image caption:

ਭਾਰਤੀਆਂ ਲਈ Good News, ਹੁਣ ਕੈਨੇਡਾ ਦੀ ਫ਼ੌਜ 'ਚ ਸ਼ਾਮਲ ਹੋ ਸਕਣਗੇ ਪੱਕੇ ਨਿਵਾਸੀ

ਟੋਰਾਂਟੋ : ਕੈਨੇਡਾ 'ਚ ਪੱਕੇ ਤੌਰ 'ਤੇ ਰਹਿੰਦੇ ਭਾਰਤੀ ਹੁਣ ਉੱਥੋਂ ਦੀ ਫੌਜ ਵਿਚ ਸ਼ਾਮਲ ਹੋ ਸਕਦੇ ਹਨ। ਇਹ ਐਲਾਨ ਕੈਨੇਡਾਈ ਸ਼ਸਤਰ ਬਲ (CAF) ਨੇ ਕੀਤਾ ਹੈ। ਖਬਰਾਂ ਮੁਤਾਬਕ ਕੈਨੇਡਾਈ ਫ਼ੌਜ 'ਚ ਹਜ਼ਾਰਾਂ ਪੋਸਟਾਂ ਖਾਲੀ ਹਨ। ਉਨ੍ਹਾਂ ਨੂੰ ਭਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਕਾਬਿਲੇਗ਼ੌਰ ਹੈ ਕਿ 2021 ਤਕ ਕੈਨੇਡਾ 'ਚ 8 ਮਿਲੀਅਨ ਤੋਂ ਜ਼ਿਆਦਾ ਅਪਰਵਾਸੀ ਸਨ ਯਾਨੀ ਕੁੱਲ ਕੈਨੇਡਾਈ ਆਬਾਦੀ ਦਾ ਲਗਪਗ 21.5 ਫ਼ੀਸਦ। ਪਿਛਲੇ ਸਾਲ ਲਗਪਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣ ਗਏ। ਦੇਸ਼ ਨੇ ਰਿਕਾਰਡ 405,000 ਨਵੇਂ ਅਪਰਵਾਸੀਆਂ ਨੂੰ ਪਨਾਹ ਦਿੱਤੀ।

ਕੈਨੇਡਾ 'ਚ 2022 ਤੇ 2024 ਦੇ ਵਿਚਕਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਅਪਰਵਾਸੀਆਂ ਦੇ ਪੱਕੇ ਨਿਵਾਸੀ ਬਣਨ ਦੀ ਸੰਭਾਵਨਾ ਹੈ। ਇਕ ਐੱਨਜੀਓ ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਆਫ ਨੋਵਾ ਸਕੋਟੀਆ ਅਨੁਸਾਰ, ਪੱਖੇ ਨਿਵਾਸੀ ਪਹਿਲਾਂ ਸਿਰਫ਼ ਹੁਨਰ ਫ਼ੌਜ ਵਿਦੇਸ਼ੀ ਬਿਨੈਕਾਰ (SMFA) ਪ੍ਰਵੇਸ਼ ਪ੍ਰੋਗਰਾਮ ਤਹਿਤ ਪਾਤਰ ਸਨ।

ਮਾਰਚ ਵਿਚ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਰੂਸ ਦੇ ਯੂਕਰੇਨ 'ਤੇ ਹਮਲੇ ਕਾਰਨ ਬਦਲਦੇ ਆਲਮੀ ਭੂ-ਸਿਆਸੀ ਪਰਿਦ੍ਰਿਸ਼ ਦੌਰਾਨ ਸੀਏਐਫ ਨੂੰ ਵਧਣ ਦੀ ਜ਼ਰੂਰਤ ਹੈ। ਸਤੰਬਰ 'ਚ ਸੀਏਐੱਫ ਨੇ ਫ਼ੌਜ 'ਚ ਹਜ਼ਾਰਾਂ ਖਾਲੀ ਅਹੁਦਿਆਂ ਨੂੰ ਭਰਨ ਲਈ ਕੀ ਗੱਲ ਕਹੀ। ਟੋਰਾਂਟੋ ਸਟਾਰ ਨੇ ਦੱਸਿਆ ਕਿ ਕੈਨੇਡਾ 'ਚ ਲਗਪਗ 12,000 ਪੱਕੇ ਫ਼ੌਜੀ ਹਨ।

ਹਾਲ ਹੀ 'ਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਨੇ ਐਲਾਨ ਕੀਤਾ ਸੀ ਕਿ ਉਹ ਆਪਣੀ 'ਪੁਰਾਣੀ ਭਰਤੀ ਪ੍ਰਕਿਰਿਆ' ਨੂੰ ਬਦਲ ਰਹੇ ਹਨ ਤਾਂ ਜੋ 10 ਸਾਲਾਂ ਤੋਂ ਕੈਨੇਡਾ ਰਹਿੰਦੇ ਵਿਦੇਸ਼ੀ ਵੀ ਅਪਲਾਈ ਕਰ ਸਕਣ।