਬਹਿਸ ਕਰਨ ਵਾਲਾ ਭੀ ਡਾਕਟਰ, ਹਾਂ ਡਾਕਟਰ ਲਿਖੋ ਪਰ ਨਾਲ ਪੀ।ਐੱਚ।ਡੀ। ਜਾਂ ਬਾਕੀ ਅਲੰਕਾਰ ਪ੍ਰੋਫੈਸਰ ਭੀ ਮਜਬੂਨ ਦੇ, ਲੋਕੀ ਅਨੁਮਾਣੀ ਹੋ ਸਕਣ ।
ਲੰਮੇ ਸਮੇਂ ਪਿੱਛੋਂ ਕਿਸੇ ਪੜ੍ਹੇ ਲਿਖੇ ਤੇ ਸੂਝਵਾਨ ਵੀਰ ਦਾ ਟੈਲੀਫੂਨ ਆਇਆ । ਵਿਸ਼ਾ ਤਾਂ ਅੱਜ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੀ ਚੱਲਦਾ ਹੈ, ਸਾਰ-ਅੰਸ਼ ਵਾਰਤਾ ਦਾ ਸਵਾਲ ਪੁੱਛਦਾ ਹੈ ਕਿ ਨਸਲਵਾਦ ਕੀ ਹੁੰਦਾ ਹੈ, ਹਾਸੇ ਪਿੱਛੋਂ ਅਸੀਂ ਨਚੋੜ &lsquoਤੇ ਅਪੜੇ ਕਿ ਏਸ਼ੀਅਨਾਂ ਨਾਲ ਨਸਲਵਾਦ ਬਾਹਲਾ ਹੀ ਹੋਇਆ, ਦੁਹਾਈ, ਕਾਨੂੰਨ, ਫੇਰ ਭੀ ਸੂਤ ਨੀ ਆਇਆ, ਹੁਣ ਗੱਲ ਟਿਕਾਣੇ ਲੱਗੀ ਕਿਵੇਂ ਅਸੀਂ ਚੱਕ ਦੋ ਫੱਟੇ, ਸਾਡਾ ਭਾਰਤੀ ਮੂਲੀ ਅਮੀਰ ਤੇ ਬੜਾ ਕਾਬਲ, ਗੋਰਿਆਂ ਨੂੰ ਹੁਣ ਤੱਕ ਕੋਈ ਲੱਭਿਆ ਹੈ, ਨਾ ਜੀ ਨਾ, ਸੱਤਾਂ ਸਾਲਾਂ ਵਿੱਚ ਸਭ ਨੂੰ ਠਿੱਬੀ ਲਾ ਕੇ ਬਿਰਾਜਮਾਨ, ਹਾਲੇ ਗੋਰੇ ਨਸਲਵਾਦੀ ਡਰਦੇ ਅਗਲੇ ਸੱਚ ਸਾਹਮਣੇ ਨਹੀਂ ਲਿਆ ਰਹੇ ਕਿ ਇਸ ਬੰਦੇ ਨੇ ਕੀ ਕੀ ਖੇਖਣ ਕੀਤੇ, ਦਿਨ ਦੂਰ ਨਹੀਂ ਪਰ ਚਤੁਰਾਈ ਨਾਲ ਪਾ ਤਾਂ ਲਿਆ, ਪਰ ਨਿਭਾ ਸਕੂ, ਪਹਿਲਾਂ ਹੀ ਸੂਐਲਾ ਬਰੇਵਰਮੈਨ ਦਾ ਪੱਤਾ, ਫੋਲਾ ਫਰ੍ਹਾਲੀ ਹੋ ਰਹੀ ਹੈ ਕਿ ਹਾਲੇ ਕਈ ਹੋਰ ਭੀ ਬਰੀਚ ਨਿਕਲਣੇ ਹਨ, ਅਖੇ ਸੱਸ ਨਾ ਸਲਾਹੀਏ ਕਦੇ ਨਿੰਦਣੀ ਪਊਗੀ, ਭਾਵੇਂ ਅਮੀਰੀ ਸਭ ਕੁਝ ਲਕੋ ਦਿੰਦੀ ਹੈ, ਗਰੀਬਾਂ ਦੀ ਕੌਣ ਸੁਣੂ, ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ, ਦੁੱਖ ਪੁੱਛੀਏ ਕਿਸੇ ਬਿਮਾਰ ਕੋਲੋਂ, ਨੀਤੀਆਂ ਘੜ ਲੈਣ ਦਿਉ, ਲੇਬਰ ਪਾਰਟੀ ਤਾਂ ਚੁੱਪ ਨਹੀਂ ਨਾਲ ਲਿਬ-ਡੈਮ ਭੀ ਤੇਜ ਹਨ ਭਾਵੇਂ ਕਿ ਇਲੈਕਸ਼ਨ ਲਈ ਹਾਲੇ ਤਿਆਰੀ ਨਹੀਂ, ਪਰ ਜਮੀਨ ਪੱਧਰੀ ਤਾਂ ਕਰਨੀ ਪੈਂਦੀ ਹੈ, ਪਹਿਲਾਂ ਪੂਜਾ ਨੂੰ ਤਾਂ ਆਰਥਿਕ ਦਸ਼ਾ ਤੱਕ ਵਾਸਤਾ ਹੈ, ਇਕ ਪਹਿਲੂ ਜੋ ਵਿਚਾਰਨ ਗੋਚਰਾ ਹੈ ਬਹੁਗਿਣਤੀ ਐਥੋਂ ਦੇ ਜੰਮਪਲ ਇਸ ਗੱਲੋਂ ਔਖੇ ਹਨ ਕਿ ਜੋ ਭੀ ਏਸ਼ੀਅਨ ਕੌਂਸਲਰ, ਐੱਮ।ਪੀ। ਜਾਂ ਕੋਈ ਹੋਰ ਮਾਣ ਲੈਣ ਸਭ ਪਿੱਛੇ ਦੀ ਹੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ, ਤਨਖਾਹਾਂ ਇਥੋਂ ਦੇ ਟੈਕਸ ਦੇਣੇ ਝੱਲਦੇ ਹਨ ਪਰ ਇਹ ਇਥੋਂ ਦੀ ਤਾਂ ਕੋਈ ਗੱਲ ਕਰਦੇ ਹੀ ਨਹੀਂ, ਇਹ ਭੀ ਸੱਚਾਈ ਹੈ ਕਿ ਇਹਦੇ ਜ਼ਿੰਮੇਵਾਰ ਵਡਾਰੂ ਹਨ ਜੋ ਸਾਰਾ ਸਮਾਂ ਉਥੋਂ ਦੀਆਂ ਬਾਤਾਂ ਪਾਈ ਜਾਂਦੇ ਹਨ, ਨਾਲੇ ਮੰਨੀ ਭੀ ਜਾਂਦੇ ਹਨ ਕਿ ਸਾਡੇ ਬੱਚੇ ਉਥੇ ਜਾਣ ਨੂੰ ਹੀ ਨਹੀਂ ਮੰਨਦੇ, ਜਮੀਨਾਂ ਭੀ ਕਹਿੰਦੇ ਬੇਚੋ, ਪਰ ਫੇਰ ਭੀ ਹੱਟਦੇ ਨਹੀਂ ਹਾਂ ਇਹ ਭੀ ਸੱਚ ਹੈ ਕਿ ਇਹ ਆਪਣੇ ਬੱਚਿਆਂ ਨਾਲ ਬਹੁਤੇ ਗਠਿਤ ਨਹੀਂ ਹਨ, ਸਿੱਟੇ ਬਜ਼ੁਰਗਾਂ ਨੂੰ ਇਕੱਲ ਮਾਰ ਰਿਹਾ ਹੈ, ਪਰ ਸਭ ਇਨ੍ਹਾਂ ਦੀ ਕਰਨੀ ਹੈ ।
ਪੰਜਾਬ ਦੀ ਅਤੇ ਸਿੱਖ ਸਫਾਂ ਦੀ ਭੱਖਦੀ ਡਾਇਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਬੀਬੀ ਜਗੀਰ ਕੌਰ ਦੀ ਬੇਸਬਰੀ, ਸਿੱਖੀ ਸਬਰ ਸੰਤੋਖ ਦੀ ਸਰੋਤ ਪਰ ਆਹ ਰਹਿ ਚੁੱਕੇ ਪ੍ਰਧਾਨ ਬੀਬੀ ਪਿਛਲੀ ਵਾਰ ਵਿਧਾਨ ਸਭਾ ਚੋਣ ਲੜਨ ਲਈ ਸ਼੍ਰੋਮਣੀ ਕਮੇਟੀ ਛੱਡੀ, ਹੁਣ ਮੁੜ ਕਾਬਜ਼ ਹੋਣ ਲਈ ਤਰਲੋ-ਮੱਛੀ, ਭੁੱਲੋ ਨਾ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਬੜਾ ਮਾਣ ਕੀਤਾ ਪਰ ਇਹ ਹੁਣ ਕਿਧਰ ਨੂੰ ? ਵਿਰੋਧੀਆਂ ਦੇ ਧੜੇ ਚੜ੍ਹ ਗਈ, ਖੁਦਗਰਜੀ ਦੀ ਹੱਦ ਹੁੰਦੀ ਹੈ, ਪਰ ਇਹ ਲੋਕ ਤਾਂ ਹਬੜ ਹਬੜ ਕਰਦੇ ਫਿਰਦੇ ਨੇ ਚਲੋ ਆਪਾਂ ਆਪਣੇ ਦੇਸ਼ ਦੇ ਢਾਂਚੇ ਨੂੰ ਭਾਂਪੀਏ, ਕੁਝ ਵਿਚਾਰ ਹਨ ਕਿ ਟੋਰੀ ਪਾਰਟੀ ਨੇ ਜੀ ਪਹਿਲਾਂ ਤਿੰਨ ਜਨਾਨੀਆਂ ਲੀਡਰ ਬਣਾਈਆਂ, ਭਾਵੇਂ ਕੇਵਲ ਇਕ ਹੀ ਝਾਂਸੀ ਦੀ ਰਾਣੀ ਬਣ ਸਕੀ, ਦੋ ਤਾਂ ਪਛਤਾਵਾ ਹੀ, ਲਿਜ ਟਰਸ ਨੂੰ ਤਾਂ ਕਿਸੇ ਨੇ ਸਮਾਂ ਦਿਉ ਭੀ ਨਾ ਆਖਿਆ, ਹੁਣ ਦਾ ਪ੍ਰਧਾਨ ਮੰਤਰੀ ਤਾਂ ਕਾਹਲਾ ਸੀ ਛੇਤੀ ਲਾਹੋ ਮੈਂ ਬੈਠਣਾ ਹੈ, ਸੱਚਾਈ ਹੈ ਕਿ ਇਹ ਬਣਾਇਆ ਨਹੀਂ ਧੱਕੇ ਨਾਲ ਬਣਿਆ ਹੈ, ਮੈਂ ਕਿਸੇ ਭੀ ਚਲਿੱਤਰੀ, ਚਲਾਕ ਅਤੇ ਖੁਦਗਰਜ਼ ਬੇਵਫ਼ਾ ਨੇਤਾ ਤਾਂ ਕੀ ਮਨੁੱਖ ਦੀ ਹਾਮੀ ਨਹੀਂ ਹਾਂ ਦੌਲਤ ਬਾਰੇ ਧਰਮ ਆਖਦਾ ਹੈ ਪਾਪਾ ਬਾਝੋਂ ਨਹੀਂ ਲੱਭਦੀ, ਕਿਸੇ ਨੂੰ ਦੌਲਤ ਨਾਲ ਨਾ ਤੋਲੋ, ਚਰਿੱਤਰ ਪਰਖੋ ਜੋ ਨਰ ਮਨੁੱਖਤਾ ਦੇ ਸੰਸਕਾਰ ਨਾ ਰੱਖੇ, ਦਰਗਾਹ ਵਿੱਚ ਤਾਂ ਕੀ ਸੰਸਾਰ &lsquoਤੇ ਭੀ ਨਹੀਂ ਪ੍ਰਵਾਨ ਭਾਵੇਂ ਦੁਨੀਆਵੀ ਵਾਹਵਾ ਵਾਹਵਾ ਖੱਟੀ ਜਾਵੇ ਭਾਵੇਂ ਧਰਮ ਕੋਈ ਭੀ ਹੈ ਸਭ ਮਨੁੱਖਾ ਦੇਣ ਹੀ ਹੈ ਅਤੇ ਉਹ ਪਵਿੱਤਰ ਰੂਹਾਂ ਕਰਤੇ ਨੇ ਭੇਜੀਆਂ ਹਨ, ਮੰਨਣਾ ਪਵੇਗਾ ਕਿ ਪ੍ਰਭੂ ਤਾਂ ਹਰ ਸਮੇਂ ਹੀ ਸਾਨੂੰ ਮੱਤ ਦੇਣ ਲਈ ਕੋਈ ਹੁਨਰੀ ਕਲਾ ਵਰਤਾਉਂਦਾ ਹੈ, ਪਰ ਪੁਰਾਤਨ ਰੀਤਾਂ ਹਨ ਕਿ ਅਸੀਂ ਕੇਵਲ ਪ੍ਰਾਚੀਨ ਗ੍ਰੰਥਾਂ ਨੂੰ ਹੀ ਪ੍ਰਮੰਨਣਾ ਹੈ, ਇਹ ਭੀ ਠੀਕ ਹੈ ਇਕ ਐਸਾ ਨਾ ਕਰਨ ਦੀ ਸਥਿਤੀ ਸੰਸਾਰ ਭਟਕਿਆ ਫਿਰੂ ਹਾਂ ਸਾਧੂ-ਸੰਤ ਭੀ ਕਿਤੇ ਨਾ ਕਿਤੇ ਵਿੱਚ ਲੁੱਕੇ ਹੁੰਦੇ ਹਨ, ਪਰ ਹੀਰਿਆਂ ਦੀ ਪਰਖ ਜਵਾਹਰੀ ਹੀ ਕਰ ਸਕਦਾ ਹੈ, ਜੋ ਅਜੋਕੇ ਵਿਸ਼ਪ ਵਿੱਚ ਘਾਟ ਹੈ, ਸਭ ਮੈਂ ਨੇ ਘੇਰਿਆ ਹੈ, ਮੈਂ ਭੀ ਲੋੜੀਂਦੀ ਹੈ ਨਹੀਂ ਤਾਂ ਜੀਵਨ ਅਧੂਰਾ ਹੈ ਪਰ ਨਾਲ ਦੇਖੋ ਘਾੜੇ ਨੇ ਤੂੰ ਭੀ ਬਣਾਈ, ਸੋ ਤੂੰ ਦਾਤਾ ਦਤਾਰ ਅੰਤਰੀਵ ਵਿੱਚ ਤਾਂ ਪ੍ਰਵੇਸ਼ ਹੈ ਪਰ ਬਾਹਰੀ ਪੱਧਰ ਤੇ ਅਣਪਛਾਤਾ ਹੈ ਪਰ ਸੁੱਤੇ ਸਿੱਧ ਤਾਂ ਆਪਾਂ ਸਭ ਉਹਦੇ ਪੁਜਾਰੀ ਹਾਂ, ਰਹੀਏ, ਜੀਵਨ ਲਈ ਲਾਜ਼ਮੀ ਹੈ, ਸੱਚਾ ਪਿਤਾ ਇਹ ਹੀ ਬੁੱਧ ਬਖ਼ਸ਼ੇ, ਅੱਜ ਸਿੱਖ ਜਗਤ ਵਿਖਾਵੇ ਅਤੇ ਰੀਸੋ ਰੀਸੀ ਧਰਮ ਨੂੰ ਵਿਖਾਵਾ ਮੰਨਣ ਲੱਗ ਪਏ ਹਾਂ, ਬਹੁਲਤਾ ਹਰ ਸ਼ਹਿ ਦੀ ਭਲੀ ਨੀ ਹੁੰਦੀ, ਪ੍ਰਤੱਖ ਦਿਸ ਰਹੀ ਹੈ ਇਸ਼ਟ ਦੀ ਬੇਅਦਬੀ ਇਸੇ ਕੜੀ ਕਰਕੇ ਹੈ । ਸਿੱਖ ਸਤਾ ਇਸ ਪਾਸੇ ਸਾਵਧਾਨ ਨਹੀਂ, ਔਕੜਾਂ ਸਹੇੜਦੇ ਹਨ, ਮਾਲਕ ਪ੍ਰਤੀਤ ਕਰਨੋ ਇਨਕਾਰੀ ਹੈ, ਮੋੜਾ ਉਹਦੀ ਹੋਂਦ ਨੂੰ ਮੰਨਣ ਵੱਲ ਪਾਈਏ, ਅਰਦਾਸਾਂ ਨਾਲ ਕਰਤਵ ਭੀ ਸੁੱਚੇ ਕਰੀਏ, ਸੁਖੀ ਵੱਸੀਏ, ਰਿਣੀ ਹੋਈਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ