image caption:

ਕੈਨੇਡੀਅਨ ਸੰਸਦ ਮੈਂਬਰਾਂ ਨੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ, ਏਅਰ ਕੈਨੇਡਾ ਨੂੰ ਭੇਜਿਆ ਪੱਤਰ

ਟੋਰਾਂਟੋ- ਕੈਨੇਡਾ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੇ ਜਨਸੰਖਿਆ ਨੂੰ ਦੇਖਦੇ ਹੋਏ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਦੇਸ਼ ਅਤੇ ਪੰਜਾਬ ਰਾਜ ਦਰਮਿਆਨ ਸਿੱਧੀਆਂ ਉਡਾਣਾਂ ਚਲਾਉਣ ਦੀ ਮੰਗ ਏਅਰ ਕੈਨੇਡਾ ਤੋਂ ਕੀਤੀ ਹੈ। ਏਅਰ ਕੈਨੇਡਾ ਨੂੰ ਭੇਜੇ ਪੱਤਰ ਵਿੱਚ ਸੰਸਦ ਮੈਂਬਰਾਂ ਟਿਮ ਉੱਪਲ, ਜਸਰਾਜ ਸਿੰਘ, ਬ੍ਰੈਡਲੀ ਵਿਸ ਅਤੇ ਮਾਰਕ ਸਟ੍ਰਾਲ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਪਰਿਵਾਰਾਂ ਨੂੰ ਜੋੜਨ ਲਈ ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਹੈ। ਅੰਦਾਜ਼ੇ ਮੁਤਾਬਕ ਭਾਰਤ ਤੋਂ ਇਕੱਲੇ ਟੋਰਾਂਟੋ ਤੱਕ ਹਰ ਸਾਲ ਪੰਜ ਲੱਖ ਯਾਤਰੀ ਸਫਰ ਕਰਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ। ਇਸ ਵੇਲੇ ਕੈਨੇਡਾ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਨਹੀਂ ਹਨ।