image caption:

ਅਮਰੀਕਾ-ਕੈਨੇਡਾ ਦੇ ਜਾਅਲੀ ਵੀਜ਼ੇ ਲਾਉਣ ਵਾਲੇ ਗਿਰੋਹ ਦਾ ਸਰਗਣਾ ਕਾਬੂ

ਨਵੀਂ ਦਿੱਲੀ  : ਅਮਰੀਕਾ-ਕੈਨੇਡਾ ਸਣੇ ਵੱਖ ਵੱਖ ਮੁਲਕਾਂ ਦੇ ਜਾਅਲੀ ਵੀਜ਼ੇ ਲਾ ਕੇ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਸਰਗਣਾ ਆਖਰਕਾਰ ਪੁਲਿਸ ਦੇ ਅੜਿੱਕੇ ਆ ਗਿਆ ਹੈ। ਕੌਮਾਂਤਰੀ ਇੰਮੀਗ੍ਰੇਸ਼ਨ ਰੈਕਟ ਵਿਚ ਲੋੜੀਂਦੇ ਮਨਜੀਤ ਉਰਫ ਬੱਕੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤਾ ਗਿਆ। &lsquoਇੰਡੀਆ ਟੁਡੇ&rsquo ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਏਜੰਟਾਂ ਵੱਲੋਂ ਲੋਕਾਂ ਨੂੰ ਘੱਟ ਖਰਚੇ &rsquoਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂ.ਕੇ ਵਰਗੇ ਮੁਲਕਾਂ ਵਿਚ ਭੇਜਣ ਦਾ ਲਾਲਚ ਦਿਤਾ ਜਾਂਦਾ ਅਤੇ ਬਣਦੀ ਰਕਮ ਲੈ ਕੇ ਉਨ੍ਹਾਂ ਦੇ ਪਾਸਪੋਰਟ &rsquoਤੇ ਜਾਅਲੀ ਵੀਜ਼ਾ ਲਾ ਦਿੰਦੇ।