image caption:

ਪੰਜਾਬ 'ਚ ਸਾਈਨ ਬੋਰਡ 'ਤੇ ਸਭ ਤੋਂ ਪਹਿਲਾਂ ਲਿਖੀ ਜਾਵੇਗੀ ਪੰਜਾਬੀ : ਸੀਐੱਮ ਭਗਵੰਤ ਮਾਨ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੈਨਵੈਂਸਨ ਸੈਂਟਰ ਵਿਖੇ ਪੰਜਾਬੀ ਮਹਾ 2022 ਸੰਬੰਧੀ ਕਰਵਾਏ ਗਏ 18ਵੇਂ ਰਾਜਪੱਧਰੀ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ, ਸਰਵੋਤਮ ਪੁਸਤਕ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਕਰਵਾਇਆ ਗਿਆ। ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜਦੋਂਕਿ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ। ਜੀਐਨਡੀਯੂ ਦੇ ਵੀਸੀ ਪ੍ਰੋH ਡਾH ਜ਼ਸਪਾਲ ਸਿੰਘ ਸੰਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਭੀਮ ਇੰਦਰ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਜ਼ਿਲ੍ਹਾ ਸਿਵਲ ਪ੍ਰਸ਼ਾਸ਼ਨ ਦੀ ਨਿਗਰਾਨੀ ਤੇ ਜੀਐਨਡੀਯੂ ਪ੍ਰਬੰਧਨ ਦੇ ਬੇਮਿਸਾਲ ਪ੍ਰਬੰਧਾਂ ਹੇਠ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਯੋਜਿਤ ਇਸ ਸਮਾਰੋਹ ਦੌਰਾਨ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਕਾਲਜਾਂ ਦੇ ਮੁੱਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈਂਦਿਆਂ ਭਾਸ਼ਾਂ ਵਿਭਾਗ ਪੰਜਾਬ ਦੇ ਵੱਲੋਂ ਪੰਜਾਬੀ ਮਾਂ^ਬੋਲੀ ਦੇ ਲਈ ਕੀਤੀ ਜਾ ਰਹੇ ਯਤਨਾਂ ਵਿੱਚ ਸਹਿਯੋਗ ਕਰਨ ਦਾ ਅਹਿਦ ਲਿਆ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੀ ਸਰਗਰਮ ਅਹੁਦੇਦਾਰ ਵੀਰਪਾਲ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ 65 ਕੋਸ਼, 300 ਬਾਲ ਕਿਤਾਬਾਂ, 1600 ਦੇ ਕਰੀਬ ਟਾਈਟਲ, 70 ਹੋਰ ਗਿਆਨ ਵਰਧਕ ਕਿਤਾਬਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ ਨੂੰ ਨਜ਼ਰ ਕਰਨ ਤੋਂ ਇਲਾਵਾ ਪੰਜਾਬੀ ਦਿਵਸ ਨੂੰ ਸਮਰਪਿਤ 350 ਦੇ ਕਰੀਬ ਛੋਟੇ ਵੱਡੇ ਸਾਹਿਤਕ ਸਮਾਗਮ ਵੀ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਪੰਜਾਬੀ ਰਾਜ ਭਾਸ਼ਾਂ ਐਕਟ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਉਨ੍ਹਾਂ ਦਾ ਵਿਭਾਗ ਹਮੇਸ਼ਾ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਇੱਕ ਜਨਮ ਦੇਣ ਵਾਲੀ ਮਾਤਾ, ਧਰਤੀ ਮਾਤਾ ਤੇ ਮਾਂ ਬੋਲੀ ਦਾ ਦੇਣ ਕੋਈ ਵੀ ਨਹੀਂ ਦੇ ਸੱਕਦਾ ਤੇ ਨਾ ਹੀ ਦੁਨੀਆ ਵਿੱਚ ਇਸ ਕੋਈ ਹੋਰ ਬਦਲ ਜਾਂ ਉਦਾਹਰਨ ਕਿੱਧਰੇ ਵੇਖਣ ਨੂੰ ਮਿਲਦੀ ਹੈ।