image caption:

ਤੁਰਕੀ ਦੇ ਧਾਰਮਿਕ ਗੁਰੂ Adnan Oktar ਨੂੰ ਅਦਾਲਤ ਨੇ ਸੁਣਾਈ 8,658 ਸਾਲ ਕੈਦ ਦੀ ਸਜ਼ਾ

ਤੁਰਕੀ ਦੇ ਧਾਰਮਿਕ ਆਗੂ ਅਦਨਾਨ ਓਕਤਾਰ ਨੂੰ ਅਦਾਲਤ ਨੇ 8,658 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂ ਕਿਸੇ ਦਾ ਜੁਰਮ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ ਅਦਾਲਤ ਵੱਲੋਂ ਉਸ ਦੇ ਜੁਰਮ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਅਦਾਲਤ ਨੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਦਰਅਸਲ, ਤੁਰਕੀ ਦੇ ਧਾਰਮਿਕ ਨੇਤਾ ਅਦਨਾਨ ਓਕਤਾਰ ਨੂੰ ਉੱਥੋਂ ਦੀ ਅਦਾਲਤ ਨੇ ਕਈ ਵੱਡੇ ਅਪਰਾਧਾਂ ਲਈ 8,658 ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਜਿਨਸੀ ਸ਼ੋਸ਼ਣ, ਨਾਬਾਲਗਾਂ ਦਾ ਜਿਨਸੀ ਉਤਪੀੜਨ, ਧੋਖਾਧੜੀ ਦੀ ਕੋਸ਼ਿਸ਼, ਰਾਜਨੀਤਿਕ ਅਤੇ ਫੌਜੀ ਜਾਸੂਸੀ ਸਮੇਤ ਅਪਰਾਧ ਸ਼ਾਮਲ ਹਨ। ਦੱਸ ਦੇਈਏ ਕਿ 66 ਸਾਲਾ ਅਦਨਾਨ ਓਕਤਾਰ ਇਸਤਾਂਬੁਲ ਵਿੱਚ ਰਹਿੰਦਾ ਸੀ। ਤੁਹਾਨੂੰ ਦੱਸ ਦੇਈਏ ਕਿ ਅਦਨਾਨ ਇੱਕ ਟੀਵੀ ਸ਼ੋਅ ਨੂੰ ਹੋਸਟ ਕਰਦੇ ਸਨ। ਜਿਸ ਵਿੱਚ ਉਹ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਂਦੇ ਸਨ। ਇਸ ਦੇ ਨਾਲ ਹੀ ਉਹ ਔਰਤਾਂ ਦੇ ਕੱਪੜਿਆਂ ਬਾਰੇ ਵੀ ਪ੍ਰਚਾਰ ਕਰਦੇ ਸਨ। ਜਿਹੜੀਆਂ ਕੁੜੀਆਂ ਅਤੇ ਔਰਤਾਂ ਉਸ ਦੇ ਸ਼ੋਅ ਵਿੱਚ ਆਉਂਦੀਆਂ ਸਨ, ਉਹ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।

ਜ਼ਿਕਰਯੋਗ ਹੈ ਕਿ ਅਦਨਾਨ ਓਕਤਾਰ ਨੂੰ ਉਸ ਦੇ ਅਪਰਾਧ ਲਈ ਪਿਛਲੇ ਸਾਲ 1075 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਬਾਅਦ &lsquoਚ ਅਦਾਲਤ ਨੇ ਇਸ ਫੈਸਲੇ ਨੂੰ ਪਲਟ ਦਿੱਤਾ। ਜਿਸ ਕਾਰਨ ਹੁਣ ਅਦਾਲਤ ਵਿੱਚ ਇਸ ਕੇਸ ਦੀ ਮੁੜ ਸੁਣਵਾਈ ਹੋਈ, ਇਸਤਾਂਬੁਲ ਹਾਈ ਕ੍ਰਿਮੀਨਲ ਕੋਰਟ ਨੇ ਅਦਨਾਨ ਓਕਤਾਰ ਨੂੰ ਉਸਦੇ ਅਪਰਾਧਾਂ ਲਈ 8658 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।