image caption:

ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਹੋਇਆ ਦਿਹਾਂਤ

 ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਦੁਨੀਆਂ ਨੂੰ ਅਲਵਿਦਾ ਕਿਹ ਦਿੱਤਾ ਹੈ। ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ &lsquoਚ ਦਲਜੀਤ ਕੌਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਪੂਰੇ ਪੰਜਾਬੀ ਸਿਨੇਮਾ ਜਗਤ &lsquoਚ ਸੋਗ ਦੀ ਲਹਿਰ ਹੈ।

ਤੁਹਾਨੂੰ ਦੱਸ ਦੇਈਏ ਇਕ ਸਮਾਂ ਸੀ ਜਦੋ ਪੰਜਾਬੀ ਫਿਲਮ ਇੰਡਸਟਰੀ &lsquoਤੇ ਦਲਜੀਤ ਕੌਰ ਰਾਜ ਕਰਦੀ ਸੀ। ਉਨ੍ਹਾਂ ਨੇ ਕਈ ਹਿੰਦੀ ਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 69 ਸਾਲਾ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਅੱਜ ਦੁਪਹਿਰ 12 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦਲਜੀਤ ਕੌਰ ਦੀ ਪਹਿਲੀ ਫਿਲਮ ਦਾਜ਼ 1976 ਵਿੱਚ ਰਿਲੀਜ਼ ਹੋਈ ਸੀ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਫ਼ਿਲਮਾਂ ਕੀਤੀਆਂ ਹਨ।

ਜੇਕਰ ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 70 ਤੋਂ ਵੱਧ ਫ਼ਿਲਮਾਂ &lsquoਚ ਵਿੱਚ ਕੰਮ ਕੀਤਾ ਹੈ। ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਦਲਜੀਤ ਕੌਰ ਮਸ਼ਹੂਰ ਅਦਾਕਾਰਾ ਦੇ ਨਾਲ-ਨਾਲ ਕਬੱਡੀ ਅਤੇ ਹਾਕੀ ਦੀ ਰਾਸ਼ਟਰੀ ਖਿਡਾਰਨ ਵੀ ਸੀ। ਉਨ੍ਹਾਂ ਨੇ ਸੁਪਰਹਿੱਟ ਪੰਜਾਬੀ ਫਿਲਮਾਂ &lsquoਪੁੱਤ ਜੱਟਾਂ ਦੇ&rsquo, &lsquoਮਾਮਲਾ ਗੜਬੜ ਹੈ&rsquo, &lsquoਕੀ ਬਣੂ ਦੁਨੀਆ ਦਾ&rsquo, &lsquoਸਰਪੰਚ&rsquo ਅਤੇ &lsquoਪਟੋਲਾ&rsquo ਵਿੱਚ ਅਦਾਕਾਰਾ ਦੀ ਮੁੱਖ ਭੂਮਿਕਾ ਨਿਭਾਈ।