image caption:

ਕੈਨੇਡਾ ਵਿੱਚ ਨੈਸ਼ਨਲ ਡੈਂਟਲ ਕੇਅਰ ਬੈਨੇਫਿਟ ਪ੍ਰੋਗਰਾਮ ਲਾਗੂ ਕਰਨ ਵਾਲਾ ਬਿੱਲ ਪਾਸ

ਕੈਨੇਡਾ ਵਿੱਚ ਜਲਦ ਹੀ ਨੈਸ਼ਨਲ ਡੈਂਟਲ ਕੇਅਰ ਕਵਰੇਜ ਸ਼ੁਰੂ ਹੋਣ ਜਾ ਰਹੀ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬੈਨੇਫਿਟ ਪ੍ਰੋਗਰਾਮ ਲਾਗੂ ਕਰਨ ਵਾਲਾ ਬਿੱਲ ਪਾਸ ਹੋ ਚੁੱਕਿਆ ਹੈ।
ਘੱਟ ਆਮਦਨ ਵਾਲੇ ਪਰਿਵਾਰਾਂ ਲਈ ਡੈੱਟਲ ਬੈਨੇਫਿਟ ਮੁਹੱਈਆ ਕਰਵਾਉਣ ਵਾਲੇ ਇਸ ਬਿੱਲ ਸੀ-31 ਨੂੰ ਸ਼ਾਹੀ ਮਨਜੂ਼ਰੀ ਮਿਲ ਚੁੱਕੀ ਹੈ ਤੇ ਹੁਣ ਇਹ ਕਾਨੂੰਨ ਬਣ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹ ਡੈਂਟਲ ਬੈਨੇਫਿਟ ਅਸਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਐਨਡੀਪੀ ਆਗੂ ਜਗਮੀਤ ਸਿੰਘ ਦਰਮਿਆਨ ਹੋਏ ਸਮਝੌਤੇ ਦਾ ਹੀ ਨਤੀਜਾ ਹੈ। ਸਰਕਾਰ ਵੱਲੋਂ ਇਸ ਪ੍ਰੋਗਰਾਮ ਲਈ ਅਰਜ਼ੀਆਂ ਸਵੀਕਾਰਨ ਵਾਸਤੇ ਪਹਿਲੀ ਦਸੰਬਰ ਤਰੀਕ ਤੈਅ ਕੀਤੀ ਗਈ ਹੈ।
ਹੁਣ ਤੋਂ ਇਹ ਬੈਨੇਫਿਟ ਉਨ੍ਹਾਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 90,000 ਡਾਲਰ ਤੋਂ ਘੱਟ ਹੈ। ਸਰਕਾਰ ਅਨੁਸਾਰ ਇਸ ਬੈਨੇਫਿਟ ਤਹਿਤ ਪਰਿਵਾਰ ਦੀ ਆਮਦਨ ਦੇ ਹਿਸਾਬ ਨਾਲ ਹਰ ਸਾਲ ਹਰ ਬੱਚੇ ਨੂੰ 650 ਡਾਲਰ ਦੇ ਬੈਨੇਫਿਟ ਮਿਲਣਗੇ।ਮਿਸਾਲ ਵਜੋਂ
· ਪਰਿਵਾਰ ਦੀ ਸਾਲਾਨਾ ਆਮਦਨ ਜੇ 70,000 ਡਾਲਰ ਤੋਂ ਘੱਟ ਹੈ ਤਾਂ ਪਰਿਵਾਰ ਦੇ ਹਰ ਬੱਚੇ ਨੂੰ 650 ਡਾਲਰ ਮਿਲਣਗੇ
· ਜੇ ਪਰਿਵਾਰ ਦੀ ਆਮਦਨ 70,000 ਡਾਲਰ ਤੋਂ 79,000 ਡਾਲਰ ਦਰਮਿਆਨ ਹੈ ਤਾਂ ਪਰਿਵਾਰ ਦੇ ਹਰ ਬੱਚੇ ਨੂੰ 390 ਡਾਲਰ ਮਿਲਣਗੇ।
· ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 80,000 ਡਾਲਰ ਤੋਂ 89,999 ਡਾਲਰ ਹੈ ਉਨ੍ਹਾਂ ਨੂੰ 260 ਡਾਲਰ ਪ੍ਰਤੀ ਬੱਚਾ ਮੁਹੱਈਆ ਕਰਵਾਏ ਜਾਣਗੇ।