image caption:

ਪੰਜਾਬ ’ਚ ਸਿੱਖ ਚਿਹਰੇ ਰਾਹੀਂ ਮੈਦਾਨ ਫਤਿਹ ਕਰਨ ਦੀ ਤਿਆਰੀ ’ਚ ਭਾਜਪਾ

ਚੰਡੀਗੜ੍ਹ : ਪੰਜਾਬ ਵਿੱਚ ਭਾਜਪਾ ਆਪਣਾ ਕੁਨਬਾ ਵਧਾਉਣ ਵਿੱਚ ਲੱਗੀ ਹੋਈ ਹੈ। ਪਾਰਟੀ ਵੱਲੋਂ ਜਿੱਥੇ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਆਉਣ ਵਾਲੀ ਲੋਕ ਸਭਾ ਲਈ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਦਾ ਅਗਲਾ ਮੁਖੀ ਕੌਣ ਹੋਵੇਗਾ ਇਸ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ। ਗੁਜਰਾਤ ਚੋਣਾਂ ਤੋਂ ਬਾਅਦ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਪਾਰਟੀ ਦਾ ਇੱਕ ਧੜਾ ਜਿੱਥੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਏ ਰੱਖਣ &rsquoਤੇ ਜ਼ੋਰ ਦੇ ਰਿਹਾ ਹੈ, ਉੱਥੇ ਹੀ ਦਿੱਲੀ &rsquoਚ ਪਾਰਟੀ ਦਾ ਕੋਰ ਗਰੁੱਪ ਕਿਸੇ ਸਿੱਖ ਚਿਹਰੇ ਨੂੰ ਅੱਗੇ ਲਿਆਉਣ &rsquoਤੇ ਵਿਚਾਰ ਕਰ ਰਿਹਾ ਹੈ। ਪੰਜਾਬ &rsquoਚ ਭਾਜਪਾ ਮੁੜ ਅਕਾਲੀ ਦਲ ਨਾਲ ਹੱਥ ਮਿਲਾਉਣ ਦੇ ਹੱਕ &rsquoਚ ਨਹੀਂ ਹੈ।