image caption:

ਯੂਕਰੇਨ ‘ਚ ਜ਼ੇਲੇਂਸਕੀ ਨਾਲ PM ਸੁਨਕ ਦੀ ਪਹਿਲੀ ਮੁਲਾਕਾਤ, 50 ਮਿਲੀਅਨ ਪਾਊਂਡ ਦੇ ਰੱਖਿਆ ਪੈਕੇਜ ਦਾ ਐਲਾਨ

ਰੂਸ-ਯੂਕਰੇਨ ਜੰਗ ਦੇ ਵਿਚਕਾਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸ਼ਨੀਵਾਰ ਯਾਨੀ 19 ਨਵੰਬਰ ਨੂੰ ਯੂਕਰੇਨ ਪਹੁੰਚੇ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਰੱਖਿਆ ਪੈਕੇਜ ਦਾ ਐਲਾਨ ਕੀਤਾ।

ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ ਜਾਰੀ ਰਖਣ ਦਾ ਭਰੋਸਾ ਵੀ ਦਿੱਤਾ। ਬ੍ਰਿਟਿਸ਼ PM ਸੁਨਕ ਨੇ ਕਿਹਾ ਕਿ ਬ੍ਰਿਟੇਨ ਜਾਣਦਾ ਹੈ ਕਿ ਆਜ਼ਾਦੀ ਲਈ ਲੜਨ ਦਾ ਕੀ ਮਤਲਬ ਹੁੰਦਾ ਹੈ। ਅਸੀਂ ਹਰ ਤਰ੍ਹਾਂ ਤੋਂ ਤੁਹਾਡੇ ਨਾਲ ਹਨ।