image caption:

ਗੁਰਦੁਆਰਾ ਪਲਾਹ ਸਾਹਿਬ ਵਿਖੇ ਗ੍ਰੰਥੀ ਨੇ ਵਿਆਹ ਵਾਲੇ ਜੋੜੇ ਲਈ ਚਾਰ ਦੀ ਬਜਾਏ ਪੜ੍ਹ ਦਿੱਤੀਆਂ ਪੰਜ ਲਾਵਾਂ

 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਵਿਖੇ ਅਨੰਦ ਕਾਰਜ ਦੌਰਾਨ ਗ੍ਰੰਥੀ ਸਿੰਘ ਨੇ ਅਨੰਦ ਕਾਰਜ ਵਾਲੇ ਜੋੜੇ ਨੂੰ ਪੰਜ ਪਰਿਕਰਮਾ ਕਰਵਾ ਕੇ ਚਰਚਾ ਛੇੜ ਦਿੱਤੀ ਹੈ। ਲਾਵਾਂ ਦੀ ਮਰਿਆਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਚਲਾਈ ਹੈ ਪਰ ਇਸ ਮਾਮਲੇ ਵਿਚ ਜੋੜੇ ਦੀਆਂ ਚਾਰ ਦੀ ਬਜਾਏ ਪੰਜ ਲਾਵਾਂ ਕਰਵਾ ਦਿੱਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਵਿਖੇ ਦੋਵੇਂ ਪਰਿਵਾਰ ਬੀਤੇ ਦਿਨੀਂ ਅਨੰਦ ਕਾਰਜ ਲਈ ਪੁੱਜੇ। ਗ੍ਰੰਥੀ ਸਿੰਘ ਨੇ ਪਹਿਲੀਆਂ ਤਿੰਨ ਲਾਵਾਂ ਦਾ ਪਾਠ ਕੀਤਾ ਤੇ ਰਾਗੀ ਸਿੰਘਾਂ ਨੇ ਲਾਵਾਂ ਦੇ ਪਾਠ ਨੂੰ ਸ਼ਬਦੀ ਰੂਪ ਵਿਚ ਗਾਇਨ ਕੀਤਾ। ਚੌਥੀ ਲਾਵ ਪੜ੍ਹਨ ਦੀ ਬਜਾਏ ਗ੍ਰੰਥੀ ਸਿੰਘ ਨੇ ਭੁਲੇਖੇ ਨਾਲ ਮੁੜ ਤੋਂ ਤੀਜੀ ਲਾਵ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਰਾਗੀ ਸਿੰਘ ਨੇ ਮਜਬੂਰੀ ਵਿਚ ਇਸ ਨੂੰ ਗਾਇਨ ਕਰ ਦਿੱਤਾ। ਫਿਰ ਗ੍ਰੰਥੀ ਸਿੰਘ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਚੌਥੀ ਲਾਵ ਦਾ ਪਾਠ ਕੀਤਾ ਤੇ ਰਾਗੀ ਸਿੰਘਾਂ ਨੇ ਚੌਥੀ ਲਾਵ ਨੂੰ ਸ਼ਬਦੀ ਰੂਪ ਵਿਚ ਗਾਇਨ ਕੀਤਾ। ਪਹਿਲਾਂ ਤਾਂ ਪ੍ਰਬੰਧਕਾਂ ਨੇ ਮਾਮਲਾ ਦਬਾਉਣ ਦਾ ਯਤਨ ਕੀਤਾ ਪਰ ਚਰਚਾ ਛਿੜਣ ਪਿੱਛੋਂ ਗ੍ਰੰਥੀ ਸਿੰਘ ਸਬੰਧੀ ਪੜਤਾਲ ਸ਼ੁਰੂ ਕਰਵਾ ਦਿੱਤੀ।
 

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੇ ਕਿਹਾ ਹੈ, &lsquo&lsquoਗ੍ਰੰਥੀ ਸਿੰਘ ਬਾਰੇ ਪੜਤਾਲ ਹੋ ਰਹੀ ਹੈ। ਇਸ ਤੋਂ ਬਾਅਦ ਜੋ ਵੀ ਜ਼ਿਮੇਵਾਰ ਹੋਵੇਗਾ, ਬਣਦੀ ਕਾਰਵਾਈ ਕੀਤੀ ਜਾਵੇਗੀ&rsquo&rsquo।