2024 ’ਚ ਮੇਰੀ ਪਾਰਟੀ ਸੱਤਾ ’ਚ ਨਹੀਂ ਆਈ ਤਾਂ ਇਹ ਮੇਰੀ ਆਖ਼ਰੀ ਚੋਣ ਹੋਵੇਗੀ : ਨਾਇਡੂ
ਕੁਰਨੂਲ  : ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ 2024 ਦੀਆਂ ਚੋਣਾਂ &rsquoਚ ਸੂਬੇ ਦੀ ਜਨਤਾ ਸੱਤਾ &rsquoਚ ਵਾਪਸ ਨਹੀਂ ਲਿਆਈ ਤਾਂ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੋ ਸਕਦੀ ਹੈ। ਬੁੱਧਵਾਰ ਦੇਰ ਰਾਤ ਇਕ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਭਾਵੁਕ ਸੁਰ &rsquoਚ ਟੀਡੀਪੀ ਨੂੰ ਸੱਤਾ &rsquoਚ ਨਾ ਲਿਆਉਣ ਤਕ ਆਂਧਰ ਪ੍ਰਦੇਸ਼ ਦੀ ਵਿਧਾਨ ਸਭਾ &rsquoਚ ਕਦਮ ਨਾ ਰੱਖਣ ਦੇ ਸੰਕਲਪ ਨੂੰ ਦੁਹਰਾਇਆ।
ਕੁਰਨੂਲ ਜ਼ਿਲ੍ਹੇ &rsquoਚ ਰੋਡ ਸ਼ੋਅ ਦੌਰਾਨ ਨਾਇਡੂ ਨੇ ਕਿਹਾ ਕਿ ਜੇਕਰ ਮੈਨੂੰ ਮੁੜ ਵਿਧਾਨ ਸਭਾ &rsquoਚ ਦੇਖਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਮੈਂ ਸਿਆਸਤ &rsquoਚ ਰਹਿ ਕੇ ਸੂਬੇ ਨਾਲ ਨਿਆਂ ਕਰਾਂ ਤਾਂ ਤੁਹਾਨੂੰ ਅਗਲੀਆਂ ਚੋਣਾਂ ਵਿਚ ਸਾਡੀ ਜਿੱਤ ਯਕੀਨੀ ਬਣਾਉਣੀ ਪਵੇਗੀ। ਕਿਹਾ, ਜੇਕਰ ਅਜਿਹਾ ਨਾ ਹੋਇਆ ਤਾਂ ਇਹ ਮੇਰੀ ਆਖ਼ਰੀ ਚੋਣ ਹੋ ਸਕਦੀ ਹੈ। ਨਾਇਡੂ ਨੇ ਲੋਕਾਂ ਨੂੰ ਪੁਛਿਆ, &lsquoਕੀ ਤੁਸੀਂ ਮੈਨੂੰ ਅਸ਼ੀਰਵਾਦ ਦਿਓਗੇ? ਕੀ ਤੁਸੀਂ ਮੇਰੇ &rsquoਤੇ ਭਰੋਸਾ ਕਰਦੇ ਹੋ?&rsquo ਜ਼ਿਕਰਯੋਗ ਹੈ ਕਿ ਹਾਕਮ ਵਾਈਐੱਸ ਕਾਂਗਰਸ &rsquoਤੇ ਸਦਨ &rsquoਚ ਆਪਣੀ ਪਤਨੀ ਦੇ ਅਪਮਾਨ ਦਾ ਦੋਸ਼ ਲਗਾਉਂਦੇ ਹੋਏ 19 ਨਵੰਬਰ, 2021 ਨੂੰ ਵਿਰੋਧੀ ਧਿਰ ਦੇ ਆਗੂ ਚੰਦਰਬਾਬੂ ਨਾਇਡੂ ਨੇ ਸੱਤਾ &rsquoਚ ਪਰਤਣ ਤੋਂ ਬਾਅਦ ਹੀ ਆਂਧਰ ਪ੍ਰਦੇਸ਼ ਵਿਧਾਨ ਸਭਾ &rsquoਚ ਮੁੜ ਤੋਂ ਕਦਮ ਰੱਖਣ ਦੀ ਸਹੁੰ ਚੁੱਕੀ ਸੀ।