image caption:

ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ‘ਭਾਰਤ ਜੋੜੋ ਯਾਤਰਾ’ ਵਿਚ ਰਾਹੁਲ ਗਾਂਧੀ ਨਾਲ ਹੋਏ ਸ਼ਾਮਿਲ

ਅਕੋਲਾ : ਮਹਾਰਾਸ਼ਟਰ &rsquoਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਆਪਣੇ ਆਖ਼ਰੀ ਪੜਾਅ &rsquoਤੇ ਹੈ। ਮਹਾਰਾਸ਼ਟਰ ਵਿਚ ਯਾਤਰਾ12ਵੇਂ ਦਿਨ ਸ਼ੁੱਕਰਵਾਰ ਸਵੇਰੇ ਅਕੋਲਾ ਜ਼ਿਲ੍ਹੇ ਦੇ ਬਾਲਾਪੁਰ ਤੋਂ ਮੁੜ ਸ਼ੁਰੂ ਹੋਈ ਅਤੇ ਬੁਲਢਾਨਾ ਜ਼ਿਲ੍ਹੇ ਦੇ ਸ਼ੇਗਾਓਂ ਵੱਲ ਰਵਾਨਾ ਹੋਈ, ਜਿੱਥੇ ਰਾਹੁਲ ਗਾਂਧੀ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਯਾਤਰਾ ਦੇ ਸਵੇਰ ਦੇ ਸੈਸ਼ਨ ਵਿਚ ਰਾਹੁਲ ਗਾਂਧੀ ਨਾਲ ਸ਼ਾਮਿਲ ਹੋਏ।

ਇਹ ਯਾਤਰਾ ਸਵੇਰੇ 6 ਵਜੇ ਬਾਲਾਪੁਰ ਦੇ ਕੁਪਤਾ ਜ਼ਿਲ੍ਹਾ ਪ੍ਰੀਸ਼ਦ ਸਕੂਲ ਤੋਂ ਸ਼ੁਰੂ ਹੋਈ। ਇਹ ਦੁਪਹਿਰ ਨੂੰ ਸ਼ੇਗਾਓਂ ਪਹੁੰਚੇਗੀ, ਜਿੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰਸਿੱਧ ਸੰਤ ਗਜਾਨਨ ਮਹਾਰਾਜ ਮੰਦਰ ਜਾਣਗੇ। ਭਾਰਤ ਜੋੜੋ ਯਾਤਰਾ ਤਹਿਤ 18 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ੇੇਗਾਓਂ &rsquoਚ ਰਾਹੁਲ ਗਾਂਧੀ ਦੀ ਵਿਸ਼ਾਲ ਮੀਟਿੰਗ ਹੋਵੇਗੀ, ਜਿਸ ਲਈ ਸ਼ਹਿਰ ਸਮੇਤ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਅਧਿਕਾਰੀ ਤੇ ਵਰਕਰ ਸ਼ੇਗਾਓਂ ਲਈ ਰਵਾਨਾ ਹੋ ਰਹੇ ਹਨ।

ਰਾਹੁਲ ਗਾਂਧੀ ਨੇ ਸਾਵਰਕਰ &rsquoਤੇ ਸਵਾਲ ਚੁੱਕੇ ਸਨ। ਭਾਰਤ ਜੋੜੋ ਯਾਤਰਾ ਦੌਰਾਨ ਮੰਗਲਵਾਰ ਨੂੰ ਵਾਸ਼ਿਮ ਜ਼ਿਲੇ੍ਹ &rsquoਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਵਰਕਰ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਪ੍ਰਤੀਕ ਹਨ। ਉਨ੍ਹਾਂ ਨੂੰ ਅੰਡੇਮਾਨ ਵਿਚ ਦੋ-ਤਿੰਨ ਸਾਲ ਜੇਲ੍ਹ ਹੋਈ ਸੀ। ਉਨ੍ਹਾਂ ਨੇ ਰਹਿਮ ਦੀਆਂ ਪਟੀਸ਼ਨਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ। ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਸਾਵਰਕਰ ਨੇ ਖ਼ੁਦ &rsquoਤੇ ਇਕ ਵੱਖਰੇ ਨਾਂ ਨਾਲ ਕਿਤਾਬ ਲਿਖੀ ਸੀ ਅਤੇ ਦੱਸਿਆ ਸੀ ਕਿ ਉਹ ਕਿੰਨੇ ਬਹਾਦਰ ਸਨ।

ਗਾਂਧੀ ਨੇ ਕਿਹਾ ਕਿ ਉਹ ਅੰਗਰੇਜ਼ਾਂ ਤੋਂ ਪੈਨਸ਼ਨ ਲੈਂਦੇ ਸਨ, ਉਨ੍ਹਾਂ ਲਈ ਕੰਮ ਕਰਦੇ ਸਨ ਅਤੇ ਕਾਂਗਰਸ ਦੇ ਖ਼ਿਲਾਫ ਕੰਮ ਕਰਦੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਆਦਿਵਾਸੀ ਆਗੂ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ ਪਰ ਅੱਜ ਕੱਲ੍ਹ ਆਰਐਸਐਸ ਅਤੇ ਭਾਜਪਾ ਵੱਲੋਂ ਉਨ੍ਹਾਂ ਦੀ ਵਿਚਾਰਧਾਰਾ &rsquoਤੇ ਹਮਲੇ ਕੀਤੇ ਜਾ ਰਹੇ ਹਨ।