image caption:

ਚੋਣਾਂ ਵਿਚ ਟਰੰਪ ਦੇ ਹੱਕ ਵਿਚ ਪ੍ਰਚਾਰ ਨਹੀਂ ਕਰੇਗੀ ਧੀ ਇਵਾਂਕਾ

ਵਾਸ਼ਿੰਗਟਨ. : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ 2024 &rsquoਚ ਦੁਬਾਰਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦਾ ਐਲਾਨ ਕੀਤਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਟਰੰਪ ਦੀ ਬੇਟੀ ਇਵਾਂਕਾ ਨੇ ਕਿਹਾ- ਮੈਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਮੈਂ ਰਾਜਨੀਤੀ ਤੋਂ ਦੂਰ ਰਹਾਂਗੀ। ਮੈਂ ਉਨ੍ਹਾਂ ਲਈ ਪ੍ਰਚਾਰ ਵੀ ਨਹੀਂ ਕਰਾਂਗੀ। ਮੇਰਾ ਧਿਆਨ ਪਰਿਵਾਰ ਅਤੇ ਖਾਸ ਤੌਰ &rsquoਤੇ ਬੱਚਿਆਂ ਦੇ ਪਾਲਣ-ਪੋਸ਼ਣ &rsquoਤੇ ਹੋਵੇਗਾ। ਇਵਾਂਕਾ ਦਾ ਐਲਾਨ ਹੈਰਾਨ ਕਰਨ ਵਾਲਾ ਹੈ, ਕਿਉਂਕਿ ਜਦੋਂ ਟਰੰਪ ਨੇ 2017 &rsquoਚ ਰਾਸ਼ਟਰਪਤੀ ਦੀ ਚੋਣ ਲੜੀ ਸੀ ਤਾਂ ਇਵਾਂਕਾ ਅਤੇ ਪਤੀ ਜੇਰਾਰਡ ਕੁਸ਼ਨਰ ਨੇ ਇਸ ਦੀ ਕਮਾਨ ਸੰਭਾਲੀ ਸੀ। ਕੁਝ ਮਹੀਨੇ ਪਹਿਲਾਂ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਟਰੰਪ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਉਹ 2024 ਲਈ ਦਾਅਵਾ ਪੇਸ਼ ਕਰੇ। &lsquoਨਿਊਯਾਰਕ ਪੋਸਟ&rsquo ਦੀ ਰਿਪੋਰਟ ਮੁਤਾਬਕ ਇਵਾਂਕਾ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ &rsquoਚ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹਾਂ ਪਰ ਇਸ ਸਮੇਂ ਮੇਰਾ ਪੂਰਾ ਧਿਆਨ ਆਪਣੇ ਬੱਚਿਆਂ ਦੀ ਪਰਵਰਿਸ਼ &rsquoਤੇ ਹੈ। ਇਸ ਲਈ ਮੈਂ 2024 ਵਿਚ ਟਰੰਪ ਦੀ ਮੁਹਿੰਮ ਦਾ ਹਿੱਸਾ ਨਹੀਂ ਬਣਾਂਗੀ।