image caption:

ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਦੇ ਵ੍ਹਾਟਸਐਪ ਨੰਬਰ &lsquoਤੇ ਆਈ ਹੈ। ਧਮਕੀ ਦੇਣ ਵਾਲੇ ਲੋਕਾਂ ਨੇ ਸੱਤ ਆਡੀਓ ਕਲਿੱਪ ਭੇਜੇ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਆਡੀਓ ਕਲਿੱਪ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਪ੍ਰਧਾਨ ਮੰਤਰੀ ਨੂੰ ਮਾਰਨ ਜਾ ਰਹੇ ਹਨ। ਇਸ ਦੇ ਲਈ ਬਾਕਾਇਦਾ ਸਾਜ਼ਿਸ਼ ਰਚੀ ਗਈ ਹੈ। ਮੈਸੇਜ ਭੇਜਣ ਵਾਲੇ ਨੇ ਇਹ ਵੀ ਦੱਸਿਆ ਕਿ ਦੋਵੇਂ ਵਿਅਕਤੀ ਡੀ ਕੰਪਨੀ ਨਾਲ ਜੁੜੇ ਹੋਏ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ ਅਤੇ ਉਸ ਵੱਲੋਂ ਭੇਜੇ ਗਏ ਮੈਸੇਜ &lsquoਚ ਕਿੰਨੀ ਸੱਚਾਈ ਹੈ।