image caption:

ਕੈਨੇਡਾ ਸਰਕਾਰ ਇਲੈਕਟ੍ਰਿਕ ਹੀਟ ਪੰਪਾਂ ਵਾਸਤੇ ਖਰਚੇਗੀ ਵੱਡੀ ਰਾਸ਼ੀ

 ਹੈਲੀਫੈਕਸ : ਕੈਨੇਡਾ ਸਰਕਾਰ ਘਰਾਂ ਨੂੰ ਗਰਮ ਕਰਨ ਵਾਸਤੇ ਤੇਲ ਵਾਲੇ ਪੰਪ ਦੀ ਥਾਂ ਇਲੈਕਟ੍ਰਿਕ ਹੀਟ ਪੰਪਾਂ &rsquoਤੇ ਜ਼ੋਰ ਦੇ ਰਹੀ ਹੈ। ਇਸ ਦੇ ਲਈ ਸਮੇਂ-ਸਮੇਂ &rsquoਤੇ ਕੈਨੇਡਾ ਵਾਸੀਆਂ ਨੂੰ ਇਲੈਕਟ੍ਰਿਕ ਹੀਟ ਪੰਪਾਂ ਲਈ ਹੱਲਾਸ਼ੇਰੀ ਦੇਣ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਤਹਿਤ ਅੱਜ ਫੈਡਰਲ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 250 ਮਿਲੀਅਨ ਡਾਲਰ ਡਾਲਰ ਗ੍ਰਾਂਟ ਦੇਣ ਦਾ ਐਲਾਨ ਕੀਤਾ।