image caption:

ਆਨੰਦ ਮੈਰਿਜ ਐਕਟ ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ, ਸੋਧ ਲਈ ਖਰੜਾ ਤਿਆਰ

ਆਨੰਦ ਮੈਰਿਜ ਐਕਟ ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਐਕਟ ਵਿੱਚ ਸੋਧ ਲਈ ਖਰੜਾ ਤਿਆਰ ਹੋ ਚੁੱਕਾ ਹੈ ਤੇ ਕੈਬਨਿਟ ਦੀ ਬੈਠਕ ਵਿੱਚ ਜਲਦ ਹੀ ਇਸ &lsquoਤੇ ਫੈਸਲਾ ਲਿਆ ਜਾ ਸਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਪੁਰਬ ਵਾਲੇ ਦਿਨ ਆਨੰਦ ਮੈਰਿਜ ਐਕਟ ਨੂੰ ਲੈ ਮੁਕੰਮਲ ਰੂਪ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ।

ਸੀ.ਐੱਮ. ਮਾਨ ਦੇ ਨਿਰਦੇਸ਼ਾਂ &lsquoਤੇ ਗ੍ਰਹਿ ਵਿਭਾਗ ਜ਼ਰੂਰੀ ਸੋਧਾਂ &lsquoਤੇ ਕੰਮ ਕਰ ਰਿਹਾ ਹੈ। ਹੁਣ ਮਾਨ ਸਰਕਾਰ ਆਨੰਦ ਮੈਰਿਜ ਐਕਟ ਵਿੱਚ ਸੋਧ ਦੀ ਤਿਆਰੀ ਵਿੱਚ ਜੁਟ ਗਈ ਹੈ। ਸੂਤਰਾਂ ਮੁਤਾਬਕ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਸੋਧ ਦਾ ਖਰੜੇ &lsquoਤੇ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਜਾਵੇਗੀ।

ਨਵੀਂ ਸੋਧ ਮੁਤਾਬਕ ਆਨੰਦ ਮੈਰਿਜ ਐਕਟ ਤਹਿਤ ਵਿਆਹ ਹੁਣ ਕਿਤੇ ਵੀ ਰਜਿਸਟਰ ਹੋ ਸਕੇਗਾ। ਸਾਲ 2016 ਵਿੱਚ ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ ਆਨੰਦ ਮੈਰਿਜ ਐਕਟ ਹੋਂਦ ਵਿੱਚ ਆਇਆ ਸੀ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਅਤੇ ਉਸ ਮਗਰੋਂ ਚਰਨਜੀਤ ਚੰਨੀ ਦੀ ਸਰਕਾਰ ਆਈ ਫਿਰ ਵੀ ਇਸ ਨੂੰ ਮੁਕੰਮਲ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।

ਦੱਸ ਦੇਈਏ ਕਿ ਪਹਿਲਾਂ ਵਿਆਹ ਨੂੰ ਹਿੰਦੂ ਵਿਆਹ ਵਜੋਂ ਰਜਿਸਟਰ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਥੇ ਉਨ੍ਹਾਂ ਨੂੰ ਵਿਦੇਸ਼ ਵਿੱਚ ਜਾ ਕੇ ਇਹ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਉਹ ਹਿੰਦੂ ਜੋੜੇ ਹਨ ਜਾਂ ਸਿੱਖ, ਇਸ ਮਗਰੋਂ ਉਸ ਵਿੱਚ ਸੋਧ ਕੀਤੀ ਗਈ ਅਤੇ ਫਿਰ ਵਿਆਹ ਸਿੱਖ ਮੈਰਿਜ ਐਕਟ ਤਹਿਤ ਰਜਿਸਟਰਡ ਹੋਣ ਲੱਗੇ।

ਸੱਤ ਹਜ਼ਾਰ ਤੋਂ ਵੱਧ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਕੀਤੇ ਗਏ ਪਰ ਇਸੇ ਦੌਰਾਨ ਵੱਡੀ ਮੁਸ਼ਕਲ ਇਹੀ ਰਹੀ ਕਿ ਵਿਆਹ ਦਾ ਰਜਿਸਟ੍ਰੇਸ਼ਨ ਉਥੇ ਹੀ ਕੀਤੀ ਜਾਂਦੀ ਸੀ ਜਿਥੇ ਵਿਆਹ ਕੀਤਾ ਗਿਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਲਾੜੇ ਜਾਂ ਲਾੜੀ ਦੋਵਾਂ ਵਿੱਚੋਂ ਕੋਈ ਵੀ ਆਪਣੇ ਜੱਦੀ ਸ਼ਹਿਰ ਦੇ ਨਾਲ-ਨਾਲ ਜਿਥੇ ਵਿਆਹ ਹੋ ਰਿਹਾ ਹੈ ਜਾਂ ਤੀਸਰਾ ਸਥਾਨ ਹੈ, ਇਨ੍ਹਾਂ ਤਿੰਨਾਂ ਥਾਵਾਂ ਵਿੱਚੋਂ ਕਿਤੇ ਵੀ ਵਿਆਹ ਨੂੰ ਰਜਿਸਟਰਡ ਕਰਵਾ ਸਕਦਾ ਹੈ। ਬੀਤੇ ਦਿਨੀਂ ਪ੍ਰਕਾਸ਼ ਪੁਰਬ &lsquoਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਨੰਦ ਮੈਰਿਜ ਐਕਟ ਨੂੰ ਮੁਕੰਮਲ ਤੌਰ ਤੋਂ ਲਾਗੂ ਕਰਾਂਗੇ।