image caption:

ਫਿਲੌਰ ‘ਚ ਮਹਿੰਦਰ ਸਿੰਘ ਕੇਪੀ ਦਾ ਐਕਸੀਡੈਂਟ, ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ

ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਵਿੱਚ ਹਾਈਵੇਅ ਦੇ ਨਾਲ ਸਰਵਿਸ ਲੇਨ &lsquoਤੇ ਇੱਕ ਸੜਕ ਹਾਦਸੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਤੇ ਮੰਤਰੀ ਮਹਿੰਦਰ ਸਿੰਘ ਕੇਪੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕੇਪੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਹਾਦਸੇ ਵਿੱਚ ਵਾਲ-ਵਾਲ ਬਚਿਆ। ਇਹ ਹਾਦਸਾ ਮਹਿੰਦਰ ਸਿੰਘ ਕੇਪੀ ਦੀ ਫਾਰਚੂਨਰ ਗੱਡੀ ਦਾ ਐਕਸਲ ਟੁੱਟਣ ਤੋਂ ਬਾਅਦ ਟਾਇਰ ਫਟਣ ਕਾਰਨ ਵਾਪਰਿਆ।

ਹਾਦਸੇ ਵੇਲੇ ਕੇਪੀ ਖੁਦ ਗਡੀ ਚਲਾ ਰਹੇ ਸਨ ਅਤੇ ਉਹ ਫਿਲੌਰ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ। ਹਾਈਵੇ ਦੇ ਨਾਲ ਸਰਵਿਸ ਲੇਨ &lsquoਤੇ ਚੱਲਦੇ ਹੋਏ ਕੇਪੀ ਨੇ ਨੂਰਮਹਿਲ ਰੋਡ ਵੱਲ ਪ੍ਰੀਤਮ ਪੈਲੇਸ ਨੂੰ ਜਾਣ ਲਈ ਜਿਵੇਂ ਹੀ ਗੱਡੀ ਦੀ ਟਰਨ ਕੀਤਾ ਕਿ ਅਚਾਨਕ ਐਕਸੈੱਲ ਟੁੱਟ ਗਿਆ ਅਤੇ ਟਾਇਰ ਵਿੱਚ ਜਾ ਕੇ ਲੱਗਾ। ਐਕਸੈੱਲ ਟਾਇਰ ਵਿੱਚ ਲੱਗ ਜਾਣ ਨਾਲ ਟਾਇਰ ਫਟ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਕੰਢੇ ਖੜ੍ਹੇ ਟ੍ਰੈਕਟਰ ਟਰਾਲੀ ਨਾਲ ਜਾ ਟਕਰਾਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਤੁਰੰਤ ਮੌਕੇ &lsquoਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਿਸ ਟਰਾਲੀ ਨਾਲ ਫਾਰਚਿਊਨਰ ਗੱਡੀ ਟਕਰਾਈ ਹੈ ਉਹ ਮੌਕੇ ਨਾਲ ਆਪਣਾ ਟਰੈਕਟਰ ਟਰਾਲੀ ਲੈ ਗਿਆ ਹੈ। ਉਸ ਨੂੰ ਕੋਈ ਖਾਸ ਨੁਕਸਾਨ ਨਹੀਂ ਪਹੁੰਚਿਆ ਹੈ।