image caption:

ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ : ਮਾਨ ਸਰਕਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ &lsquoਆਪ&rsquo ਸਰਕਾਰ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਕਿਸਾਨ ਪਰਾਲੀ ਨਾ ਸਾੜਨ। ਇਸ ਦੇ ਲਈ ਆਪਣੇ ਵੱਲੋਂ ਉਹ ਲਗਾਤਾਰ ਅਣਥੱਕ ਯਤਨ ਕਰ ਰਹੀ ਹੈ। ਹਾਲਾਂਕਿ ਸੂਬੇ ਵਿੱਚ ਫਿਰ ਵੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਪਰ ਮਾਨ ਸਰਕਾਰ ਦੀ ਮਿਹਨਤ ਵੀ ਰੰਗ ਲਿਆਈ ਹੈ। ਪਿਛਲੇ ਤਿੰਨ ਸਾਲਾਂ ਵਿੱਚ ਸੂਬੇ ਵਿੱਚ 20 ਫੀਸਦੀ ਘੱਟ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।

ਸਾਲ 2020 ਵਿੱਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁਲ 75,986 ਮਾਮਲੇ ਸਨ, ਉਥੇ ਹੀ 20 ਨਵੰਬਰ 2021 ਤੱਕ 70,711 ਮਾਮਲੇ ਸਨ ਉਥੇ ਹੀ ਇਸ ਸਾਲ ਇਹ ਮਾਮਲੇ ਘੱਟ ਹੋ ਕੇ 49,775 ਰਹਿ ਗਏ ਹਨ। ਭਾਵ ਪਿਛਲੇ ਸਾਲ ਦੇ ਮੁਕਾਬਲੇ 20.3 ਫੀਸਦੀ ਥਾਵਾਂ &lsquoਤੇ ਘੱਟ ਪਰਾਲੀ ਸਾੜੀ ਗਈ।
ਦੱਸ ਦੇਈਏ ਕਿ ਝੋਨੇ ਦੀ ਫਸਲ ਦੀ ਕਟਾਈ ਵੀ ਲਗਭਗ ਪੂਰੀ ਹੋ ਚੁੱਕੀ ਹੈ। ਇਸ ਸਾਲ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਜਾਗਰੂਕਤਾ ਤੇ ਪਲਾਨਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ। ਮਾਨ ਸਰਕਾਰ ਨੇ ਪਰਾਲੀ ਨੂੰ &lsquoਪਰਾਲੀ ਧਨ&rsquo ਵਿੱਚ ਤਬਦੀਲ ਕਰਨ ਦੇ ਕਈ ਕਾਰਗਰ ਕਦਮ ਵੀ ਚੁੱਕੇ ਹਨ, ਜਿਨ੍ਹਾਂ ਵਿੱਚ ਈਂਧਨ ਬਣਾਉਣਾ ਤੇ ਕੇਰਲ ਨੂੰ ਪਰਾਲੀ ਬਰਾਮਦ ਕਰਨਾ ਮੁੱਖ ਤੌਰ &lsquoਤੇ ਸ਼ਾਮਲ ਹਨ।

ਮਾਨ ਸਰਕਾਰ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਵੇਖ ਕੇ ਲੱਗਦਾ ਹੈ ਕਿ ਅਗਲੇ ਸਾਲ ਤੱਕ ਪਰਾਲੀ ਸਾੜਨ ਤੋਂ ਰੋਕਣ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵਧੀਆ ਤਰੀਕੇ ਮਿਲ ਸਕਣ।