image caption:

ਜ਼ੀਰਕਪੁਰ 'ਚ ਨਸ਼ੇ ਦੀ ਓਵਰਡੋਜ਼ ਨਾਲ ਹਿਮਾਚਲ ਦੀ ਕੁੜੀ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਲੜਕੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਲੜਕੀ ਦੀ ਭੈਣ ਦੀ ਸ਼ਿਕਾਇਤ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜਾ ਫਰਾਰ ਹੈ। ਫਿਲਹਾਲ ਮੁਹਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 15 ਨਵੰਬਰ 2022 ਨੂੰ ਮੁਹਾਲੀ ਪੁਲਿਸ ਨੂੰ ਜ਼ੀਰਕਪੁਰ-ਡੇਰਾਬੱਸੀ ਰੋਡ ਨੇੜੇ ਖੇਤਾਂ ਵਿਚ ਖੜ੍ਹੀ ਪੋਲੋ ਕਾਰ ਵਿੱਚੋਂ ਇਕ ਲੜਕੀ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੀ ਪਛਾਣ ਨਿਸ਼ਾ ਰਾਣਾ ਵਜੋਂ ਹੋਈ ਹੈ। ਲੜਕੀ ਕਾਂਗੜਾ ਦੀ ਰਹਿਣ ਵਾਲੀ ਸੀ। ਹਾਲਾਂਕਿ, ਉਹ ਡੇਰਾਬੱਸੀ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ।