image caption:

ਬਾਲੀਵੁੱਡ ਅਦਾਕਾਰਾ ਰੀਆ ਸੇਨ ਵੀ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਸ਼ਾਮਲ

 ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਇੱਕ ਹੋਰ ਬਾਲੀਵੁੱਡ ਅਦਾਕਾਰਾ ਸ਼ਾਮਲ ਹੋ ਗਈ ਹੈ। ਦਰਅਸਲ, ਅਭਿਨੇਤਰੀ ਰੀਆ ਸੇਨ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਮੌਜੂਦਗੀ 'ਚ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਈ ਹੈ। ਅਭਿਨੇਤਰੀ ਮਹਾਰਾਸ਼ਟਰ ਦੌਰ ਦੇ ਦੌਰਾਨ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਟਵਿੱਟਰ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ 'ਅਪਨਾ ਸਪਨਾ ਮਨੀ ਮਨੀ' ਅਦਾਕਾਰਾ ਰਾਹੁਲ ਗਾਂਧੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਉਹ ਰਾਹੁਲ ਗਾਂਧੀ ਨਾਲ ਸਪੀਡ ਮਾਰਚ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਭਿਨੇਤਰੀ ਟਾਪ ਅਤੇ ਜੀਨਸ ਵਿੱਚ ਨਜ਼ਰ ਆਈ।ਉਸਨੇ ਕਾਲੇ ਚਸ਼ਮੇ ਵੀ ਪਾਏ ਹੋਏ ਸਨ।