image caption:

ਜੈਪੁਰ ‘ਚ ਵਿਦਿਆਰਥੀ ਬਣ ਰਹਿ ਰਿਹਾ ਸੀ ਗੈਂਗਸਟਰ ਰਾਜ ਹੁੱਡਾ, ਪੁਲਿਸ ਨੇ ਕੀਤਾ ਐਨਕਾਊਂਟਰ

ਪੰਜਾਬ ਦੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ &lsquoਚ ਬਦਮਾਸ਼ ਦੀ ਲੱਤ &lsquoਚ ਗੋਲੀ ਲੱਗ ਗਈ । ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਹਸਪਤਾਲ &lsquoਚ ਭਰਤੀ ਕਰਵਾਇਆ। ਇਹ ਮੁਕਾਬਲਾ ਐਤਵਾਰ ਦੁਪਹਿਰ 2.30 ਵਜੇ ਰਾਮਨਗਰੀਆ ਇਲਾਕੇ ਦੀ ਗਿਆਨ ਵਿਹਾਰ ਕਾਲੋਨੀ &lsquoਚ ਹੋਇਆ ਸੀ।DCP ਕ੍ਰਾਈਮ ਸੁਲੇਸ਼ ਚੌਧਰੀ ਨੇ ਦੱਸਿਆ ਕਿ ਗੈਂਗਸਟਰ ਰਾਜ ਹੁੱਡਾ ਪਿਛਲੇ ਕੁਝ ਦਿਨਾਂ ਤੋਂ ਜੈਪੁਰ ਵਿੱਚ ਲੁਕਿਆ ਹੋਇਆ ਸੀ। ਪੰਜਾਬ ਪੁਲਿਸ ਨੂੰ ਇੱਕ ਦਿਨ ਪਹਿਲਾਂ ਐਤਵਾਰ ਨੂੰ ਗੈਂਗਸਟਰ ਦੇ ਜੈਪੁਰ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਅੱਜ ਸਵੇਰੇ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF ) ਦੇ DSP ਵਿਕਰਮ ਬਰਾੜ ਨੇ ਸਥਾਨਕ ਪੁਲਿਸ ਤੋਂ ਮਦਦ ਮੰਗੀ। ਇਸ &lsquoਤੇ, ਕਮਿਸ਼ਨਰੇਟ ਸਪੈਸ਼ਲ ਟੀਮ &ndash ਐਂਟੀ ਟੈਰਰ ਸਕੁਐਡ ਦੀ ਮਦਦ ਨਾਲ ਗੈਂਗਸਟਰ ਰਾਜ ਹੁੱਡਾ ਨੂੰ ਫੜਨ ਲਈ ਦੁਪਹਿਰ 2.30 ਵਜੇ ਉਸ ਦੇ ਕਮਰੇ &lsquoਤੇ ਛਾਪਾ ਮਾਰਿਆ।