image caption:

2030 ਤੱਕ ਮਨੁੱਖ ਚੰਨ 'ਤੇ ਰਹਿ ਕੇ ਕੰਮ ਕਰਨਾ ਸ਼ੁਰੂ ਕਰ ਦੇਣਗੇ : ਨਾਸਾ

ਨਾਸਾ ਨੇ ਚੰਦਰਮਾ 'ਤੇ ਆਪਣਾ ਅਧਾਰ ਬਣਾਉਣ  ਅਤੇ ਭਵਿੱਖ ਦੇ ਹੋਰ ਮਿਸ਼ਨਾਂ ਲਈ ਚੰਦਰਮਾ 'ਤੇ ਮਨੁੱਖਾਂ ਦੀ ਲੰਬੇ ਸਮੇਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਸਫਲਤਾਪੂਰਵਕ ਪਹਿਲਾ ਕਦਮ ਚੁੱਕਿਆ ਹੈ। ਨਾਸਾ ਦੇ ਆਰਟੇਮਿਸ ਮਿਸ਼ਨ  ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਹੁਣ ਓਰੀਅਨ ਪੁਲਾੜ ਯਾਨ ਚੰਦਰਮਾ ਦੇ ਵਿਸ਼ੇਸ਼ ਪੰਧ ਵੱਲ ਵਧ ਰਿਹਾ ਹੈ। ਇਹ ਮੁਹਿੰਮ ਨਾਸਾ ਦੀ ਅਭਿਲਾਸ਼ੀ ਮੁਹਿੰਮ ਦਾ ਪਹਿਲਾ ਪੜਾਅ ਹੈ, ਜਿਸ ਦੇ ਤੀਜੇ ਅਤੇ ਆਖਰੀ ਪੜਾਅ 'ਚ ਨਾਸਾ ਪਹਿਲੀ ਔਰਤ ਅਤੇ ਪਹਿਲੇ ਗੈਰ-ਗੋਰੇ ਪੁਰਸ਼ ਨੂੰ ਚੰਦਰਮਾ 'ਤੇ ਭੇਜੇਗਾ ਅਤੇ ਇਸ ਮੁਹਿੰਮ ਰਾਹੀਂ ਚੰਦਰਮਾ 'ਤੇ ਇਕ ਲੰਬਾਂ ਸਮਾਂ ਮਨੁੱਖਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ। ਨਾਸਾ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 2030 ਤੱਕ ਮਨੁੱਖ ਚੰਦਰਮਾ 'ਤੇ ਰਹਿਣਾ ਸ਼ੁਰੂ ਕਰ ਦੇਵੇਗਾ ਅਤੇ ਕੰਮ ਕਰਨਾ  ਸ਼ੁਰੂ ਕਰ ਦੇਵੇਗਾ।